ਸਰਕਾਰ ਪੰਜਾਬੀ ਲੇਖਕਾਂ ਨੂੰ ਵੀ ਜਲਦੀ ਸਨਮਾਨਿਤ ਕਰੇ: ਡਾ ਅਮਰਜੀਤ ਟਾਂਡਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਸਿਡਨੀ, 11 ਜੁਲਾਈ, 2019 –

‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਡਾ ਅਮਰਜੀਤ ਟਾਂਡਾ ਨੇ ਪਰੈਸ ਦੇ ਨਾਂ ਨੋਟ ਜਾਰੀ ਕਰਦਿਆਂ ਰੋਜਹਿੱਲ ਸਿਡਨੀ ਵਿਖੇ ਕਿਹਾ ਹੈ ਕਿ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਨੂੰ ਉਨ੍ਹਾਂ ਦਾ ਖੇਡਾਂ ਦੇ ਖੇਤਰ ‘ਚ ਵੱਡਾ ਨਾਮਣਾ ਖੱਟਣ ਸਦਕਾ ਸਨਮਾਨਿਤ ਕਰਨ ਤੇ ਖੁਸ਼ੀ ਜ਼ਾਹਰ ਕਰਦੀ ਹੈ ।

ਡਾ ਟਾਂਡਾ ਨੇ ਕਿਹਾ ਕਿ ਅਸੀਂ ਸਰਕਾਰ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ ਤੇ ਇਹ ਵੀ ਅਰਜ਼ ਕਰਦੇ ਹੈ ਕਿ ਉਹ ਪੰਜਾਬੀ ਦੇ ਨਾਮਵਰ ਪਰਸਿੱਧ ਲੇਖਕਾਂ ਨੂੰ ਵੀ ਸਨਮਾਨਿਤ ਕਰੇ। ਇੰਜ ਕਰਨ ਨਾਲ ਪੰਜਾਬੀ ਕਲਮਾਂ ਚ ਅੱਛਾ ਤੇ ਉਚਪੱਧਰੀ ਲਿਖਣ ਦੀ ਪਿਰਤ ਪਏਗੀ।

ਡਾ ਟਾਂਡਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਉਹ ਉਚ ਦਰਜੇ ਦਾ ਸਾਹਿਤ ਵੀ ਛਾਪਣ ਚ ਮੱਦਦ ਕਰੇ। ਉਹ ਲੇਖਕ ਜਿਹਨਾਂ ਸਾਹਿੱਤ ਦੇ ਖੇਤਰ ਚ ਵਿਲੱਖਣ ਪੇਸ਼ਕਸ਼ ਕਾਰਣ ਨਾਮਣਾ ਖੱਟਿਆ ਹੈ ਉਹਨਾਂ ਦੀ ਧਨ ਨੌਕਰੀ ਨਾਲ ਸਹਾਇਤਾ ਕੀਤੀ ਜਾਵੇ ਡਾ ਟਾਂਡਾ ਨੇ ਜ਼ੋਰ ਪਾ ਕੇ ਕਿਹਾ।

ਡਾ ਟਾਂਡਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੇਖਕਾਂ ਨੂੰ ਲਿਖਣ ਲਈ ਉਤਸ਼ਾਹਤ ਕਰਨ ਲਈ ਉਹਨਾਂ ਨੂੰ ਸਾਹਿਤ ਫੈਲੋਸਿਪ ਖਾਸ ਐਵਾਰਡ ਦੇ ਕੇ ਨਿਵਾਜਿਆ ਜਾਵੇ।

ਡਾ ਟਾਂਡਾ ਨੇ ਕਿਹਾ ਕਿ ਪੰਜਾਬੀ ਵਿਚ ਬਹੁਤ ਕਵੀ ਅਤੇ ਵਿਦਵਾਨ ਲੇਖਕ ਹਨ ਤੇ ਉਹ ਆਪਣੀਆਂ ਰਚਨਾਵਾਂ ਰਾਹੀਂ ਸੁਹਜ ਤੇ ਉਦਾਰਤਾ ਸਿਰਜ ਰਹੇ ਹਨ। ਲੇਖਕ ਸਥੂਲਤਾ ਭਰੇ ਬਿੰਬ ਅਨੁਭਵ ਦਾ ਚਿੱਤਰ ਸਿਰਜਦੇੇ ਸੰਪੂਰਨਤਾ ਦਾ ਸਾਹ ਲੈਂਦੇ ਹਟਕੋਰੇ ਵੀ ਭਰਦੇ ਹਨ। ਤੇ ਓਸੇ ਹੀ ਗਤੀਸ਼ੀਲਤਾ ਵਿੱਚ ਕਲਪਨਾ ਲੋਕ ਅੱਖ ਖੋਲਦੀ ਤੇ ਖਿੜਦੀ ਹੈ ।

ਏਸੇ ਹੀ ਸਾਹਿਤਕ ਕਾਵਿ ਕਲਪਨਾ, ਵਿਸ਼ਾਲਤਾ ਤੇ ਜ਼ਰਖੇਜ਼ ਪਾਰਦਰਸ਼ੀ ਦ੍ਰਿਸ਼ਟਤਾ ਨਾਲ ਸਮਾਜ ਸਿਰਜਿਆ ਜਾਂਦਾ ਹੈ। ਤੇ ਇੰਜ ਹੀ ਡਾਟਾਂ ਵਾਲੇ ਉਚੇ ਬੂਹੇ ਪਿੰਡਾਂ ਸ਼ਹਿਰਾਂ ਵਿਚ ਉਸਾਰੇ ਜਾ ਸਕਦੇ ਹਨ।

ਜੇ ਸਰਕਾਰ ਮਦਦ ਕਰੇ ਬੂੰਦ 2 ਸਮੁੰਦਰ ਵੀ ਬਣ ਸਕਦੀ ਹੈ। ਗੂੜ੍ਹੀ ਲਿਖਤ ਵਾਲੇ ਵਰਕੇ ਕਿਤਾਬਾਂ ਬਣ ਵਿਚਰ ਸਕਦੇ ਹਨ ਡਾ ਟਾਂਡਾ ਨੇ ਕਿਹਾ ।

ਡਾ ਟਾਂਡਾ ਨੇ ਕਿਹਾ ਕਿ ਲੇਖਕ ਇੰਜ ਵਿਸ਼ਵ ਸਾਹਿਤ ਅਨੁਭਵ ਵਿਚ ਅਹਿਸਾਸ ਭਰ ਦਿੰਦਾ ਹੈ। ਯਥਾਰਕਤਾ ਕਲਪਨਾ ਦੀ ਸੰਪੂਰਨਤਾ ਨੂੰ ਤਲਾਸ਼ ਕਰਦਾ ਤਾਂਬੇ ਦੀ ਤਸਤਰੀ ਤੇ ਇਕ ਸ਼ਾਲ ਤੱਕ ਬਹੁਤ ਦੇਰ ਬਾਅਦ ਪਹੁੰਚਾਇਆ ਗਿਆ ਲੇਖਕ ਪਾਠਕਾਂ ਦੇ ਸੀਨਿਆਂ ਚ ਦੇਰ ਤੋਂ ਵਸਦਾ ਸਰਕਾਰ ਦਰਬਾਰ ਤੋਂ ਅਣਪਛਾਤਾ ਰਹਿੰਦਾ ਹੈ।

ਡਾ ਟਾਂਡਾ ਨੇ ਕਿਹਾ ਕਿ ਅੱਛੀ ਕਿਰਤ ਤੇ ਲੇਖਕ ਸਮੇਂ ਸਿਰ ਪਛਾਣੇ ਜਾਣੇ ਚਾਹੀਦੇ ਹਨ ਨਹੀਂ ਤਾਂ ਕਲਮਾਂ ਨੂੰ ਗੀਤ ਭੁੱਲ ਜਾਣਗੇ।

‘ਵਿਸ਼ਵ ਪੰਜਾਬੀ ਸਾਹਿਤ ਪੀਠ’ ਨੇ ਵੀ ਫੈਸਲਾ ਕੀਤਾ ਹੈ ਕਿ ਸੁਹਿਰਦ ਲੇਖਕ ਜਲਦੀ ਪਛਾਣੇ ਜਾਣ ਤੇ ਭਵਿੱਖ ਵਿਚ ਅਣਪਛਾਤੇ ਨਾ ਰਹਿ ਜਾਣ। ਇੰਜ ਹੋਇਆ ਤਾਂ ਸਦੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ। ਚੁੱਪ ਨਾਲ ਕੋਈ ਨਹੀਂ ਕਰੇਗਾ ਸੰਵਾਦ। ਸੋ ਸਰਕਾਰਾਂ ਨੂੰ ਅਜਿਹੇ ਕਾਰਜ ਜਲਦੀ ਅਰੰਭਣੇ ਚਾਹੀਦੇ ਹਨ ਡਾ ਟਾਂਡਾ ਨੇ ਸਲਾਹ ਦਿੰਦਿਆਂ ਕਿਹਾ ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •