ਅੱਜ-ਨਾਮਾ
ਕਰਿਆ ਕਿਸੇ ਕੋਈ ਕੇਸ ਆ ਕੰਗਨਾ`ਤੇ,
ਲਾਏ ਕਈ ਦੋਸ਼ ਨੇ ਬਹੁਤ ਗੰਭੀਰ ਭਾਈ।
ਕਰੀ ਟਿਪਣੀ ਜੇ ਕੋਈ ਤਾਂ ਜ਼ਿਕਰ ਕੀਤਾ,
ਜੋੜ`ਤੀ ਨਾਲ ਆ ਕੋਈ ਤਕਰੀਰ ਭਾਈ।
ਮਹਾਤਮਾ ਗਾਂਧੀ ਨੂੰ ਬੋਲਿਆ ਕਿਤੇ ਮਾੜਾ,
ਕਰ ਗਈ ਬੋਲਣ ਦੇ ਵਿੱਚ ਅਖੀਰ ਭਾਈ।
ਬੋਲੀ ਕਿਸਾਨਾਂ ਦੇ ਲਈ ਸੀ ਬਹੁਤ ਮੰਦਾ,
ਬਖਸ਼ੇ ਬੰਗਾਲ ਨਾ ਛੱਡੇ ਕਸ਼ਮੀਰ ਭਾਈ।
ਕੀਤਾ ਕੇਸ ਅਦਾਲਤ ਵਿੱਚ ਗਿਆ ਸਿੱਧਾ,
ਪੇਸ਼ੀ ਭੁਗਤਣ ਦਾ ਸਮਾਂ ਵੀ ਆਊ ਭਾਈ।
ਬੜ੍ਹਕਾਂ ਮਾਰਨਾ ਬਾਹਰੋਂ ਈ ਬਹੁਤ ਸੌਖਾ,
ਆਊ ਅਕਲ, ਅਦਾਲਤ ਜੇ ਜਾਊ ਭਾਈ।
ਤੀਸ ਮਾਰ ਖਾਂ
16 ਸਤੰਬਰ, 2024