Saturday, May 28, 2022

ਵਾਹਿਗੁਰੂ

spot_img

ਕਿਹੜੇ ‘ਵੱਡੇ ਸਾਹਿਬ’ ਦਾ ਹੈ ਅਸ਼ੀਰਵਾਦ? ਜੂਨੀਅਰ ਜਿਮਨਾਸਟਿਕ ਕੋਚ ਨੂੰ ਕਈ ਸਾਲਾਂ ਤੋਂ ਮੁਫ਼ਤ ਰਿਹਾਇਸ਼, ਨੌਕਰ ਅਤੇ ਟਰਾਂਸਪੋਰਟ ਦੀਆਂ ਸਹੂਲਤਾਂ ਕਿਉਂ? – ਇਕਬਾਲ ਸਿੰਘ ਸੰਧੂ

ਮੈਂਨੇ ਖੇਡ ਵਿਭਾਗ ਪੰਜਾਬ ਵਿੱਚ ਖੇਡ ਮਾਫੀਏ ਦੇ ਵਿਰੁੱਧ ਜਦੋਂ ਦਾ ਝੰਡਾ ਬਤੌਰ ਵਿਸਲ੍ਹ ਬਲੋਅਰ ਚੁੱਕਿਆ ਹੈ, ਖੇਡ ਵਿਭਾਗ ਵਿਚ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕੇ ਖੇਡ ਮਾਫੀਏ ਦੇ ਸਤਾਏ ਕ੍ਰਮਚਾਰੀਆਂ ਨੂੰ ਇਕ ਪਲੇਟਫਾਰਮ ਜਰੂਰ ਮਿਲ ਗਿਆ ਹੈ, ਜੋਂ ਆਪਣੇ ਨਾਲ ਹੋਏ ਅਤੇ ਹੋ ਰਿਹੈ ਧੱਕੇਇਆਂ ਬਾਰੇ ਬਹੁਤ ਸੰਗੀਨ ਅਤੇ ਭ੍ਰਿਸ਼ਟਾਚਾਰ ਨਾਲ ਲੁਪਤ ਜਾਣਕਾਰੀਆਂ ਸਬੂਤਾਂ ਸਹਿਤ ਮੈਂਨੂੰ ਉਪਲਭਧ ਕਰਵਾ ਰਹੇ ਹਨ ।

ਦੋਸਤੋ ! ਅਜਿਹੀ ਹੀ ਜਾਣਕਾਰੀ ਮੈਂਨੂੰ ਉਸ ਸਮੇਂ ਪ੍ਰਾਪਤ ਹੋਈ ਜਦੋਂ ਮੈਂਨੂੰ ਖੇਡ ਵਿਭਾਗ ਦੇ ਚੰਡੀਗੜ੍ਹ ਦਫਤਰ ਵਿੱਚ ਤੈਨਾਤ ਸੁਪਰਡੈਂਟ ਨੂੰ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਦੀਆਂ ਡੀ.ਡੀ.ਓ. ਪਾਵਰਾਂ ਦੇਣ ਦੇ ਹੁਕਮ ਦੀ ਕਾਪੀ ਪ੍ਰਾਪਤ ਹੋਣ ਤੋਂ ਬਾਅਦ ਆਪਣੀ ਪੁੱਛਗਿੱਛ ਸ਼ੁਰੂ ਕੀਤੀ ਗਈ । ਜਦੋਂ ਦੇ ਨਵੇਂ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਦੇ ਔਹੁਦੇ ਉਪਰ ਤੈਨਾਤ ਹੋਏ ਹਨ, ਜਿਆਦਾ ਕੋਚ ਤਾਂ ਬਾਹਲਾ ਕੁੱਝ ਦੱਸਣ ਤੋਂ ਸੰਕੋਚ ਕਰਦੇ ਹਨ ਪਰ ਖਿਡਾਰੀ ਜਰੂਰ ਸੱਚੀਂ ਜਾਣਕਾਰੀ ਦੇਣ ਵਿਚ ਮੇਰੀ ਸਹਾਇਤਾ ਕਰਦੇ ਹਨ, ਉਹਨਾਂ ਦਾ ਇਸ ਲਈ ਦਿਲੋਂ ਧੰਨਵਾਦ ।

ਮੇਰਾ ਬਤੌਰ ਵਿਸਲ੍ਹ ਬਲੋਅਰ ਖੁੱਲ੍ਹਕੇ ਸਾਬਕਾ/ਪੂਰਵਲੇ ਅਤੇ ਮੌਜੂਦਾ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਵੱਲੋਂ ਕੀਤੀਆਂ ਗਈਆਂ ਵਧੀਕੀਆਂ ਅਤੇ ਕੋਚਾਂ ਤੇ ਉਸ ਵਿਚਕਾਰ ਆਪਸੀ ਨੈਕਸਸ, ਜੋ ਅਸਲ ਵਿਚ ਖੇਡ ਮਾਫੀਆ ਬਣ ਚੱਕਾ ਹੈ, ਉਸ ਵਿਰੁੱਧ ਅਵਾਜ ਉਠਾਉਣੀ ਮੇਰਾ ਇਕ ਪਲੇਠਾ ਏਜੰਡਾ ਹੈ ।

Iqbal Singh Sandhuਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਸ਼੍ਰੀ ਪਰਗਟ ਸਿੰਘ, ਖੇਡ ਮੰਤਰੀ, ਪੰਜਾਬ ਦਾ ਅਕਸ ਖਰਾਬ ਕਰਨ ਦੀ ਕੋਈ ਮਨਸ਼ਾ ਨਹੀਂ ਬਲਕਿ ਉਸਦੇ ਵਿਭਾਗ ਵਿਚ ਪੈਰ ਪਸਾਰ ਚੁੱਕੇ ਖੇਡ ਮਾਫੀਏ ਨੂੰ ਉਜਾਗਰ ਕਰਕੇ, ਉਸ ਦਾ ਸਫਾਇਆ ਕਰਨਾ ਹੀ ਮੇਰਾ ਮੰਤਵ ਹੈ ਅਤੇ ਮੈਂ ਜੋ ਲਿਖਦਾ ਹਾਂ, ਸਬੂਤਾਂ ਸਹਿਤ ਲਿਖਦਾ ਹਾਂ । ਮਿਸਾਲ ਵਜ਼ੋਂ, ਮੌਜੂਦਾ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਸ਼੍ਰੀ ਸੁਖਵੀਰ ਸਿੰਘ ਗਰੇਵਾਲ ਦੀ ਗ਼ੈਰ ਕਾਨੂੰਨੀ ਨਿਯੁਕਤੀ ਨੂੰ ਤੱਥਾਂ ਅਤੇ ਸਬੂਤਾਂ ਸਹਿਤ ਸਾਬਿਤ ਕੀਤਾ ਹੈ ਅਤੇ ਉਸ ਵੱਲੋਂ ਆਪਣੇ ਤਿੰਨ ਚਹੇਤੇ ਕੋਚਾਂ ਨੂੰ ਬਾਕੀਆਂ ਦਾ ਹੱਕ ਮਾਰਕੇ 50 ਲੱਖ ਰੁਪਏ ਦਾ ਕੈਸ਼ ਐਵਾਰਡ ਦਿਵਾਉਣਾ ਵੀ ਗਲਤ ਹੋਣਾ, ਸਾਬਿਤ ਕੀਤਾ ਹੈ ।

ਮੇਰੀ ਇਸ ਸਬੰਧ ਵਿੱਚ ਕੀਤੀ ਪੁੱਛ ਗਿੱਛ ਤੋਂ ਨਵਾਂ ਕਿੱਸਾ ਧਿਆਨ ਵਿੱਚ ਆਇਆ ਕਿ ਅੰਮ੍ਰਿਤਸਰ ਦੀ ਇਕ ਮਹਿਲਾ ਜੂਨੀਅਰ ਜਿਮਨਾਸਟਿਕ ਕੋਚ, ਜੋਂ ਅਸਲ ਵਿਚ ਖੇਡ ਵਿਭਾਗ, ਪੰਜਾਬ ਦੀ ਕੋਚ ਹੈ ਅਤੇ ਕਰੀਬ 5-6 ਸਾਲ ਪਹਿਲਾਂ ਮੁਹਾਲੀ ਵਿਖੇ ਪੀ.ਆਈ.ਐੱਸ. ਦੇ ਜਿਮਨਾਸਟਿਕ ਸੈਂਟਰ ਵਿਚ ਤਾਇਨਾਤ/ ਅਟੈਚ ਸੀ। ਉਸ ਸਮੇਂ ਦੇ ਚਰਚਿਤ ਪੂਰਵਲੇ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ), ਪੀ.ਆਈ.ਐੱਸ. ਵੱਲੋਂ ਇਸ ਜੂਨੀਅਰ ਜਿਮਨਾਸਟਿਕ ਕੋਚ ਨੂੰ ਚਹੇਤੀ ਹੋਣ ਕਾਰਨ, ਉਸ ਦੀ ਇੱਛਾ ਤੇ ਸਹੂਲਤ ਅਨੁਸਰ ਉਸ ਦੇ ਘਰੇਲੂ ਸ਼ਹਿਰ ਅੰਮ੍ਰਿਤਸਰ ਵਿਖੇ ਸਮੇਤ ਜਿਮਨਾਸਟਿਕ ਸੈਂਟਰ ਤਬਦੀਲ ਕਰਵਾ ਦਿੱਤਾ ਗਿਆ ਸੀ। ਮੇਰੇ ਸਰੋਤਾਂ ਦੀ ਜਾਣਕਾਰੀ ਮੁਤਾਬਕ ਇਸ ਜੂਨੀਅਰ ਜਿਮਨਾਸਟਿਕ ਕੋਚ ਨੂੰ ਵਿਸ਼ੇਸ਼ ਸਹੂਲਤ ਦੇਣ ਦੀ ਵਿਉਂਤ ਘੜ੍ਹਦੇ ਹੋਏ ਉਸ ਨੂੰ ਖਾਲਸਾ ਕਾਲਜ ਦੇ ਸਾਹਮਣੇ ਖੇਡ ਹੋਸਟਲ ਦੇ ਨਾਮ ਹੇਠ ਇਕ ਬਿਲਡਿੰਗ/ਕੋਠੀ ਵੀ ਕਿਰਾਏ ਉਪਰ ਲੈਕੇ ਦਿੱਤੀ ਗਈ ਹੈ ਜੋ ਅੱਜ ਵੀ ਉਸ ਪਾਸ ਹੈ ।

ਇਸ ਚਹੇਤੀ ਜੂਨੀਅਰ ਜਿਮਨਾਸਟਿਕ ਕੋਚ ਸਹਿਬਾਂ ਨੂੰ ਘਰ ਵਾਸਤੇ ਇਕ “ਵਿਸ਼ੇਸ਼ ਸੇਵਾਦਾਰ” ਉਸ ਦੀ ਘਰ ਸੇਵਾ ਕਰਨ/ਬਤੌਰ ਡੋਮੇਸਟਿਕ ਹੈਲਪ ਵੀ ਦਿੱਤਾ ਹੋਇਆ ਹੈ । ਜੇਕਰ ਇਸ ਸੇਵਾਦਾਰ ਦੀ ਤਨਖਾਹ ਵੱਲੋ ਝਾਤ ਮਾਰੀਏ ਤਾਂ ਇਹ ਵਿਭਾਗ ਦੇ ਆਊਟਸੋਰਸ ਕੀਤੇ ਕਈ ਕੋਚਾਂ ਨਾਲੋ ਵੀ ਵੱਧ ਮਿੱਥੀ ਗਈ, ਜਿਸ ਦੀ ਅਦਾਇਗੀ ਪੀ.ਆਈ.ਐੱਸ ਦੇ ਖਾਤੇ ਵਿੱਚੋਂ ਕੀਤੀ ਜਾਂਦੀ ਹੈ । ਇਹ ਤਨਖ਼ਾਹ ਬਾਕੀ ਵੱਧ ਕਿਉਂ ਫਿਕਸ ਕੀਤੀ ਗਈ, ਇਹ ਜਾਂਚ ਦਾ ਵਿਸ਼ਾ ਹੈ ।

ਇਸ ਜੂਨੀਅਰ ਜਿਮਨਾਸਟਿਕ ਕੋਚ ਸਹਿਬਾਂ ਨੇ ਖੇਡ ਹੋਸਟਲ ਦੇ ਨਾਮ ਹੇਠ ਪੀ.ਆਈ.ਐੱਸ ਦੀ ਰੈਂਟਿਡ ਕੋਠੀ ਵਿਚ ਹੀ ਪ੍ਰੀਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਆਪਣੀ ਫਰੀ ਰਿਹਾਇਸ਼ ਰੱਖੀ ਹੋਈ ਹੈ । ਇਸ ਦੇ ਨਾਲ ਨਾਲ ਖੇਡ ਵਿਭਾਗ ਦੀ ਅਧਿਕਾਰੀ ਹੋਣ ਦੇ ਨਾਤੇ, ਕੋਚ ਸਹਿਬਾਂ ਹਰ ਮਹੀਨੇ ਬਕਾਇਦਾ ਪੰਜਾਬ ਖੇਡ ਵਿਭਾਗ ਤੋਂ ਤਨਖਾਹ ਲੈਣ ਦੇ ਨਾਲ ਨਾਲ ਮੋਟਾ ਹਾਊਸ ਰੈਂਟ ਵੀ ਵਸੂਲ ਕਰ ਰਹੀ ਹੈ, ਜੋ ਗ਼ੈਰ ਕਨੂੰਨੀ ਹੈ ਪਰ ਪੁੱਛੇ ਕੌਣ ? “ਵੱਡੇ ਸਾਹਬ” ਦੀ ਕਿਰਪਾ ਕਰਕੇ ਇਸ ਜੂਨੀਅਰ ਕੋਚ ਸਹਿਬਾਂ ਨੂੰ ਟਰਾਂਸਪੋਰਟ ਵੀ ਉਪਲਭਧ ਕਰਵਾਈ ਹੋਈ ਹੈ ਤਾਂ ਕਿ ਘਰ ਤੋਂ ਜਿਮਨਾਸਟਿਕ ਟ੍ਰੇਨਿੰਗ ਸੈਂਟਰ ਜਾਣ ਦਾ ਵੀ ਖਰਚਾ ਪੀ.ਆਈ.ਐੱਸ ਦੇ ਪੱਲੋਂ ਹੀ ਹੋਵੇ ।

ਇਸ ਪ੍ਰਕਾਰ ਦਾ ਰੋਚਕ ਕਾਰਨਾਮਾ ਕੇਵਲ ਇਕ ਹੀ ਨਹੀਂ ਬਲਕਿ ਇਹਨਾਂ ਦੀ ਤਾਂ ਪੀ.ਆਈ.ਐੱਸ. ਵਿਚ ਭਰਮਾਰ ਹੈ, ਸਿਰਫ ਖੁਰਾ ਖੋਜ਼ਣ ਦੀ ਲੋੜ ਹੈ। ਖੇਡ ਵਿਭਾਗ ਪੰਜਾਬ ਦੇ ਖੇਡ ਮਾਫੀਏ ਦੇ ਹੋਰ ਵੀ ਰੌਚਕ ਕਾਰਨਾਮੇ ਪ੍ਰਾਪਤ ਹੋ ਰਹੇ ਹਨ, ਬੱਸ ਪੂਰੀ ਤਫ਼ਸੀਲ ਪ੍ਰਾਪਤ ਹੋ ਜਾਵੇ, ਪੂਰਾ ਖੁਲਾਸਾ ਕਰਾਂਗਾ ।

ਕੀ ਡਾਇਰੈਕਟਰ, ਖੇਡ ਵਿਭਾਗ, ਪੰਜਾਬ ਅਤੇ ਡਾਇਰੈਕਟਰ ਜਨਰਲ, ਪੀ.ਆਈ.ਐੱਸ. ਉਕਤ ਰੌਚਕ ਤੱਥਾਂ ਦੀ ਪੜਤਾਲ ਆਪਣੇ ਪੱਧਰ ਉਪਰ ਕਰਕੇ ਸੱਚ ਨੂੰ ਬਾਹਰ ਲਿਆਉਣਗੇ ?

ਦੋਸਤੋ ! ਵਿਸਲ੍ਹ ਬਲੋਅਰ ਦਾ ਅਸਲ ਕੰਮ ਇਹੀ ਹੁੰਦਾ ਹੈ ਕਿ ਜਿੱਥੇ ਗਲਤ ਕੰਮ ਹੋਵੇ, ਉੱਥੇ ਸੀਟੀ ਮਾਰਕੇ ਸੁੱਤੇ ਹੋਏ ਵਿਭਾਗ ਨੂੰ ਨੀਦਰੋਂ ਜਗਾਵੇ ਜੋਂ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ।

ਆਓ ! ਸਾਰੇ ਖਿਡਾਰੀ ਅਤੇ ਖੇਡ ਪ੍ਰੇਮੀਓ, ਖੇਡਾਂ ਦੇ ਖ਼ੇਤਰ ਵਿੱਚ ਹੋ ਰਹੀਆਂ ਮੰਨਮਾਨੀਆਂ, ਧਾਂਦਲੀਆਂ, ਖੇਡ ਵਿਭਾਗ ਵਿਚ ਪੈਰ ਪਸਾਰ ਚੁੱਕੇ ਖੇਡ ਮਾਫੀਏ ਦਾ ਸਫਾਇਆ ਕਰਨ ਅਤੇ ਖਿਡਾਰੀਆਂ/ਕੋਚਾਂ ਨਾਲ ਹੋ ਰਹੇ ਧੱਕਿਆਂ ਨੂੰ ਅਸੀਂ ਸਰਕਾਰ, ਖੇਡ ਸੰਸਥਾਵਾਂ ਅਤੇ ਲੋਕਾਂ ਦੇ ਧਿਆਨ ਵਿੱਚ ਲਿਆਈਏ ।

“ਜੰਗ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖੇਓ !”

ਇਕਬਾਲ ਸਿੰਘ ਸੰਧੂ, ਪੀ.ਸੀ.ਐਸ (ਸੇਵਾ ਮੁਕਤ)
ਹਾਕੀ ਵਿਸਲ੍ਹ ਬਲੋਅਰ
(ਹਾਕੀ ਦੇ ਝੂਠ ਪਿਛੇ ਛੁਪਿਆ ਸੱਚ)
ਜਲੰਧਰ (9417100786)

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀਆਂ ਤੋਂ ਮੁਲਾਕਾਤ ਲਈ ਮੰਗਿਆ ਸਮਾਂ

ਯੈੱਸ ਪੰਜਾਬ ਅੰਮ੍ਰਿਤਸਰ, 24 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ...

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ, ਜਲੌ ਸਜਾਏ ਗਏ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਤੇ ਸਤਿਕਾਰ ਨਾਲ...

ਹਰ ਸਿੱਖ ਮਾਡਰਨ ਲਾਇਸੰਸੀ ਹਥਿਆਰ ਰੱਖਣ ਦਾ ਯਤਨ ਕਰੇ, ਇਹ ਹਾਲਾਤ ਦੀ ਮੰਗ ਹੈ: ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼...

ਕਾਲਕਾ ਅਤੇ ਕਾਹਲੋਂ ਵੱਲੋਂ ਸੁਖ਼ਬੀਰ ਬਾਦਲ ਅਤੇ ਜ: ਹਿੱਤ ਨੂੰ ਕਮੇਟੀ ਦੇ ਮੈਂਬਰ ਬਣਾਏ ਜਾਣ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ, ਜੀ.ਕੇ. ਤੇ ਸਰਨਾ ਭਰਾਵਾਂ ਨੂੰ ਕੀਤਾ ਸਵਾਲ

ਯੈੱਸ ਪੰਜਾਬ ਚੰਡੀਗੜ੍ਹ, 22 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,947FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼