Punjab ਵਿੱਚ ਨਸ਼ੇ ਦੀ ਲਤ ਲੰਬੇ ਸਮੇਂ ਤੋਂ ਇੱਕ ਗੰਭੀਰ ਸਮਾਜਕ ਸੰਕਟ ਬਣ ਚੁੱਕੀ ਹੈ, ਪਰ ਇਸ ਲੜਾਈ ਵਿੱਚ ਔਰਤਾਂ ਦੀ ਭੂਮਿਕਾ ਅਤੇ ਪੀੜਾ ਅਕਸਰ ਅਣਦੇਖੀ ਰਹਿ ਜਾਂਦੀ ਹੈ।
ਜਿੱਥੇ ਆਮ ਤੌਰ ‘ਤੇ ਨਸ਼ੇ ਨੂੰ ਮਰਦਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ, ਉੱਥੇ ਅਸਲ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਅਨੇਕ ਔਰਤਾਂ ਖੁਦ ਨਸ਼ੇ ਦੀ ਲਤ ਵਿੱਚ ਫਸ ਰਹੀਆਂ ਹਨ ਜਾਂ ਆਪਣੇ ਨਸ਼ੀਲੇ ਪਰਿਵਾਰਕ ਮੈਂਬਰਾਂ (ਪਤੀ, ਪੁੱਤਰ, ਭਰਾ) ਦੇ ਕਾਰਨ ਮਨੋਵਿਿਗਆਨਕ ਅਤੇ ਆਰਥਿਕ ਤੌਰ ’ਤੇ ਤਬਾਹ ਹੋ ਰਹੀਆਂ ਹਨ।
ਔਰਤਾਂ ਵਿੱਚ ਨਸ਼ੇ ਦੀ ਲਤ – ਇੱਕ ਲੁਕਿਆ ਹੋਇਆ ਰੁਝਾ
ਆਧੁਨਿਕ ਜੀਵਨ-ਸ਼ੈਲੀ, ਤਣਾਅ, ਘਰੇਲੂ ਝਗੜੇ, ਅਤੇ ਮਾਨਸਿਕ ਸਿਹਤ ਦੀ ਸਹਾਇਤਾ ਦੀ ਘਾਟ ਦੇ ਕਾਰਨ ਕਈ ਔਰਤਾਂ ਚਿੰਤਾ-ਨਿਵਾਰਕ ਜਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਦਵਾਈਆਂ, ਨੀਂਦ ਦੀਆਂ ਗੋਲੀਆਂ ਅਤੇ ਓਪੀਓਇਡ ਵਰਗੀਆਂ ਨੁਸਖ਼ੇ ਵਾਲੀਆਂ ਦਵਾਈਆਂ ਵੱਲ ਮੁੜ ਰਹੀਆਂ ਹਨ। ਇਹ ਦਵਾਈਆਂ ਛੇਤੀ ਅਸਰ ਤਾਂ ਕਰਦੀਆਂ ਹਨ, ਪਰ ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਕਿ ਇਹ ਇੱਕ ਆਦਤ ਵਿੱਚ ਬਦਲ ਰਹੀ ਹੈ, ਜੋ ਅਖ਼ੀਰਕਾਰ ਨਸ਼ੇ ਦੀ ਲਤ ਬਣ ਜਾਂਦੀ ਹੈ।
ਇਹ ਪਦਾਰਥਾਂ ਦੀ ਵਰਤੋਂ ਅਕਸਰ ਗੁਪਤ ਰੱਖੀ ਜਾਂਦੀ ਹੈ ਕਿਉਂਕਿ ਔਰਤਾਂ ਨੂੰ ਪਰਿਵਾਰ ਅਤੇ ਸਮਾਜਕ ਕਲੰਕ ਬਦਨਾਮੀ ਤੋਂ ਡਰ ਲੱਗਦਾ ਹੈ। ਇਹੀ ਡਰ ਉਨ੍ਹਾਂ ਨੂੰ ਮਦਦ ਲੈਣ ਤੋਂ ਵੀ ਰੋਕਦਾ ਹੈ। 2019 ਵਿੱਚ ਇੱਕ ਸਰਵੇਖਣ ਅਨੁਸਾਰ, ਦੇਸ਼ ਭਰ ਵਿੱਚ ਸਰਕਾਰੀ ਮਦਦ ਨਾਲ ਚੱਲ ਰਹੇ 398 ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਕੇਵਲ ਤਿੰਨ ਵਿੱਚ ਹੀ ਮਹਿਲਾ ਰਿਹਾਇਸ਼ੀ ਮਰੀਜ਼ ਸਨ।
ਨਸ਼ੇ ਨਾਲ ਔਰਤਾਂ ਦੀ ਸਰੀਰਕ ਲੜਾਈ
ਵਿਿਗਆਨਕ ਅਧਿਐਨਾਂ ਦੇ ਅਨੁਸਾਰ, ਔਰਤਾਂ ਦੀ ਸਰੀਰਕ ਬਣਤਰ ਨਸ਼ੀਲੇ ਪਦਾਰਥਾਂ ਨਾਲ ਵੱਖਰੇ ਢੰਗ ਨਾਲ ਪ੍ਰਤੀਕਿਿਰਆ ਕਰਦੀ ਹੈ। ਐਸਟ੍ਰੋਜਨ ਜਿਹੇ ਹਾਰਮੋਨਾਂ ਦੀ ਮੌਜੂਦਗੀ ਨਾਲ ਨਸ਼ਾ ਤੇਜ਼ੀ ਨਾਲ ਲਤ ਬਣ ਜਾਂਦਾ ਹੈ ਅਤੇ ਨਸ਼ਾ ਛੁਡਾਉਣ ’ਤੇ ਔਰਤਾਂ ਨੂੰ ਵਧੇਰੇ ਤੇਜ ਵਿਦ੍ਡ੍ਰੌਆਲ ਲੱਛਣ (ਨਸ਼ੀਲੇ ਪਦਾਰਥ ਨਾ ਮਿਲਣ ਕਾਰਨ ਹੇਣ ਵਾਲੀਆਂ ਸਮੱਸਿਆਵਾਂਞਪਰੇਸ਼ਾਨੀਆਂ) ਹੁੰਦੇ ਹਨ, ਜਿਵੇਂ ਕਿ ਪਸੀਨਾ ਆਉਣਾ, ਅਨੀਂਦਰਾ, ਚਿੜਚਿੜਾਪਣ, ਪੈਨਿਕ ਅਟੈਕ ਆਦਿ।
ਸ਼ਰਾਬ ਦੀ ਵਰਤੋਂ ਵਿਖੇ ਵੀ ਔਰਤਾਂ ਨੂੰ ਘੱਟ ਮਾਤਰਾ ਵਿੱਚ ਹੀ ਵੱਡੇ ਨੁਕਸਾਨ ਹੁੰਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੋਣ ਅਤੇ ਐਨਜ਼ਾਈਮ ਘੱਟ ਹੋਣ ਕਰਕੇ, ਸ਼ਰਾਬ ਦਾ ਪ੍ਰਭਾਵ ਜ਼ਿਆਦਾ ਤੇਜ਼ ਅਤੇ ਹਾਨੀਕਾਰਕ ਹੁੰਦਾ ਹੈ। ਇਸ ਕਾਰਨ, ਔਰਤਾਂ ਵਿੱਚ ਜਿਗਰ ਦੀ ਬਿਮਾਰੀ, ਮਾਹਵਾਰੀ ਦੀਆਂ ਸਮੱਸਿਆਵਾਂ, ਬਾਂਝਪਨ ਅਤੇ ਛਾਤੀ ਦੇ ਕੈਂਸਰ ਦਾ ਜੋਖਮ ਵੱਧ ਜਾਂਦਾ ਹੈ।
ਸੱਭਿਆਚਾਰਕ ਕਲੰਕ ਅਤੇ ਡਰ
ਪਿਤਰ-ਸੱਤਾ ਹਾਵਾਲੇ ਵਿੱਚ ਔਰਤਾਂ ਨੂੰ ਰਵਾਇਤੀ ਤੌਰ ’ਤੇ ਸੰਭਾਲਣ ਵਾਲੀ ਭੂਮਿਕਾ ਵਿੱਚ ਰੱਖਿਆ ਜਾਂਦਾ ਹੈ। ਜਦੋਂ ਔਰਤ ਨਸ਼ੇ ਦੀ ਲਤ ਵਿੱਚ ਫਸਦੀ ਹੈ, ਤਾਂ ਇਹ ਸਿਰਫ਼ ਇਕ ਸਿਹਤ ਦੀ ਸਮੱਸਿਆ ਨਹੀਂ ਰਹਿ ਜਾਂਦੀ, ਇਹ ਸਮਾਜਕ ਤੌਰ ’ਤੇ “ਬਦਨਾਮੀ” ਬਣ ਜਾਂਦੀ ਹੈ। ਨਤੀਜਤਨ, ਬਹੁਤ ਸਾਰੀਆਂ ਔਰਤਾਂ ਨਸ਼ੇ ਦੀ ਲਤ ’ਚ ਹੋਣ ਦੇ ਬਾਵਜੂਦ ਚੁੱਪ ਰਹਿਂਦੀਆਂ ਹਨ।
ਹੱਲ ਦੀ ਲੋੜ – ਲੰਿਗ ਸੰਵੇਦਨਸ਼ੀਲਤਾ ਨਾਲ
ਇਸ ਸੰਕਟ ਨੂੰ ਠੀਕ ਕਰਨ ਲਈ ਲੋੜ ਹੈ ਔਰਤਾਂ ਲਈ ਵਿਸ਼ੇਸ਼ ਨਸ਼ਾ ਛੁਡਾਊ ਕੇਂਦਰਾਂ ਦੀ ਜੋ ਮਨੋਵਿਿਗਆਨਕ ਸਹਾਇਤਾ, ਲੰਬੇ ਸਮੇਂ ਦੀ ਪੁਨਰਵਾਸ ਸੇਵਾ, ਕਿੱਤਾਮੁਖੀ ਸਿਖਲਾਈ ਅਤੇ ਬਾਲ-ਸੰਭਾਲ ਦੀ ਸਹੂਲਤ ਦੇਣ। ਇਨ੍ਹਾਂ ਕੇਂਦਰਾਂ ਵਿੱਚ ਸਦਮੇ-ਜਾਣਕਾਰੀ ਸਲਾਹਕਾਰਾਂ ਦੀ ਮੌਜੂਦਗੀ ਵੀ ਜ਼ਰੂਰੀ ਹੈ ਜੋ ਔਰਤਾਂ ਦੀਆਂ ਵੱਖ-ਵੱਖ ਲੋੜਾਂ ਨੂੰ ਸਮਝ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦੇ ਸਕਣ।
ਧਾਰਮਿਕ ਮੰਚ, ਜਿਵੇਂ ਕਿ ਕੀਰਤਨ, ਸਤਸੰਗ ਅਤੇ ਗੁਰਦੁਆਰੇ, ਨਸ਼ੇ ਦੀ ਚਰਚਾ ਕਰਨ ਲਈ ਪ੍ਰਭਾਵਸ਼ਾਲੀ ਢੰਗ ਹੋ ਸਕਦੇ ਹਨ। ਇਨ੍ਹਾਂ ਰਾਹੀਂ ਨਸ਼ੇ ਨੂੰ ਲੈ ਕੇ ਸਮਾਜਿਕ ਕਲੰਕ ਨੂੰ ਘਟਾਇਆ ਜਾ ਸਕਦਾ ਹੈ ਅਤੇ ਔਰਤਾਂ ਨੂੰ ਮਦਦ ਲੈਣ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ।
ਅੰਤ ਵਿਚ ਜੇਕਰ ਅਸੀਂ ਨਸ਼ੇ ਖ਼ਿਲਾਫ਼ ਯੁੱਧ ਵਿੱਚ ਸੱਚਮੁੱਚ ਗੰਭੀਰ ਹਾਂ ਤਾਂ ਔਰਤਾਂ ਦੇ ਅਨੁਭਵ, ਚੁਣੌਤੀਆਂ ਅਤੇ ਉਨ੍ਹਾਂ ਦੀ ਖ਼ਾਮੋਸ਼ ਪੀੜਾ ਨੂੰ ਸਮਝਣਾ ਅਤੇ ਪ੍ਰਾਥਮਿਕਤਾ ਦੇਣਾ ਲਾਜ਼ਮੀ ਹੈ। ਔਰਤਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਅਰਥ ਹੈ ਪੂਰੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ।
ਡਾ. ਬਲਬਿੰਦਰ ਸਿੰਘ
ਮਨੋਵਿਿਗਆਨ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ