ਯੈੱਸ ਪੰਜਾਬ
ਮੁੰਬਈ, 4 ਜਨਵਰੀ, 2021:
ਕਿਸਾਨ ਸੰਘਰਸ਼ ਦਾ ਡਟ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਉਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਇਕ ਕਰੋੜ ਰੁਪਏ ਦੇਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਵਿਰੁੱਧ ਆਮਦਨ ਕਰ ਵਿਭਾਗ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਆਪਣੇ ਖਿਲਾਫ਼ ਆਮਦਨ ਕਰ ਵਿਭਾਗ ਦੀ ਜਾਂਚ ਆਰੰਭੇ ਜਾਣ ਦੀਆਂ ਰਿਪੋਰਟਾਂ ਦਾ ਖੰਡਨ ਕਰਦਿਆਂ ਦਿਲਜੀਤ ਦੋਸਾਂਝ ਨੇ ਕਿਹਾ ਕਿ ਐਨੀ ਨਫ਼ਰਤ ਨਾ ਫ਼ੈਲਾਈ ਜਾਵੇ।
ਇਨ੍ਹਾਂ ਖ਼ਬਰਾਂ ਨੂੰ ਝੂਠ ਦੱਸਦੇ ਹੋਏ ਦਿਲਜੀਤ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤਾ ਟੈਕਸ ਸਰਟੀਫੀਕੇਟ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਿਸ ਵਿੱਚ ਉਸਨੂੰ ਇਕ ਚੰਗਾ ਆਮਦਨ ਕਰ ਅਦਾਇਗੀ ਕਰਨ ਵਾਲਾ ਦੱਸਦੇ ਹੋਏ ਉਸਦੀ ਪ੍ਰਸ਼ੰਸਾ ਕੀਤੀ ਗਈ ਹੈ।
ਦਿਲਜੀਤ ਨੇ ਆਖ਼ਿਆ ਕਿ ਖ਼ਬਰਾਂ ਵਿੱਚ ਉਸ ਦੀ ਫ਼ਾਊਂਡੇਸ਼ਨ ਦਾ ਕਿਸੇ ਆਗੂ ਨਾਲ ਸੰਬੰਧ ਦੱਸਿਆ ਗਿਆ ਹੈ। ਉਸਨੇ ਕਿਹਾ ਕਿ ਕੁਝ ਲੋਕ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ।
ਦਿਲਜੀਤ ਨੇ ਸੋਸ਼ਲ ਮੀਡੀਆ ’ਤੇ ਲਿਖ਼ਿਆ, ‘ਆਹ ਲਓ ਫ਼ੜ ਲਓ ਮੇਰਾ ਪਲੈਟੀਨਮ ਸਰਟੀਫੀਕੇਟ ਜਿਹੜਾ ਮੈਨੂੰ ਦੇਸ਼ ਉਸਾਰੀ ਲਈ ਮੇਰੇ ਯੋਗਦਾਨ ਦੇ ਬਦਲੇ ਦਿੱਤਾ ਗਿਆ ਹੈ। ਟਵਿੱਟਰ ’ਤੇ ਬਹਿ ਕੇ ਆਪਣੇ ਆਪ ਨੂੰ ਦੇਸ਼ ਭਗਤ ਦੱਸਣ ਨਾਲ ਤੁਸੀਂ ਦੇਸ਼ ਭਗਤ ਨਹੀਂ ਬਣ ਜਾਂਦੇ। ਉਹਦੇ ਲਈ ਕੰਮ ਕਰਨਾ ਪੈਂਦਾ।’
ਦਿਲਜੀਤ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ, ‘ਖ਼ਬਰ ਸੀ ਕਿ ਮੇਰੀ ਫ਼ਾਊਂਡੇਸ਼ਨ ਕਿਸੇ ਰਾਜਸੀ ਆਗੂ ਨਾਲ ਵੀ ਸੰਬੰਧ ਰੱਖਦੀ ਹੈ। ਵੈਰੀ ਗੁੱਡ ਰਾਜੇ, ਲੱਗੇ ਰਹੋ, ਕੋਈ ਫ਼ਿਕਰ ਨਹੀਂ, ਜਿੰਨਾ ਮਰਜ਼ੀ ਜ਼ੋਰ ਲਆ ਲਓ.. ..ਤੁਹਾਡੇ ਜਿਹੇ ਲੋਕਾਂ ਦਾ ਮੰਤਵ ਤਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੀ ਹੈ। ਸੋ ਤੁਸਾਂ ਤਾਂ ਇਹ ਕਰੀ ਹੀ ਜਾਣੈ।’
ਦਿਲਜੀਤ ਨੇ ਇਹ ਵੀ ਲਿਖ਼ਿਆ, ‘ਆਹ ਤਾਂ ਰਿਸਰਚ ਆ ਇੰਨ੍ਹਾਂਦੀ। ਹੁਣ ਬੰਦਾ ਹੱਸੇ ਨਾ ਤਾਂ ਕੀ ਕਰੇ, ਨਿਊਜ਼ ਵਾਲੇ ਵੀ ਚੱਕ ਕੇ ਨਿਊਜ਼ ਲਾ ਦਿੰਦੇ ਆ, ਕੋਈ ਸਿਰ ਪੈਰ ਤਾਂ ਪਤਾ ਕਰ ਲਿਆ ਕਰੋ, ਵੱਡੇ ਰਿਸਰਚਰ ਬਣੇ ਫ਼ਿਰਦੇ ਆ’। ‘ਬੰਦਾ ਆਪਣੇ ਕੰਮ ਵਿੱਚ ਬਿਜ਼ੀ ਹੁੰਦਾ। ਇਨ੍ਹਾਂ ਨੂੰ ਮੌਕਾ ਮਿਲ ਜਾਂਦਾ ਕਹਾਣੀਆਂ ਬਣਾਉਣ ਦਾ। ਫ਼ਿਕਰ ਨਾ ਕਰਿਆ ਕਰੋ, ਬਾਬਾ ਸਭ ਦੇਖ਼ਦਾ, ਜੋ ਜਿਹੜਾ ਕਰ ਰਿਹਾ, ਕਰੀ ਜਾਣ ਦਿਉ। ਇਨ੍ਹਾਂ ਵਿਚਾਰਿਆਂ ਦਾ ਕੰਮ ਹੀ ਇਹ ਆ, ਇਹ ਵੀ ਕੀ ਕਰਨ।
ਆਹ ਹਾਲਾਤ ਬਣ ਗਏ ਆ ਕਿ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈ ਰਿਹਾ। ਇਨੀ ਹੇਟ, ਇੰਨੀ ਨਫ਼ਰਤ ਨਾ ਫ਼ੈਲਾਉ ਬੁੱਗੇ, ਹਵਾ ’ਚ ਤੀਰ ਨੀ ਚਲਾਈਦੇ, ਇਧਰ ਉੱਧਰ ਵੱਜ ਜਾਂਦੇ ਹੁੰਦੇ ਆ। ਇਹ ਹੀ ਕੰਮ ਹੁੰਦਾ ਇਨ੍ਹਾਂ ਦਾ। ਧਿਆਨ ਉੱਧਰ ਭਟਕਾ ਦਿਉ। ਅਸਲੀ ਮੁੱਦੇ ਤੋਂਭਟਕਾਉਣ ਦੇ ਹੀ ਪੈਸੇ ਮਿਲਦਾ ਆ ਇੰਨ੍ਹਾਂ ਨੂੰ। ਕਈ ਕੁੱਤੇ ਬਿੱਲੇ ਇਸੇ ਹੀ ਕੰਮ ’ਤੇ ਆ।’
Jee Tan Ni C Karda Par Ah Lao..
Aj Haalat Eh Ban Gaye aa Ke Apne Aap Nu BHARAT DA NAGRIK HON DA V SABOOT DENA PEY RIHA ..
Eni Hate Eni Nafarat Na Failao Buggey..
Havaa Ch Teer ni Chalaide.. Edar Odar Vajj Jande Hunde aa 😎 pic.twitter.com/zeD6BOxbF8
— DILJIT DOSANJH (@diljitdosanjh) January 3, 2021