ਯੈੱਸ ਪੰਜਾਬ
ਸੰਗਰੂਰ, 24 ਜਨਵਰੀ, 2023-ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੰਗਲਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਤੋਂ ਆਜ਼ਾਦ ਸੋਚ ਅਖ਼ਬਾਰ ਦੇ ਪੱਤਰਕਾਰ ਸ਼੍ਰੀ ਇਕਬਾਲ ਖਾਨ ਦੇ ਬੇਵਕਤੀ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੱਤਰਕਾਰ ਇਕਬਾਲ ਖਾਨ ਬੀਤੇ ਕੱਲ ਇੱਕ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਤੇ ਅੱਜ ਪਟਿਆਲਾ ਦੇ ਇੱਕ ਹਸਪਤਾਲ ‘ਚ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ 46 ਵਰ੍ਹਿਆਂ ਦੇ ਸਨ ਤੇ ਆਪਣੇ ਪਿੱਛੇ ਘਰਵਾਲੀ, ਪੁੱਤਰ ਤੇ ਧੀ ਨੂੰ ਗਹਿਰੇ ਸਦਮੇ ‘ਚ ਛੱਡ ਗਏ ਹਨ।
ਪੀੜਤ ਪਰਿਵਾਰ ਤੇ ਹੋਰ ਸਨੇਹੀਆਂ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਸ੍ਰੀ ਅਮਨ ਅਰੋੜਾ ਅਤੇ ਨਰਿੰਦਰ ਭਰਾਜ ਨੇ ਪਰਮਾਤਮਾ ਨੂੰ ਵਿਛੜੀ ਰੂਹ ਨੂੰ ਚਰਨਾਂ ‘ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਡਾਇਰੈਕਟਰ ਸੋਨਾਲੀ ਗਿਰਿ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਵੀ ਸ਼੍ਰੀ ਇਕਬਾਲ ਖਾਨ ਦੀ ਬੇਵਕਤੀ ਮੌਤ ‘ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ।
- Advertisement -