Tuesday, August 16, 2022

ਵਾਹਿਗੁਰੂ

spot_imgਅਮਰੀਕਾ ਦੇ ਸੈਨ ਐਂਟੋਨੀਓ ਵਿਚ ਇੱਕ ਟਰੇਲਰ ਵਿੱਚੋਂ ਅਮਰੀਕਾ ਬਾਰਡਰ ਕਰਾਸ ਕਰਨ ਵਾਲੇ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

ਯੈੱਸ ਪੰਜਾਬ
ਸੈਕਰਾਮੈਂਟੋ, 28 ਜੂਨ, 2022 ( ਹੁਸਨ ਲੜੋਆ ਬੰਗਾ)
ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਕਾਫਲੇ ਦਾ ਇੱਕ ਦਰਦਨਾਕ ਸੀਨ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸੈਨ ਐਂਟੋਨੀਓ ਵਿੱਚ ਇੱਕ ਦੂਰ-ਦੁਰਾਡੇ ਉਜਾੜ ਚ ਸੜਕ ‘ਤੇ ਛੱਡੇ ਗਏ ਇੱਕ ਟਰੈਕਟਰ-ਟ੍ਰੇਲਰ ਵਿੱਚ 46 ਲੋਕ ਮਰੇ ਹੋਏ ਪਾਏ ਗਏ, ਤੇ ਮੈਕਸੀਕੋ ਤੋਂ ਸਰਹੱਦ ਪਾਰੋਂ ਤਸਕਰੀ ਕਰਕੇ ਆਏ ਪ੍ਰਵਾਸੀਆਂ ਦੀਆਂ ਜਾਨਾਂ ਲੈਣ ਦਾ ਇੱਕ ਤਾਜ਼ਾ ਦੁਖਾਂਤ ਸਾਹਮਣੇ ਆਇਆ।

ਇਹਨਾਂ ਵਿੱਚੋਂ ਕੁਝ ਸਹਿਕਦੇ 16 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ। ਇਹ ਉਸ ਵੇਲੇ ਪਤਾ ਚੱਲਿਆ ਜਦੋਂ ਸ਼ਾਮ 6 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਕਰਮਚਾਰੀ ਨੇ ਟਰੱਕ ਵਿੱਚੋਂ ਮਦਦ ਲਈ ਚੀਕਣ ਦੀ ਆਵਾਜ਼ ਸੁਣੀ।

ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਿਆਨਕ ਮੰਜਰ ਦਾ ਪਤਾ ਲੱਗਿਆ ਤੇ ਟ੍ਰੇਲਰ ਦੇ ਅੰਦਰ ਤੇ ਨੇੜੇ ਜ਼ਮੀਨ ‘ਤੇ ਮਰੇ ਹੋਏ ਸਰੀਰਾਂ ਵਾਲੇ ਕਈ ਥੈਲੇ ਮਿਲੇ। ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ ਕਿ ਮਰਨ ਵਾਲੇ 46 ਲੋਕਾਂ ਦੇ “ਪਰਿਵਾਰ ਸਨ ਜੋ ਸੰਭਾਵਤ ਤੌਰ ‘ਤੇ ਬਿਹਤਰ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਚ ਅਮਰੀਕਾ ਆ ਰਹੇ ਸਨ।” “ਇਹ ਇੱਕ ਭਿਆਨਕ ਮਨੁੱਖੀ ਦੁਖਾਂਤ ਤੋਂ ਘੱਟ ਨਹੀਂ ਹੈ,” ।

ਇਹ ਹਾਲ ਹੀ ਦੇ ਵਿੱਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਸਭ ਤੋਂ ਘਾਤਕ ਦੁਖਾਂਤ ਵਿੱਚੋਂ ਇੱਕ ਹੈ। 2017 ਵਿੱਚ ਸੈਨ ਐਂਟੋਨੀਓ ਵਿੱਚ ਵਾਲਮਾਰਟ ਵਿੱਚ ਖੜ੍ਹੇ ਇੱਕ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।

2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ 19 ਪ੍ਰਵਾਸੀ ਇੱਕ ਭਰੇ ਟਰੱਕ ਵਿੱਚੋਂ ਮਿਲੇ ਸਨ। ਪ੍ਰਵਾਸੀਆਂ ਦਾ ਇਹ ਭਰਿਆ ਟਰੱਕ ਕਿੰਨੇ ਸਮੇਂ ਤੋਂ ਸੜਕ ਦੇ ਕਿਨਾਰੇ ਛੱਡਿਆ ਗਿਆ ਸੀ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਪਤਾ ਲੱਗਿਆ ਹੈ ਕਿ ਜਿਆਦਾਤਰ ਲੋਕਾਂ ਦੀ ਮੌਤ ਦਮ ਘੁਟਣ ਤੇ ਪਾਣੀ ਤਿਆਹੇ ਹੋਣ ਕਰਕੇ ਹੋਈ।

ਦੱਖਣੀ ਟੈਕਸਾਸ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਲਈ ਸਭ ਤੋਂ ਖਾਸ ਇਲਾਕਾ ਰਿਹਾ ਹੈ, ਇਥੋਂ ਪ੍ਰਵਾਸੀ ਵਾਹਨਾਂ ਵਿੱਚ ਸਵਾਰ ਹੁੰਦੇ ਹਨ ਐਂਟੋਨੀਓ ਸਭ ਤੋਂ ਨਜ਼ਦੀਕੀ ਵੱਡਾ ਸ਼ਹਿਰ ਹੈ, ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਖਿੰਡ ਜਾਂਦੇ ਹਨ। ਹਾਲਾਂ ਕਿ ਬਾਰਡਰ ਗਸ਼ਤ ਚੌਕੀ ਸੈਨ ਐਂਟੋਨੀਓ ਦੱਖਣ-ਪੱਛਮੀ ਵਿੱਚ ਹੈ। ਫਾਇਰ ਚੀਫ਼ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਬਿਮਾਰੀਆਂ ਵਾਲੇ ਹਸਪਤਾਲਾਂ ਵਿੱਚ ਲਿਜਾਏ ਗਏ 16 ਵਿੱਚੋਂ, 12 ਬਾਲਗ ਅਤੇ ਚਾਰ ਬੱਚੇ ਸਨ।

ਮਰੀਜ਼ ਡੀਹਾਈਡ੍ਰੇਟਿਡ ਸਨ, ਅਤੇ ਟ੍ਰੇਲਰ ਵਿੱਚ ਕੋਈ ਪਾਣੀ ਨਹੀਂ ਮਿਲਿਆ। ਹੁੱਡ ਨੇ ਕਿਹਾ, ਇਹ ਇੱਕ ਫਰਿੱਜ ਵਾਲਾ ਟਰੈਕਟਰ-ਟ੍ਰੇਲਰ ਸੀ, ਪਰ ਉਸ ਟਰੱਕ ਚ ਕੋਈ ਕੰਮ ਕਰਨ ਵਾਲਾ ਏਸੀ ਯੂਨਿਟ ਨਹੀਂ ਸੀ। ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਇਹ ਅਸਪਸ਼ਟ ਸੀ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਨਿਸ਼ਚਿਤ ਤੌਰ ‘ਤੇ ਜੁੜੇ ਹੋਏ ਸਨ ਕਿ ਨਹੀਂ, ਮੈਕਮੈਨਸ ਨੇ ਕਿਹਾ।

ਜਿਵੇਂ ਕਿ ਅਮਰੀਕਾ ਵਿੱਚ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਬਾਰਡਰ ਪਾਰ ਕਰਨਾ ਵਧੇਰੇ ਮੁਸ਼ਕਲ ਹੋ ਗਿਆ ਸੀ, ਇਸ ਦੌਰਾਨ ਪ੍ਰਵਾਸੀਆਂ ਨੂੰ ਵਧੇਰੇ ਖ਼ਤਰਨਾਕ ਖੇਤਰ ਵਿੱਚੋਂ ਲੰਘਾਇਆ ਜਾਂਦਾ ਹੈ ਤੇ ਹਜ਼ਾਰਾਂ ਡਾਲਰਾਂ ਲਏ ਜਾਂਦੇ ਹਨ, ਇਸ ਕੰਮ ਵਿੱਚ ਕਈ ਪੰਜਾਬੀ ਵੀ ਲਿਪਤ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਜੀ.ਕੇ. ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਾਟਕ ਰਾਹੀਂ ਦਿਖਾਉਣਾ ਸਹੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਇਤਿਹਾਸ ਦਿਖਾਉਣਾ ਗਲਤ ਕਿੰਝ: ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 13 ਅਗਸਤ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਗੁਰਦੁਆਰਾ ਰਕਾਬ...

ਦਿੱਲੀ ਕਮੇਟੀ ਨੇ ਸ਼ਹੀਦਾਂ ਦੀ ਕਰਨੀ ਨੂੰ ਰਾਮਲੀਲਾ ਪ੍ਰਸੰਗ ਵਿੱਚ ਪਿਰੋ ਕੇ ਵੱਡੀ ਗੁਸਤਾਖੀ ਕੀਤੀ : ਜੀਕੇ

ਯੈੱਸ ਪੰਜਾਬ ਨਵੀਂ ਦਿੱਲੀ, ਅਗਸਤ 12, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜੇ ਦੀ ਆੜ ਵਿੱਚ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਏ ਗਏ ਪ੍ਰੋਗਰਾਮ ਬਾਰੇ...

ਡਿਟਰੋਇਟ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2022 ਦਾ ਆਯੋਜਨ

ਯੈੱਸ ਪੰਜਾਬ ਡਿਟਰੋਇਟ, ਮਿਸ਼ੀਗਨ, 11 ਅਗਸਤ, 2022 - ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਸਲਾਨਾ ਤਿੰਨ ਦਿਨਾਂ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2022 ਸੰਬੰਧੀ ਮੁਕਾਬਲੇ ਅਮਰੀਕਾ...

ਬੰਦੀ ਸਿੰਘਾਂ ਦੀ ਰਿਹਾਈ: 75ਵੇਂ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ 13 ਅਗਸਤ ਨੂੰ ਕਰੇਗੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 10 ਅਗਸਤ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ...

ਸਿਰਸਾ ਦੀ ਅਗਵਾਈ ’ਚ ਦਿੱਲੀ ਵਿੱਚ ਨਿਕਲੀ ਤਿਰੰਗਾ ਬਾਈਕ-ਰਾਈਡ, 750 ਬਾਈਕ ਸਵਾਰਾਂ ਨੇ ਕੇਸਰੀ ਪੱਗਾਂ ਬੰਨ੍ਹ ਕੇ ਕੀਤੀ ਸ਼ਮੂਲੀਅਤ

ਯੈੱਸ ਪੰਜਾਬ ਨਵੀਂ ਦਿੱਲੀ, 6 ਅਗਸਤ, 2022 - ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਤਿਰੰਗਾ ਮੋਟਰ ਸਾਈਕਲ ਰੈਲੀ ਨੂੰ...

ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 6 ਅਗਸਤ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਸਿੱਖ ਲੇਖਕ ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ...

ਮਨੋਰੰਜਨ

ਉਪਾਸਨਾ ਸਿੰਘ ਬਣੀ ਪੰਜਾਬੀ ਫ਼ਿਲਮਾਂ ਦੀ ਨਿਰਮਾਤਰੀ ਲੈ ਕੇ ਆ ਰਹੀ ਹੈ ਕਾਮੇਡੀ ਤੇ ਐਕਸ਼ਨ ਦਾ ਸੁਮੇਲ ਫ਼ਿਲਮ ‘ਬਾਈ ਜੀ ਕੁੱਟਣਗੇ’

ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ। ਜੀ ਹਾਂ, ਗੱਲ ਕਰ ਰਹੇ ਹਾਂ ਉਸਦੀ 19 ਅਗਸਤ ਨੂੰ ਆ ਰਹੀ ਫ਼ਿਲਮ ‘ਬਾਈ ਜੀ ਕੁੱਟਣਗੇ’...

ਤਿਆਰ ਹੋ ਜਾਓ ਨੀਰੂ ਬਾਜਵਾ ਦੇ ਸ਼ਰਾਰਤੀ ਨਖ਼ਰਿਆਂ ਦਾ ਆਨੰਦ ਲੈਣ ਲਈ; 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ‘ਬਿਊਟੀਫੁੱਲ ਬਿੱਲੋ’

ਯੈੱਸ ਪੰਜਾਬ 10 ਅਗਸਤ, 2022 - ZEE5 ਨੇ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਸ਼ੇ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿਸ ਨੇ ਉੱਚ-ਸ਼੍ਰੇਣੀ ਦੀ ਖੇਤਰੀ ਵਿਸ਼ੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ...

ਮਨੋਰੰਜਨ ਭਰਪੂਰ ਹੋਵੇਗੀ ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’, 10 ਅਗਸਤ ਨੂੰ ਟਰੇਲਰ ਹੋਵੇਗਾ ਰਿਲੀਜ਼

ਅਗਸਤ 6, 2022 (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਸਿਨੇਮੇ ‘ਚ ਭਰੋਸੇ ਦੇ ਪ੍ਰਤੀਕ ‘ਹੰਬਲ ਮੋਸ਼ਨ ਪਿਕਚਰਜ’ ਤੇ ‘ਓਮ ਜੀ ਸਟਾਰ’ ਬੈਨਰ, ਜਿਨ੍ਹਾਂ ਵੱਲੋਂ ਰਿਲੀਜ਼ ਹੁਣ ਤੱਕ ਸਾਰੀਆਂ ਹੀ ਫ਼ਿਲਮਾਂ ਨੇ ਰਿਕਾਰਡਤੋੜ ਕਾਮਯਾਬੀ ਹਾਸਲ ਕੀਤੀ ਹੈ, ਵੱਲੋਂ...

ਰੂਬੀਨਾ ਬਾਜਵਾ ਅਤੇ ਅਖ਼ਿਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 5 ਅਗਸਤ 2022: ਪ੍ਰਸਿੱਧ ਪੰਜਾਬੀ ਸਿਨੇਮਾ ਅਭਿਨੇਤਰੀ ਪ੍ਰੀਤੀ ਸਪਰੂ ਨੇ ਇੱਕ ਲੇਖਕ-ਨਿਰਦੇਸ਼ਕ-ਨਿਰਮਾਤਾ ਦੇ ਰੂਪ ਵਿੱਚ ਆਪਣੇ ਪ੍ਰੋਡਕਸ਼ਨ ਬੈਨਰ ਸਾਈ ਸਪਰੂ ਕ੍ਰਿਏਸ਼ਨਜ਼ ਹੇਠ ਆਪਣੀ ਸੰਗੀਤਕ ਲਵ ਸਟੋਰੀ, 'ਤੇਰੀ ਮੇਰੀ ਗਲ ਬਨ ਗਈ' ਦਾ ਪੋਸਟਰ...

ਪਿਆਰ ਤੇ ਭਾਵਨਾਵਾਂ ਜੁੜੀ ਪੰਜਾਬੀ ਫ਼ਿਲਮ ‘ਜਿੰਦ ਮਾਹੀ’

ਹਰਜਿੰਦਰ ਸਿੰਘ ਜਵੰਦਾ ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ...
- Advertisement -spot_img

ਸੋਸ਼ਲ ਮੀਡੀਆ

28,000FansLike
51,961FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!