Wednesday, September 18, 2024
spot_img
spot_img
spot_img

ਉਹੀ ਗੱਲ ਹੋਈ, ਜਿਸ ਦਾ ਸ਼ੱਕ ਸੀ ਗਾ, ਬੰਗਲਾ ਦੇਸ਼ ਵਿੱਚ ਰਹੀ ਨਾ ਸੁੱਖ ਮੀਆਂ

ਅੱਜ-ਨਾਮਾ

ਉਹੀ ਗੱਲ ਹੋਈ, ਜਿਸ ਦਾ ਸ਼ੱਕ ਸੀ ਗਾ,
ਬੰਗਲਾ ਦੇਸ਼ ਵਿੱਚ ਰਹੀ ਨਾ ਸੁੱਖ ਮੀਆਂ।

ਜੀਹਦੇ ਬਾਪ ਨੂੰ ਦਿੱਤਾ ਸੀ ਮਾਰ ਪਹਿਲਾਂ,
ਪੈ ਗਿਆ ਨਵਾਂ ਹੈ ਭੁਗਤਣਾ ਦੁੱਖ ਮੀਆਂ।

ਬਾਗੀ ਫੌਜ ਹੋ ਕੇ ਕਰਿਆ ਰਾਜ-ਪਲਟਾ,
ਭਲਕ ਦੀ ਜਾਣੇ ਭਵਿੱਖ ਦੀ ਕੁੱਖ ਮੀਆਂ।

ਜਰਨੈਲ ਵਰਤ ਗਏ ਨੇ ਕੱਟੜਪੰਥੀਆਂ ਨੂੰ,
ਜਿਹੜੇ ਸਤਾਏ ਆ ਸੱਤਾ ਦੀ ਭੁੱਖ ਮੀਆ।

ਵਗਦਾ ਖੂਨ ਸੀ ਦੇਸ਼ ਵਿੱਚ ਬੜਾ ਪਹਿਲਾਂ,
ਪਤਾ ਨਹੀਂ ਕਿੰਨਾ ਕੁ ਵਹੂਗਾ ਖੂਨ ਮੀਆਂ।

ਲੱਗਾ ਵਧਣ ਤਰੱਕੀ ਵੱਲ ਮੁਲਕ ਸੀ ਗਾ,
ਜੜ੍ਹਾਂ ਵਿੱਚ ਗਿਆ ਹੈ ਬੈਠ ਜਨੂੰਨ ਮੀਆਂ।

ਤੀਸ ਮਾਰ ਖਾਂ
6 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ