Wednesday, March 3, 2021
Sarbat Sehat 40 5

Markfed Sohna New

Verka Ice Cream

Innocent Hearts INNOKIDS Banner

ਕਿਸਾਨੀ ਅੰਦੋਲਨ ਨਾਲ ਬੇਵਫ਼ਾਈ ਕਿਉਂ ਕਰ ਰਿਹਾ ਹੈ ਹਾਕੀ ਵਾਲਾ ਸੰਦੀਪ ਸਿੰਘ? – ਜਗਰੂਪ ਸਿੰਘ ਜਰਖ਼ੜ

ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ ਬਣਿਆ ਇਸ ਤੋਂ ਪਹਿਲਾਂ ਉਸ ਨੇ ਇਕ ਦਹਾਕੇ ਦੇ ਕਰੀਬ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ।

2004 ਅਤੇ 2012 ਓਲੰਪਿਕ ਖੇਡਾਂ 2010 ਵਰ੍ਹੇ ਦਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ, 2005 ਦਾ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਇਸ ਤੋਂ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਟੂਰਨਾਮੈਂਟਾਂ ਵਿੱਚ ਸੰਦੀਪ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਕਈ ਮੌਕਿਆਂ ਤੇ ਭਾਰਤੀ ਹਾਕੀ ਟੀਮ ਨੂੰ ਸੰਦੀਪ ਸਿੰਘ ਨੇ ਮਾਣਮੱਤੀਆਂ ਜਿੱਤਾਂ ਵੀ ਦਵਾਈਆਂ ਕਿਉਂਕਿ ਉਹ ਇੱਕ ਆਪਣੇ ਸਮੇਂ ਦਾ ਚੰਗਾ ਡਰੈਗ ਫਲਿੱਕਰ ਪੈਨਲਟੀ ਕਾਰਨਰ ਲਾਉਣ ਦੀ ਮੁਹਾਰਤ ਰੱਖਣ ਵਾਲਾ ਖਿਡਾਰੀ ਸੀ ਭਾਰਤੀ ਹਾਕੀ ਟੀਮ ਵਿੱਚ ਉਸ ਨੂੰ ਜਗਰਾਜ ਸਿੰਘ ਦੇ ਭਵਿੱਖ ਵਜੋਂ ਜਾਣਿਆ ਜਾਂਦਾ ਸੀ ।

ਕਸਬਾ ਸ਼ਾਹਬਾਦ ਮਾਰਕੰਡਾ ਤੋਂ ਆਪਣੀ ਜ਼ਿੰਦਗੀ ਅਤੇ ਹਾਕੀ ਕੈਰੀਅਰ ਦੀ ਸ਼ੁਰੂਆਤ ਕਰਕੇ ਸੰਦੀਪ ਸਿੰਘ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਪਹਿਲਾਂ ਹਰਿਆਣਾ ਪੁਲੀਸ ਦੇ ਵਿੱਚ ਡੀਐੱਸਪੀ ਰੈਂਕ ਦਾ ਅਹੁਦਾ ਹਾਸਲ ਕੀਤਾ ਫਿਰ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਪਹਿਲੇ ਝੱਟ ਹੀ ਵਿਧਾਇਕ ਉਸਤੋਂ ਬਾਅਦ ਨਾਲ ਹੀ ਖੇਡ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ ।

ਸੰਦੀਪ ਸਿੰਘ ਦੂਜਾ ਅਜਿਹਾ ਖਿਡਾਰੀ ਹੈ ਜਿਸ ਨੂੰ ਇਹ ਰਾਜਨੀਤੀ ਵਿੱਚ ਮਾਣਮੱਤਾ ਮਾਣ ਮਿਲਿਆ ਇਸ ਤੋਂ ਪਹਿਲਾਂ 1975 ਵਿਸ਼ਵ ਕੱਪ ਹਾਕੀ ਜੇਤੂ ਖਿਡਾਰੀ ਅਸਲਮ ਸ਼ੇਰ ਖਾਨ ਕੇਂਦਰ ਸਰਕਾਰ ਦੇ ਵਿਚ ਖੇਡ ਮੰਤਰੀ ਬਣਿਆ ਸੀ ਜਦਕਿ 34 ਸਾਲਾ ਸੰਦੀਪ ਸਿੰਘ ਨੂੰ ਹਰਿਆਣਾ ਦਾ ਖੇਡ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਹਾਲਾਂਕਿ ਕਈ ਹੋਰ ਹਾਕੀ ਖਿਡਾਰੀਆਂ ਨੇ ਵੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਪਰ ਉਹ ਕੈਬਨਿਟ ਮੰਤਰੀ ਬਨਣ ਵਾਲੇ ਉੱਚ ਮੁਕਾਮ ਤੇ ਨਹੀਂ ਪੁੱਜ ਸਕੇ ।

Jagroop Jarkhar2006 ਵਿਸ਼ਵ ਕੱਪ ਹਾਕੀ ਮੁਕਾਬਲੇ ਤੋਂ ਪਹਿਲਾਂ ਸੰਦੀਪ ਸਿੰਘ ਨੂੰ ਟ੍ਰੇਨ ਵਿੱਚ ਜਾਂਦਿਆਂ ਗੋਲੀ ਵੱਜ ਗਈ ਸੀ ਜਿਸ ਨਾਲ ਉਹ ਮੀਡੀਏ ਦੀਆਂ ਸੁਰਖੀਆਂ ਦਾ ਵੱਡਾ ਸ਼ਿੰਗਾਰ ਬਣਿਆ ਉਸ ਨੇ ਆਪਣੀ ਹਿੰਮਤ ਅਤੇ ਲਗਨ ਨਾਲ ਦੁਬਾਰਾ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਤੇ ਪੰਜਾਬੀ ਫ਼ਿਲਮ “ਸੂਰਮਾ” ਬਣੀ ਜਿਸ ਨਾਲ ਸੰਦੀਪ ਸਿੰਘ ਦੀ ਖੇਡ ਪ੍ਰਾਪਤੀਆਂ ਕਰਕੇ ਘੱਟ ਪਰ ਫ਼ਿਲਮ ਕਰ ਕੇ ਲੋਕਾਂ ਵਿਚ ਜ਼ਿਆਦਾ ਚਰਚਾ ਹੋਈ ਕਿਓੁਕਿ ਉਸ ਦੀ ਜ਼ਿੰਦਗੀ ਦੀ ਕਹਾਣੀ ਕਈ ਪਾਸਿਆਂ ਤੋਂ ਦਿਲਚਸਪ ਹੋ ਗਈ ਸੀ ਜੋ ਫ਼ਿਲਮਾਂ ਵਾਲਿਆਂ ਨੂੰ ਆਮ ਹੀ ਭਾਉਂਦੀ ਹੁੰਦੀ ਹੈ ਫ਼ਿਲਮ ਡਾਇਰੈਕਟਰਾਂ ਦਾ ਕੰਮ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ ਕਿਓੁਕਿਂ ਜੇਕਰ ਹਾਕੀ ਦੀਆਂ ਪ੍ਰਾਪਤੀਆਂ ਹੀ ਦੇਖਣੀਆਂ ਹੋਣ ਤਾਂ ਭਾਰਤ ਵਿੱਚ ਤਿੰਨ ਤਿੰਨ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਆਲਮੀ ਵਿਸ਼ਵ ਕੱਪ ਜਿੱਤਣ ਵਾਲੇ ਅਤੇ ਹੋਰ ਹਾਕੀ ਦੀਆਂ ਵੱਡੀਆਂ ਪ੍ਰਾਪਤੀਆਂ ਵਾਲੇ ਨਾਮੀ ਸੁਪਰ ਸਟਾਰ ਖਿਡਾਰੀ ਬੈਠੇ ਹਨ ਜਿਨ੍ਹਾਂ ਨੂੰ ਕਦੇ ਨਾਂ ਹੀ ਕਿਸੇ ਫ਼ਿਲਮਾਂ ਵਾਲਿਆਂ ਨੇ ਅਤੇ ਨਾਂ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੇਰਾਂ ਵੱਟੇ ਨਹੀਂ ਪੁੱਛਿਆ ,ਚਲੋ ਇਹ ਕਿਸੇ ਵੀ ਇਨਸਾਨ ਦੀ ਕਿਸਮਤ ਦੇ ਰੰਗ ਨੇ, ਜੇ ਸੰਦੀਪ ਸਿੰਘ ਖੇਡ ਮੰਤਰੀ ਬਣਿਆ ਤਾਂ ਉਸ ਦੇ ਨਾਲ ਹਾਕੀ ਖੇਡ ਦਾ ਮਾਣ ਵੀ ਦੁਨੀਆਂ ਵਿੱਚ ਉੱਚਾ ਹੋਇਆ ।ਸੰਦੀਪ ਸਿੰਘ ਜਿਂਓੁ ਹੀ ਖੇਡ ਮੰਤਰੀ ਬਣਿਆ ਉਸ ਤੋਂ ਖੇਡਾਂ ਵਾਲਿਆਂ ਨੂੰ ,ਕਿਸਾਨਾਂ ਨੂੰ, ਪੰਜਾਬੀਆਂ ਨੂੰ ,ਖਾਸ ਕਰਕੇ ਹਰਿਆਣਵੀਆਂ ਨੂੰ ਬੜੀਆਂ ਵੱਡੀਆਂ ਆਸਾਂ ਬਣੀਆਂ ।

ਅੱਜ ਦੇ ਵਕਤ ਮੁਲਕ ਵਿੱਚ ਦੇਸ਼ ਦਾ ਅੰਨਦਾਤਾ ਕਿਸਾਨ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਆਪਣੇ ਹੱਕ ਲਈ ,ਆਪਣੇ ਇਨਸਾਫ ਲਈ ਸੜਕਾਂ ਤੇ ਰੁਲਦਾ ਫਿਰਦਾ ਹੈ, ਸਮਾਜ ਦੇ ਹਰ ਵਰਗ ਨੇ ਕਿਸਾਨ ਅੰਦੋਲਨ ਨੂੰ ਅਪਣਾ ਸਾਥ ਦਿੱਤਾ ਹੈ ਇੱਥੋਂ ਤਕ ਕਿ ਪੰਜਾਬ ਦੇ ਪਦਮਸ਼੍ਰੀ ,ਅਰਜੁਨਾ ਐਵਾਰਡੀ,ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ,ਸਮਾਜ ਸੇਵੀ ਆਗੂਆਂ ਨੇ ਵੀ ਆਪਣੇ ਖੇਡ ਐਵਾਰਡ ਵੀ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਵਾਪਸ ਕਰ ਦਿੱਤੇ ਹਨ ਪਰ ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਓਲੰਪੀਅਨ ਸੰਦੀਪ ਸਿੰਘ ਭਾਜਪਾ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਨੂੰ ਲਾਗੂ ਕਰਨ ਦੀ ਪ੍ਰੋੜ੍ਹਤਾ ਕਰ ਰਿਹਾ ਹੈ ।

ਕਿਸਾਨੀ ਸੰਘਰਸ਼ ਨੂੰ ਗਲਤ ਦੱਸ ਰਿਹਾ ਹੈ ਜੋ ਕਿ ਬੇਹੱਦ ਸ਼ਰਮਨਾਕ ਗੱਲ ਹੈ ਦਿਨ ਦਿਹਾੜੇ ਕਿਸਾਨੀ ਸੰਘਰਸ਼ ਦੇ ਨਾਲ ਉਸ ਦੀ ਬੇਵਫ਼ਾਈ ਹੈ ਜੇ ਹਮਾਇਤ ਨਹੀਂ ਕਰਨੀ ਸੀ ਤਾਂ ਘੱਟੋ ਘੱਟ ਚੁੱਪ ਹੀ ਹੋ ਜਾਂਦਾ ਪਰ ਨਹੀਂ ਇਹ ਰਾਜਨੀਤਕ ਕੁਰਸੀ ਦੀ ਲਾਲਸਾ ਵੱਡੇ ਵੱਡੇ ਬੰਦਿਆਂ ਦੀ ਜ਼ਮੀਰ ਮਾਰ ਦਿੰਦੀ ਹੈ ਸੰਦੀਪ ਸਿੰਆ ਬੜੇ ਵੱਡੇ ਵੱਡੇ ਬੰਦੇ ਅਮੀਰ ਵਜ਼ੀਰ ਬਣੇ ਪਰ ਇਤਿਹਾਸ ਸਮਾਜ ਨਾਲ ਖੜ੍ਹਨ ਵਾਲਿਆਂ ਦਾ ਹੀ ਬਣਿਆ ਹੈ , ਇਤਿਹਾਸ ਚਾਪਲੂਸਾਂ ਦਾ ਨਹੀਂ, ਸਰਕਾਰਾਂ ਨਾਲ ਟਕਰਾਉਣ ਵਾਲਿਆਂ ਦਾ ਹੁੰਦਾ ਹੈ ।

ਸੰਦੀਪ ਸਿੰਘ ਤੇਰੀ ਇਹ ਬੇਵਫ਼ਾਈ ਪਹਿਲੀ ਨਹੀਂ , ਫ਼ਿਲਮ “ਸੂਰਮਾਂ” ਦੇ ਇਕ ਰੋਲ ਵਿੱਚ ਤੈਨੂੰ ਆਪਣੇ ਮੁੱਢਲੇ ਉਸਤਾਦ ਕੋਚ ਦੀ ਬੇਇੱਜ਼ਤੀ ਕਰਦੇ ਦਿਖਾਇਆ ਗਿਆ ਹੈ ਹੁਣ ਤੂੰ ਦੇਸ਼ ਦੇ ਅੰਨਦਾਤੇ ਨਾਲ ਦਿਨ ਦਿਹਾੜੇ ਧ੍ਰੋਹ ਕਮਾ ਰਿਹਾ ਹੈ ਤੈਨੂੰ ਸਾਡੀਆਂ ਬਹੁਤੀਆਂ ਮੱਤਾਂ ਦੀ ਲੋਡ਼ ਨਹੀਂ ਕਿਉਂਕਿ ਤੂੰ ਖ਼ੁਦ ਬਹੁਤ ਸਿਆਣਾ ਹੈ ਪਰ ਯਾਦ ਰੱਖੀਂ ” ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ ,ਮੇਲੇ ਲੱਗਣੇ ਸਦਾ ਕਿਸਾਨ ਫ਼ਕੀਰਾਂ ਦੇ ” ਲੋਕਾਂ ਨੇ ਤਾਂ ਤੈਨੂੰ ਬਣਾਇਆ ਸੀ ਹਾਕੀ ਖੇਡ ਦਾ ਮੰਤਰੀ ਪਰ ਤੂੰ ਚਾਰ ਛਿੱਲੜਾਂ ਖ਼ਾਤਰ ਬਣ ਗਿਆ ਭਾਜਪਾ ਦਾ ਹੀ ਸੰਤਰੀ”।

ਕਿਸਾਨਾਂ ਨੂੰ ਤੇਰਾ ਕੋਈ ਝੋਰਾਂ ਨਹੀਂ ,ਇਹ ਸਰਦਾਰੀਆਂ ਅਤੇ ਗੱਦਾਰੀਆਂ ਵੀ ਕਿਸੇ ਸੰਘਰਸ਼ ਦਾ ਹੀ ਹਿੱਸਾ ਹੁੰਦੀਆਂ ਹਨ । ਕੋਈ ਗੱਲ ਨਹੀਂ ਪੁੱਤਰਾਂ ਜੇ ਭਾਜਪਾ ਨੇ ਤੇਰੇ ਤੇ ਰਹਿਮਤ ਕਰਤੀ, ਤਾਂ ਅੰਨਦਾਤੇ ਤੇ ਦਾਤਾ ਰਹਿਮਤ ਕਰੇਗਾ, ਮੇਰੇ ਵਤਨ ਦੇ ਕਿਸਾਨ ਦਾ ਰੱਬ ਰਾਖਾ !

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

Kisan Andolan ਦੌਰਾਨ ਗ੍ਰਿਫ਼ਤਾਰ 15 ਹੋਰਨਾਂ ਨੂੰ ਜ਼ਮਾਨਤ ਮਿਲੀ, 84 ਹੁਣ ਤਕ ਹੋਏ ਰਿਹਾਅ:...

ਯੈੱਸ ਪੰਜਾਬ ਨਵੀਂ ਦਿੱਲੀ, 1 ਮਾਰਚ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਭਾਰਤ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨੂੰ ਹਮੇਸ਼ਾਂ ਰੜਕਦਾ ਰਹੇਗਾ:...

ਯੈੱਸ ਪੰਜਾਬ ਅੰਮ੍ਰਿਤਸਰ, 1 ਮਾਰਚ, 2021: ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਨੂੰ ਮਹੰਤਾਂ ਤੋਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿਨ ਦੂਰ ਨਹੀਂ ਜਦੋਂ ਨੌਦੀਪ ਕੌਰ ਦੀ ਆਵਾਜ਼ ਸੰਸਦ ਵਿਚ ਗੂੰਜੇਗੀ : ਸਿਰਸਾ –...

ਯੈੱਸ ਪੰਜਾਬ ਨਵੀਂ ਦਿੱਲੀ, 28 ਫਰਵਰੀ, 2021: ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

DSGMC ਦੇ ਯਤਨਾਂ ਸਦਕਾ 10 ਹੋਰ ਨੌਜਵਾਨ Tihar Jail ਵਿਚੋਂ ਹੋਏ ਰਿਹਾਅ

ਯੈੱਸ ਪੰਜਾਬ ਨਵੀਂ ਦਿੱਲੀ, 27 ਫਰਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਗਿਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ

ਯੈੱਸ ਪੰਜਾਬ ਅੰਮ੍ਰਿਤਸਰ, 27 ਫ਼ਰਵਰੀ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

Nodeep Kaur ਦੀ ਜ਼ਮਾਨਤ ’ਤੇ ਬੋਲੇ GK, ਕਿਹਾ 307 ਵਰਗੀ ਗੰਭੀਰ ਧਾਰਾ ’ਚ ਅਦਾਲਤਾਂ...

ਯੈੱਸ ਪੰਜਾਬ ਨਵੀਂ ਦਿੱਲੀ, 26 ਫਰਵਰੀ, 2021 - ਕਿਰਤੀ ਕਾਰਕੁਨਾਂ ਲਈ ਕਾਰਜ ਕਰਨ ਵਾਲੀ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਜਮਾਨਤ ਦੇਣ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਨਹੀਂ ਰਹੇ ਸੁਰਾਂ ਦੇ ਸਿਕੰਦਰ, Sardool Sikander

ਯੈੱਸ ਪੰਜਾਬ ਖੰਨਾ, 24 ਫ਼ਰਵਰੀ, 2021: ਪੰਜਾਬੀ ਗਾਇਕੀ ਵਿੱਚ ਆਪਣੀ ਇਕ ਵਿਲੱਖਣ ਪਛਾਣ ਰੱਖਦੇ, ਪੰਜਾਬੀ ਦੇ ਸਿਰਮੌਰ ਗਾਇਕਾਂ ਵਿੱਚੋਂ ਇਕ ਸਰਦੂਲ ਸਿਕੰਦਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਬੇਵਕਤੀ ਅਤੇ ਅਚਾਨਕ ਮੌਤ ਬਾਰੇ ਆਈ ਖ਼ਬਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਵੈਲੇਨਟਾਈਨ ਡੇਅ ਨੂੰ ਹੋਰ ਖ਼ਾਸ ਬਣਾਉਣ ਲਈ, ਮੀਕਾ ਸਿੰਘ ਨੇ ਰਿਲੀਜ਼ ਕੀਤਾ ਨਵਾਂ ਗ਼ੀਤ ‘ਤੇਰੇ ਬਿਨ ਜ਼ਿੰਦਗੀ’

ਚੰਡੀਗੜ੍ਹ, ਫਰਵਰੀ 15, 2021 - ਪਿਆਰ ਇੱਕ ਭਾਵਨਾ ਹੈ ਜੋ ਭਾਸ਼ਾਈ ਅਤੇ ਭੂਗੋਲਿਕ ਸੀਮਾਵਾਂ ਤੋਂ ਪਰੇ ਹੈ। ਹਾਲਾਂਕਿ, ਜਦੋਂ ਇਸ ਭਾਵਨਾ ਦੇ ਪ੍ਰਗਟਾਵੇ ਦੀ ਗੱਲ ਆਉਂਦੀ ਹੈ, ਤਾਂ ਰੋਮਾੰਟਿਕ ਗੀਤਾਂ ਤੋਂ ਬੇਹਤਰ ਕਿ ਹੋ ਸਕਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਬੀ ਪਰਾਕ ਦਾ ਆਪਣੀ ਪਤਨੀ ਮੀਰਾ ਬੱਚਨ ਲਈ ਖ਼ਾਸ ਵੈਲੇਨਟਾਈਨ ਡੇਅ ‘ਸਰਪ੍ਰਾਈਜ਼’

ਯੈੱਸ ਪੰਜਾਬ ਚੰਡੀਗੜ੍ਹ, ਫਰਵਰੀ 15, 2021 - ਜ਼ੀ ਪੰਜਾਬੀ ਦਾ ਸ਼ੋ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ', ਭਾਰਤ ਦੇ ਬਾਕਮਾਲ ਗਾਇਕ ਬੀ ਪ੍ਰਾਕ ਦੇ ਨਾਲ ਵੈਲੇਨਟਾਈਨ ਦਾ ਜਸ਼ਨ ਮਨਾਉਣ ਲਈ ਬਿਲਕੁਲ ਤਿਆਰ ਹੈ। ਇਸ ਸ਼ੋ ਚ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਹੰਸਿਕਾ ਮੋਟਵਾਨੀ ਆਪਣੀ ਪੰਜਾਬੀ ਪਾਰੀ ਦੀ ਸ਼ੁਰੂਆਤ ਕਰਨ ਲਈ ਬਿਲਕੁਲ ਤਿਆਰ

ਯੈੱਸ ਪੰਜਾਬ ਚੰਡੀਗੜ੍ਹ, ਫਰਵਰੀ 8, 2021: ਅਕਸਰ ਕਿਹਾ ਜਾਂਦਾ ਹੈ, ਪੁਰਸ਼ਾਂ ਦੇ ਮੁਕਾਬਲੇ ਅਭਿਨੇਤਰੀਆਂ ਦਾ ਕਰੀਅਰ ਦਾ ਸਮਾਂ ਛੋਟਾ ਹੁੰਦਾ ਹੈ। ਹਾਲਾਂਕਿ, ਇੱਥੇ ਇੱਕ ਲੜਕੀ ਹੈ ਜਿਸਨੇ ਨਾ ਸਿਰਫ ਇੱਕ ਟੀਵੀ ਸ਼ੋਅ ਅਤੇ ਰਿਤਿਕ ਰੋਸ਼ਨ ਸਟਾਰਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕਿਸਾਨਾਂ ਨੇ ਰੋਕੀ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ, ਪਹਿਲਾਂ ਰੋਕੀ ਸੀ ਜਾਹਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਯੈੱਸ ਪੰਜਾਬ ਪਟਿਆਲਾ, 5 ਫ਼ਰਵਰੀ, 2021: ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਛੋਟੇ ਬੇਟੇ ਬਾਲੀਵੁੱਡ ਕਲਾਕਾਰ ਬੌਬੀ ਦਿਓਲ ਦੀ ਫ਼ਿਲਮ ਪਟਿਆਲਾ ਵਿੱਚ ਨਹੀਂ ਹੋਵੇਗੀ। ਇਹ ਸ਼ੂਟਿੰਗ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਮਗਰੋਂ ਟਾਲ ਦਿੱਤੀ ਗਈ ਹੈ। ਬੌਬੀ ਦਿਓਲ...
- Advertisement -Bibi Jagir Kaur Guru Gobind Singh Prakash Purab Banner

ਸੋਸ਼ਲ ਮੀਡੀਆ

20,438FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ, ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ

ਅੱਜ-ਨਾਮਾ ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ, ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ। ਜਾਵੇਦ ਅਖਤਰ ਨੇ ਕਹਿੰਦੇ ਆ ਕੇਸ ਕੀਤਾ, ਖੁੱਲ੍ਹ ਗਿਆ ਨਵਾਂ ਇੱਕ ਹੋਰ ਫਰੰਟ...

ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ, ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ

ਅੱਜ-ਨਾਮਾ ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ, ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ। ਹੰਗਾਮਾ ਕਰ-ਕਰ ਕੇ ਧਿਰ ਵਿਰੋਧ ਵਾਲੀ, ਕਰਦੀ ਰਹਿਣਾ ਹੈ ਕੰਮ ਸਭ ਠੱਪ ਮਿੱਤਰ। ਆਏ...

ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ, ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ

ਅੱਜ-ਨਾਮਾ ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ, ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ। ਕਰਦੀ ਗੱਲ ਨਾ ਮੋਦੀ ਸਰਕਾਰ ਕਾਹਤੋਂ, ਆਮ ਲੋਕਾਂ ਦੇ ਅੰਦਰ ਇਹ ਰੋਸ ਮੀਆਂ। ਲੋਕਤੰਤਰ ਵਿੱਚ ਲੋਕਾਂ...

ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ, ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ

ਅੱਜ-ਨਾਮਾ ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ, ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ। ਆਉਂਦਾ ਰਾਸ ਨਾ ਕਦੇ ਵੀ ਕਦਮ ਉਸ ਦਾ, ਕਰਦਾ ਕੋਸ਼ਿਸ਼ ਤਾਂ ਭਾਵੇਂ ਉਹ ਬੜੀ...

ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ, ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ

ਅੱਜ-ਨਾਮਾ ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ, ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ। ਪੰਜਾਂ ਰਾਜਾਂ ਦੇ ਲੋਕਾਂ ਹਨ ਵੋਟ ਪਾਉਣੇ, ਆਗੂ ਆਏ ਫਿਰ ਵਿੱਚ ਮੈਦਾਨ ਮੀਆਂ। ਸੁੱਟਦੇ ਚਿੱਕੜ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਇਸਤਰੀ ਬੰਦ ਖ਼ਲਾਸੀ ਲਈ ਸੰਘਰਸ਼ ਜ਼ਰੂਰੀ: ਰਜਿੰਦਰ ਕੌਰ ਚੋਹਕਾ – 8 ਮਾਰਚ ਕੌਮਾਂਤਰੀ ਦਿਵਸ ’ਤੇ ਵਿਸ਼ੇਸ਼

ਜਦੋਂ ਤੋਂ ਹੀ ਇਸ ਮਨੁੱਖੀ ਸਮਾਜ ਅੰਦਰ ਮਨੁੱਖ ਨੇ ਉਤਪਾਦਿਕ ‘ਚ ਵਾਧਾ ਕਰਨ ਦਾ ਸਫ਼ਰ ਸ਼ੁਰੂ ਕੀਤਾ, ਕੁਦਰਤ ਸਮਾਜ ਅਤੇ ਸੋਚ ਦੀਆਂ ਧਾਰਨਾਵਾਂ ਵੀ...

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ: ਪ੍ਰੋ: ਗੁਰਭਜਨ ਸਿੰਘ ਗਿੱਲ – ਵਿਸ਼ਵ ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ...

ਬੜਾ ਕੁਝ ਸਿਖ਼ਾ ਰਿਹਾ ਹੈ ਕਿਸਾਨ ਅੰਦੋਲਨ, ਮੁੜ ਆਈਆਂ ਮੁਹੱਬਤਾਂ ਤੇ ਮਿਲਵਰਤਨ: ਡਾ: ਅਮਰਜੀਤ ਟਾਂਡਾ

ਚਲ ਰਹੇ ਕਿਸਾਨਾਂ ਦੇ ਅੰਦੋਲਨ ਵਿਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪਿਆਰ ਮੁਹੱਬਤ ਮਿਲਵਰਤਣ ਮੁੜ ਕੇ ਫਿਰ ਪਿੰਡਾਂ ਨੂੰ ਪਰਤ ਆਇਆ ਹੈ।...

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ: ਬੀਬੀ ਜਗੀਰ ਕੌਰ – 20 ਜਨਵਰੀ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ...

ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ: ਬੀਬੀ ਜਗੀਰ ਕੌਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ...
error: Content is protected !!