ਅੱਜ-ਨਾਮਾ
ਅਮਨ ਕਾਨੂੰਨ ਦੀ ਖਾਸ ਧਰਵਾਸ ਹੈ ਨਹੀਂ,
ਕਾਹਦਾ ਜਿਊਣ ਦਾ ਰਹੂ ਵਿਸ਼ਵਾਸ ਬੇਲੀ।
ਘਰਾਂ ਤੋਂ ਕੰਮਾਂ ਲਈ ਨਿਕਲਦਾ ਜਦੋਂ ਕੋਈ,
ਰਹਿੰਦੀ ਮੁੜਨ ਦੀ ਖਾਸ ਨਹੀਂ ਆਸ ਬੇਲੀ।
ਹਰਲ-ਹਰਲ ਬਦਮਾਸ਼ਾਂ ਦੀ ਕਰੇ ਪਲਟਣ,
ਅਮਨ ਕਾਨੂੰਨ ਪਿਆ ਕੀਤੜਾ ਨਾਸ ਬੇਲੀ।
ਅਫਸਰਸ਼ਾਹੀ ਦੀ ਚੜ੍ਹਤ ਆ ਚਹੁੰ ਤਰਫੀਂ,
ਨਾਗਰਿਕ ਆਮ ਤਾਂ ਸਿਰਫ ਉਦਾਸ ਬੇਲੀ।
ਉੱਚਿਆਂ ਪਰਬਤਾਂ ਤੋਂ ਸਾਗਰਾਂ ਤੀਕ ਵੇਖੋ,
ਦਿੱਸਦਾ ਕਿਤੇ ਵੀ ਠੀਕ ਨਹੀਂ ਹਾਲ ਬੇਲੀ।
ਹਾਕਮ ਭਾਰਤ ਦੇ ਭਾਸ਼ਣ ਬੱਸ ਦੇਣ ਜੋਗੇ,
ਅਮਲਾਂ ਬਾਰੇ ਨਹੀਂ ਕਰਨ ਖਿਆਲ ਬੇਲੀ।
-ਤੀਸ ਮਾਰ ਖਾਂ
ਨਵੰਬਰ 26, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -