ਯੈੱਸ ਪੰਜਾਬ
ਅੰਮ੍ਰਿਤਸਰ, 17 ਜਨਵਰੀ, 2021-
ਸਾਬਕਾ ਕੈਬਨਿਟ ਮੰਤਰੀ ਸ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਨੇ ਕਿਹਾ ਕਿ ਕੇਦਰ ਸਰਕਾਰ ਵੱਲੋ ਅੰਦੋਲਨ ਖਤਮ ਕਰਨ ਲਈ ਕੋਝੀਆਂ ਚਾਲਾਂ ਚਲਾਉਣ ਤੋ ਗੁਰੇਜ ਕਰੇ । ਕੱਕਰ ਚ ਦਿਨ-ਰਾਤ ਬੈਠੇ ਕਿਸਾਨ ,ਮਜ਼ਦੂਰ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਜਾਣਗੇ ।
ਉਨਾ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਉਹ ਐਨ ਆਈ ਏ ਵਰਗੇ ਕੋਝੇ ਹਥਿਆਰ ਵਰਤਣ ਲੱਗ ਪਏ ਹਨ ਤਾਂ ਜੋ ਸਿੱਖਾਂ ਨੂੰ ਡਰਾਇਆ ਧਮਕਾਇਆ ਜਾ ਸਕੇ ਪਰ ਅਜਿਹੀ ਚਾਲ ਨਾਲ ਲੋਕਤੰਤਰੀ ਖੇਡ ਵਿਗੜੇਗੀ ਜਿਸ ਤੇ ਕਿਸਾਨ ਪੁਰਅਮਨ ,ਸ਼ਾਂਤੀਪੂਰਵਕ ਸਵਾ ਮਹੀਨੇ ਤੋ ਆਪਣੇ ਹੱਕਾਂ ਖਾਤਰ ਘੋਲ ਲੜ ਰਹੇ ਹਨ , ਜਿਸ ਵਿੱਚ ਦੇਸ਼ ਭਰ ਚੋ ਕਿਸਾਨ ਤੇ ਲੋਕ ਦਿੱਲੀ ਪੁੱਜ ਚੁੱਕੇ ਹਨ।
ਉਨਾ ਮੋਦੀ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸੰਜਮ ਤੋ ਕੰਮ ਲਵੇ ਤਾਂ ਜੋ ਲੋਕਤੰਤਰੀ ਪਰੰਪਰਾਵਾਂ ਬਰਕਰਾਰ ਰਹਿ ਸਕਣ। ਸ ਬ੍ਰਹਮਪੁਰਾ ਨੇ ਨਗਰ ਨਿਗਮ ਦੀਆਂ ਚੋਣਾਂ ਵੀ ਮੁਲਤਵੀ ਕਰਨ ਲਈ ਕਿਹਾ ਤਾਂ ਜੋ ਕਿਸਾਨ ਅੰਦੋਲਨ ਬਾਅਦ ਇਸ ਤੇ ਅਮਲ ਕੀਤਾ ਜਾਵੇ । ਸਾਬਕਾ ਲੋਕ ਸਭਾ ਮੈਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਇਸ ਵੇਲੇ ਅੰਨਦਾਤਾ ਸੰਘਰਸ਼ ਕਰ ਰਿਹਾ ਹੈ ।
ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਚੋ ਕਿਸਾਨ ਤੇ ਸਬੰਧਤ ਲੋਕ ਦਿੱਲੀ ਸੰਘਰਸ਼ ਕਰਨ ਗਏ ਹਨ । ਪੰਜਾਬ ਤਾਂ ਖਾਲੀ ਪਿਆ ਹੈ ਫਿਰ ਇਹ ਚੋਣਾਂ ਕਰਵਾਉਮ ਦੀ ਸਰਕਾਰ ਨੂੰ ਏਨੀ ਜਿਆਦਾ ਕਾਹਲੀ ਕਿਉ ? । ਸ ਬ੍ਰਹਮਪੁਰਾ ਨੇ ਅੰਦੋਲਨ ਦਾ ਠੀਕਰਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਿਰ ਭੰਨ ਦਿਆਂ ਕਿਹਾ ਕਿ ਜੇਕਰ ਉਹ ਸਮੇ ਸਿਰ ਆਰੀਡੈਨਸ ਜਾਰੀ ਕਰਨ ਸਮੇ ਵਿਰੋਧਤਾ ਕਰਦੀ ਅਤੇ ਸੁਖਬੀਰ ਬਾਦਲ ਇਸ ਬਿੱਲ ਦੀ ਹਿਮਾਇਤ ਨਾ ਕਰਦੇ ਤਾਂ ਅੱਜ ਸਥਿਤੀ ਹੋਰ ਹੋਣੀ ਸੀ।
ਹੁਣ ਜਿਹੜੀ ਹਿਮਾਇਤ ਦੇ ਬਾਦਲ ਦਾਅਵੇ ਕਰ ਰਹੇ ਹਨ ਉਹ ਸਿਆਸੀ ਰੋਟੀਆਂ ਸੇਕਣ ਦੇ ਤੁੱਲ ਹਨ । ਉਨਾ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਦਬਾਅ ਹੇਠ ਕੇਦਰੀ ਵਜਾਰਤ ਤੋ ਅਸਤੀਫਾ ਦਿੱਤਾ ਸੀ ।