Saturday, February 27, 2021
ssb ad

Markfed Sohna New

Verka Ice Cream

Innocent Hearts INNOKIDS Banner

ਕਿਸਾਨੀ ਸੰਘਰਸ਼ ਦੌਰਾਨ ਆਇਆ Gippy Grewal ਦਾ ਹਥਿਆਰਾਂ ’ਤੇ ਕੱਚੀ ਸ਼ਰਾਬ ਨੂੰ ਪ੍ਰਮੋਟ ਕਰਦਾ ਗ਼ੀਤ – ਅਲੋਚਨਾ ਸ਼ੁਰੂ

ਯੈੱਸ ਪੰਜਾਬ
ਜਲੰਧਰ, 2 ਦਸੰਬਰ, 2020:
ਜਿਸ ਸਮੇਂ ਪੰਜਾਬ ਦਾ ਕਿਸਾਨ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੰਘਰਸ਼ ਲੜਨ ਲਈ ਹੱਢ ਭੰਨਵੀਂ ਠੰਢ ਅਤੇ ਚੀਰਵੀਂਆਂ ਹਵਾਵਾਂ ਦਾ ਸਾਹਮਣਾ ਕਰਦਾ ਖੁਲ੍ਹੇ ਅਸਮਾਨ ਹੇਠ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ, ਅਤੇ ਜਿਸ ਵੇਲੇ ਪੰਜਾਬ ਦੇ ਅਨੇਕਾਂ ਗਾਇਕ ਅਤੇ ਕਲਾਕਾਰ ਹਿੱਕ ਡਾਹ ਕੇ ਕਿਸਾਨੀ ਦੇ ਨਾਲ ਇਸ ਸੰਘਰਸ਼ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ, ਆਪਣੀਆਂ ਕਲਮਾਂ ਅਤੇ ਆਵਾਜ਼ਾਂ ਨਾਲ ਕਿਸਾਨੀ ਸੰਘਰਸ਼ ਨੂੰ ਬੁਲੰਦ ਕਰਨ ਲਈ ਹੌਂਸਲੇ ਬੁਲੰਦ ਕਰਨ ਵਾਲੀਆਂ ਗਾਥਾਵਾਂ ਗਾ ਰਹੇ ਹਨ, ਐਨ ਉਸੇ ਵੇਲੇ ਪੰਜਾਬ ਦੇ ਇਕ ਗਾਇਕ-ਐਕਟਰ ਗਿੱਪੀ ਗਰੇਵਾਲ ਵੱਲੋਂ ਰਿਲੀਜ਼ ਕੀਤੇ ਨਵੇਂ ਗ਼ੀਤ ‘ਵੈਲਪੁਣਾ’ ਨੂੰ ਲੈ ਕੇ ਉਸਦੀ ਅਲੋਚਨਾ ਸ਼ੁਰੂ ਹੋ ਗਈ ਹੈ।

ਗਿੱਪੀ ਵੱਲੋਂ 21 ਨਵੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤੇ ਗਏ ਇਸ ਗ਼ੀਤ ਵਿੱਚ ਉਸ ਵੱਲੋਂ ਹਥਿਆਰਾਂ ਅਤੇ ਕੱਚੀ ਸ਼ਰਾਬ ਨੂੰ ਪ੍ਰਮੋਟ ਕੀਤੇ ਜਾਣ ਦੇ ਦ੍ਰਿਸ਼ ਪ੍ਰਤੱਖ ਵੇਖ਼ੇ ਜਾ ਸਕਦੇ ਹਨ।

ਇੱਥੇ ਹੀ ਬਸ ਨਹੀਂ, ਗਿੱਪੀ ਗਰੇਵਾਲ ਨੇ ਇਸ ਗ਼ੀਤ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਜਿਸ ਬੇਕਿਰਕ ਤਰੀਕੇ ਨਾਲ ਪੇਸ਼ ਕੀਤਾ ਹੈ ਅਤੇ ਜਿਵੇਂ ਹਥਿਆਰਾਂ ਦੀ ਮੰਡੀ ਲੱਗੀ ਵਿਖ਼ਾਈ ਹੈ ਉਸ ਨਾਲ ਨਿਸਚੇ ਹੀ ਪੰਜਾਬ ਦਾ ਪ੍ਰਭਾਵ ਕੋਈ ਚੰਗਾ ਨਹੀਂ ਜਾਵੇਗਾ। ਹੁਣ ਇਹ ਪੁੱਛਿਆ ਜਾਣ ਲੱਗਾ ਹੈ ਕਿ ਇਸ ਤਰ੍ਹਾਂ ਦੀਆਂ ਹਥਿਆਰਾਂ ਦੀਆਂ ਮੰਡੀਆਂ ਕਿਹੜੇ ਪੰਜਾਬ ਵਿੱਚ ਲੱਗਦੀਆਂ ਹਨ।

ਇਸ ਤੋਂ ਇਲਾਵਾ ਜਿਸ ਤਰ੍ਹਾਂ ਗਿੱਪੀ ਨੇ ਘਰ ਵਿੱਚ ਹੀ ਕੱਚੀ ਸ਼ਰਾਬ ਕੱਢੇ ਜਾਣ, ਉਸਦੇ ਇਸਤੇਮਾਲ ਅਤੇ ਇੱਥੋਂ ਤਕ ਕਿ ਛਾਪੇਮਾਰੀ ਕਰਨ ਆਈ ਪੁਲਿਸ ਨੂੰ ਵੀ ਉਸ ਕੱਚੀ ਸ਼ਰਾਬ ’ਤੇ ਡੁਲ੍ਹਦਿਆਂ ਵਿਖ਼ਾ ਕੇ ਪੁਲਿਸ ਦਾ ਅਕਸ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਉਸ ਵੇਲੇ ਹੋਰ ਵੀ ਅਫ਼ਸੋਸਨਾਕ ਜਾਪਦਾ ਹੈ ਜਦ ਗਿੱਪੀ ਗਰੇਵਾਲ ਨੇ ਕੱਚੀ ਸ਼ਰਾਬ ਕਾਰਨ ਪੰਜਾਬ ਵਿੱਚ ਵਾਪਰੀ ਤ੍ਰਾਸਦੀ ਅਤੇ ਉਸ ਤ੍ਰਾਸਦੀ ਵਿੱਚ ਲਗਪਗ 125 ਪੰਜਾਬੀਆਂ ਦੇ ਮਾਰੇ ਜਾਣ ਦੇ ਬਾਵਜੂਦ ਕੱਚੀ ਸ਼ਰਾਬ ਨੂੰ ਪ੍ਰਮੋਟ ਕਰਨਾ ਆਪਣੇ ‘ਪ੍ਰੋਫ਼ੈਸ਼ਨਲ’ ਲਾਭ ਜਾਂ ਫ਼ਿਰ ਮਸ਼ਹੂਰੀ ਲਈ ਜਾਇਜ਼ ਮੰਨਿਆ ਹੈ।

ਇਸ ਸੰਬੰਧ ਵਿੱਚ ਪੰਜਾਬ ਅਤੇ ਪੰਜਾਬੀ ਦੀਆਂ ਨਾਮਵਰ ਹਸਤੀਆਂ ਜਾਂ ਤਾਂ ਅਜੇ ਬੇਖ਼ਬਰ ਹਨ ਜਾਂ ਫ਼ਿਰ ਬੇਫ਼ਿਕਰ ਪਰ ਹਰ ਵੇਲੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਣ ਵਾਲੇ ਪੰਡਿਤ ਰਾਓ ਧਰੇਨਵਰ ਨੇ ਇਕ ਵਾਰ ਫ਼ਿਰ ਗਿੱਪੀ ਗਰੇਵਾਲ ਦੇ ਇਸ ਗ਼ੀਤ ਦੇ ਖਿਲਾਫ਼ ਝੰਡਾ ਚੁੱਕਿਆ ਹੈ।

ਇਸ ਵਾਰ ਇਕ ਨਿਵੇਕਲਾ ਪੈਂਤੜਾ ਲੈਂਦਿਆਂ ਪੰਡਿਤ ਰਾਓ ਧਰੇਨਵਰ ਨੇ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਹੀ ਚਿੱਠੀ ਰਾਹੀਂ ਸੰਬੋਧਿਤ ਹੁੰਦਿਆਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਵਰਜਣ ਦੀ ਬੇਨਤੀ ਕਰ ਦਿੱਤੀ ਹੈ।

ਯੈੱਸ ਪੰਜਾਬ ਪੰਡਿਤ ਰਾਓ ਧਰੇਨਵਰ ਦੇ ਇਸ ਪੈਂਤੜੇ ਨੂੰ ਕੋਈ ਗ਼ਲਤ ਨਹੀਂ ਮੰਨਦਾ ਅਤੇ ਅਸੀਂ ਪੰਡਿਤ ਰਾਓ ਧਰੇਨਵਰ ਦੀ ਗਿੱਪੀ ਗਰੇਵਾਲ ਦੇ ਬੇਟਿਆਂ ਦੇ ਨਾਂਅ ਲਿਖ਼ੀ ਚਿੱਠੀ ਹੇਠਾਂ ਇੰਨ ਬਿੰਨ ਛਾਪ ਰਹੇ ਹਾਂ ਪਰ ਉਨ੍ਹਾਂ ਵੱਲੋਂ ਚਿੱਠੀ ਦੇ ਸ਼ੁਰੂ ਵਿੱਚ ਲਿਖ਼ੇ ਬੱਚਿਆਂ ਦੇ ਨਾਂਅ ਕੱਟ ਰਹੇ ਹਾਂ।

ਪੰਡਿਤ ਰਾਓ ਧਰੇਨਵਰ ਵੱਲੋਂ ਗਿੱਪੀ ਗਰੇਵਾਲ ਦੇ ਬੱਚਿਆਂ ਦੇ ਨਾਂਅ ਲਿਖ਼ੀ ਚਿੱਠੀ:

….,
…. ਅਤੇ
….,
ਸਤਿ ਸ੍ਰੀ ਅਕਾਲ,
ਨਮਸਕਾਰ,
ਪ੍ਰਣਾਮ।

ਮੈਂ ਤੁਹਾਨੂੰ ਪ੍ਰਣਾਮ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਬੱਚੇ ਭਗਵਾਨ ਦਾ ਹੀ ਰੂਪ ਮੰਨੇ ਜਾਂਦੇ ਹਨ। ਮੈਂ ਤੁਹਾਡੀਆਂ ਕਈ ਵੀਡੀਓ ਵੇਖੀਆਂ ਹਨ। ਤੁਸੀਂ ਸਾਰੇ ਬਹੁਤ ਹੀ ਹੋਣਹਾਰ ਤੇ ਪਿਆਰੇ ਬੱਚੇ ਹੋ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਜੀ ਉਰਫ ਗਿੱਪੀ ਗਰੇਵਾਲ਼ ਜੀ ਤੁਹਾਡੀ ਸਾਰਿਆਂ ਦੀ ਵਧੀਆ ਪਰਵਰਿਸ਼ ਕਰਕੇ ਤੁਹਾਨੂੰ ਵੱਡਾ ਕਰ ਰਹੇ ਹਨ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਇੱਕ ਚੰਗੇ ਇਨਸਾਨ ਹਨ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਕ ਵੱਡੇ ਕਲਾਕਾਰ ਦਾ ਪਵਿੱਤਰ ਦਰਜਾ ਹਾਸਲ ਕੀਤਾ ਹੈ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਕਈ ਵਧੀਆ ਸਭਿਆਚਾਰਕ ਗਾਣੇ ਗਾਉਣ ਦੇ ਨਾਲ਼-ਨਾਲ਼ ਅਰਦਾਸ ਫਿਲਮ ਦੇ ਵਿੱਚ ਵੀ ਵਧੀਆ ਕੰਮ ਕੀਤਾ ਹੈ।Panditrao Dharenavar against Gippy Vailpuna Song

ਪਰ ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਕਈ ਗਲਤ ਗਾਣੇ ਵੀ ਗਾਏ ਹਨ ਜਿੰਨ੍ਹਾਂ ਵਿੱਚ ਹਥਿਆਰਾਂ ਅਤੇ ਸ਼ਰਾਬ ਦਾ ਬੇਲੋੜਾ ਗੁਣਗਾਨ ਕੀਤਾ ਗਿਆ ਹੈ।

ਤੁਹਾਨੂੰ ਇਹ ਪੱਤਰ ਲਿਖਣ ਲਈ ਮੈਂ ਇਸ ਲਈ ਮਜਬੂਰ ਹੋਇਆ ਹਾਂ ਕਿ ਤੁਹਾਡੇ ਬਾਪੂ ਜੀ ਨੇ ਹੁਣ ਫੇਰ ਇੱਕ ਨਵਾਂ ਗਾਣਾ “ਵੈਲਪੁਣਾ” ਕੱਢ ਮਾਰਿਆ ਹੈ ਜਿਸ ਵਿਚ ਸ਼ਰਾਬ ਅਤੇ ਹਥਿਆਰਾਂ ਦੀ ਵਡਿਆਈ ਕਰਦੇ ਹੋਏ ਹਥਿਆਰਾਂ ਦੀ ਇਕ ਪੂਰੀ ਮਾਰਕੀਟ ਵੀ ਵਿਖਾ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਗਾਣੇ ਵਿਚ ਪੁਲਿਸ ਨੂੰ ਵੀ ਗਲ਼ਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਦੇਸੀ ਸ਼ਰਾਬ ਪੀ ਕੇ ਸੌ ਤੋਂ ਵੱਧ ਲੋਕਾਂ ਦੇ ਮਰਨ ਦੀ ਘਟਨਾ ਹੋਣ ਦੇ ਬਾਵਜੂਦ ਵੈਲਪੁਣਾ ਗਾਣੇ ਵਿੱਚ ਦੇਸੀ ਸ਼ਰਾਬ ਕੱਢਦਿਆਂ ਵਿਖਾਉਣਾ ਬਿਲਕੁਲ ਗਲ਼ਤ ਅਤੇ ਗੈਰਕਾਨੂੰਨੀ ਹੈ।

ਇਸ ਗਾਣੇ ਦੇ ਖਿਲਾਫ਼ ਮੈਂ ਪੰਜਾਬ ਦੇ ਡੀਜੀਪੀ, ਆਬਕਾਰੀ ਮਹਿਕਮਾ ਅਤੇ ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਇਸ ਗਾਣੇ ਨੂੰ ਗਾਉਣ ਵਾਲੇ ਅਤੇ ਇਸਦੇ ਪ੍ਰੋਡਿਊਸਰ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਪੁਲਸ ਆਪਣਾ ਕੰਮ ਜ਼ਰੂਰ ਕਰੇਗੀ।

ਇੰਨਾ ਹੀ ਨਹੀਂ ਅਜਿਹੇ ਸ਼ਰਾਬੀ ਹਥਿਆਰੀ ਗਾਣਿਆਂ ਦੇ ਖਿਲਾਫ਼ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਦਾਲਤੀ ਮਾਣਹਾਨੀ ਕੇਸ ਦਾਇਰ ਕੀਤਾ ਗਿਆ ਹੈ ਜਿਸ ਦੀ ਅਗਲੀ ਸੁਣਵਾਈ ਦੌਰਾਨ ਇਸ ਗਾਣੇ ਦੇ ਮਾਮਲੇ ਨੂੰ ਵੀ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਅਗਲੀ ਸੁਣਵਾਈ ਦੌਰਾਨ ਤੁਹਾਡੇ ਬਾਪੂਜੀ ਰੁਪਿੰਦਰ ਸਿੰਘ ਜੀ ਦੀ ਇਸ ਨਵੀਂ ਕਰਤੂਤ ਦਾ ਮੈਂ ਜਰੂਰ ਜ਼ਿਕਰ ਕਰਾਂਗਾ ਅਤੇ ਮਾਣਯੋਗ ਅਦਾਲਤ ਨੂੰ ਢੁਕਵੀਂ ਕਾਰਵਾਈ ਕਰਨ ਲਈ ਬੇਨਤੀ ਕਰਾਂਗਾ। ਮਾਣਯੋਗ ਅਦਾਲਤ ਵੀ ਆਪਣਾ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਮਾਣਯੋਗ ਹਾਈਕੋਰਟ ਨੇ ਪਹਿਲਾਂ ਹੀ ਆਪਣੇ ਇਕ ਫ਼ੈਸਲੇ ਵਿਚ 22/ 7/ 2019 ਨੂੰ ਹੁਕਮ ਜਾਰੀ ਕੀਤਾ ਸੀ ਕਿ ਸ਼ਰਾਬੀ ਤੇ ਹਥਿਆਰੀ ਗਾਣੇ ਕਿਤੇ ਵੀ ਨਹੀਂ ਚੱਲਣਗੇ।

ਉਸ ਇਤਿਹਾਸਿਕ ਫੈਸਲੇ ਵਿੱਚ ਮਾਣਯੋਗ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸ਼ਰਾਬ ਅਤੇ ਹਥਿਆਰਾਂ ਵਾਲ਼ੇ ਗਾਣੇ ਸਾਡੇ ਬੱਚਿਆਂ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਗੈਂਗਸਟਰ ਕਲਚਰ ਨੂੰ ਬੜਾਵਾ ਦਿੰਦੇ ਹਨ। ਪਰ ਫਿਰ ਵੀ ਕੁਝ ਗਾਇਕ ਅਜਿਹੇ ਇਤਰਾਜ਼ਯੋਗ ਗਾਣੇ ਗਾ ਰਹੇ ਹਨ ਜਿਹਨਾਂ ਦੇ ਖਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਪਹਿਲਾਂ ਹੀ ਦਾਇਰ ਕੀਤਾ ਹੋਇਆ ਹੈ। ਪੜ੍ਹੇ ਲਿਖੇ ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਜਿਹੇ ਸਮੇਂ ਵਿਚ ਵੈਲਪੁਣਾ ਵਰਗੇ ਗੈਰ ਕਨੂੰਨੀ ਗਾਣੇ ਗਾਉਣੇ ਬਹੁਤ ਗਲ਼ਤ ਹਰਕਤ ਹੈ। ਅਜਿਹੇ ਗਾਣੇ ਗਾ ਕੇ ਤੁਹਾਡੇ ਬਾਪੂ ਜੀ ਜਾਣੇ-ਅਨਜਾਣੇ ਵਿਚ ਤੁਹਾਡੇ ਸਮੇਤ ਪੰਜਾਬ ਦੇ ਬੱਚਿਆਂ ਤੇ ਬਹੁਤ ਗਲ਼ਤ ਅਸਰ ਪਾ ਰਹੇ ਹਨ। ਉਹ ਗੈਰ ਕਨੂੰਨੀ ਗਾਣਿਆਂ ਤੋਂ ਪੈਸੇ ਕਮਾਕੇ ਤੁਹਾਡੀ ਪਰਵਰਿਸ਼ ਕਰ ਰਹੇ ਹਨ ਜੋ ਕਿ ਬਹੁਤ ਮਾੜੀ ਹਰਕਤ ਹੈ।

ਕਿਸੇ ਵੀ ਚੰਗੇ ਬਾਪੂ ਨੂੰ ਆਪਣੇ ਬੱਚਿਆਂ ਨੂੰ ਚੰਗੀ ਕਿਰਤ ਕਰਨ, ਨਾਮ ਜਪਣ ਅਤੇ ਇਮਾਨਦਾਰੀ ਨਾਲ਼ ਰੋਟੀ ਕਮਾਕੇ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ ਪਰ ਤੁਹਾਡੇ ਬਾਪੂ ਰੁਪਿੰਦਰ ਸਿੰਘ ਜੀ ਜਦੋਂ ਖੁਦ ਹੀ ਇਮਾਨਦਾਰੀ ਦੀ ਕਿਰਤ ਨਹੀਂ ਕਰ ਰਹੇ ਤਾਂ ਤੁਹਾਨੂੰ ਕੀ ਸਿਖਾਉਣਗੇ?

ਪਿਆਰੇ ਬੱਚਿਓ, ਪੂਰੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਬਹੁਤ ਸਾਰੇ ਗਾਇਕ ਕਿਸਾਨਾਂ ਦੇ ਹੱਕ ਵਿਚ ਗਾਣੇ ਗਾ ਰਹੇ ਹਨ। ਪਰ ਅਜਿਹੇ ਮੌਕੇ ਰੁਪਿੰਦਰ ਸਿੰਘ ਜੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਗਾਣੇ ਗਾਉਣ ਦੀ ਬਜਾਏ ਸ਼ਰਾਬੀ ਹਥਿਆਰੀ ਗਾਣੇ ਗਾਉਣਾ ਕਿੱਥੋਂ ਦੀ ਸਿਆਣਪ ਹੈ? ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਸ਼ਰਾਬੀ ਤੇ ਹਥਿਆਰੀ ਗਾਣੇ ਗਾਉਣ ਦਾ ਕੀ ਮਤਲਬ ਕੱਢਿਆ ਜਾਵੇ?

ਇਹ ਸਵਾਲ ਤੁਸੀਂ ਵੀ ਜ਼ਰੂਰ ਪੁੱਛੋ ਆਪਣੇ ਬਾਪੂ ਜੀ ਨੂੰ। ਯਾਦ ਰੱਖੋ ਕਿ ਆਪਣੇ ਉਜਲੇ ਭਵਿੱਖ ਲਈ ਸਵਾਲ ਪੁੱਛਣਾ ਤੁਹਾਡਾ ਹੱਕ ਹੈ। ਕੁਰਾਹੇ ਪਾਉਣ ਵਾਲ਼ੇ ਗਾਣਿਆਂ ਦੇ ਖਿਲਾਫ਼ ਸੁਆਲ ਪੁੱਛਣਾ ਹਰ ਇਕ ਬੱਚੇ ਦਾ ਹੱਕ ਹੈ ਕਿਉਂ ਕਿ ਆਖਰਕਾਰ ਗਲ਼ਤ ਗਾਣਿਆਂ ਦਾ ਅਸਰ ਤਾਂ ਉਹਨਾਂ ਤੇ ਹੀ ਹੋਣਾ ਹੈ।

ਬੱਚਿਆਂ ਨੇ ਹੀ ਵੱਡੇ ਹੋ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲਣਾ ਹੈ। ਇਸ ਲਈ ਤੁਹਾਡੀ ਬਹੁਤ ਵੱਡੀ ਜ਼ਿਮੇਦਾਰੀ ਬਣਦੀ ਹੈ ਕਿ ਤੁਸੀਂ ਆਪਣੇ ਬਾਪੂ ਜੀ ਨੂੰ ਇਹ ਸਵਾਲ ਜ਼ਰੂਰ ਪੁੱਛੋ। ਵੈਲਪੁਣਾ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਭਵਿੱਖ ਵਿਚ ਸਿਰਫ ਚੰਗੇ ਗਾਣੇ ਗਾਉਣ ਤੇ ਚੰਗੀਆਂ ਫਿਲਮਾਂ ਬਣਾਉਣ ਲਈ ਉਹਨਾਂ ਤੇ ਦਬਾਅ ਪਾਓ।

ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਪਿਆਰ ਕਰਨ ਵਾਲੇ ਤੁਹਾਡੇ ਬਾਪੂ ਜੀ ਤੁਹਾਡੀ ਗੱਲ ਜ਼ਰੂਰ ਮੰਨ ਲੈਣਗੇ।

ਪਿਆਰੇ ਬੱਚਿਓ, ਮੈਂ ਤਾਂ ਇੱਕ ਮੁਸਾਫ਼ਿਰ ਹਾਂ। ਪੰਜਾਬ ਦੀ ਰੋਟੀ ਖਾਣ ਵਾਲ਼ਾ ਮੈਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਗਲ਼ਤ ਪੇਸ਼ਕਾਰੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਇਸ ਲਈ ਮੈਂ ਤੁਹਾਨੂੰ ਇਹ ਖ਼ਤ ਲਿਖ ਕੇ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਬਾਪੂ ਜੀ ਨੂੰ ਸਮਝਾ ਦੇਵੋ ਨਹੀਂ ਤਾਂ ਉਹਨਾਂ ਲਈ ਦੁਨਿਆਵੀ ਅਦਾਲਤ ਵਿਚ ਹੀ ਨਹੀਂ, ਅੱਗੇ ਪਰਮਾਤਮਾ ਦੀ ਵੱਡੀ ਅਦਾਲਤ ਵਿੱਚ ਵੀ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ।

ਪਿਆਰੇ ਬੱਚਿਓ ਆਖਰ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਪ੍ਰਣਾਮ ਕਰਦਾ ਹਾਂ ਕਿਉਂਕਿ ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਅਤੇ ਸੋਹਣੀਆਂ ਦਸਤਾਰਾਂ ਸਜਾ ਕੇ ਰੱਖਦੇ ਹੋ। ਤੁਹਾਡੇ ਵਰਗੇ ਬੱਚਿਆਂ ਨਾਲ਼ ਹੀ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਵਧ੍ਹ ਫੁੱਲ ਰਿਹਾ ਹੈ।

ਆਦਰ ਅਤੇ ਸਤਿਕਾਰ ਸਹਿਤ,
ਪੰਡਿਤਰਾਓ ਧਰੇਨਵਰ,
1006ਬੀ, ਸੈਕਟਰ-41ਬੀ,
ਚੰਡੀਗੜ੍ਹ।

ਸਰਦਾਰ ਜੀ ਨੇ 45 ਸਕਿੰਟਾਂ ’ਚ ਧੋ ਕੇ ਰੱਖ਼ ਦਿੱਤਾ #GodiMedia – ਵੀਡੀਉ ਵੀ ਵੇਖ਼ੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

Nodeep Kaur ਦੀ ਜ਼ਮਾਨਤ ’ਤੇ ਬੋਲੇ GK, ਕਿਹਾ 307 ਵਰਗੀ ਗੰਭੀਰ ਧਾਰਾ ’ਚ ਅਦਾਲਤਾਂ...

ਯੈੱਸ ਪੰਜਾਬ ਨਵੀਂ ਦਿੱਲੀ, 26 ਫਰਵਰੀ, 2021 - ਕਿਰਤੀ ਕਾਰਕੁਨਾਂ ਲਈ ਕਾਰਜ ਕਰਨ ਵਾਲੀ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਜਮਾਨਤ ਦੇਣ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

18 ਹੋਰ ਕਿਸਾਨਾਂ ਦੀਆਂ ਜ਼ਮਾਨਤਾਂ; Sirsa ਤੇ Kalka ਨੇ ਕਿਹਾ ਜ਼ਮਾਨਤਾਂ ਹੀ ਨਹੀਂ, ਕੇਸ...

ਯੈੱਸ ਪੰਜਾਬ ਨਵੀਂ ਦਿੱਲੀ, 25 ਫਰਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿਸਾਨ ਅੰਦੋਲਨ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

Sarna Dal ਨੂੰ ਵੱਡਾ ਝਟਕਾ, ਸੀਨੀਅਰ ਆਗੂ Bhajan Singh Walia Sukhbir Badal ਦੀ ਹਾਜ਼ਰੀ...

ਯੈੱਸ ਪੰਜਾਬ ਨਵੀਂ ਦਿੱਲੀ, 25 ਫਰਵਰੀ, 2021 - ਸ਼ੋ੍ਰਮਣੀ ਅਕਾਲੀ ਦਲ ਨੂੰ ਦਿੱਲੀ ਵਿਚ ਉਦੋਂ ਵੱਡਾ ਬਲ ਮਿਲਿਆ ਜਦੋਂ ਸਰਨਾ ਦਲ ਛੱਡ ਕੇ ਸੀਨੀਅਰ ਆਗੂ ਸ੍ਰੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

Delhi Police ਵੱਲੋਂ ਸੱਦੇ ਜਾ ਰਹੇ ਕਈ ਲੋਕਾਂ ਦਾ 26 January ਹਿੰਸਾ ਨਾਲ ਕੋਈ...

ਯੈੱਸ ਪੰਜਾਬ ਨਵੀਂ ਦਿੱਲੀ, 24 ਫਰਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਰਾਤ 9 ਹੋਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਗੁਰਦੁਆਰਾ ਸਾਹਿਬ ‘ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹੋਇਆ...

ਰਾਜਕੁਮਾਰ ਸ਼ਰਮਾ ਬਰਨਾਲਾ, 24 ਫਰਵਰੀ, 2021 - ਬਰਨਾਲਾ ਦੇ ਬਾਜਵਾ ਪੱਤੀ ਵਿਖੇ ਬਣੇ ਗੁਰੂਦੁਆਰਾ ਸਾਹਿਬ ਵਿਚ ਅਚਾਨਕ ਲੱਗ ਗਈ, ਅੱਗ `ਲੱਗਣ ਦਾ ਕਾਰਨ ਨੂੰ ਸ਼ਾਰਟ ਸਰਕਟ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

DSGMC ਦੇ ਸਾਬਕਾ ਮੈਂਬਰ Shamsher Singh Sandhu ਅਤੇ Hardev Singh Dhanoa ‘ਜਾਗੋ’ ਵਿੱਚ...

ਯੈੱਸ ਪੰਜਾਬ ਨਵੀਂ ਦਿੱਲੀ, 23 ਫਰਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾ ਜਾਗੋ ਪਾਰਟੀ 'ਚ ਕਮੇਟੀ ਦੇ 2 ਸਾਬਕਾ ਮੈਂਬਰ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਨਹੀਂ ਰਹੇ ਸੁਰਾਂ ਦੇ ਸਿਕੰਦਰ, Sardool Sikander

ਯੈੱਸ ਪੰਜਾਬ ਖੰਨਾ, 24 ਫ਼ਰਵਰੀ, 2021: ਪੰਜਾਬੀ ਗਾਇਕੀ ਵਿੱਚ ਆਪਣੀ ਇਕ ਵਿਲੱਖਣ ਪਛਾਣ ਰੱਖਦੇ, ਪੰਜਾਬੀ ਦੇ ਸਿਰਮੌਰ ਗਾਇਕਾਂ ਵਿੱਚੋਂ ਇਕ ਸਰਦੂਲ ਸਿਕੰਦਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਬੇਵਕਤੀ ਅਤੇ ਅਚਾਨਕ ਮੌਤ ਬਾਰੇ ਆਈ ਖ਼ਬਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਵੈਲੇਨਟਾਈਨ ਡੇਅ ਨੂੰ ਹੋਰ ਖ਼ਾਸ ਬਣਾਉਣ ਲਈ, ਮੀਕਾ ਸਿੰਘ ਨੇ ਰਿਲੀਜ਼ ਕੀਤਾ ਨਵਾਂ ਗ਼ੀਤ ‘ਤੇਰੇ ਬਿਨ ਜ਼ਿੰਦਗੀ’

ਚੰਡੀਗੜ੍ਹ, ਫਰਵਰੀ 15, 2021 - ਪਿਆਰ ਇੱਕ ਭਾਵਨਾ ਹੈ ਜੋ ਭਾਸ਼ਾਈ ਅਤੇ ਭੂਗੋਲਿਕ ਸੀਮਾਵਾਂ ਤੋਂ ਪਰੇ ਹੈ। ਹਾਲਾਂਕਿ, ਜਦੋਂ ਇਸ ਭਾਵਨਾ ਦੇ ਪ੍ਰਗਟਾਵੇ ਦੀ ਗੱਲ ਆਉਂਦੀ ਹੈ, ਤਾਂ ਰੋਮਾੰਟਿਕ ਗੀਤਾਂ ਤੋਂ ਬੇਹਤਰ ਕਿ ਹੋ ਸਕਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਬੀ ਪਰਾਕ ਦਾ ਆਪਣੀ ਪਤਨੀ ਮੀਰਾ ਬੱਚਨ ਲਈ ਖ਼ਾਸ ਵੈਲੇਨਟਾਈਨ ਡੇਅ ‘ਸਰਪ੍ਰਾਈਜ਼’

ਯੈੱਸ ਪੰਜਾਬ ਚੰਡੀਗੜ੍ਹ, ਫਰਵਰੀ 15, 2021 - ਜ਼ੀ ਪੰਜਾਬੀ ਦਾ ਸ਼ੋ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ', ਭਾਰਤ ਦੇ ਬਾਕਮਾਲ ਗਾਇਕ ਬੀ ਪ੍ਰਾਕ ਦੇ ਨਾਲ ਵੈਲੇਨਟਾਈਨ ਦਾ ਜਸ਼ਨ ਮਨਾਉਣ ਲਈ ਬਿਲਕੁਲ ਤਿਆਰ ਹੈ। ਇਸ ਸ਼ੋ ਚ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਹੰਸਿਕਾ ਮੋਟਵਾਨੀ ਆਪਣੀ ਪੰਜਾਬੀ ਪਾਰੀ ਦੀ ਸ਼ੁਰੂਆਤ ਕਰਨ ਲਈ ਬਿਲਕੁਲ ਤਿਆਰ

ਯੈੱਸ ਪੰਜਾਬ ਚੰਡੀਗੜ੍ਹ, ਫਰਵਰੀ 8, 2021: ਅਕਸਰ ਕਿਹਾ ਜਾਂਦਾ ਹੈ, ਪੁਰਸ਼ਾਂ ਦੇ ਮੁਕਾਬਲੇ ਅਭਿਨੇਤਰੀਆਂ ਦਾ ਕਰੀਅਰ ਦਾ ਸਮਾਂ ਛੋਟਾ ਹੁੰਦਾ ਹੈ। ਹਾਲਾਂਕਿ, ਇੱਥੇ ਇੱਕ ਲੜਕੀ ਹੈ ਜਿਸਨੇ ਨਾ ਸਿਰਫ ਇੱਕ ਟੀਵੀ ਸ਼ੋਅ ਅਤੇ ਰਿਤਿਕ ਰੋਸ਼ਨ ਸਟਾਰਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕਿਸਾਨਾਂ ਨੇ ਰੋਕੀ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ, ਪਹਿਲਾਂ ਰੋਕੀ ਸੀ ਜਾਹਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਯੈੱਸ ਪੰਜਾਬ ਪਟਿਆਲਾ, 5 ਫ਼ਰਵਰੀ, 2021: ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਛੋਟੇ ਬੇਟੇ ਬਾਲੀਵੁੱਡ ਕਲਾਕਾਰ ਬੌਬੀ ਦਿਓਲ ਦੀ ਫ਼ਿਲਮ ਪਟਿਆਲਾ ਵਿੱਚ ਨਹੀਂ ਹੋਵੇਗੀ। ਇਹ ਸ਼ੂਟਿੰਗ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਮਗਰੋਂ ਟਾਲ ਦਿੱਤੀ ਗਈ ਹੈ। ਬੌਬੀ ਦਿਓਲ...
- Advertisement -Bibi Jagir Kaur Guru Gobind Singh Prakash Purab Banner

ਸੋਸ਼ਲ ਮੀਡੀਆ

20,442FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ, ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ

ਅੱਜ-ਨਾਮਾ ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ, ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ। ਪੰਜਾਂ ਰਾਜਾਂ ਦੇ ਲੋਕਾਂ ਹਨ ਵੋਟ ਪਾਉਣੇ, ਆਗੂ ਆਏ ਫਿਰ ਵਿੱਚ ਮੈਦਾਨ ਮੀਆਂ। ਸੁੱਟਦੇ ਚਿੱਕੜ...

ਨਿਕਲੀ ਚੋਣ ਪੰਜਾਬ ਦੀ ਬੜੀ ਮੁਸ਼ਕਲ, ਭਾਜਪਾ ਵਾਲਿਆਂ ਦੇ ਉੱਖੜੇ ਪੈਰ ਮੀਆਂ

ਅੱਜ-ਨਾਮਾ ਨਿਕਲੀ ਚੋਣ ਪੰਜਾਬ ਦੀ ਬੜੀ ਮੁਸ਼ਕਲ, ਭਾਜਪਾ ਵਾਲਿਆਂ ਦੇ ਉੱਖੜੇ ਪੈਰ ਮੀਆਂ। ਆਇਆ ਜਦੋਂ ਨਤੀਜਾ ਤਾਂ ਸਮਝ ਆਈ, ਉਲਟਾ ਪਿਆ ਕਿਸਾਨਾਂ ਨਾਲ ਵੈਰ ਮੀਆਂ। ਯੂ ਪੀ ਵਿੱਚ ਪੰਚਾਇਤਾਂ...

ਆਈ ਨਜ਼ਦੀਕ ਜਦ ਚੋਣ ਬੰਗਾਲ ਵਾਲੀ, ਹੋਇਆ ਤਿੱਖਾ ਸਿਆਸਤ ਦਾ ਭੇੜ ਬੇਲੀ

ਅੱਜ-ਨਾਮਾ ਆਈ ਨਜ਼ਦੀਕ ਜਦ ਚੋਣ ਬੰਗਾਲ ਵਾਲੀ, ਹੋਇਆ ਤਿੱਖਾ ਸਿਆਸਤ ਦਾ ਭੇੜ ਬੇਲੀ। ਦੱਬਿਆ ਮੁਰਦਾ ਹਰ ਪੁੱਟਿਆ ਜਾਣ ਲੱਗਾ, ਛੱਡ ਗਏ ਸਾਰੇ ਹੀ ਸਬਰ ਦਾ ਨੇੜ ਬੇਲੀ। ਕਰਦੇ ਕਦੀ...

ਆਇਆ ਜਦੋਂ ਕੋਰੋਨਾ ਤਾਂ ਪਈ ਦਹਿਸ਼ਤ, ਆਉਂਦੇ ਘਰੋਂ ਨਾ ਬਾਹਰ ਸੀ ਲੋਕ ਮਿੱਤਰ

ਅੱਜ-ਨਾਮਾ ਆਇਆ ਜਦੋਂ ਕੋਰੋਨਾ ਤਾਂ ਪਈ ਦਹਿਸ਼ਤ, ਆਉਂਦੇ ਘਰੋਂ ਨਾ ਬਾਹਰ ਸੀ ਲੋਕ ਮਿੱਤਰ। ਜਾਂਦਾ ਕੋਈ ਜੇ ਮਾਸਕ ਸੀ ਨਹੀਂ ਲਾਉਂਦਾ, ਉਸ ਨੂੰ ਦਿੰਦੇ ਸੀ ਲੋਕ ਕਈ ਟੋਕ...

ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ, ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ

ਅੱਜ-ਨਾਮਾ ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ, ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ। ਖਾਲੀ ਦਾਅਵਾ ਸਰਕਾਰ ਆ ਕਰੀ ਜਾਂਦੀ, ਕਰਨੀ ਨਾਲ ਕਿਸਾਨਾਂ ਦੇ ਗੱਲ ਕਿ ਨਹੀਂ। ਟੁੱਟਾ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ: ਪ੍ਰੋ: ਗੁਰਭਜਨ ਸਿੰਘ ਗਿੱਲ – ਵਿਸ਼ਵ ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ...

ਬੜਾ ਕੁਝ ਸਿਖ਼ਾ ਰਿਹਾ ਹੈ ਕਿਸਾਨ ਅੰਦੋਲਨ, ਮੁੜ ਆਈਆਂ ਮੁਹੱਬਤਾਂ ਤੇ ਮਿਲਵਰਤਨ: ਡਾ: ਅਮਰਜੀਤ ਟਾਂਡਾ

ਚਲ ਰਹੇ ਕਿਸਾਨਾਂ ਦੇ ਅੰਦੋਲਨ ਵਿਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪਿਆਰ ਮੁਹੱਬਤ ਮਿਲਵਰਤਣ ਮੁੜ ਕੇ ਫਿਰ ਪਿੰਡਾਂ ਨੂੰ ਪਰਤ ਆਇਆ ਹੈ।...

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ: ਬੀਬੀ ਜਗੀਰ ਕੌਰ – 20 ਜਨਵਰੀ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ...

ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ: ਬੀਬੀ ਜਗੀਰ ਕੌਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ...

ਕਿਸਾਨੀ ਅੰਦੋਲਨ ਨਾਲ ਬੇਵਫ਼ਾਈ ਕਿਉਂ ਕਰ ਰਿਹਾ ਹੈ ਹਾਕੀ ਵਾਲਾ ਸੰਦੀਪ ਸਿੰਘ? – ਜਗਰੂਪ ਸਿੰਘ ਜਰਖ਼ੜ

ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ...
error: Content is protected !!