Friday, January 24, 2025
spot_img
spot_img
spot_img
spot_img

ਆਗੂ ਸੱਦ ਲਏ ਸੁਣੇ ਆ ਸਿੰਘ ਸਾਹਿਬਾਂ, ਹੋਊ ਕਈਆਂ ਨੂੰ ਚਿੰਤਾ ਗਈ ਲੱਗ ਭਾਈ

ਅੱਜ-ਨਾਮਾ

ਆਗੂ ਸੱਦ ਲਏ ਸੁਣੇ ਆ ਸਿੰਘ ਸਾਹਿਬਾਂ,
ਹੋਊ ਕਈਆਂ ਨੂੰ ਚਿੰਤਾ ਗਈ ਲੱਗ ਭਾਈ,

ਹਕੂਮਤ ਮਾਣਦੇ ਕਰੀ ਗਏ ਚੁਸਤੀਆਂ ਜੋ,
ਹਰ ਇੱਕ ਚੁਸਤੀ ਨੂੰ ਜਾਣਦਾ ਜੱਗ ਭਾਈ।

ਦੂਸਰੇ ਘਰੀਂ ਮੁਆਤਾ ਸਨ ਰਹੇ ਲਾਉਂਦੇ,
ਆਪਣੇ ਤੀਕ ਵੀ ਪੁੱਜੀ ਉਹ ਅੱਗ ਭਾਈ।

ਹੋਈ ਪਈ ਫੇਲ੍ਹ ਬਦਨੀਤੀ ਦੀ ਰਾਜਨੀਤੀ,
ਉੱਡ ਗਈ ਭਾਫ ਤਾਂ ਰਹੀ ਨਾ ਝੱਗ ਭਾਈ।

ਪਾਰਟੀ ਸਿੱਖਾਂ ਦੀ ਉਨ੍ਹਾਂ ਵਿੱਚ ਜਾਣ ਔਖਾ,
ਆ ਗਿਆ ਬਾਹਲਾ ਕਸੂਤਾ ਹੈ ਦੌਰ ਭਾਈ।

ਅਗਲੇ ਹਫਤੇ ਕੀ ਪਤਾ ਨਹੀਂ ਹੋਣ ਵਾਲਾ,
ਜਾਪਦੇ ਸਿੱਧੇ ਨਹੀਂ ਵਕਤ ਦੇ ਤੌਰ ਭਾਈ।

ਤੀਸ ਮਾਰ ਖਾਂ
26 ਨਵੰਬਰ, 2024


ਇਹ ਵੀ ਪੜ੍ਹੋ: ਆਈ ਰਿਪੋਰਟ ਕਿਸਾਨ ਦੇ ਮਸਲਿਆਂ ਦੀ, ਕਈਆਂ ਲੋਕਾਂ ਨੂੰ ਖੁਸ਼ੀ ਦੀ ਲਹਿਰ ਬੇਲੀ


ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ