Saturday, May 28, 2022

ਵਾਹਿਗੁਰੂ

spot_img

ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗਰੀਬਾਂ ਅਤੇ ਐਸ.ਸੀ. ਭਾਈਚਾਰੇ ਦਾ ਨਾਂਅ ਨਾ ਵਰਤਣ: ਹਰਪਾਲ ਸਿੰਘ ਚੀਮਾ

ਯੈੱਸ ਪੰਜਾਬ
ਚੰਡੀਗੜ੍ਹ, 21 ਜਨਵਰੀ, 2022:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਬਰਾਮਦ ਕਰਨ ਦੇ ਮਾਮਲੇ ’ਚ ਕਾਂਗਰਸ ਪਾਰਟੀ ਵੱਲੋਂ ਐਸ.ਸੀ. ਵਰਗ ਦਾ ਨਾਂਅ ਵਰਤਣ ਦੀ ਸਖ਼ਤ ਨਿਖ਼ੇਧੀ ਕੀਤੀ ਹੈ।

ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਚੰਨੀ ਨੇ ਐਸ.ਸੀ. ਵਰਗ ਦੀਆਂ ਵੋਟਾਂ ਲੈ ਕੇ ਇਸ ਵਰਗ ਸਮੇਤ ਸੂਬੇ ਦੇ ਸਾਧਨਾਂ ਤੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਤੇ ਕੁੱਟਿਆ ਹੈ।

ਹੁਣ ਜਦੋਂ ਪਾਪ ਦੀ ਕਮਾਈ ਨਾਲ ਜੋੜੇ ਕਰੋੜਾਂ- ਅਰਬਾਂ ਦਾ ਪਰਦਾਫ਼ਾਸ਼ ਹੋ ਗਿਆ ਤਾਂ ਚੰਨੀ ਖੁੱਦ ਨੂੰ ਗਰੀਬ ਅਤੇ ਦਲਿਤ ਵਜੋਂ ਪੇਸ਼ ਕਰਕੇ ਤਰਸ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸੂਬੇ ਦੇ ਗਰੀਬਾਂ ਅਤੇ ਦਲਿਤਾਂ ਨੇ ਤਾਂ ਐਨੀਆਂ ਇੱਕਠੀਆਂ ਠੀਕਰੀਆਂ ਵੀ ਨਹੀਂ ਦੇਖੀਆਂ, ਜਿੰਨੀਆਂ ਨੋਟਾਂ ਦੀਆਂ ਢੇਰੀਆਂ ਚੰਨੀ ਦੇ ਖਾਨਦਾਨ ਕੋਲੋਂ ਬਰਾਮਦ ਹੋ ਰਹੀਆਂ ਹਨ।

ਇਸ ਲਈ ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਨੂੰ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਕੇ ਗਰੀਬਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਗੋਂ ਆਪਣੇ ਕਾਲ਼ੇ ਕਾਰਨਾਮਿਆਂ ਦਾ ਪੰਜਾਬ ਦੇ ਲੋਕਾਂ ਅੱਗੇ ਹਿਸਾਬ ਦੇਣਾ ਚਾਹੀਦਾ ਹੈ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਕਾਂਗਰਸ ਪਾਰਟੀ ਦੇ ਆਗੂਆਂ ਨੇ ਗਰੀਬਾਂ ਅਤੇ ਐਸ.ਸੀ. ਵਰਗ ਨੂੰ ਹਮੇਸ਼ਾਂ ਆਪਣੇ ਵੋਟ ਬੈਂਕ ਲਈ ਵਰਤਿਆ ਹੈ, ਪਰ ਕਦੇ ਵੀ ਇਨਾਂ ਨੂੰ ਸੰਵਿਧਾਨਕ ਅਤੇ ਮਾਨਵੀਂ ਹੱਕ ਨਹੀਂ ਦਿੱਤੇ। ਕਾਂਗਰਸੀ ਆਗੂਆਂ ਨੇ ਬਾਬਾ ਸਾਹਿਬ ਡਾ. ਭੀਮ ਅੰਬੇਡਕਰ ਅਤੇ ਹੋਰ ਰਹਿਬਰਾਂ ਦਾ ਅਪਮਾਨ ਕੀਤਾ ਹੈ ਅਤੇ ਇਨ੍ਹਾਂ ਰਹਿਬਰਾਂ ਨੂੰ ਰਾਜਨੀਤਿਕ ਤੌਰ ’ਤੇ ਬਰਬਾਦ ਕੀਤਾ ਹੈ। ਪਰ ਜਦੋਂ ਵੀ ਕਾਂਗਰਸ ਅਤੇ ਕਾਂਗਰਸੀ ਆਗੂ ਆਪਣੇ ਕਾਲ਼ੇ ਕਾਰਨਾਮਿਆਂ ਕਾਰਨ ਦੋਸ਼ਾਂ ਵਿੱਚ ਘਿਰਦੇ ਹਨ ਤਾਂ ਇਨ੍ਹਾਂ ਨੂੰ ਐਸ.ਸੀ. ਵਰਗ ਦੀ ਯਾਦ ਆ ਜਾਂਦੀ ਹੈ ਅਤੇ ਆਪਣੇ ਆਗੂਆਂ ’ਤੇ ਐਸ.ਸੀ. ਵਰਗ ਦੇ ਨਾਂਅ ਦੀ ਮਲੱਮ ਲਾਉਣ ਲੱਗ ਜਾਂਦੇ ਹਨ।’’

ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਐਸ.ਸੀ ਵਰਗ ਦੀਆਂ ਵੋਟਾਂ ਲੈਣ ਲਈ ਇਸ ਵਰਗ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾਇਆ ਹੈ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਵੀ ਐਸ.ਸੀ. ਵਰਗ ਦੀ ਭਲਾਈ ਲਈ ਕੋਈ ਮਾਰਕਾ ਨਹੀਂ ਮਾਰ ਸਕੇ। ਸਗੋਂ ਕਾਂਗਰਸ ਸਰਕਾਰ ਨੇ ਐਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ’ਚ ਕਰੋੜਾਂ ਦਾ ਘੁਟਾਲਾ ਕੀਤਾ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਕੱਢ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਪੰਜ ਸਾਲਾਂ ’ਚ ਕੋਈ ਸਾਇਕਲ ਨਹੀਂ ਦਿੱਤਾ, ਵਿਦਿਆਰਥੀਆਂ ਨੂੰ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਨਹੀਂ ਦਿੱਤੀਆਂ, ਪਖਾਨੇ ਅਤੇ ਮਕਾਨ ਬਣਾਉਣ ਦੀਆਂ ਸਕੀਮਾਂ ਰੋਕੀਆਂ ਅਤੇ ਆਟਾ-ਦਾਲ ਸਕੀਮ ਤਹਿਤ ਮਿਲਦੀ ਦਾਲ ਦੇਣੀ ਬੰਦ ਕਰ ਦਿੱਤੀ। ਕਾਂਗਰਸ ਸਰਕਾਰ ਵੱਲੋਂ ਆਮ ਵਸਤਾਂ ਅਤੇ ਪੈਟਰੋਲ-ਡੀਜ਼ਲ ’ਤੇ ਲਾਏ ਟੈਕਸਾਂ ਦੀ ਸਭ ਤੋਂ ਜ਼ਿਆਦਾ ਐਸ.ਸੀ. ਵਰਗ ਅਤੇ ਗਰੀਬਾਂ ’ਤੇ ਪਈ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ।

‘ਆਪ’ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਪੰਜਾਬ ਦੇ ਸਾਧਨਾਂ ਰੇਤ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਆਦਿ ਨੂੰ ਮਾਫੀਆ ਰਾਜ ਦੇ ਰਾਹੀਂ ਲੁੱਟਿਆ ਹੈ, ਡਰੱਗ ਮਾਫੀਆ ਰਾਹੀਂ ਨੌਜਵਾਨਾਂ ਨੂੰ ਮੌਤ ਦੇ ਰਾਹ ਧੱਕਿਆ ਹੈ।

ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਐਸ.ਸੀ. ਵਰਗ ਸਮੇਤ ਗਰੀਬ ਲੋਕਾਂ ਨੂੰ ਜ਼ੁਲਮ ਸਹਿਣੇ ਪਏ। ਚੀਮਾ ਨੇ ਕਿਹਾ ਕਿ ਜੇ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਹੁੰਦੀ ਤਾਂ ਹਰ ਵਰਗ ਨੂੰ ਸਹੂਲਤਾਂ ਮਿਲਣੀਆਂ ਸਨ, ਜਿਸ ਦਾ ਲਾਭ ਐਸ.ਸੀ. ਵਰਗ ਦੇ ਲੋਕਾਂ ਨੂੰ ਵੀ ਹੋਣਾ ਸੀ। ਗਰੀਬ ਪਰਿਵਾਰਾਂ ਨੂੰ ਗਰੀਬੀ ਤੋਂ ਛੁਟਕਾਰਾਂ ਮਿਲਦਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਵਿੱਚ ਭਾਈ- ਭਤੀਜਾਵਾਦ ਨੂੰ ਹੀ ਪ੍ਰਫੁੱਲਤ ਕੀਤਾ ਹੈ, ਜਿਸ ਦਾ ਸਬੂਤ ਹੈ ਅੱਜ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਈ.ਡੀ. ਵੱਲੋਂ ਫੜ੍ਹੇ ਗਏ ਹਨ। ਲੱਖਾਂ ਦਾ ਸੋਨਾ ਬਰਾਮਦ ਕੀਤਾ ਗਿਆ ਹੈ।

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਤੇ ਰਿਸਤੇਦਾਰ ਅਤੇ ਐਸ.ਸੀ. ਵਰਗ ਦੇ ਕਾਂਗਰਸੀ ਆਗੂ ਐਸ.ਸੀ ਵਰਗ ਦੇ ਨਾਂਅ ’ਤੇ ਵੱਡਾ ਧੱਬਾ ਹਨ, ਜਿਹੜੇ ਮਾਫੀਆ ਰਾਜ ਰਾਹੀਂ ਲੋਕਾਂ ਦੇ ਪੈਸੇ ਨੂੰ ਲੁੱਟ ਰਹੇ ਹਨ। ਇਸ ਲਈ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਆਪਣੇ ਕਾਲ਼ੇ ਧਨ ਨੂੰ ਛੁਪਾਉਣ ਲਈ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਨੀ ਬੰਦ ਕਰਨ, ਕਿਉਂਕਿ ਹੁਣ ਐਸੀ.ਸੀ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਹੈ ਅਤੇ ਇਹ ਵਰਗ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਫ਼ੈਸਲਾ ਕਰ ਚੁੱਕਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀਆਂ ਤੋਂ ਮੁਲਾਕਾਤ ਲਈ ਮੰਗਿਆ ਸਮਾਂ

ਯੈੱਸ ਪੰਜਾਬ ਅੰਮ੍ਰਿਤਸਰ, 24 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ...

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ, ਜਲੌ ਸਜਾਏ ਗਏ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਤੇ ਸਤਿਕਾਰ ਨਾਲ...

ਹਰ ਸਿੱਖ ਮਾਡਰਨ ਲਾਇਸੰਸੀ ਹਥਿਆਰ ਰੱਖਣ ਦਾ ਯਤਨ ਕਰੇ, ਇਹ ਹਾਲਾਤ ਦੀ ਮੰਗ ਹੈ: ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼...

ਕਾਲਕਾ ਅਤੇ ਕਾਹਲੋਂ ਵੱਲੋਂ ਸੁਖ਼ਬੀਰ ਬਾਦਲ ਅਤੇ ਜ: ਹਿੱਤ ਨੂੰ ਕਮੇਟੀ ਦੇ ਮੈਂਬਰ ਬਣਾਏ ਜਾਣ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ, ਜੀ.ਕੇ. ਤੇ ਸਰਨਾ ਭਰਾਵਾਂ ਨੂੰ ਕੀਤਾ ਸਵਾਲ

ਯੈੱਸ ਪੰਜਾਬ ਚੰਡੀਗੜ੍ਹ, 22 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,947FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼