Wednesday, September 18, 2024
spot_img
spot_img
spot_img

ਕਸੂਤੇ ਗੇੜ ਵਿੱਚ ਫਸ ਗਿਆ ਫੇਰ ਆਸ਼ੂ, ਈ ਡੀ ਵਾਲਿਆਂ ਨੇ ਲਿਆ ਹੈ ਫੜ ਬੇਲੀ

ਅੱਜ-ਨਾਮਾ

ਕਸੂਤੇ ਗੇੜ ਵਿੱਚ ਫਸ ਗਿਆ ਫੇਰ ਆਸ਼ੂ,
ਈ ਡੀ ਵਾਲਿਆਂ ਨੇ ਲਿਆ ਹੈ ਫੜ ਬੇਲੀ।

ਜਿਹੜੇ ਕੇਸਾਂ ਦੀ ਕੀਤੀ ਤਫਤੀਸ਼ ਪਹਿਲਾਂ,
ਉਹ ਹੀ ਪੇਚਾ ਫਿਰ ਗਿਆ ਹੈ ਅੜ ਬੇਲੀ।

ਪਹਿਲੇ ਕੇਸ ਵੀ ਉਂਜ ਤਾਂ ਘੱਟ ਹੈ ਨਹੀਂ,
ਨਵੇਂ ਇਹ ਦੇਣਗੇ ਹੋਰ ਕਈ ਜੜ ਬੇਲੀ।

ਵਿਹੜੇ ਓਸ ਤੋਂ ਈ ਡੀ ਤਾਂ ਨਿਕਲਦੀ ਨਾ,
ਜਿਹੜੇ ਵਿਹੜੇ ਵਿੱਚ ਜਾਂਵਦੀ ਵੜ ਬੇਲੀ।

ਚੱਲੂ ਚੱਕਰ ਤਾਂ ਲੱਗਾ ਨਾ ਰਹਿਣ ਸੀਮਤ,
ਚੱਕਰ ਖਬਰ ਨਹੀਂ ਕਿੰਨੇ ਘੁਮਾਊ ਬੇਲੀ।

ਫਿਕਰ ਪਿਆ ਈ ਆੜੀਆਂ-ਬੇਲੀਆਂ ਨੂੰ,
ਕਿਸ ਨੂੰ ਪਤਾ ਨਹੀਂ ਨਾਲ ਫਸਾਊ ਬੇਲੀ।

ਤੀਸ ਮਾਰ ਖਾਂ
3 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ