Monday, March 27, 2023

ਵਾਹਿਗੁਰੂ

spot_img

spot_img
spot_img

‘ਆਪ’ ਸਰਕਾਰ ਦਾ ਇੱਕ ਸਾਲ: ਅਕਾਲੀ ਦਲ ਨੇ ‘ਕੁਸ਼ਾਸਨ’ ਖਿਲਾਫ਼ ਦਿੱਤੇ ਸੂਬੇ ਭਰ ਵਿੱਚ ਧਰਨੇ, ਸੁਖ਼ਬੀਰ ਬਾਦਲ ਨੇ ਲੰਬੀ ਤੇ ਭੁੱਚੋ ’ਚ ਕੀਤੀ ਅਗਵਾਈ

- Advertisement -

ਯੈੱਸ ਪੰਜਾਬ
ਬਠਿੰਡਾ/ਮੁਕਤਸਰ, 17 ਮਾਰਚ, 2023:
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਮੋਰਚਾ ਨੇ ਅੱਜ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕੁਸ਼ਾਸਨ ਦੇ ਪੂਰਾ ਹੋਣ ’ਤੇ ਸੂਬੇ ਭਰ ਵਿਚ ਧਰਨਿਆਂ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ ਤੇ ਪੰਜਾਬ ਵਿਚ ਅੱਜ ਕਾਨੂੰਨ ਵਿਵਸਥਾ ਭੰਗ ਹੋਣ ਨਾਲ ਹਫੜਾ ਦਫੜੀ ਦਾ ਮਾਹੌਲ ਹੈ।

ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੰਬੀ ਅਤੇ ਭੁੱਚੋ ਵਿਧਾਨ ਸਭਾ ਹਲਕਿਆਂ ਵਿਚ ਧਰਨਿਆਂ ਦੀ ਅਗਵਾਈ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਹੀ ਰਾਜ ਚਲਾ ਰਿਹਾ ਹੈ ਨਾ ਕਿ ਭਗਵੰਤ ਮਾਨ। ਉਹਨਾਂ ਕਿਹਾ ਕਿ ਲਾਰੰਸ ਬਿਸ਼ਨੋਈ ਹੀ ਫੈਸਲਾ ਕਰਦਾ ਹੈ ਕਿ ਕੌਣ ਜਿਉਂਦਾ ਰਹੇਗਾ ਤੇ ਕੌਣ ਕਰੇਗਾ ਅਤੇ ਕੌਣ ਕਿੰਨਾ ਟੈਕਸ ਅਦਾ ਕਰੇਗਾ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਜਿਸ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਬਦਲਾਖੋਰੀ ਦੀ ਸਿਆਸਤ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਤੇ ਫਿਰ ਉਸਦਾ ਪ੍ਰਚਾਰ ਕਰਨ ਲਈ ਸ੍ਰੀ ਭਗਵੰਤ ਮਾਨ ’ਤੇ ਹੀ ਕੇਸ ਦਰਜ ਹੋਵੇਗਾ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੂੰ ਆਬਕਾਰੀ ਘੁਟਾਲੇ ਜਿਸ ਕਾਰਨ ਰਾਜ ਦੇ ਖ਼ਜ਼ਾਨੇ ਨੂੰ 500 ਕਰੋੜ ਰੁਪਏ ਦਾ ਘਾਟਾ ਪਿਆ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਵਿਚ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਨੂੰ ਵਿਸਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਵੇਲੇ ਮੱਧ ਪ੍ਰਦੇਸ਼ ਵਿਚ ਰੁੱਝੇ ਹਨ ਕਿਉਂਕਿ ਉਥੇ ਇਸ ਸਾਲ ਚੋਣਾਂ ਹੋਣੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਵਿਚ ਰੁੱਝੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਸਰੋਤ ਲੁਟਾ ਰਹੇ ਹਨ ਤੇ ਦੇਸ਼ ਭਰ ਵਿਚ ਖਾਸ ਤੌਰ ’ਤੇ ਜਿਹਨਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ। ਉਥੇ ਆਪ ਦੇ ਪ੍ਰਚਾਰ ਵਾਸਤੇ 750 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਸੇ ਕਾਰਨ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹੁਣ ਸਰਕਾਰ ਖੇਤੀਬਾੜੀ ਟਿਊਬਵੈਲਾਂ ’ਤੇ ਮੀਟਰ ਲਗਾਉਣ ਜਾ ਰਹੀ ਹੈ ਜੋ ਤਾਂ ਹੀ ਚੱਲਣਗੇ ਜੇਕਰ ਉਹਨਾਂ ਨੂੰ ਰਿਚਾਰਜ ਕੀਤਾ ਜਾਵੇਗਾ। ਉਹਨਾਂ ਕਿਹਾਕਿ ਇਸ ਨਾਲ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ’ਤੇ ਬਹੁਤ ਵੱਡਾ ਅਸਰ ਪਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਆਂ ਦੇ ਅਸਲ ਵਾਰਸ ਸ਼੍ਰੋਮਦੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਚੋਣਾਂ ਵਿਚ ਕਮਜ਼ੋਰ ਹੋਣ ਕਾਰਨ ਹੀ ਇਸਦੀਆਂ ਵਿਰੋਧੀ ਤਾਕਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਸਾਂਝ ਪਾ ਲਈ ਤੇ ਇਸੇ ਕਾਰਨ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੋਵਾਂ ’ਤੇ ਰਾਸ਼ਟਰੀ ਸਵੈਮ ਸੰਘ ਵੱਲੋਂ ਚਲਾਈਆਂ ਜਾ ਰਹੀਆਂ ਤਾਕਤਾਂ ਦਾ ਕਬਜ਼ਾ ਹੋ ‌ਗਿਆ।

ਲੰਬੀ ਅਤੇ ਭੁੱਚੋ ਵਿਖੇ ਧਰਨਿਆਂ ਵਿਚ ਵੱਡੀ ਹਾਜ਼ਰੀ ਵੇਖਣ ਨੂੰ ਮਿਲੀ ਜਿਥੇ ਪੰਜਾਬੀਆਂ ਨੇ ਭ੍ਰਿਸ਼ਟ ਆਪ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੱਤਾ ਤੇ ਪ੍ਰਣ ਲਿਆ ਕਿ 2024 ਦੀਆਂ ਸੰਸਦੀ ਚੋਣਾਂ ਵਿਚ ਆਪ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਜਾਣਗੀਆਂ। ਸਰਦਾਰ ਬਲਵਿੰਦਰ ਸਿੰਘ ਭੂੰਦੜ ਵੀ ਲੰਬੀ ਤੇ ਭੁੱਚੋ ਧਰਨਿਆਂ ਵਿਚ ਸ਼ਾਮਲ ਹੋਏ।

ਸੂਬੇ ਭਰ ਵਿਚ ਧਰਨੇ ਸਫਲਤਾ ਨਾਲ ਦਿੱਤੇ ਜਿਸ ਦੌਰਾਨ ਗੁਰਚਰਨ ਸਿੰਘ ਬੱਬੇਹਾਲੀ ਤੇ ਸੁੱਚਾ ਸਿੰਘ ਛੋਟੇਪੁਰ ਨੇ ਕ੍ਰਮਵਾਰ ਗੁਰਦਾਸਪੁਰ ਤੇ ਦੀਨਾਨਗਰ ਵਿਚ ਧਰਨਿਆਂ ਦੀ ਅਗਵਾਈ ਕੀਤੀ, ਸੁਰਿੰਦਰ ਸਿੰਘ ਭੁੱਲੇਵਾਲਰਾਠਾਂ ਨੇ ਗੜ੍ਹਸ਼ੰਕਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸ੍ਰੀ ਆਨੰਦਪੁਰ ਸਾਹਿਬ, ਸ਼ਰਨਜੀਤ ਸਿੰਘ ਢਿੱਲੋਂ ਤੇ ਐਸ ਆਰ ਕਲੇਰ ਨੇ ਜਗਰਾਓ., ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਰਬਜੀਤ ਸਿੰਘ ਝਿੰਜਰ ਨੇ ਫਤਿਹਗੜ੍ਹ ਸਾਹਿਬ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬੱਸੀ ਪਠਾਣਾਂ , ਤੀਰਥ ਸਿੰਘ ਮਾਹਲਾ ਤੇ ਬਲਦੇਵ ਸਿੰਘ ਮਾਣੂਕੇ ਨੇ ਨਿਹਾਲ ਸਿੰਘ ਵਾਲਾ, ਜਨਮੇਜਾ ਸਿਘੰ ਸੇਖੋਂ, ਜੋਗਿੰਦਰ ਜਿੰਦੂ ਤੇ ਮੋਂਟੂ ਵੋਹਰਾ ਨੇ ਫਿਰੋਜ਼ਪੁਰ, ਗੋਬਿੰਦ ਸਿੰਘ ਲੌਂਗੋਵਾਲ ਨੇ ਲਹਿਰਾ, ਸੁਰਜੀਤ ਸਿੰਘ ਰੱਖੜਾ ਤੇ ਜਸਪਾਲ ਸਿੰਘ ਚੱਠਾ ਨੇ ਪਟਿਆਲਾ ਦਿਹਾਤੀ ਦੇ ਧਰਨੇ ਦੀ ਅਗਵਾਈ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਕਰੀਬੀ ਗੰਨਮੈਨ ਗ੍ਰਿਫ਼ਤਾਰ; ਪੁਲਿਸ ਨੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ

Amritpal Singh's one more aide arrested; booked under NSA, sent to Dibrugarh Jail ਯੈੱਸ ਪੰਜਾਬ ਚੰਡੀਗੜ੍ਹ, 27 ਮਾਰਚ, 2023: ‘ਵਾਰਿਸ ਪੰਜਾਬ ਜਥੇਬੰਦੀ’ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਕਰੀਬੀ ਗੰਨਮੈਨ ਨੂੰ...

DSGMC ਸਿੱਖ ਕੌਮ ਦੇ ਮਹਾਨ ਜਰਨੈਲਾਂ ਦਾ ਵਿਰਸਾ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ: ਜਗਦੀਪ ਸਿੰਘ ਕਾਹਲੋਂ

DSGMC trying to spread the heritage of Great Sikh Generals: Jagdip Singh Kahlon ਯੈੱਸ ਪੰਜਾਬ ਨਵੀਂ ਦਿੱਲੀ, 26 ਮਾਰਚ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਵਿਰਸੇ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,315FansLike
51,898FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!