26.1 C
Delhi
Tuesday, April 16, 2024
spot_img
spot_img

ਪੰਜਾਬ ਸਰਕਾਰ ਸੂਬੇ ’ਚ ਬਿਨਾਂ ਕਿਸੇ ਭੇਦ ਭਾਵ ਦੇ ਮੁਹੱਈਆ ਕਰਵਾ ਰਹੀ ਹੈ ਬਿਹਤਰ ਸਿਹਤ ਸਹੂਲਤਾਂ: ਬ੍ਰਹਮ ਸ਼ੰਕਰ ਜ਼ਿੰਪਾ

ਯੈੱਸ ਪੰਜਾਬ
ਹੁਸ਼ਿਆਰਪੁਰ, 17 ਜੁਲਾਈ, 2022:
ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਸਥਾਪਿਤ ਕੀਤੀ ਗਈ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਨ ਦੌਰਾਨ ਕਿਹਾ ਕਿ ਹਰ ਜ਼ਰੂਰਤਮੰਦ ਤੱਕ ਬਿਨ੍ਹਾਂ ਕਿਸੇ ਭੇਦਭਾਵ ਦੇ ਬੇਹਤਰ ਸਿਹਤ ਸੁਵਿਧਾਵਾਂ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਵਿਚ ਵਾਧਾ ਕਰਦੇ ਹੋਏ ਇਹ ਸੀ.ਟੀ. ਸਕੈਨ ਮਸ਼ੀਨ ਲਗਾਈ ਗਈ ਹੈ ਅਤੇ ਡਾਇਗੋਨਾਸਟਿਕ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਦੇ ਬਹੁਤ ਹੀ ਵਾਜ਼ਬ ਭਾਅ ’ਤੇ ਟੈਸਟ ਕੀਤੇ ਜਾਣਗੇ ਜੋ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਰਣਜੀਤ ਸਿੰਘ ਘੋਤੜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕਰਸਨਾ ਡਾਇਗੋਨਾਸਟਿਕ ਸੈਂਟਰ ਵਲੋਂ ਸੀ.ਟੀ. ਸਕੈਨ ਮਸ਼ੀਨ ਲਗਾਈ ਗਈ ਹੈ। ਇਸ ਡਾਇਗੋਨਾਸਟਿਕ ਸੈਂਟਰ ਵਿਚ ਸੀ.ਟੀ. ਸਕੈਨ ਤੇ ਹੋਰ ਲੈਬ ਟੈਸਟਾਂ ਦੇ ਰੇਟ ਮਾਰਕੀਟ ਰੇਟਾਂ ਤੋਂ 70 ਤੋਂ 80 ਪ੍ਰਤੀਸ਼ਤ ਘੱਟ ਹਨ। ਉਨ੍ਹਾਂ ਦੱਸਿਆ ਕਿ ਸੀ.ਟੀ. ਸਕੈਨ ਬਰੇਨ ਜੋ ਕਿ ਮਾਰਕੀਟ ਵਿਚ ਕਰੀਬ 3 ਹਜ਼ਾਰ ਤੋਂ 35 ਸੌ ਰੁਪਏ ਦੇ ਕਰੀਬ ਹੈ, ਇਹ ਸਕੈਨ ਇਥੇ 485 ਰੁਪਏ ਵਿਚ ਕੀਤੀ ਜਾਵੇਗੀ।

ਵਿਟਾਮਿਨ-ਡੀ ਦਾ ਟੈਸਟ ਜੋ ਮਾਰਕੀਟ ਵਿਚ 1200-1300 ਰੁਪਏ ਵਿਚ ਕੀਤਾ ਜਾਂਦਾ ਹੈ, ਉਹ ਟੈਸਟ ਇਥੇ ਸਿਰਫ਼ 290 ਰੁਪਏ ਵਿਚ ਕੀਤਾ ਜਾਵੇਗਾ। ਇਸੇ ਤਰ੍ਹਾਂ ਬਾਕੀ ਸਕੈਨ ਤੇ ਲੈਬ ਟੈਸਟ ਵੀ ਇਥੇ ਬਹੁਤ ਘੱਟ ਕੀਮਤ ’ਤੇ ਉਪਲਬੱਧ ਹਨ। ਇਸ ਸਬੰਧੀ ਰੇਟ ਲਿਸਟ ਨੂੰ ਡਾਇਗੋਨਾਸਟਿਕ ਸੈਂਟਰ ਦੇ ਬਾਹਰ ਡਿਸਪਲੇਅ ਕਰ ਦਿੱਤਾ ਗਿਆ ਹੈ।

ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਸਥਪਿਤ ਸੀ.ਟੀ. ਸਕੈਨ ਤੇ ਡਾਇਗੋਨਾਸਟਿਕ ਸੈਂਟਰ ਵਿਚ ਸਿਵਲ ਹਸਪਤਾਲ ਦੇ ਡਾਕਟਰਾ ਤੋਂ ਇਲਾਵਾ ਹੋਰ ਮਾਨਤਾ ਪ੍ਰਾਪਤ ਡਾਕਟਰਾਂ ਵਲੋਂ ਲਿਖੀ ਗਈ ਪਰਚੀ (ਜਿਸ ’ਤੇ ਡਾਕਟਰ ਦੀ ਮੋਹਰ ਲੱਗੀ ਹੋਵੇ) ਨੂੰ ਦਿਖਾ ਕੇ ਵੀ ਟੈਸਟ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਹੋਰ ਬੇਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜਾਂ ਨੂੰ ਹਸਪਤਾਲਾਂ ਵਿਚ ਮੁਫ਼ਤ ਦਵਾਈਆਂ ਤੋਂ ਇਲਾਵਾ ਹਰ ਬੁਨਿਆਦੀ ਸੁਵਿਧਾਵਾਂ ਸਹੀ ਤਰੀਕੇ ਨਾਲ ਮਿਲ ਰਹੀਆਂ ਹਨ। ਉਨ੍ਹਾ ਕਿਹਾ ਕਿ ਉਹ ਖੁਦ ਸਮੇਂ-ਸਮੇਂ ’ਤੇ ਸਿਵਲ ਹਸਪਤਾਲ ਦਾ ਨਿਰੀਖਣ ਕਰਦੇ ਰਹਿਣਗੇ ਅਤੇ ਜੋ ਵੀ ਕਮੀਆਂ ਹੋਣਗੀਆਂ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।

ਇਸ ਦੌਰਾਨ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ, ਐਸ.ਐਮ.ਓ. ਡਾ. ਸਵਾਤੀ, ਐਸ.ਐਮ.ਓ. ਡਾ.ਸੁਨੀਲ ਭਗਤ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਅਤੇ ਹੋਰ ਮੈਡੀਕਲ ਅਫ਼ਸਰਾਂ ਤੋਂ ਇਲਾਵਾ ਸ੍ਰੀ ਅਜੇ ਮੋਹਨ ਬੱਬੀ, ਸ੍ਰੀ ਸਤਵੰਤ ਸਿੰਘ ਸਿਆਨ, ਸ੍ਰੀ ਸੰਦੀਪ ਸੈਣੀ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਦਲੀਪ ਓਹਰੀ, ਸ੍ਰੀ ਆਗਿਆ ਪਾਲ ਸਿੰਘ ਸਾਹਨੀ, ਸ੍ਰੀ ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION