ਅੱਜ-ਨਾਮਾ
ਕਰਦੀ ਲੋਕਾਂ ਨੂੰ ਚੌਕਸ ਸਰਕਾਰ ਰਹਿੰਦੀ,
ਚੌਕਸੀ ਵਰਤਣ ਦੀ ਬਹੁਤ ਹੈ ਲੋੜ ਬੇਲੀ।
ਕੋਰੋਨਾ ਫੇਰ ਆ ਦਿੱਸਦਾ ਧਾਈ ਆਉਂਦਾ,
ਪਹਿਲਾਂ ਨਿਚੋੜ ਕੇ ਗਿਆ ਸੀ ਛੋੜ ਬੇਲੀ।
ਗਿਣਤੀ ਮੁਰਦਿਆਂ ਹੋਈ ਕਰਨ ਮੁਸ਼ਕਲ,
ਜਦ ਤੱਕ ਲੱਭਾ ਸੀ ਡਾਕਟਰਾਂ ਤੋੜ ਬੇਲੀ।
ਅਗਲੀ ਨਸਲ ਕੁਝ ਐਤਕੀਂ ਸੁਣੀ ਜਾਂਦੀ,
ਨਸਲਾਂ ਕਈਆਂ ਦਾ ਬਣੀ ਆ ਜੋੜ ਬੇਲੀ।
ਅਗੇਤੀ ਚੌਕਸੀ, ਲੋਕੀਂ ਨਹੀਂ ਕੰਨ ਧਰਦੇ,
ਛੱਡਦੇ ਕਈ ਹਨ ਹਾਸੇ ਵਿੱਚ ਟਾਲ ਬੇਲੀ।
ਲਾਪਰਵਾਹੀਂ ਜਦ ਕਰਦੀ ਨੁਕਸਾਨ ਲੱਗੀ,
ਉਸ ਦਿਨ ਹੋਣਾ ਨਾ ਵਕਤ ਸੰਭਾਲ ਬੇਲੀ।
-ਤੀਸ ਮਾਰ ਖਾਂ
27 ਮਈ, 2025