Saturday, June 25, 2022

ਵਾਹਿਗੁਰੂ

spot_img


ਇਨਸਾਨੀਅਤ ਜ਼ਿੰਦਾਬਾਦ: ਜਦੋਂ ਬਟਾਲਾ ਦੀ ਧੀ ਮਹਿਕ ਨੇ ਆਪਣੀ ਗੋਲਕ ਦੇ ਸਾਰੇ ਪੈਸੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਦੇ ਦਿੱਤੇ

ਯੈੱਸ ਪੰਜਾਬ
ਬਟਾਲਾ, 24 ਮਈ , 2022 –
ਬਟਾਲਾ ਸ਼ਹਿਰ ਦੇ ਕੋਟ ਕੁਲ ਜਸਰਾਏ ਦੇ ਵਸਨੀਕ ਗਗਨਦੀਪ ਦੀ 13 ਸਾਲਾ ਧੀ ਮਹਿਕ ਨੇ ਸ਼ਹਿਰ ਦੇ ਇੱਕ ਲੋੜਵੰਦ ਦੀ ਮਦਦ ਕਰਕੇ ਇਨਾਸਨੀਅਤ ਦਾ ਝੰਡਾ ਬੁਲੰਦ ਕੀਤਾ ਹੈ। ਮਹਿਕ ਨੇ ਆਪਣੀ ਗੋਲਕ ਵਿੱਚ ਇਕੱਠੇ ਕੀਤੇ ਸਾਰੇ ਰੁਪਏ ਇੱਕ ਨੰਨੇ ਬੱਚੇ ਦੀ ਜਾਨ ਬਚਾਉਣ ਲਈ ਦੇ ਦਿੱਤੇ ਹਨ। ਮਹਿਕ ਦੀ ਇਸ ਭਾਵਨਾ ਤੋਂ ਪ੍ਰਭਾਵਤ ਹੋ ਕੇ ਹੋਰ ਲੋਕ ਵੀ ਉਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।

ਵਾਕਿਆ ਬਟਾਲਾ ਸ਼ਹਿਰ ਦੇ ਹਾਥੀ ਗੇਟ ਇਲਾਕੇ ਦਾ ਹੈ। ਇਸ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਇੱਕ ਔਰਤ ਜੋ ਕਿ 7 ਮਹੀਨੇ ਦੀ ਗਰਭਵਤੀ ਸੀ, ਅਚਾਨਿਕ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਕੌਮਾ ਵਿੱਚ ਚਲੀ ਗਈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲਾ, ਅੰਮ੍ਰਿਤਸਰ ਦੇ ਡਾਕਟਰਾਂ ਨੂੰ ਮਜ਼ਬੂਰਨ ਉਸ ਔਰਤ ਦਾ ਓਪਰੇਸ਼ਨ ਕਰਨਾ ਪਿਆ ਅਤੇ ਜਿਸ ਕਾਰਨ ਬੱਚੇ ਦਾ ਤਹਿ ਸਮੇਂ ਤੋਂ ਪਹਿਲਾਂ ਹੀ ਜਨਮ ਹੋ ਗਿਆ। ਮਾਂ ਕੌਮਾ ਵਿੱਚ ਹੋਣ ਕਾਰਨ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ ਓਥੇ ਉਸਦੇ ਨੰਨੇ ਬੱਚੇ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਹੈ।

ਜਦੋਂ ਇਸ ਲੋੜਵੰਦ ਪਰਿਵਾਰ ਬਾਰੇ ਬਟਾਲਾ ਸ਼ਹਿਰ ਦੀ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਪਰਿਵਾਰ ਦੀ ਆਪਣੇ ਤਰਫੋਂ ਜਿੰਨੀ ਸੰਭਵ ਹੋ ਸਕੀ ਮਦਦ ਕੀਤੀ। ਇਸਦੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਨੇ ਸੋਸਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ। ਇਸ ਬਾਰੇ ਜਦੋਂ ਬਟਾਲਾ ਦੀ 13 ਸਾਲਾ ਧੀ ਮਹਿਕ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੀ ਗੋਲਕ ਰਾਹੀਂ ਜਮ੍ਹਾਂ ਕੀਤੀ ਆਪਣੀ ਸਾਰੀ ਪੂੰਜੀ ਉਸ ਲੋੜਵੰਦ ਮਾਂ ਅਤੇ ਉਸਦੇ ਨੰਨੇ ਬੱਚੇ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ।

ਮਹਿਕ ਨੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰ ਵਿਕਾਸ ਮਹਿਤਾ, ਅਨੁਰਾਗ ਮਹਿਤਾ, ਵਰੁਣ ਕਾਲੜਾ, ਰਘੂ, ਅੰਕੁਸ਼ ਮਹਿਤਾ, ਰਿਧਮ, ਅਮਨਦੀਪ ਬਧਵਾਰ, ਰਾਜਨ, ਅਮਿਤ, ਰਾਹੁਲ ਅਤੇ ਰਜਤ ਨੂੰ ਆਪਣੀ ਗੋਲਕ ਦੇ ਕੇ ਇਸ ਵਿਚਲੇ ਸਾਰੇ ਪੈਸੇ ਉਸ ਮਾਂ ਤੇ ਉਸਦੇ ਬੱਚੇ ਦੇ ਇਲਾਜ ਲਈ ਦੇਣ ਨੂੰ ਕਿਹਾ।

ਮਹਿਕ ਨੇ ਦੱਸਿਆ ਕਿ ਉਹ ਆਪਣੀ ਗੋਲਕ ਵਿੱਚ ਪੈਸੇ ਇੱਕ ‘ਡੌਲ’ ਲੈਣ ਲਈ ਇਕੱਠੇ ਕਰ ਰਹੀ ਸੀ, ਪਰ ਜਦੋਂ ਉਸਨੂੰ ਸੋਸਲ ਮੀਡੀਆ ’ਤੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਪੈਸਿਆਂ ਦੀ ਲੋੜ ਬਾਰੇ ਪਤਾ ਲੱਗਾ ਤਾਂ ਉਸਨੇ ਇਹ ਸਾਰੇ ਪੈਸੇ ਉਨ੍ਹਾਂ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਉਸਨੇ ਕਿਹਾ ਕਿ ਉਹ ਗੁੱਡੀ ਤਾਂ ਫਿਰ ਵੀ ਖਰੀਦ ਲਵੇਗੀ ਪਰ ਉਸ ਮਾਂ ਤੇ ਉਸਦੇ ਬੱਚੇ ਦੀ ਜਾਨ ਬਚਣੀ ਜਿਆਦਾ ਜਰੂਰੀ ਹੈ। ਮਹਿਕ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਉਣ।

ਓਧਰ ਲੋੜਵੰਦ ਪਰਿਵਾਰ ਅਤੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਮਦਦ ਲਈ ਮਹਿਕ ਦਾ ਧੰਨਵਾਦ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਮਨਜੀਤ ਸਿੰਘ ਜੀ ਕੇ ਜਿਹੜੇ ਕੰਮ ਕਰ ਨਹੀਂ ਸਕੇ, ਉਹਨਾਂ ਦਾ ਸਿਹਰਾ ਲੈਣ ਤੋਂ ਬਾਜ਼ ਆਉਣ: ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 22 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋੋਸ਼ੀਆਂ ਦੀ ਗਿ੍ਰਫਤਾਰੀ ਦਾ...

ਦਿੱਲੀ ‘ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਵਿਸ਼ਵ ਪੱਧਰੀ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ: ਦਿੱਲੀ ਗੁਰਦੁਆਰਾ ਕਮੇਟੀ

ਯੈੱਸ ਪੰਜਾਬ ਨਵੀਂ ਦਿੱਲੀ, 22 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੌਮੀ...

ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋ ਹੋਰ ਗ੍ਰਿਫਤਾਰ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 21 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਾਨਪੁਰ ਸਿੱਖ...

ਕਾਲਕਾ ਦੀ ਅਗਵਾਈ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ, ਸਿੱਖ ਯੂਨੀਵਰਸਿਟੀ ਸਮੇਤ ਵੱਖ ਵੱਖ ਮੁੱਦੇ ਚੁੱਕੇ

ਯੈੱਸ ਪੰਜਾਬ ਨਵੀਂ ਦਿੱਲੀ, 21 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਵੱਲੋਂ ਅੱਜ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਦਿੱਲੀ ਦੇ ਨਵੇਂ ਉਪ ਰਾਜਪਾਲ...

ਸਿੱਖ ਆਗੂਆਂ ਨੂੰ ਝੂਠਾ ਨਾਮਨਾ ਖੱਟਣ ਦੀ ਦੌੜ ਵਿੱਚ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ: ਜੀ.ਕੇ.

ਯੈੱਸ ਪੰਜਾਬ ਨਵੀਂ ਦਿੱਲੀ, 21 ਜੂਨ, 2022 - ਯੂਪੀ ਪੁਲਿਸ ਦੀ ਐਸ.ਆਈ.ਟੀ. ਵੱਲੋਂ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ 'ਚ ਦੋ ਹੋਰ ਅਰੋਪੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ...

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਪਾਕਿਸਤਾਨ ਲਈ ਜਥਾ ਰਵਾਨਾ

ਯੈੱਸ ਪੰਜਾਬ ਅੰਮ੍ਰਿਤਸਰ, 21 ਜੂਨ, 2022 - ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ...

ਮਨੋਰੰਜਨ

ਸਿੱਧੂ ਮੂਸੇਵਾਲਾ ਦੇ ਨਵੇਂ ਗ਼ੀਤ ‘ਐੱਸ.ਵਾਈ.ਐੱਲ’ ਨੇ ਰਿਲੀਜ਼ ਹੁੰਦਿਆਂ ਹੀ ਤੋੜੇ ਰਿਕਾਰਡ, ‘ਯੂ ਟਿਊਬ’ ’ਤੇ ਨੰਬਰ 1 ’ਤੇ ਕਰ ਰਿਹਾ ਹੈ ਟਰੈਂਡ

ਯੈੱਸ ਪੰਜਾਬ ਚੰਡੀਗੜ੍ਹ, 24 ਜੂਨ, 2022 (ਦਲਜੀਤ ਕੌਰ ਭਵਾਨੀਗੜ੍ਹ) ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਨਵੇਂ ਆਏ ਗੀਤ ‘ਐੱਸ. ਵਾਈ. ਐੱਲ. ਨੇ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਇਸ ਗੀਤ ਨੇ ਹੁਣ...

ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ‘ਖ਼ਾਓ ਪੀਓ ਐਸ਼ ਕਰੋ’ ਪਹਿਲੀ ਜੁਲਾਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜੂਨ 24, 2022: ਹਰਸਿਮਰਨ ਸਿੰਘ ਅਤੇ ਬ੍ਰਦਰਹੁੱਡ ਪ੍ਰੋਡਕਸ਼ਨ ਸ਼ਿਤਿਜ ਚੌਧਰੀ ਦੀ ਆਉਣ ਵਾਲੀ ਪੰਜਾਬੀ ਫਿਲਮ "ਖਾਓ ਪਿਓ ਐਸ਼ ਕਰੋ" ਦੇ ਪ੍ਰੀਮੀਅਰ ਦੀ ਤਿਆਰੀ ਕਰ ਰਹੇ ਹਨ। ਤਰਸੇਮ ਜੱਸੜ, ਰਣਜੀਤ ਬਾਵਾ, ਅਤੇ ਗੁਰਬਾਜ਼ ਸਿੰਘ...

ਗਿੱਪੀ ਗਰੇਵਾਲ ਵੱਲੋਂ ‘ਹੰਬਲ ਮੋਸ਼ਨ ਪਿਕਚਰਜ਼’ ਦੀ ਅਗਲੀ ਪੰਜਾਬ ਫ਼ਿਲਮ ‘ਪੋਸਤੀ’ 17 ਜੂਨ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 13 ਜੂਨ, 2022 - ਹੰਬਲ ਮੋਸ਼ਨ ਪਿਕਚਰਜ਼ ਨੇ ਆਪਣੀਆਂ ਵਿਲੱਖਣ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਹੈ। ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਇਹ ਹਮੇਸ਼ਾ ਵੱਖ-ਵੱਖ ਕਿਰਦਾਰਾਂ 'ਤੇ ਆਧਾਰਿਤ ਫ਼ਿਲਮਾਂ ਪੇਸ਼ ਕਰਦਾ...

ਆਉਣ ਵਾਲੀ ਫ਼ਿਲਮ ‘ਲਵਰ’ ਵਿੱਚ ਗੁਰੀ ਅਤੇ ਰੌਣਕ ਦੀ ਪ੍ਰੇਮ ਕਹਾਣੀ ਦੇ ਗਵਾਹ ਬਣੋ, 1 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਯੈੱਸ ਪੰਜਾਬ ਚੰਡੀਗੜ੍ਹ, ਜੂਨ 11, 2022: ਗੁਰੀ ਅਤੇ ਰੌਣਕ ਜੋਸ਼ੀ ਦੀ ਆਨ-ਸਕਰੀਨ ਪ੍ਰੇਮ ਕਹਾਣੀ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ, ਲਵਰ ਨਾਲ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ...

‘ਸੰਗਰੇਜ਼ ਸਟੂਡੀਉ’ ਵੱਲੋਂ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਕਮਲੇ’ ਦਾ ਐਲਾਨ, ਜਿੰਮੀ ਸ਼ਰਮਾ ਅਤੇ ਜਾਨਵੀਰ ਕੌਰ ਨਿਭਾਉਣਗੇ ਮੁੱਖ ਕਿਰਦਾਰ

ਯੈੱਸ ਪੰਜਾਬ 1 ਜੂਨ, 2022 - ਸੰਘਰੇਜ਼ਾ ਸਟੂਡੀਓ ਨੇ ਆਪਣੇ ਪਹਿਲੇ ਪ੍ਰੋਜੈਕਟ, ਜਿੰਮੀ ਸ਼ਰਮਾ ਅਤੇ ਜਾਨਵੀਰ ਕੌਰ ਸਟਾਰਰ ਪੰਜਾਬੀ ਫਿਲਮ 'ਕਮਲੇ' ਦਾ ਐਲਾਨ ਕੀਤਾ ਹੈ। ਫਿਲਮ ਦਾ ਨਿਰਮਾਣ ਰਾਜਬੀਰ ਸਿੰਘ ਗਿੱਲ, ਗੁਰਮੀਤ ਦਮਨ, ਸੋਨੂੰ ਕੁੰਤਲ ਅਤੇ...
- Advertisement -spot_img

ਸੋਸ਼ਲ ਮੀਡੀਆ

20,371FansLike
51,891FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!