ਅੱਜ-ਨਾਮਾ
ਕਾਰਗਿਲ ਜੰਗ ਦੀ ਪਾਕਿ ਸੀ ਬਾਤ ਕੀਤੀ,
ਆਪਣੀ ਫੌਜ ਦਾ ਮੰਨ ਲਿਆ ਰੋਲ ਮੀਆਂ।
ਇਸੇ ਈ ਰੋਲ ਤੋਂ ਮੁੱਕਰਦੇ ਰਹੇ ਕਾਹਤੋਂ,
ਕੀਤੀ ਘੁੰਡੀ ਉਹ ਅਸਲ ਹੈ ਗੋਲ ਮੀਆਂ।
ਪੁੱਤਰ ਜੀਹਨਾਂ ਦੇ ਜੰਗ ਵਿੱਚ ਗਏ ਮਾਰੇ,
ਖਬਰ-ਕਬਰ ਕਈ ਰਹੇ ਨੇ ਫੋਲ ਮੀਆਂ।
ਡੁੱਬ-ਡੁੱਬ ਚਾਹੀਦਾ ਮਰਨ ਕਮਾਂਡਰਾਂ ਨੂੰ,
ਆਈ ਹੁੰਦੀ ਕੁਝ ਸ਼ਰਮ ਜੇ ਕੋਲ ਮੀਆਂ।
ਬੇਗਾਨੇ ਪੁੱਤਾਂ ਦੀ ਦਿੱਤੀ ਹੈ ਬਲੀ ਜੀਹਨਾਂ,
ਚਿਰ ਤੱਕ ਰੱਖੀ ਹਕੀਕਤ ਹੈ ਰੋਕ ਮੀਆਂ।
ਤੁਰੇ ਬੇਸ਼ਰਮ ਜੇ ਮੰਨਣ ਪ੍ਰਵਾਹ ਕੋਈ ਨਾ,
ਲਾਹਨਤਾਂ ਪਾਉਣਗੇ ਦੇਸ਼ ਦੇ ਲੋਕ ਮੀਆਂ।
ਤੀਸ ਮਾਰ ਖਾਂ
9 ਸਤੰਬਰ, 2024