ਏਕਾ ਹੋਇਆ ਕਿਸਾਨਾਂ ਦਾ ਫੇਰ ਸੁਣਿਆ,
ਲੱਗੇ ਆ ਸਾਂਝ ਸੰਘਰਸ਼ ਦੀ ਕਰਨ ਬੇਲੀ।
ਜਿਹੜੇ ਮੁੱਦੇ ਸਰਕਾਰ ਕੁਝ ਗੌਲਦੀ ਨਹੀਂ,
ਲੱਗੇ ਫਿਰ ਮੂਹਰੇ ਸਮਾਜ ਦੇ ਧਰਨ ਬੇਲੀ।
ਸੁਣਿਆ ਜਾਂਦਾ ਕਿ ਦਿੱਲੀ ਵੀ ਜਾਣਗੇ ਈ,
ਜਾਵਣ ਬਾਝ ਨਹੀਂ ਲੱਗਾ ਹੈ ਸਰਨ ਬੇਲੀ।
ਨਹੀਂ ਇਹ ਮੁੱਦੇ ਸਿਆਸਤ ਦੇ ਨਾਲ ਬੱਝੇ,
ਕਿਸਾਨੀ ਲਈ ਹੈ ਜੀਵਣ ਤੇ ਮਰਨ ਬੇਲੀ।
ਮੰਨੀਆਂ ਮੰਗਾਂ ਸੀ ਮੋਦੀ ਨੇ ਆਪ ਪਹਿਲਾਂ,
ਫਿਰ ਉਸ ਲਾਗੂ ਨਾ ਕੋਈ ਹੈ ਕਰੀ ਬੇਲੀ।
ਲੜਿਆ ਡਾਢਾ ਸੰਘਰਸ਼ ਉਹ ਬੜਾ ਲੋਕਾਂ,
ਉਹ ਹੀ ਪੀੜ ਫਿਰ ਹੋਈ ਆ ਹਰੀ ਬੇਲੀ।
-ਤੀਸ ਮਾਰ ਖਾਂ
19 ਜਨਵਰੀ, 2025