Monday, October 25, 2021
spot_img
yes punjab english redirection

Mera Ghar

Loan Waiver

Kisan Victims

Water Bills

Electricity Bills

Invest Punjab

Group D

Parali

PSSSB Chemical

Markfed Sept to Nov

Innocent

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰੇ ਭਾਜਪਾ ਅਤੇ ਹਰਿਆਣਾ ਸਰਕਾਰ: ਅਕਾਲੀ ਦਲ

ਯੈੱਸ ਪੰਜਾਬ
ਚੰਡੀਗੜ੍ਹ, 15 ਸਤੰਬਰ, 2021 –
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਰਿਆਣਾ ਭਾਜਪਾ ਅਤੇ ਇਸਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ’ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਕਰ ਕੇ ਤੇ ਸੂਬੇ ਵਿਚ ਹਿੰਸਾ ਫੈਲਾਉਣ ਦਾ ਦੋਸ਼ ਲਗਾ ਕੇ ਬਦਨਾਮ ਕਰਨ ਦਾ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੁੰ ਦੇਸ਼ ਵਿਰੋਧੀ ਤੇ ਅਤਿਵਾਦੀ ਕਰਾਰ ਦਿੱਤਾ ਗਿਆ। ਜਦੋਂ ਲੋਕਾਂ ਨੇ ਇਹ ਗੱਲ ਸਵੀਕਾਰ ਨਾ ਕੀਤੀ ਤਾਂ ਫਿਰ ਵੱਡੀ ਸਾਜ਼ਿਸ਼ ਰਚ ਕੇ ਉਹਨਾਂ ਨੁੰ ਹਰਿਆਣਾ ਵਿਚ ਨਸ਼ਿਆਂ ਦੇ ਸਪਾਰ ਲਈ ਜ਼ਿੰਮੇਵਾਰ ਕਰਾਰ ਦੇਣ ਦਾ ਯਤਨ ਕੀਤਾ ਗਿਆ।

ਸ੍ਰੀ ਮਲੂਕਾ ਨੇ ਕਿਹਾ ਕਿ ਹਰਿਆਣਾ ਨੂੰ ਪੰਜਾਬ ਅਤੇ ਕਿਸਾਨ ਅੰਦੋਲਨ ਦੇ ਮਿਹਨਤੀ ਕਿਸਾਨਾਂ ਨੁੰ ਬਦਨਾਮ ਕਰਨ ਤੋਂ ਪਹਿਲਾਂ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਉਹਨਾਂ ਨੇ ਹਰਿਆਣਾ ਭਾਜਪਾ ਪ੍ਰਧਾਨ ਓ ਪੀ ਧਨਖੜ ਵੱਲੋਂ ਕਿਸਾਨ ਅੰਦੋਲਨ ਖਿਲਾਫ ਮਾੜੇ ਦੋਸ਼ ਲਗਾਉਣ ਦੀ ਨਿਖੇਧੀ ਕੀਤੀ।

ਉਹਨਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਲਹਿਰ ਨੁੰ ਕੁਚਲਣ ਦਾ ਯਤਨ ਹੈ ਤੇ ਉਹਨਾਂ ਨੇ ਧਨਖੜ ਨੂੰ ਕਿਸਾਨਾਂ ਖਿਲਾਫ ਜ਼ਹਿਰ ਉਗਲਣਾਂ ਤੇ ਪੰਜਾਬ ਦੇ ਕਿਸਾਨਾਂ ਨੁੰ ਸ਼ੈਤਾਨ ਦੱਸਣ ਦਾ ਯਤਨ ਕਰਨ ਤੋਂ ਬਾਜ਼ ਆਉਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਧਨਖੜ ਜੋ ਆਪ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ, ਨੁੰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਸੋਨੀਪਤ, ਰੋਹਤਕ ਤੇ ਝੱਜਰ ਵਿਚ ਨਸ਼ਿਆਂ ਦਾ ਪਸਾਰ ਹੋਣ ਦੇ ਭਾਜਪਾ ਪ੍ਰਧਾਨ ਦੇ ਦਾਅਵੇ ਨੁੰ ਝੁਠਾ ਅਤੇ ਬੇਬੁਨਿਆਦ ਕਰਾਰ ਦਿੱਤਾ।

ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਕਿਸਾਨਾਂ ’ਤੇ ਹਿੰਸਾ ਭੜਕਾਉਣ ਤੇ ਕਿਸਾਨਾਂ ਵਿਚੋਂ ਕਈਆਂ ਦੇ ਹੱਥਾਪਾਈ ਵਿਚ ਸ਼ਾਮਲ ਹੋਣ ਦੇ ਦੋਸ਼ ਲਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਤੱਥ ਇਸ ਤੋਂ ਉਲਟ ਬੋਲਦੇ ਹਨ।

ਉਹਨਾਂ ਨੇ ਗ੍ਰਹਿ ਮੰਤਰੀ ਨੁੰ ਕਿਹਾ ਕਿ ਉਹ ਐਸ ਡੀ ਐਮ ਵੱਲੋਂ ਕਰਨਾਲ ਵਿਚ ਕਿਸਾਨਾਂ ਦੇ ਸਿਰ ਖੋਲ੍ਹੱਣ ਦੇ ਹੁਕਮਾਂ ਬਾਰੇ ਸਪਸ਼ਟੀਕਰਨ ਦੇਣ। ਉਹਨਾਂ ਕਿਹਾ ਕਿ ਇਹ ਗੱਲ ਆਨ ਕੈਮਰਾ ਰਿਕਾਰਡ ਹੋਈ ਹੈ ਪਰ ਗ੍ਰਹਿ ਮੰਤਰੀ ਜੋ ਤੁਰੰਤ ਮੁਅੱਤਲੀ ਦੇ ਹੁਕਮ ਦੇਣ ਲਈ ਜਾਣੇ ਜਾਂਦੇ ਹਨ, ਨੇ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।

ਸ੍ਰੀ ਮਲੂਕਾ ਨੇ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਖਿਲਾਫ ਇਸ ਤਰੀਕੇ ਦੀਆਂ ਧਮਕਾਉਣ ਵਾਲੀਆਂ ਤੇ ਕੁਚਲਣ ਦੀਆਂ ਧਮਕੀਆਂ ਲੋਕਤੰਤਰ ਦੇ ਕੰਮ ਕਰਨ ਲਈ ਸਹੀ ਨਹੀਂ ਹਲ। ਉਹਨਾਂ ਨੇ ਹਰਿਆਣਾ ਸਰਕਾਰ ਨੁੰ ਬੇਨਤੀ ਕੀਤੀ ਕਿ ਉਹ ਕੇਂਦਰ ਸਰਕਾਰ ਦੀ ਹਦਾਇਤ ’ਤੇ ਕਿਸਾਨਾਂ ਨਾਲ ਟਕਰਾਅ ਦਾ ਰਸਤਾ ਛੱਡੇ।

ਉਹਨਾਂ ਕਿਹਾ ਕਿ ਪਹਿਲਾਂ ਹਰਿਆਣਾ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਜੋ ਕਹਿ ਰਹੇ ਹਨ, ਉਸ ਤੋਂ ਉਲਟ ਸੱਚਾਈ ਇਹ ਹੈ ਕਿ ਕਿਸਾਨ ਅੰਦੋਲਨ ਉਹਨਾਂ ਹੀ ਹਰਿਆਣਾ ਦਾ ਹੈ ਜਿੰਨਾ ਪੰਜਾਬ ਵਾਲਿਆਂ ਦਾ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰ ਕੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰੇ ਅਤੇ ਉਹਨਾਂ ਖਿਲਾਫ ਬਿਨਾਂ ਭੜਕਾਹਟ ਦੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰੇ।

ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਮਾਮਲਾ ਦੇਸ਼ ਦੇ ਹਿੱਤ ਵਿਚ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ ਨਾ ਕਿ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਅਤੇ ਇਸ ਲੋਕਤੰਤਰੀ ਲਹਿਰ ਨੁੰ ਕੁਚਲਣ ਦਾ ਯਤਨ ਕਰਨਾ ਚਾਹੀਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਕਰਮਚਾਰੀਆਂ ਦਾ ਜਥਾ ਸਿੰਘੂ ਬਾਰਡਰ ’ਤੇ ਕਿਸਾਨ ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ

ਯੈੱਸ ਪੰਜਾਬ ਅੰਮ੍ਰਿਤਸਰ, 23 ਅਕਤੂਬਰ, 2021 - ਸ਼਼੍ਰੋਮਣੀ ਗੁ: ਪ੍ਰ: ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਦਾ ਇੱਕ ਜਥਾ ਅੱਜ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ( ਰਜਿ) ਦੇ ਬੈਨਰ ਹੇਠ ਅੱਜ ਸ੍ਰੀ ਅੰਮ੍ਰਿਤਸਰ ਤੋਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ, ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ

ਯੈੱਸ ਪੰਜਾਬ ਅੰਮ੍ਰਿਤਸਰ, 22 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, 21 ਅਕਤੂਬਰ, 2021 - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿੱਖਾਂ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਨੂੰ ਵਾਤਾਵਰਨ ਸੰਭਾਲ ਲਈ ਅਪੀਲ ਵਿੱਚ ਭਾਗ ਲਿਆ

ਯੈੱਸ ਪੰਜਾਬ ਵਾਸ਼ਿੰਗਟਨ ਡੀ.ਸੀ, ਅਕਤੂਬਰ 20, 2021: ਈਕੋਸਿੱਖ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਬਾਹਰ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ ਵਿਸ਼ਵ ਵਾਤਾਵਰਨ ਕਾਨਫਰੰਸ ਮੌਕੇ ਵਾਤਾਵਰਨ ਸੰਭਾਲ ਲਈ ਵੱਖ-ਵੱਖ ਧਰਮਾਂ ਵਲੋਂ ਸਾਂਝੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖੀਮਪੁਰ ਖੇੜੀ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨ ਆਗੂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤਾ ਗਿਆ ਸਨਮਾਨਿਤ

ਯੈੱਸ ਪੰਜਾਬ ਨਵੀਂ ਦਿੱਲੀ, 20 ਅਕਤੂਬਰ, 2021: ਬੀਤੇ ਦਿਨੀਂ ਲਖੀਮਪੁਰ ’ਚ ਹੋਏ ਦੁਖਦ ਘਟਨਾ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਹਨਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਤਿਆਰ ਕੀਤਾ ਜੋੜਾ ਤੇ ਗੱਠੜੀ ਘਰ ਸੰਗਤ ਅਰਪਣ, ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ

ਯੈੱਸ ਪੰਜਾਬ ਅੰਮ੍ਰਿਤਸਰ, 19 ਅਕਤੂਬਰ, 2021 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜਦੀ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕਰਵਾਇਆ ਗਿਆ ਨਵਾਂ ਜੋੜਾ ਘਰ ਤੇ ਗੱਠੜੀ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਪਾਣੀ ’ਚ ਮਧਾਣੀ’ ਨਾਲ 12 ਸਾਲਾਂ ਬਾਅਦ ਇਕੱਠੇ ਰਿਕਾਰਡ ਤੋੜਨ ਨੂੰ ਤਿਆਰ ਹਨ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ

ਯੈੱਸ ਪੰਜਾਬ ਚੰਡੀਗੜ੍ਹ, 22 ਅਕਤੂਬਰ, 2021: ਸਾਲ 2010 ਵਿੱਚ, ਪੰਜਾਬੀ ਸੰਗੀਤ ਉਦਯੋਗ ਦੇ ਰੌਕਸਟਾਰ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਪਾਲੀਵੁੱਡ ਵਿੱਚ ਆਪਣੀ ਮੁੱਖ ਸ਼ੁਰੂਆਤ ਕੀਤੀ। ਜਿਸਨੇ ਪੰਜਾਬੀ ਫਿਲਮਾਂ ਵਿੱਚ ਨਵੇਂ ਰੰਗ ਬਿਖੇਰੇ ਸਨ ਅਤੇ ਜਿਸਨੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੁਰਾਤਨ ਸਭਿਆਚਾਰ, ਰੀਤੀ ਰਿਵਾਜਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਅਤੇ ਰੋਮਾਂਸ ਭਰਪੂਰ ਫ਼ਿਲਮ ਹੋਵੇਗੀ ‘ਪਾਣੀ ’ਚ ਮਧਾਣੀ’

ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਬਿੱਗ ਡਰੀਮਜ਼’ ਗ਼ੀਤ ਬਣ ਰਿਹਾ ਹੈ ਨੌਜਵਾਨਾਂ ਦੇ ਦਿਲਾਂ ਦੀ ‘ਡਰੀਮ’

ਯੈੱਸ ਪੰਜਾਬ ਫਿਰੋਜ਼ਪੁਰ. ਅਕਤੂਬਰ 20, 2021: ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਸੰਗੀਤ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਈ ਹੈ।...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤਕ ਫਿਲਮ ‘ਪਾਣੀ ‘ਚ ਮਧਾਣੀ’ 1980 ਦੇ ਦਹਾਕੇ ਦੀ ਪੁਰਾਣੀ ਪੰਜਾਬੀ ਸ਼ੈਲੀ ਨੂੰ ਮੁੜ ਵਾਪਸ ਲਿਆਈ

ਯੈੱਸ ਪੰਜਾਬ ਚੰਡੀਗੜ੍ਹ, ਅਕਤੂਬਰ 20, 2021: ਪੰਜਾਬੀ ਸੰਗੀਤ ਹਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਲੱਬਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਫ੍ਰਾਈਡੇ ਫਨ ਰਿਕਾਰਡਜ਼ ਵੱਲੋਂ ਪ੍ਰੀਤ ਹਰਪਾਲ ਦੀ ਇੱਕ ਨਵੇਂ ਰੰਗੀਲੇ ਗੀਤ “ਨਜ਼ਰਾਂ” ਨਾਲ ਵਾਪਸੀ

ਯੈੱਸ ਪੰਜਾਬ ਚੰਡੀਗੜ੍ਹ, ਅਕਤੂਬਰ 20, 2021: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬੀ ਗਾਇਕਾਂ ਨੂੰ ਅਜਿਹੇ ਮੌਕੇ ਤੇ ਨੱਚਣ ਗਾਉਣ ਵਾਲੇ ਗੀਤ ਬਣਾਉਣ ਦਾ ਮੌਕਾ ਮਿਲਿਆ ਹੈ । ਅੱਜ ਸਵੇਰੇ ਰਿਲੀਜ਼ ਹੋਇਆ ਇੱਕ ਹੋਰ...
- Advertisement -spot_img

ਸੋਸ਼ਲ ਮੀਡੀਆ

20,370FansLike
51,035FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼