Saturday, May 28, 2022

ਵਾਹਿਗੁਰੂ

spot_img

ਅਲਵਿਦਾ ! ਡਾ. ਸੁਰਿੰਦਰ ਸਿੰਘ ਦੁਸਾਂਝ – ਅਮਰਜੀਤ ਟਾਂਡਾ

ਅਜੇ ਆਪਾਂ
ਕੁਝ ਕੁ ਹਫ਼ਤੇ ਪਹਿਲਾਂ ਹੀ ਤਾਂ ਗੱਲਾਂ ਕੀਤੀਆਂ ਸਨ

ਕਿਸਾਨਾਂ ਦੇ ਸੰਘਰਸ਼ ਬਾਰੇ ਤੇ
ਤੁਹਾਡੀ ਸਿਹਤ ਬਾਰੇ

ਤੁਸੀਂ ਕਿਹਾ ਸੀ
ਕਿਸਾਨ ਘੋਲ ਬਾਰੇ ਹੌਸਲੇ ਵਾਲਾ ਲਿਖੋ
ਤੇ ਸਿਹਤ ਬਾਰੇ ਦੱਸਦਿਆਂ ਕਿਹਾ ਸੀ
“ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ”

ਹੈਰਾਨ ਹੋ ਗਿਆ ਹਾਂ
ਯਕੀਨ ਜਿਹਾ ਹੀ ਨਹੀਂ ਆ ਰਿਹਾ
ਕਿ ਏਡੇ ਹੌਸਲੇ ਵਾਲਾ ਇਨਸਾਨ ਵੀ ਰਾਤ ਬਰਾਤੇ ਆਪਣੇ
ਸਾਰੇ ਪਰਿਵਾਰ ਨੂੰ ਛੱਡ
ਕਿਤੇ ਜਾ ਛੁਪ ਸਕਦਾ ਹੈ

Dr Amarjit Tandaਪੰਜਾਬ ਖੇਤੀ ਯੂਨੀਵਰਸਿਟੀ ਚ
ਮੈਂ ਤੁਹਾਨੂੰ 1970-71 ਤੋਂ
ਤੱਕਦਾ ਆ ਰਿਹਾ ਸਾਂ
ਤੇਜ ਆਉਂਦੇ ਜਾਂਦੇ

ਇਕ ਹੱਥ ਪਿੰਟ ਦੀ ਜੇਬ ਚ
ਪਾ ਕੇ ਲੰਘ ਜਾਣਾ ਮੇਰੀ ਸਤਿ ਸਰੀ ਅਕਾਲ ਦਾ ਜੁਆਬ ਦੇ ਕੇ

ਤੁਸੀਂ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਨੂੰ ਸ਼ੰਗਾਰਿਆ

ਸੰਪਾਦਕੀ ਕੀਤੀ
ਪੱਤਰਕਾਰੀ ਪੜ੍ਹਾਈ
ਪੰਜਾਬੀ ਸਾਹਿੱਤ ਅਕਾਡਮੀ ਨਾਲ ੨ ਟੋਰੀ
ਤੇ ਪਾਉਟਾ ਦੀ ਪ੍ਰਧਾਨਗੀ ਕਰ ਅਧਿਆਪਕ ਮੰਗਾਂ ਲਈ ਜੂਝਦੇ ਰਹੇ
ਕਦੇ ਥਕਾਵਟ ਨਹੀਂ ਸੀ ਦੇਖੀ
ਮੈਂ ਤੁਹਾਡੀ ਟੋਰ ਚ

ਲੋਕ ਲਹਿਰਾਂ ਉਸਾਰੀਆਂ
ਜੂਝਦੇ ਰਹੇ
ਸਿਆਸੀ ਸਲਾਹਕਾਰ ਰਹੇ
ਸਲਾਹਾਂ ਦਿਤੀਆਂ ਤੇ
ਅਹੁਦਿਆਂ ਨੂੰ ਨਕਾਰਿਆ

ਗੁਰੂ ਨਾਨਕ ਤੇ
ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ ਮੈਂ 1972-73 ਚ ਹੀ ਪੜ੍ਹ ਲਈ ਸੀ

ਹੇਮ ਜਯੋਤੀ ਚ ਲਿਖਿਆ
ਤੇ ਪਥ ਦੇ ਦਾਵੇਦਾਰ ਛਾਪਿਆ

ਪੰਜਾਬ ਖੇਤੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਚ ਸਾਹਿੱਤ ਵੰਡਿਆ
ਤੇ ਮੇਰੇ ਕੋਲ ਲੋਕਾਂ ਦੇ ਰਵੱਈਏ ਬਾਰੇ ਰੋਸ ਵੀ ਕਰਦੇ ਰਹੇ

ਲਹੂ ਭਿੱਜੇ ਬੋਲਾਂ ਚ ਵੀ ਭਿੱਜੇ ਰਹੇ ਤੇ ਅਾਪਾਂ ਪਾਸ਼, ਦਰਦ
ਤੇ ਮਹਿੰਦਰ ਸਿੰਘ ਸੰਧੂ ਭਾਜੀ ਨਾਲ ਮਿਲ ਕੇ ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਵੀ ਨਕੋਦਰ ਕੀਤੀਆਂ

ਤੁਸੀਂ ਸਾਡੇ ਵਿਦਿਆਰਥੀ ਯੁੱਧਾਂ ਵਿਚ ਵੀ ਆ ਕੇ ਹਿੱਸਾ ਬਣਦੇ
ਭਾਸ਼ਣ ਤੇ ਹੌਸਲਾ ਦਿੰਦੇ

ਜਾਣ ਲੱਗਿਆਂ ਤੁਸੀਂ ਆਪਣੀ
ਜੀਵਨ ਸਾਥਣ ਅੰਮ੍ਰਿਤ ਦੁਸਾਂਝ ਨੂੰ ਵੀ ਨਾ ਦੱਸਿਆ
ਇਹ ਕਿਹੋ ਜਿਹੀ ਸਾਂਝ ਵਿਖਾਈ
ਦੋ ਸਾਂਝਾਂ ਵਿੱਚ!

ਤੁਸੀਂ ਤਾਂ ਬੇਟੇ ਜਸਮੀਤ ਨੂੰ ਵੀ
ਨਾ ਦੱਸ ਕੇ ਗਏ
ਕਿ ਮੈਂ ਕਿੱਥੇ ਚੱਲਿਆ ਹਾਂ?

ਉਹ ਕਿਹੜਾ ਏਡਾ ਜ਼ਰੂਰੀ ਕੰਮ ਸੀ
ਕਿ ਤੁਸੀਂ ਕਰਨਗੇ ਤਾਂ ਵਾਪਸ ਵੀ ਨਾ ਪਰਤੇ

ਓਦਣ ਦੇ ਦਾਦੇ ਨੂੰ ਪੋਤਾ ਤੇ ਪੋਤੀ
ਖੇਡਣ ਲਈ ਉਡੀਕ ਰਹੇ ਹਨ

ਏਦਾਂ ਦਾ ਕਿਹੜਾ ਦੋਸਤ ਹੁੰਦਾ ਹੈ
ਕਿ ਉਹ ਆਪਣੇ ਨਾਂ ਦੀ ਨੇਮ ਪਲੇਟ ਵੀ
ਨਾਲ ਹੀ ਪੁੱਟ ਕੇ ਲੈ ਜਾਵੇ
ਤੇ ਉਸ ਦਾ ਨਿਸ਼ਾਨ ਵੀ ਪੂੰਝ ਜਾਵੇ

ਤੁਸੀਂ ਚੰਗਾ ਨਹੀਂ ਕੀਤਾ ਡਾ ਸਾਹਿਬ

ਯਾਰਾਂ ਨੂੰ ਹੰਝੂਆਂ ਚ
ਭਿੱਜੇ ਛੱਡ ਕੇ ਆਪ ਟੁਰ ਜਾਣਾ
ਚੰਗਾ ਨਹੀਂ ਹੁੰਦਾ

ਅਲਵਿਦਾ ! ਡਾ ਸਾਹਿਬ ਜੀ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀਆਂ ਤੋਂ ਮੁਲਾਕਾਤ ਲਈ ਮੰਗਿਆ ਸਮਾਂ

ਯੈੱਸ ਪੰਜਾਬ ਅੰਮ੍ਰਿਤਸਰ, 24 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ...

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ, ਜਲੌ ਸਜਾਏ ਗਏ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਤੇ ਸਤਿਕਾਰ ਨਾਲ...

ਹਰ ਸਿੱਖ ਮਾਡਰਨ ਲਾਇਸੰਸੀ ਹਥਿਆਰ ਰੱਖਣ ਦਾ ਯਤਨ ਕਰੇ, ਇਹ ਹਾਲਾਤ ਦੀ ਮੰਗ ਹੈ: ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼...

ਕਾਲਕਾ ਅਤੇ ਕਾਹਲੋਂ ਵੱਲੋਂ ਸੁਖ਼ਬੀਰ ਬਾਦਲ ਅਤੇ ਜ: ਹਿੱਤ ਨੂੰ ਕਮੇਟੀ ਦੇ ਮੈਂਬਰ ਬਣਾਏ ਜਾਣ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ, ਜੀ.ਕੇ. ਤੇ ਸਰਨਾ ਭਰਾਵਾਂ ਨੂੰ ਕੀਤਾ ਸਵਾਲ

ਯੈੱਸ ਪੰਜਾਬ ਚੰਡੀਗੜ੍ਹ, 22 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,947FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼