ਅੱਜ-ਨਾਮਾ
ਕਾਂਗਰਸ ਕਿਹਾ ਇਹ ਪਾਰਟੀ ਲੀਡਰਾਂ ਨੂੰ,
ਐਵੇਂ ਈ ਦੇਈ ਨਾ ਜਾਉ ਬਿਆਨ ਮੀਆਂ।
ਉਨ੍ਹਾਂ ਮਸਲਿਆਂ ਬਾਰੇ ਨਹੀਂ ਜਾਉ ਬੋਲੀ,
ਜਿਨ੍ਹਾਂ ਦਾ ਟਕੇ ਦਾ ਨਹੀਂ ਗਿਆਨ ਮੀਆਂ।
ਜੋ ਕੁਝ ਮੂੰਹਾਂ ਤੋਂ ਕੱਢੀ ਪਏ ਤੁਸੀਂ ਜਾਂਦੇ,
ਜਾਣਦੇ ਉਨ੍ਹਾਂ ਦੀ ਸੁਰ ਨਹੀਂ ਤਾਨ ਮੀਆਂ।
ਪਾਰਟੀ ਵਾਸਤੇ ਔਕੜ ਆ ਬਣੀ ਰਹਿੰਦੀ,
ਇਹ ਵੀ ਕਦੀ ਕੁਝ ਕਰੋ ਧਿਆਨ ਮੀਆਂ।
ਕਹੀ ਹੈ ਅਕਲ ਦੀ ਗੱਲ ਪਰ ਦੇਰ ਕੀਤੀ,
ਲੱਗੇ ਫੇਰ ਵੀ ਅਕਲ ਨਹੀਂ ਕਰਨ ਮੀਆਂ।
ਜ਼ਾਬਤੇ ਵਿੱਚ ਨਹੀਂ ਕਦੇ ਵੀ ਰਹੇ ਜਿਹੜੇ,
ਹਾਮੀ ਦਿਲੋਂ ਨਾ ਲੱਗੇ ਕੋਈ ਭਰਨ ਮੀਆਂ।
-ਤੀਸ ਮਾਰ ਖਾਂ
29 ਅਪ੍ਰੈਲ, 2025