35.1 C
Delhi
Friday, March 29, 2024
spot_img
spot_img

Punjab GST Fraud: Khanna ’ਚ ਛਾਪੇਮਾਰੀ: 700 ਕਰੋੜ ਰੁਪਏ ਦੇ ਬੋਗਸ ਬਿੱਲ, 122 ਕਰੋੜ ਦਾ ਘਪਲਾ, 5 Arrested

ਯੈੱਸ ਪੰਜਾਬ
ਚੰਡੀਗੜ੍ਹ, 13 ਮਾਰਚ, 2021:
ਪੰਜਾਬ ਜੀ.ਐਸ.ਟੀ. ਦੇ ਇਨਵੈਸਟੀਗੇਸ਼ਨ ਵਿੰਗ ਨੇ 700 ਕਰੋੜ ਰੁਪਏ ਦੇ ਬੋਗਸ ਬਿÇਲੰਗ ਘੋਟਾਲੇ ਵਿੱਚ 5 ਵਿਅਕਤੀਆਂ ਨੂੂੰ ਗ੍ਰਿਫ਼ਤਾਰ ਕੀਤਾ ਹੈ।

ਸਨਿਚਰਵਾਰ ਛਾਪੇਮਾਰੀ ਤੋਂ ਬਾਅਦ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਸੰਬੰਧੀ ਦੋਸ਼ ਇਹ ਹੈ ਕਿ ਤਾਂਬੇ ਦੀ ਸਕਰੈਪ ਅਤੇ ਹੌਜ਼ਰੀ ਆਈਟਮਾਂ ਸੰਬੰਧੀ ਪੰਜਾਬ, ਦਿੱਲੀ ਅਤੇ ਹਰਿਆਣਾ ਵਿੱਚ ਚੱਲਦੇ ਇਸ ਰੈਕਟ ਰਾਹੀਂ 700 ਕਰੋੜ ਰੁਪਏ ਦੀ ਬੋਗਸ ਬਿਲਿੰਗ ਕੀਤੀ ਗਈ।

ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ 122 ਕਰੋੜ ਰੁਪਏ ਦੇ ਟੈਕਸ ਲਾਭ ਵੱਖ ਵੱਖ ਫ਼ਰਮਾਂਨੂੰ ਪੁਚਾਏ ਗਏ ਹਾਲਾਂਕਿ ਇਸ ਸੰਬੰਧੀ ਕੋਈ ਵੀ ਅਦਾਇਗੀ ਸਰਕਾਰ ਨੂੰ ਨਹੀਂ ਕੀਤੀ ਗਈ।

ਇਸ ਸੰਬੰਧੀ ਜਿਨ੍ਹਾਂ ਟੀਮਾਂ ਨੇ ਅੱਜ ਖੰਨਾ ਵਿਖ਼ੇ ਛਾਪੇਮਾਰੀ ਕੀਤੀ ਉਨ੍ਹਾਂ ਨੂੂੰ 7 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਕਮਿਸ਼ਨਰ (ਸਟੇਟ ਟੈਕਸ) ਸ੍ਰੀ ਨੀਲਕੰਠ ਐਸ. ਅਵਹਦ ਵੱਲੋਂ ਗ੍ਰਿਫ਼ਤਾਰੀਆਂ ਲਈ ਅਧਿਕਾਰਤ ਕੀਤਾ ਗਿਆ ਸੀ।

ਫ਼ੜੇ ਗਏ ਵਿਅਕਤੀਆਂ ਦੀ ਪਛਾਣ ਵਿਨੋਦ ਕੁਮਾਰ, ਮਨਿੰਦਰ ਸ਼ਰਮਾ, ਸੰਦੀਪ ਸਿੰਘ, ਅਮਰਿੰਦਰ ਸਿੰਘ ਅਤੇ ਸੰਨੀ ਮਹਿਤਾ ਵਜੋਂ ਹੋਈ ਹੈ। ਇਹਨਾਂ ਨੂੰ ਅੱਜ ਡਿਊਟੀ ਮੈਜਿਸਟਰੇਟ ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਇਨ੍ਹਾਂ ਨੂੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਖੰਨਾ ਵਿੱਚ ਅੱਜ ਜੀ.ਐਸ.ਟੀ. ਇਨਵੈਸਟੀਗੇਸ਼ਨਵਿੰਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਹ ਛਾਪੇ ਸਵੇਰੇ 6.30 ਵਜੇ ਹੀ ਸ਼ੁਰੂਹੋ ਗਏ ਸਨ।

ਇਨ੍ਹਾਂ ਛਾਪਿਆਂ ਦੌਰਾਨ ਸਬੂਤ ਜੁਟਾਏ ਗਏ ਕਿ ਕਿਵੇਂ ਇਨ੍ਹਾਂ ਵਿਅਕਤੀਆਂ ਵੱਲੋਂ ਕਿਹੜੇ ਕਿਹੜੇ ਤਰੀਕਾਕਾਰ ਵਰਤ ਕੇ ਅਤੇ ਕਿਹੜੀਆਂ ਫ਼ਰਮਾਂ ਬਣਾ ਕੇ ਰਾਜ ਅਤੇ ਰਾਜ ਤੋਂ ਬਾਹਰ ਘੋਟਾਲਾ ਕੀਤਾ ਗਿਆ।

ਪਤਾ ਲੱਗਾ ਹੈ ਕਿ ਵਿਭਾਗ ਨੂੰ ਇਸ ਮਾਮਲੇ ਦੀ ਪਹਿਲੀ ਸੂਹ ਉਸ ਵੇਲੇ ਮਿਲੀ ਜਦ ਤਾਂਬੇ- ਦੀ ਸਕਰੈਪ ਦਾ ਇਕ ਵਾਹਨ ਹਿਰਾਸਤ ਵਿੱਚ ਲਿਆ ਗਿਆ। ਇਯ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਾਲ ਤਾਂ ਪੰਜਾਬ ਵਿੱਚ ਹੀ ਖ਼ਰੀਦਿਆ ਵੇਚਿਆ ਜਾ ਰਿਹਾ ਸੀ ਪਰ ਈ-ਵੇਅ ਅਤੇ ਬਿੱਲ ਕਿਸੇ ਹੋਰ ਫ਼ਰਮ ਦੇ ਨਾਂਅ ’ਤੇ ਬਣਾਏ ਜਾ ਰਹੇ ਸਨ।

ਇਸ ਬਾਰੇ ਵਿਭਾਗ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ 44 ਫ਼ਰਮਾਂ ਬਣਾਈਆਂ ਗਈਆਂ ਸਨ ਜਿਹੜੀਆਂ ਟੈਕਸ ਘੋਟਾਲੇ ਵਿੱਚ ਸ਼ਾਮਲ ਸਨ। ਇਹ ਫ਼ਰਮਾਂ ਅਨਰਜਿਸਟਰਡ ਡੀਲਰਾਂ ਤੋਂ ਮਾਲ ਖ਼ਰੀਦ ਰਹੀਆਂ ਸਨ।

ਵਿਭਾਗ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀਆਂ ਅਤੇ ਖ਼ਾਸਕਰ ਇਸ ਮਾਮਲੇ ਦੇ ਕਿੰਗਪਿਨ ਦੇ ਸਾਹਮਣੇ ਸਬੂਤ ਰੱਖੇ ਜਾਣ ’ਤੇ ਉਸਨੇ ਮੰਨਿਆ ਹੈ ਕਿ ਉਹ ਆਪਣੇ ਕਈ ਹੋਰ ਸਾਥੀਆਂ ਨਾਲ ਇਸ ਘੋਟਾਲੇ ਨੂੂੰ ਅੰਜਾਮ ਦੇ ਰਿਹਾ ਸੀ ਜਿਨ੍ਹਾਂ ਵਿੱਚੋਂ ਕੁਝ ਅੱਜ ਫ਼ੜੇ ਗਏ ਹਨ।

ਅਜੇ ਤਾਂਈਂ ਦੀ ਜਾਂਚ ਵਿੱਚ ਇਹ ਸਪਸ਼ਟ ਹੋਇਆ ਹੈ ਕਿ 44 ਫ਼ਰਮਾਂ ਰਾਹੀਂ 700 ਕਰੋੜ ਰੁਪਏ ਦੇ ਜਾਅਲੀ ਬਿੱਲ ਬਣਾ ਕੇ 122 ਕਰੋੜ ਰੁਪਏ ਦੇ ਟੈਕਸ ਘੋਟਾਲੇ ਨੂੰ ਅੰਜਾਮ ਦਿੱਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION