Friday, December 3, 2021

ਵਾਹਿਗੁਰੂ

spot_img
yes punjab english redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

ECI Voter Form

ECI Voter Helpline

ECI Voter

Markfed Sept to Nov

Innokids Green

ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!

ਯੈੱਸ ਪੰਜਾਬ
ਚੰਡੀਗੜ੍ਹ, 22 ਸਤੰਬਰ, 2020:
ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਸਕਰ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖ਼ਬੀਰ ਸਿੰਘ ਬਾਦਲ ਨੂੰ ਇਕ ਵੱਡਾ ਝਟਕਾ ਦਿੰਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਸ: ਸੁਖ਼ਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਸ: ਪਰਮਜੀਤ ਸਿੰਘ ਸਿੱਧਵਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹਨਾਂ ਵੱਲੋਂ ਇਸ ਸੰਬੰਧ ਵਿੱਚ ਸ: ਸੁਖ਼ਬੀਰ ਸਿੰਘ ਬਾਦਲ ਨੂੰ ਲਿਖ਼ੀ ਚਿੱਠੀ ਵਿੱਚ ਉਨ੍ਹਾਂ ਨੇ ਕਾਫ਼ੀ ਕੁਝ ਆਖ਼ ਦਿੱਤਾ ਹੈ ਪਰ ਫ਼ਿਰ ਵੀ ਕਿਹਾ ਹੈ ਕਿ ਬੜਾ ਕੁਝ ਹੈ, ਜੋ ਉਹ ਨਹੀਂ ਆਖ਼ਣਗੇ।

ਇਹ ਚਿੱਠੀ ਆਪਣ ਆਪ ਵਿੱਚ ਹੀ ਮੁਕੰਮਲ ਹੈ। ਲਓ ਪੜ੍ਹੋ ਸ: ਸਿੱਧਵਾਂ ਦੀ ਸ: ਸੁਖ਼ਬੀਰ ਸਿੰਘ ਬਾਦਲ ਦੇ ਨਾਂਅ ਚਿੱਠੀ:

ਸਤਿਕਾਰਯੋਗ ਪ੍ਰਧਾਨ ਸਾਹਿਬ ਜੀਓ,(ਸ ਸੁਖਬੀਰ ਸਿੰਘਬਾਦਲ) ।
ਸਤਿ ਸ਼੍ਰੀ ਅਕਾਲ

ਪ੍ਰਧਾਨ ਸਾਹਿਬ ਜੀ ਇਹ ਚਿੱਠੀ ਮੈਂ ਬਹੁਤ ਪਹਿਲਾਂ ਲਿਖਣੀ ਚਹੁੰਦਾ ਸੀ ਜਾਂ ਮੈਨੂੰ ਲਿਖਣੀ ਚਾਹੀਦੀ ਸੀ ਪਰ ਹੁਣ ਪਾਣੀ ਸਿਰ ਉਪਰ ਦੀ ਵੱਗ ਗਿਆ ਅਤੇ ਜ਼ਮੀਰ ਤੁਹਾਡਾ ਸਾਥ ਦੇਣ ਤੋਂ ਜਵਾਬ ਦੇ ਗਈ ਤਾਂ ਲਿਖਣੀ ਜਰੂਰੀ ਹੋ ਗਈ ।

ਮੇਰੀ ਪਾਰਟੀ ਪ੍ਰਤੀ ਲਗਨ ਤੋਂ ਇਲਾਵਾ ਤੁਹਾਡੇ ਨਾਲ ਨਿੱਜੀ ਸਾਂਝ ਤੇ ਮੋਹ ਵੀ ਰਿਹਾ। ਮੈਂ ਤੁਹਾਡਾ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੀ ਹਰ ਹਾਂ ਵਿੱਚ ਹਾਂ ਮਿਲਾਉਣਾ ਮੇਰਾ ਫਰਜ਼ ਸੀ ਜੋ ਮੈਂ ਜਿੰਮੇਵਾਰੀ ਨਾਲ ਨਿਭਾਇਆ। ਮੈਂ ਤੁਹਾਡੇ ਬਹੁਤ ਸਾਰੇ ਫੈਸਲਿਆ ਖਿਲਾਫ ਆਪਣੀ ਸਲਾਹ ਵੀ ਦਿੱਤੀ ,ਜੇ ਤੁਸੀਂ ਨਹੀਂ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੇ ਫੈਸਲੇ ਨੂੰ ਹੀ ਸਹੀ ਪ੍ਰਚਾਰਿਆ ਅਤੇ ਕਿਸੇ ਕੋਲ ਇਹ ਜ਼ਿਕਰ ਕਦੇ ਨਹੀਂ ਕੀਤਾ ਕੇ ਮੈਂ ਇਸ ਫੈਸਲੇ ਦੇ ਵਿਰੁੱਧ ਸੀ।

*ਮੈਂ ਆਪ ਜੀ ਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਦੇਖਿਆ ਹੈ ਕਿ ਤੁਹਾਡੇ ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਹਨ*। ਤੁਸੀਂ ਪਾਰਟੀ ਨੂੰ ਹਮੇਸ਼ਾ ਹੁਕਮਰਾਨਾਂ ਵਾਂਗੂ ਚਲਾਉਣ ਕਰਕੇ ਪਾਰਟੀ ਨੂੰ ਆਪਣੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰੀ ਨਾਮੋਸ਼ੀ ਝੱਲਣੀ ਪਈ ਅਤੇ ਤੀਜੇ ਸਥਾਨ ਤੇ ਸਬਰ ਕਰਨਾ ਪਿਆ।

ਜਦ ਕਿ ਆਪ ਵਲੋਂ ਲਏ ਕਈ ਫੈਸਲੇ ਪਾਰਟੀ ਵਰਕਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਰਹੇ।

ਜਿਵੇਂ 2014 ਵਿੱਚ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰਾ ਤੱਕ ਭਾਜਪਾ ਚੰਗੀ , ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਮਾੜੀ ,ਅੱਗੇ ਫਿਰ ਹਿੰਦੁਸਤਾਨ ਵਿੱਚ ਚੰਗੀ। ਤੁਸੀਂ ਜ਼ਬਰੀ ਹਰਿਆਣਾ ਚੋਣ ਭਾਜਪਾ ਖਿਲਾਫ ਲੜੀ। ਲੋਕ ਪੁੱਛਦੇ ਸੀ ਭਾਜਪਾ ਇਕੱਲੇ ਹਰਿਆਣੇ ਵਿੱਚ ਹੀ ਮਾੜੀ ਹੈ। ਫਿਰ ਦਿੱਲੀ ਵਿੱਚ ਬਾਈਕਾਟ, ਹਰਿਆਣੇ ਵਿੱਚ ਮੁਕਾਬਲਾ ,ਪੰਜਾਬ ਵਿੱਚ ਸਾਂਝ ਸਭ ਬਚਕਾਨਾ ਕਾਰਵਾਈਆਂ ਸਨ।

ਤੁਹਾਡੇ ਪ੍ਰਧਾਨ ਹੁੰਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗ੍ਰਹਿ ਮੰਤਰੀ ਹੁੰਦਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਵੱਲ ਆਪ ਨੇ ਹਮੇਸ਼ਾ ਪਾਸਾ ਵੱਟ ਕੇ ਇੱਕ ਖਾਸ ਡੇਰੇਦਾਰ ਵੱਲ ਨਰਮ ਰੁੱਖ ਅਪਣਾਇਆ ਤਾਂ ਹਰ ਸਿੱਖ ਦਾ ਮਨ ਦੁੱਖੀ ਹੋਇਆ।ਆਪ ਨੇ ਪੰਥ ਦੀ ਪਰਵਾਹ ਨਾ ਕਰਦਿਆਂ ਡੇਰਾ ਮੁੱਖੀ ਨੂੰ ਸ਼੍ਰੀ ਅਕਾਲ ਤਖਤ ਤੋਂ ਮਾਫੀ ਦਿਵਾਉਣ ਅਤੇ ਆਪਣੀ ਜਿੱਦ ਨਾਲ ਡੇਰਾ ਮੁੱਖੀ ਦੀਆਂ ਫਿਲਮਾਂ ਪੰਜਾਬ ਵਿੱਚ ਚਲਵਾਉਣ ਲਈ ਸਰਕਾਰ ਦੀ ਵਰਤੋਂ ਕੀਤੀ।

ਦੂਜੇ ਪਾਸੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਕਰਨ ਅਤੇ ਕਰਾਉਣ ਦੀ ਜਾਂਚ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਉਦੋਂ ਲੋਕਾਂ ਵਿੱਚ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਸੀ।

ਦੁੱਖੀ ਮਨ ਨਾਲ ਉਸ ਸਮੇਂ ਤੋਂ ਮੈਂ ਆਪਣੀਆਂ ਸਰਗਰਮੀਆਂ ਸੀਮਿਤ ਕਰ ਦਿੱਤੀਆਂ ਸਨ, ਪਰ ਆਪਣੀ ਪਾਰਟੀ ਪ੍ਰਤੀ ਲਗਾਉ ਸਦਕਾ ਹਮੇਸ਼ਾ ਪਾਰਟੀ ਵੱਲੋਂ ਲਗਾਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦਾ ਰਿਹਾ।

ਤੁਹਾਡੇ ਅਤੇ ਵੱਡੇ ਬਾਦਲ ਸਾਹਿਬ ਦੇ ਕਹਿਣ ਤੇ 2019 ਦੇ ਲੋਕ ਸਭਾ ਚੋਣ ਵਿੱਚ ਬਠਿੰਡਾ ਪੂਰੀ ਡਿਊਟੀ ਦਿੱਤੀ। ਜਦ ਕਿ ਆਪ ਵੱਲੋਂ ਲਏ ਗਏ ਕਈ ਫੈਸਲੇ ਵੀ ਨਾਮੋਸ਼ੀ ਦਾ ਕਾਰਨ ਬਣਦੇ ਰਹੇ।ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿੱਚ ਜਾ ਕੇ ਲੋਕ ਰੋਹ ਅੱਗੇ ਪਾਰਟੀ ਦਾ ਪੱਖ ਪੇਸ਼ ਕਰਨਾ ਹੀ ਮੁਸ਼ਕਲ ਹੋ ਗਿਆ।

*ਪਰ ਹੁਣ ਤਾਂ ਹੱਦ ਹੀ ਹੋ ਗਈ ਜਦ ਖੇਤੀ ਆਰਡੀਨੈਂਸ ਦੇ ਆਉਣ ਤੇ ਤੁਸੀਂ ਪਾਰਟੀ ਦੀ ਹਾਲਤ ਪਾਣੀਓ ਪਤਲੀ ਕਰਕੇ ਰੱਖ ਦਿੱਤੀ।ਬਿਨਾਂ ਕਿਸੇ ਅਕਾਲੀ ਲੀਡਰਸ਼ਿਪ ਨਾਲ ਸਲਾਹ ਕੀਤੇ ਤੁਸੀਂ ਪਾਰਟੀ ਪ੍ਰਧਾਨ ਹੋਣ ਨਾਤੇ ਅਤੇ ਪਾਰਟੀ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ ਮਹੀਨੇ ਤੋਂ 14 ਸਤੰਬਰ ਤੱਕ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਪੂਰਾ ਖੁੱਲਮ ਖੁੱਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਅਨੇਕਾਂ ਪ੍ਰੈਸ ਕਾਨਫਰੰਸਾਂ, ਕੇਂਦਰੀ ਖੇਤੀ ਮੰਤਰੀ ਤੋਂ ਲਿਖਤੀ ਭਰੋਸਾ ਅਤੇ ਸੋਸ਼ਲ ਮੀਡੀਏ ਤੋਂ ਲਗਾਤਾਰ ਹਾਂ ਪੱਖੀ ਪ੍ਰਚਾਰ ਕੀਤਾ। ਤੁਸੀਂ ਮਜਬੂਰ ਬਾਦਲ ਸਾਹਿਬ ਤੋਂ ਵੀ ਬਿਆਨ ਦਿਵਾ ਦਿੱਤਾ ਕਿ *ਮੇਰੇ ਨੂੰਹ ਪੁੱਤ ਸੱਚ ਬੋਲਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹਨ* ।

ਹੈਰਾਨੀ ਅਤੇ ਸ਼ਰਮਿੰਦਗੀ ਤਾਂ ਉਸ ਸਮੇਂ ਹੋਈ ਜਦੋਂ ਇਕ ਦਮ *ਯੂ ਟਰਨ ਲੈ ਲਿਆ* ਅਤੇ ਆਰਡੀਨੈਂਸ ਤੁਹਾਨੂੰ ਕਿਸਾਨ ,ਪੰਜਾਬ ਵਿਰੋਧੀ ਦਿੱਸਣ ਲੱਗੇ। ਜਿਹੜੀਆਂ ਕਿਸਾਨ ਜਥੇਬੰਦੀਆਂ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਅਕਾਲੀ ਦਲ ਅਤੇ ਹੋਰ ਦਲਾਂ ਨੂੰ ਕਾਂਗਰਸ ਦੀ ‘ ਬੀ ਟੀਮ ‘ ਦੱਸਦੇ ਸੀ, ਉਹ ਹੁਣ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗੇ। ਅਤੇ *ਅੱਜ ਪਿਛੋਂ ਭੱਜ ਕਿ ਉਹਨਾਂ ਨਾਲ ਰਲਣ ਲਈ ਕਾਹਲ੍ਹੇ ਜਾਪਦੇ ਹੋ*।

“ਨਾਲੇ ਸੌ ਡੰਡੇ ਖਾਧੇ, ਨਾਲੇ ਨੌ ਗੰਢੇ ਖਾਧੇ” ਵਾਲੀ ਕਹਾਵਤ ਵਾਂਗ ਨਾ ਇਧਰ ਦੇ ਰਹੇ, ਨਾ ਉਧਰ ਦੇ ਰਹੇ।

ਪ੍ਰਧਾਨ ਜੀ ਜਿਨ੍ਹਾਂ ਕੁ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣਦਾ ਹਾਂ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫੈਸਲਾ ਬਦਲਿਆਂ ਏ, ਕਿਉਂਕਿ ਲੋਕਾਂ ਦਾ ਦਬਾਅ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਬਹੁਤ ਸੀ ਪਰ ਤੁਸੀ ਤਾਂ ਧਰਨਿਆਂ ਤੇ ਬੈਠੇ ਗੁਰਸਿੱਖਾਂ ਨੂੰ ਵਿਹਲੇ ਦੱਸ ਕੇ ਮਾਖੌਲ ਉਡਾਇਆ ਕਰਦੇ ਸੀ।ਲੱਗਦਾ ਤੁਹਾਡਾ ਇਹ ਫੈਸਲਾ ਬਦਲਣ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਪਿੱਛੇ ਅਣ-ਕਿਆਸੇ ਕਾਰਨ ਹਨ।

ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫਾ ਦੇ ਕੇ ਦਬਾਅ ਬਣਾ ਰਹੇ ਹੋ ਅਤੇ ਇੱਥੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਭਰਮ ਪੈਦਾ ਕਰ ਰਹੇ ਹੋ, ਜਦਕਿ ਬੀਬਾ ਜੀ ਅਜੇ ਵੀ ਆਰਡੀਨੈਂਸ ਨੂੰ ਫਾਇਦੇਮੰਦ ਦੱਸ ਰਹੇ ਹਨ।ਅਜਿਹੇ ਬਿਆਨਾਂ ਨਾਲ ਹਾਸੋਹੀਣੀ ਸਥਿਤੀ ਬਣੀ ਹੋਈ ਹੈ।

ਜਦਕਿ ਪਹਿਲਾ ਵੀ ਪਾਰਟੀ ਦੀ ਕੇਂਦਰ ਸਰਕਾਰ ਵਿੱਚ ਭਾਜਪਾ ਨਾਲ ਭਾਈਵਾਲੀ ਪਰ ਹਰਿਆਣਾ ਚੋਣਾਂ ਵਿੱਚ ਵਿਰੋਧ, ਦਿੱਲੀ ਚੋਣਾਂ ਵਿੱਚ ਵੱਖਰਾ ਸਟੈਂਡ ਲੈਣ ਨਾਲ ਅਕਾਲੀ ਦਲ ਲੀਡਰਸ਼ਿਪ ਕੋਲ ਕੋਈ ਜਵਾਬ ਨਹੀਂ ਸੀ। ਮੈਂ ਦੋ ਦਿਨ ਚੱਜ ਨਾਲ ਸੌਂ ਨਹੀਂ ਸਕਿਆ । ਮੇਰੀ ਦੋ ਦਿਨਾਂ ਵਿੱਚ ਆਪਣੀ ਪਾਰਟੀ ਦੇ 70 ਸਿਆਣੇ ਲੀਡਰਾਂ, ਜੁੰਮੇਵਾਰ ਵਰਕਰਾਂ ਨਾਲ ਗੱਲ ਹੋਈ ਹੈ ਸਭ ਮਾਯੂਸ ਅਤੇ ਪ੍ਰੇਸ਼ਾਨ ਹਨ ਕਿ *ਪ੍ਰਧਾਨ ਸਾਹਿਬ ਪਹਿਲਾਂ ਠੀਕ ਸੀ ਕਿ ਹੁਣ* ?

ਪ੍ਰਧਾਨ ਜੀ ਕੁੱਝ ਚਾਪਲੂਸ ਅਤੇ ਬੱਲੇ-ਬੱਲੇ ਕਰਨ ਵਾਲੇ ਲੋਕ ਜ਼ਰੂਰ ਤੁਹਾਡੇ ਪਹਿਲੇ ਫੈਸਲੇ ਤੇ ਵੀ ਵਾਹ- ਵਾਹ ਕਰ ਰਹੇ ਸਨ, ਹੁਣ ਬਦਲੇ ਹੋਏ ਫੈਸਲੇ ਤੇ ਵੀ ਸ਼ਾਬਾਸ਼-ਸ਼ਾਬਾਸ਼ ਕਹਿ ਰਹੇ ਹਨ, ਪਰ ਮੇਰੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਜੁਆਬ-ਦੇਵ ਹੋਣਾ ਅਤਿ ਔਖਾ ਹੋ ਗਿਆ। ਮੇਰੀ ਜ਼ਮੀਰ ਇਜ਼ਾਜਤ ਨਹੀਂ ਦਿੰਦੀ ਕਿ ਮੈਂ, ਤੁਹਾਡੇ ਵੱਲੋਂ ਇਹੋ ਜਿਹੇ ਬੇ-ਅਸੂਲੇ, ਬੇ-ਤਰਤੀਬੇ ਮਤਲਬ ਸਿਆਣਪ ਤੋਂ ਕੋਹਾਂ ਦੂਰ ਲਏ ਫੈਸਲਿਆ ਨੂੰ ਲੋਕਾਂ ਵਿੱਚ ਲੈ ਕੇ ਜਾਵਾਂ ।ਮੈਂ ਲੋਕਾਂ ਵਿੱਚ ਜਾਣ ਚ’ ਸ਼ਰਮ ਮਹਿਸੂਸ ਕਰਦਾ ਹਾਂ।ਸੋ ਇਸ ਕਰਕੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

ਮੇਰੇ ਮਨ ਤੇ ਪਾਰਟੀ ਛੱਡਣ ਸਮੇਂ ਕਿਸੇ ਤਰ੍ਹਾ ਦਾ ਕੋਈ ਬੋਝ ਨਹੀਂ ਕਿਉਕਿ ਮੈ ਕੋਈ ਰੇਤਾ ਦਾ ਖੱਡਾ, ਬੱਸ ਪਰਮਿੰਟ ਜਾਂ ਕੋਈ ਠੇਕਾ ਨਹੀਂ ਸੀ ਲਿਆ।

ਸਿਆਸੀ ਸਕੱਤਰ ਰਹਿੰਦਿਆਂ ਤੁਸੀਂ ਬਹੁਤ ਭਰੋਸੇ ਨਾਲ ਗੁਪਤ ਸਿਆਸੀ ਭੇਦ ਮੇਰੇ ਨਾਲ ਸਾਂਝੇ ਕੀਤੇ ਹਨ , *ਵਾਅਦਾ ਕਰਦਾਂ ਹਾਂ ਉਹ ਹਮੇਸ਼ਾ ਭੇਦ ਹੀ ਰਹਿਣਗੇ*।

ਤੁਹਾਡੀਆਂ ਗਲਤ ਪਾਰਟੀ ਨੀਤੀਆਂ ਤੋਂ ਦੁੱਖੀ

*ਪਰਮਜੀਤ ਸਿੰਘ ਸਿੱਧਵਾਂ* (9780009977)
ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਨੇ ਦਬਾਅ ਹੇਠ ਆ ਕੇ ‘ਸਿੱਖ ਪੰਥ’ ਨਾਲ ਗੱਦਾਰੀ ਕੀਤੀ, ਅਕਾਲੀ ਦਲ ਨੇ ਕਿਹਾ ‘ਭਾਜਪਾ ਵਰਤ ਰਹੀ ਹੈ ਇੰਦਰਾ ਗਾਂਧੀ ਵਾਲੇ ਹੱਥਕੰਡੇ’

ਯੈੱਸ ਪੰਜਾਬ ਚੰਡੀਗੜ੍ਹ, 1 ਦਸੰਬਰ, 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨੁੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਨਜਿੰਦਰ ਸਿਰਸਾ ਭਾਜਪਾ ਵਿੱਚ ਸ਼ਾਮਲ, ਕਿਹਾ 70 ਸਾਲਾਂ ’ਚ ਸਿੱਖਾਂ ਦੇ ਮਸਲੇ ਹੱਲ ਨਹੀਂ ਕਰਵਾ ਸਕੀ ਲੀਡਰਸ਼ਿਪ, ਹੁਣ ਹੋਣਗੇ ਸਾਰੇ ਮਸਲੇ ਹੱਲ

ਯੈੱਸ ਪੰਜਾਬ ਨਵੀਂ ਦਿੱਲੀ, 1 ਦਸੰਬਰ, 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਵਿੱਚੋਂ ਇਕ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਅਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

1984 ਦੰਗੇ ਨਹੀਂ, 1984 ਸਿੱਖ ਨਸਲਕੁਸ਼ੀ ਸੀ: ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਭੁੱਲ ਦਾ ਸੁਧਾਰ ਕਰਨ

ਯੈੱਸ ਪੰਜਾਬ ਐੱਸ.ਏ.ਐੱਸ ਨਗਰ, 30 ਨਵੰਬਰ, 2021 - ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪ੍ਰੈਸ ਦੇ ਨਾਮ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿੱਲੀ ਹਾਈ ਕੋਰਟ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਜੇਤੂ ਕਰਾਰ – ਆਸ ਹੈ ਕਿ ਵਿਰੋਧੀਆਂ ਨੂੰ ਸੰਗਤ ਦਾ ਫੈਸਲਾ ਹੁਣ ਮਨਜ਼ੂਰ ਹੋਵੇਗਾ: ਸਿਰਸਾ, ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 30 ਨਵੰਬਰ, 2021 - ਦਿੱਲੀ ਹਾਈ ਕੋਰਟ ਨੇ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਨੂੰ ਜੇਤੂ ਕਰਾਰ ਦਿੱਤਾ ਹੈ। ਹਾਈ ਕੋਰਟ ਦੇ ਜੱਜ ਜਸਟਿਸ ਸੰਜੀਵ ਸਚਦੇਵਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜ: ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕੀਤੀ ਦਮਦਮੀ ਟਕਸਾਲ ਮੁਖ਼ੀ ਨਾਲ ਮੁਲਾਕਾਤ, ਹੋਈਆਂ ਪੰਥਕ ਵਿਚਾਰਾਂ

ਯੈੱਸ ਪੰਜਾਬ ਮਹਿਤਾ ਚੌਕ, 30 ਨਵੰਬਰ, 2021 - ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਟਰ, ਮਹਿਤਾ ਚੌਕ ਪਹੁੰਚ ਕੇ ਸੰਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਪਾਕਿ ਮਾਡਲ ਨੇ ਮੰਗੀ ਮਾਫੀ : ਕਿਹਾ – ਮੈਂ ਕਰਤਾਰਪੁਰ ਸਾਹਿਬ ਅਤੇ ਸਿੱਖ ਧਰਮ ਦਾ ਇਤਿਹਾਸ ਜਾਨਣ ਗਈ ਸੀ; ਕਈ ਸਿੱਖ ਫੋਟੋਆਂ ਵੀ ਖਿੱਚ ਰਹੇ ਸਨ

ਯੈੱਸ ਪੰਜਾਬ ਲਾਹੌਰ, ਨਵੰਬਰ 30, 2021 (ਦੀਪਕ ਗਰਗ) ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਟਰੈਂਡਸੈੱਟਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਕੀਤਾ ਐਲਾਨ; 16 ਪੋਸਟਰ ਇਕੱਠੇ ਸ਼ੇਅਰ ਕੀਤੇ

ਯੈੱਸ ਪੰਜਾਬ ਚੰਡੀਗੜ੍ਹ, ਦਸੰਬਰ, 1, 2021 - ਫਿਲਮ 'ਵਾਰਨਿੰਗ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੰਬਲ ਮੋਸ਼ਨ ਪਿਕਚਰਜ਼ ਨੇ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਆਪਣੀ ਸਭ ਤੋਂ ਵਿਲੱਖਣ ਨਵੀਂ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਐਲਾਨ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਯੋ ਯੋ ਹਨੀ ਸਿੰਘ ਅਤੇ ਹਿਮੇਸ਼ ਰੇਸ਼ਮੀਆ ਇਨਗਰੂਵਜ਼ ਮਿਊਜ਼ਿਕ ਗਰੁੱਪ ਦੇ ਅਧਿਕਾਰਤ ਕਲਾਕਾਰ ਬਣੇ

ਯੈੱਸ ਪੰਜਾਬ ਚੰਡੀਗੜ੍ਹ, 25 ਨਵੰਬਰ, 2021: ਇੰਗਰੂਵਜ਼ ਮਿਊਜ਼ਿਕ ਗਰੁੱਪ, ਸੰਗੀਤ ਵੰਡ, ਮਾਰਕੀਟਿੰਗ ਅਤੇ ਤਕਨਾਲੋਜੀ ਵਿੱਚ ਇੱਕ ਵਿਸ਼ਵ ਆਗੂ, ਨੇ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਅਧਿਕਾਰਤ ਕਲਾਕਾਰਾਂ ਵਜੋਂ ਸਾਈਨ ਕੀਤਾ ਹੈ। ਇਹ ਸੌਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫ਼ਿਲਮ ‘ਵਾਰਨਿੰਗ’ ਪੰਜਾਬੀ ਫ਼ਿਲਮ ਜਗਤ ਦਾ ਨਵਾਂ ਮੀਲ ਪੱਥਰ

ਯੈੱਸ ਪੰਜਾਬ ਚੰਡੀਗੜ੍ਹ, 21 ਨਵੰਬਰ, 2021 ਹਜੇ ਤਕ ਸਿਰਫ ਇੱਕ ਹੀ ਦਿਨ ਹੋਇਆ ਹੈ ਤੇ ਫਿਲਮ ਨੇ ਧੂਮਾਂ ਮਚਾਹੀਆਂ ਹੋਈਆਂ ਨੇ ਅਤੇ ਦਰਸ਼ਕ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਅਸਮਰੱਥ ਹੁੰਦੇ ਨਜ਼ਰ ਆ ਰਹੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਹੀ ਵੱਡੀ ਗੱਲ

ਕੋਟਕਪੂਰਾ, 19 ਨਵੰਬਰ, 2021 ( ਦੀਪਕ ਗਰਗ) ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਅਭਿਨੇਤਾ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ''ਕਿਸਾਨ ਆਪਣੇ ਖੇਤਾਂ 'ਚ ਵਾਪਸ ਆਉਣਗੇ, ਦੇਸ਼ ਦੇ ਖੇਤ ਫਿਰ...
- Advertisement -spot_img

ਸੋਸ਼ਲ ਮੀਡੀਆ

20,370FansLike
51,227FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼