Sunday, December 4, 2022

ਵਾਹਿਗੁਰੂ

spot_img


ਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ

ਯੈੱਸ ਪੰਜਾਬ
ਚੰਡੀਗੜ੍ਹ, 25 ਸਤੰਬਰ, 2022:
ਮਿਉਂਸੀਪਲ ਠੋਸ ਕੂੜੇ ਤੇ ਰਹਿੰਦ-ਖੂੰਹਦ (ਐੱਮ.ਐੱਸ.ਡਬਲਿਊ.) ਦੇ ਚਿਰਸਥਾਈ ਤੇ ਸੁਚੱਜੇ ਹੱਲ ਤਲਾਸ਼ਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਠੋਸ ਕੂੜੇ ਤੋਂ ਵਾਤਾਵਰਣ-ਪੱਖੀ ਊਰਜਾ ਅਤੇ ਬਾਇਓ-ਫਿਊਲ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਇਕ ਬਾਇਓ-ਫਿਊਲ ਕੰਪਨੀ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਇਥੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗ਼ੈਰ-ਰਵਾਇਤੀ ਅਤੇ ਕੁਦਰਤੀ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪ੍ਰਦੂਸ਼ਨ ਦੀ ਸਮੱਸਿਆ ਤੋਂ ਨਿਜਾਤ ਪਾ ਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ।

ਠੋਸ ਰਹਿੰਦ-ਖੂੰਹਦ ਤੋਂ ਬਾਇਓ-ਫਿਊਲ ਅਤੇ ਹਾਈਡ੍ਰੋਜਨ ਪੈਦਾ ਕਰਨ ਦੀਆਂ ਸੰਭਾਵਨਾ ਬਾਰੇ ਪੇਸ਼ਕਾਰੀ ਦਿੰਦੇ ਹੋਏ, ਸ੍ਰੀ ਅਮਨ ਅਰੋੜਾ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚੋਂ 2021 ਵਿੱਚ ਤਕਰੀਬਨ 3,800 ਟਨ ਪ੍ਰਤੀ ਦਿਨ ਕੂੜਾ ਪੈਦਾ ਹੁੰਦਾ ਸੀ। ਐਨੇ ਵੱਡੇ ਪੱਧਰ ’ਤੇ ਰਲੇ-ਮਿਲੇ (ਅਨਸੈਗਰੀਗੇਟਡ) ਕੂੜੇ ਨੂੰ ਨਜਿੱਠਣਾ ਇਕ ਵੱਡੀ ਚੁਣੌਤੀ ਹੈ, ਜਿਸ ਦੇ ਨਤੀਜੇ ਵਜੋਂ ਖੁੱਲੀਆਂ ਥਾਵਾਂ (ਲੈਂਡਫਿਲਜ਼) ਉਤੇ ਕੂੜੇ ਨੂੰ ਵੱਡੇ ਪੱਧਰ ’ਤੇ ਡੰਪ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਡਾ. ਗੁਰਜੋਤ ਸਿੰਘ, ਡਾਇਰੈਕਟਰ ਬਾਇਓਸ਼ਕਤੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਇਕ ਹੱਬ ਐਂਡ ਸਪੋਕ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਨੇੜਲੀਆਂ ਸ਼ਹਿਰੀ ਸਥਾਨਕ ਇਕਾਈਆਂ ਵਿਖੇ ਆਟੋਮੈਟਿਕ ਤਰੀਕੇ ਨਾਲ ਰਹਿੰਦ-ਖੂੰਹਦ (ਅਨਸੈਗਰੀਗੇਟਡ ਵੇਸਟ) ਨੂੰ ਵੱਖ ਕੀਤਾ ਜਾਵੇਗਾ, ਜਿਸ ਨੂੰ ਅੱਗੇ ਸਥਾਪਤ ਤਕਨਾਲੋਜੀ ਰਾਹੀਂ ਜੈਵਿਕ ਭਰਭੂਰ ਅੰਸ਼ਾਂ ਅਤੇ ਬਲਣਸ਼ੀਲ ਅੰਸ਼ਾਂ (ਆਰ.ਡੀ.ਐਫ.) ਵਿੱਚ ਤਬਦੀਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਜੈਵਿਕ ਭਰਭੂਰ ਅੰਸ਼ਾਂ ਨੂੰ ਬਾਇਓ-ਸੀ.ਐਨ.ਜੀ. ਅਤੇ ਉੱਚ-ਗੁਣਵੱਤਾ ਵਾਲੀ ਖਾਦ ਬਣਾਉਣ ਲਈ ਇਕ ਡਰਾਈ ਐਨਾਇਰੋਬਿਕ ਡਾਇਜੈਸ਼ਨ ਪਲਾਂਟ ਵਿੱਚ ਪ੍ਰੋਸੈੱਸ ਕੀਤਾ ਜਾਵੇਗਾ, ਜਦੋਂਕਿ, ਆਰ.ਡੀ.ਐਫ. ਨੂੰ ਛੋਟੇ-ਛੋਟੇ ਭਾਗਾਂ ’ਚ ਤੋੜਕੇ, ਗੰਢਾਂ ਬਣਾ ਕੇ ਇਕ ਕੇਂਦਰੀ ਰਿਫਾਈਨਰੀ ਵਿੱਚ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ ਮੀਥਾਨੌਲ, ਬਾਇਓਡੀਜ਼ਲ ਅਤੇ ਹਵਾਬਾਜ਼ੀ ਲਈ ਵਰਤੇ ਜਾਣ ਵਾਲੇ ਈਂਧਣ ਬਣਾਉਣ ਲਈ ਗੈਸੀਫਾਈਡ ਕੀਤਾ ਜਾਵੇਗਾ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਿਉਂਸੀਪਲ ਠੋਸ ਕੂੜੇ ਦੇ ਸੁਚੱਜੇ ਨਿਪਟਾਰੇ ਲਈ ਅਜਿਹਾ ਪਹਿਲਾ ਪਲਾਂਟ ਲੁਧਿਆਣਾ, ਪਟਿਆਲਾ, ਐਸ. ਏ.ਐਸ. ਨਗਰ ਅਤੇ ਨੇੜਲੇ ਯੂਐਲਬੀਜ਼ ਵਿੱਚ ਸਥਾਪਤ ਕੀਤੇ ਜਾਣ ਦੀ ਤਜਵੀਜ਼ ਹੈ। ਕੰਪਨੀ ਸ਼ਹਿਰੀ ਸਥਾਨਕ ਇਕਾਈਆਂ ਦੇ ਸਹਿਯੋਗ ਨਾਲ ਹੱਬ ਅਤੇ ਸਪੋਕਸ ਸਥਾਪਤ ਕਰਨ ਲਈ 1500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਪਲਾਂਟ 500 ਗ੍ਰੀਨ ਜਾਬਜ਼ ਪੈਦਾ ਕਰੇਗਾ ਅਤੇ ਰਾਜ ਦੇ ਇਨ੍ਹਾਂ ਪ੍ਰਮੁੱਖ ਸ਼ਹਿਰੀ ਕੇਂਦਰਾਂ ਤੋਂ 1600 ਟੀ.ਪੀ.ਡੀ. ਠੋਸ ਕੂੜੇ ਨੂੰ ਸੰਭਾਲਣ ਦੇ ਯੋਗ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਹਾਈਡ੍ਰੋਜਨ ਲੰਬੀ ਦੂਰੀ ਦੀ ਆਵਾਜਾਈ ਵਾਲੇ ਸੈਕਟਰ ਨੂੰ ਡੀਕਾਰਬੋਨਾਈਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ, ਜਿਵੇਂ ਕਿ ਲੰਬੇ ਰੂਟ ਵਾਲੇ ਟਰੱਕਾਂ ਅਤੇ ਬੱਸਾਂ ਜਿਨ੍ਹਾਂ ਦਾ ਬਿਜਲੀਕਰਨ ਕਰਨਾ ਮੁਸ਼ਕਲ ਹੈ, ਉਨ੍ਹਾਂ ਵਿੱਚ ਹਾਈਡ੍ਰੋਜਨ ਦੀ ਈਂਧਣ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ।

ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਪੇਡਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਕੰਸੈਪਟ ਨੋਟ ਪੇਸ਼ ਕਰਨ ਲਈ ਕਿਹਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ਦੇ ਪ੍ਰਬੰਧਾਂ ’ਚ ਸਿੱਧੇ ਦਖ਼ਲ ਵਾਲੀ ਗੱਲ, ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 2 ਦਸੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵੱਲੋਂ ਨਾਮਜਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ...

ਭਾਜਪਾ ਵੀ ਕਾਂਗਰਸ ਦੀ ਰਾਹ ’ਤੇ ਤੁਰਣ ਲੱਗੀ, ਐੱਸ.ਆਈ.ਟੀ. ਦਾ ਕਾਰਜਕਾਲ ਨਾ ਵਧਾ ਕੇ ਯੋਗੀ ਸਰਕਾਰ ਕਰ ਰਹੀ ਕਾਤਲਾਂ ਨੂੰ ਬਚਾਉਣ ਦਾ ਯਤਨ: ਭੋਗਲ

ਯੈੱਸ ਪੰਜਾਬ ਨਵੀਂ ਦਿੱਲੀ, 1 ਦਸੰਬਰ, 2022 - 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਭੇਜਣ ਅਤੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 38 ਸਾਲਾਂ ਤੋਂ ਸੰਘਰਸ਼ ਕਰ ਰਹੇ...

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਵਿੱਢੀ, ਐਡਵੋਕੇਟ ਧਾਮੀ ਨੇ ਕਿਹਾ ਦੁਨੀਆਂ ਭਰ ਦੇ ਲੋਕ ‘ਆਨਲਾਈਨ ਬਣਨਗੇ’ ਮੁਹਿੰਮ ਦਾ ਹਿੱਸਾ

ਯੈੱਸ ਪੰਜਾਬ ਅੰਮ੍ਰਿਤਸਰ, 1 ਦਸੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਅੱਜ ਵਿਸ਼ਾਲ ਪੱਧਰ ’ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ ਵਿਚ ਪੂਰੇ...

ਸਿੱਖ ਸੰਗਤ ਦੇ ਰੋਸ ਨੂੰ ਵੇਖ਼ਦਿਆਂ ਪੰਜਾਬ ਸਰਕਾਰ ਦਾਸਤਾਨ-ਏ-ਸਰਹਿੰਦ ਫ਼ਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਗਾਵੇ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 30 ਨਵੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ...

ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ

ਯੈੱਸ ਪੰਜਾਬ ਨਵੀਂ ਦਿੱਲੀ, 28 ਨਵੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ...

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਬੀਰ ਕੌਰ ਅਕਾਲ ਚਲਾਣਾ ਕਰ ਗਏ

ਯੈੱਸ ਪੰਜਾਬ ਗੁਰਦਾਸਪੁਰ, 28 ਨਵੰਬਰ, 2022: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਬੀਰ ਕੌਰ ਸੋਮਵਾਰ ਸਵੇਰੇ ਅਕਾਲ ਚਲਾਣਾ ਕਰ ਗਏ। ਮਾਤਾ ਬਲਬੀਰ ਕੌਰ ਨੇ ਸਵੇਰੇ...

ਮਨੋਰੰਜਨ

ਭਾਰਤ ਸਣੇ 8 ਦੇਸ਼ਾਂ ਵਿੱਚ ਹੋਈ ਹੈ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ, ਕਿਹੜੇ ਕਿਹੜੇ ਦੇਸ਼?

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਸ਼ਾਹਰੁਖ਼ ਖ਼ਾਨ ਦੀ ਨਵੀਂ ਆ ਰਹੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਭਾਰਤ ਸਣੇ 8 ਦੇਸ਼ਾਂ ਵਿੱਚ ਹੋਈ ਹੈ। ਫ਼ਿਲਮ ਦੇ ਨਿਰਦੇਸਕ ਸਿਧਾਰਥ ਆਨੰਦ ਅਨੁਸਾਰ ਇਸ ਐਕਸ਼ਨ ਭਰਪੂਰ ਫ਼ਿਲਮ ਦੀ ਸ਼ੂਟਿੰਗ ਭਾਰਤ ਤੋਂ...

ਨੋਰਾ ਫ਼ਤੇਹੀ ਹੋਈ ਅਲੋਚਨਾ ਦਾ ਸ਼ਿਕਾਰ; ਕਤਰ ਵਿੱਚ ‘ਫ਼ੀਫਾ’ ਦੇ ਪ੍ਰੋਗਰਾਮ ਵਿੱਚ ਤਿਰੰਗਾ ਝੰਡਾ ਪੁੱਠਾ ਫ਼ੜਨ ਕਾਰਨ ਹੋਈ ‘ਟ੍ਰੋਲਿੰਗ’

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਅਦਾਕਾਰਾ ਅਤੇ ‘ਡਾਂਸਰ’ ਨੋਰਾ ਫ਼ਤੇਹੀ, ਜਿਸ ਦੀ ਕਤਰ ਵਿੱਚ ਚੱਲ ਰਹੇ ਵਿਸ਼ਵ ਫੁੱਟਬਾਲ ਮੁਕਾਬਲਿਆਂ ਦੌਰਾਨ ‘ਫ਼ੀਫਾ ਫ਼ੈਨ ਫ਼ੈਸਟੀਵਲ’ ਨਾਂਅ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਨੂੰ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ...

ਨਾਮੀ ਗਾਇਕ ਜੁਬੀਨ ਨੌਟਿਆਲ ਪੌੜੀਆਂ ਤੋਂ ਡਿੱਗੇ, ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਬਾਲੀਵੁੱਡ ਦੇ ਨਾਮੀ ਗਾਇਕ ਜੁਬੀਨ ਨੌਟਿਆਲ ਵੀਰਵਾ ਸਵੇਰੇ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ...

ਪੰਜਾਬੀ ਗਾਇਕ ਕੁਲਜੀਤ ’ਤੇ ਹੋ ਗਈ ਐਫ਼.ਆਈ.ਆਰ., ਪੁਲਿਸ ਮੁਲਾਜ਼ਮ ਗਾਇਕ ਦੇ ਗਾਣੇ ‘ਮਹਾਂਕਾਲ’ ਵਿੱਚ ਹਥਿਆਰ ਪ੍ਰਦਰਸ਼ਨੀ ਦਾ ਦੋਸ਼

ਯੈੱਸ ਪੰਜਾਬ ਮੋਗਾ, 1 ਦਸੰਬਰ, 2022: ਪੰਜਾਬੀ ਗਾਇਕ ਕੁਲਜੀਤ ਵੱਲੋਂ 30 ਨਵੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤੇ ਗਏ ਗ਼ੀਤ ‘ਮਹਾਂਕਾਲ’ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਕਰਕੇ ਇਸ ਗਾਇਕ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਦਿਲਚਸਪ ਗੱਲ...

ਗਾਇਕ ਦਲੇਰ ਮਹਿੰਦੀ ਦੇ ਫ਼ਾਰਮ ਹਾਊਸ ਸਣੇ 3 ਫ਼ਾਰਮਹਾਊਸ ‘ਸੀਲ’

ਯੈੱਸ ਪੰਜਾਬ ਗੁਰੂਗ੍ਰਾਮ, 30 ਨਵੰਬਰ, 2022: ਕੌਮਾਂਤਰੀ ਪ੍ਰਸਿੱਧੀ ਵਾਲੇ ਬਾਲੀਵੁੱਡ ਗਾਇਕ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੋਹਨਾ ਵਿਖ਼ੇ ਦਮਦਮਾ ਝੀਲ ਨੇੜੇ ਡੇਢ ਏਕੜ ਜ਼ਮੀਨ ’ਤੇ ਬਣੇ ਫ਼ਾਰਮਹਾਊਸ ਸਣੇ 3 ਫ਼ਾਰਮਹਾਊਸ ‘ਸੀਲ’ ਕਰ ਦਿੱਤੇ ਗਏ ਹਨ। ਇਹ ਕਾਰਵਾਈ ਲੰਘੇ...
- Advertisement -spot_img
- Advertisement -spot_img

ਸੋਸ਼ਲ ਮੀਡੀਆ

45,611FansLike
51,919FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!