- Advertisement -
ਅੱਜ-ਨਾਮਾ
ਆ ਗਿਆ ਅੱਜ ਅਦਾਲਤ ਦਾ ਹੁਕਮ ਸਿੱਧਾ,
ਕਰ ਰਹੇ ਜਿਸ ਦੀ ਉਡੀਕ ਸਨ ਲੋਕ ਬੇਲੀ।
ਜ਼ਮਾਨਤ ਬਾਦਲ ਬਜ਼ੁਰਗ ਨੂੰ ਮਿਲੀ ਆਖਰ,
ਵਧੀ ਸੁਖਬੀਰ ਲਈ ਔਕੜ ਆ ਥੋਕ ਬੇਲੀ।
ਹਾਈ ਕੋਰਟ ਵੱਲ ਲਾਉਣੀ ਪਊ ਦੌੜ ਛੇਤੀ,
ਹਰ ਇੱਕ ਤਾਕਤ ਉਹ ਦੇਊਗਾ ਝੋਕ ਬੇਲੀ।
ਸੌਖੀ ਰਾਹਤ ਨਹੀਂ ਓਥੇ ਫਿਰ ਮਿਲਣ ਵਾਲੀ,
ਪਾਉਣੀ ਆ ਰਾਜ ਸਰਕਾਰ ਸਭ ਰੋਕ ਬੇਲੀ।
ਆਉਂਦੇ-ਜਾਂਦਿਆਂ ਭਰਮ ਇਹ ਨਾਲ ਰਹਿਣਾ,
ਪੜਤਾਲੀਆ ਟੀਮ ਕੋਈ ਲਵੇ ਨਾ ਘੇਰ ਬੇਲੀ।
ਪਿਆ ਕੋਈ ਪੇਚਾ ਇਕੇਰਾਂ ਜੇ ਇਸ ਤਰ੍ਹਾਂ ਦਾ,
ਹੋਊ ਤਦ ਸੌਖੜਾ ਨਿਕਲਣ ਨਹੀਂ ਫੇਰ ਬੇਲੀ।
-ਤੀਸ ਮਾਰ ਖਾਂ
ਮਾਰਚ 17, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -