- Advertisement -
ਅੱਜ-ਨਾਮਾ
ਅਜਬ ਹੈ ਬਾਤ ਪੰਜਾਬ ਵਿੱਚ ਹੋਈ ਜਾਂਦੀ,
ਪੈਨਸ਼ਨ ਮੁਰਦਿਆਂ ਨੂੰ ਮਿਲੀ ਜਾਏ ਬੇਲੀ।
ਰਾਸ਼ਨ ਕਾਰਡ ਵੀ ਬਣੇ ਹਨ ਮੁਰਦਿਆਂ ਦੇ,
ਕਾਲਜਾ ਪੜ੍ਹਨ ਪਿੱਛੋਂ ਮੂੰਹ ਨੂੰ ਆਏ ਬੇਲੀ।
ਖੜੀ ਕੋਈ ਲਗਜ਼ਰੀ ਕਾਰ ਵੀ ਘਰ ਭਾਵੇਂ,
ਜਾਅਲੀ ਰਾਸ਼ਣ ਦੇ ਕਾਰਡ ਬਣਾਏ ਬੇਲੀ।
ਚੱਲਦੀ ਜਾਂਚ ਤਾਂ ਨੇਤਾ ਜੀ ਮਗਰ ਆਉਂਦੇ,
ਜਾਂਦੇ ਈ ਪੁੱਠੇ ਕਈ ਚੱਕਰ ਚਲਾਏ ਬੇਲੀ।
ਆਉਂਦੀ ਸ਼ਰਮ ਨਾ ਕਿਸੇ ਨੂੰ ਇੰਜ ਕਰਦੇ,
ਅੱਗਿਉਂ ਲੀਡਰਾਂ ਦੀ ਚਰਚਾ ਕਰਨ ਬੇਲੀ।
ਕਹਿੰਦੇ ਖਾ ਗਏ ਹਨ ਦੇਸ਼ ਨੂੰ ਲੁੱਟ ਆਗੂ,
ਲੱਗਾ ਸਾਡਾ ਵੀ ਇੱਦਾਂ ਨਹੀਂ ਸਰਨ ਬੇਲੀ।
-ਤੀਸ ਮਾਰ ਖਾਂ
ਫਰਵਰੀ 3, 2023
- Advertisement -