22.1 C
Delhi
Wednesday, April 24, 2024
spot_img
spot_img

25 ਹਜ਼ਾਰ ਬਦਲੇ ਫ਼ਾਇਨਾਂਸਰ ਨੇ ਦੋ ਜਵਾਨ ਧੀਆਂ ਗਹਿਣੇ ਰੱਖਣ ਲਈ ਬਾਪ ਨੂੂੰ ਕੀਤਾ ਮਜਬੂਰ, ਪੁਲਿਸ ਵੀ ਕਰ ਰਹੀ ਪਰੇਸ਼ਾਨ

ਚੰਡੀਗੜ, 2 ਜਨਵਰੀ, 2020:
ਕਿਸੇ ਦੀ ਮਜਬੂਰੀ, ਲਾਚਾਰੀ ਅਤੇ ਗਰੀਬੀ ਦਾ ਫਾਈਨਾਂਸਰ ਕਿਸ ਹੱਦ ਤੱਕ ਨਜਾਇਜ਼ ਫਾਇਦਾ ਉਠਾਉਂਦੇ ਹਨ ਇਸ ਦੀ ਇੱਕ ਦਿਲ ਦਹਿਲਾਊ ਅਤੇ ਸ਼ਰਮਨਾਕ ਉਦਾਹਰਣ ਲੁਧਿਆਣਾ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਫਾਇਨਾਂਸਰ ਨੇ ਮਹਿਜ 25 ਹਜ਼ਾਰ ਰੁਪਏ ਦੇ ਕਰਜ ਬਦਲੇ ਇੱਕ ਪਰਵਾਸੀ ਮਜਦੂਰ ਦੀਆਂ ਦੋ ਜਵਾਨ ਧੀਆਂ ਹੀ ਗਿਰਵੀ ਰੱਖਵਾ ਲਈਆਂ।

ਉਸ ਮਜਬੂਰ ਬਾਪ ਤੋਂ ਧੋਖੇ ਨਾਲ ਲਿਖਵਾਏ ਹਲਫ਼ੀਆ ਬਿਆਨ ਵਿੱਚ ਫਾਇਨਾਂਸਰ ਨੇ ਇੱਥੋਂ ਤੱਕ ਲਿਖਵਾ ਰੱਖਿਆ ਹੈ ਕਿ ਬਾਪ ਦੀ ਮੌਤ ਹੋ ਜਾਣ ਜਾਂ ਪੈਸੇ ਪੂਰੇ ਨਾ ਹੋਣ ਦੀ ਸੂਰਤ ਵਿੱਚ ਇਹ ਲੜਕੀਆਂ ਉਸ ਕੋਲ ਹੀ ਰਹਿਣਗੀਆਂ।

ਇਸ ਕਦਮ ਤੋਂ ਵੀ ਅੱਗੇ ਵਧਦਿਆਂ ਉਕਤ ਫਾਇਨਾਂਸਰ ਨੇ ਉਕਤ ਪ੍ਰਵਾਸੀ ਪਰਿਵਾਰ ‘ਤੇ ਦਬਾਅ ਬਣਾਉਣ ਲਈ ਕਿਸੇ ਗੈਰ ਵਿਅਕਤੀ ਦੇ ਫਰਜ਼ੀ ਨਾਮ ਅਧੀਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫਰਜ਼ੀ ਸ਼ਿਕਾਇਤਕਰਤਾ ਨੇ ਖੁਦ ਪੇਸ਼ ਹੋ ਕੇ ਪੁਲਿਸ ਨੂੰ ਸਪੱਸ਼ਟ ਕੀਤਾ ਕਿ ਇਹ ਸ਼ਿਕਾਇਤ ਉਸ ਨੇ ਨਹੀਂ ਦਿੱਤੀ।

ਮਾਮਲਾ ਹੈ ਲੁਧਿਆਣਾ ਦੇ ਅੰਬੇਡਕਰ ਨਗਰ ਇਲਾਕੇ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰਾਮ ਪ੍ਰਤਾਪ ਅਤੇ ਰਾਮ ਸ਼ਾਮ ਦੇ ਪਰਿਵਾਰ ਦਾ। ਜੋ ਅੱਜ ਆਪਣੀ ਦਰਦ ਕਹਾਣੀ ਸੁਣਾਉਣ ਲਈ ਲੁਧਿਆਣਾ ਦੇ ਮੋਹਤਬਰ ਵਿਅਕਤੀਆਂ ਸਾਬਕਾ ਵਿਧਾਇਕ ਤਰਸੇਮ ਜੋਧਾ ਤੇ ਪੰਚਾਇਤ ਯੂਨੀਅਨ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਸਮੇਤ ਚੰਡੀਗੜ ਵਿਖੇ ਪੱਤਰਕਾਰਾਂ ਸਾਹਮਣੇ ਪੇਸ਼ ਹੋਇਆ।

ਇਨ੍ਹਾਂ ਮੋਹਤਬਰਾਂ ਵਿੱਚ ਰੋਹਿਤ ਕੁਮਾਰ ਨਾਮ ਦਾ ਉਹ ਵਿਅਕਤੀ ਵੀ ਹਾਜ਼ਰ ਸੀ ਜਿਸ ਦੇ ਨਾਮ ਅਧੀਨ ਉਕਤ ਫਾਇਨਾਂਸਰ ਨੇ ਉਕਤ ਪ੍ਰਵਾਸੀ ਪਰਿਵਾਰ ਖਿਲਾਫ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ।

ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਰਅਸਲ 50 ਸਾਲਾ ਫਾਇਨਾਂਸਰ ਜਸਵਿੰਦਰ ਸਿੰਘ ਵੜੈਚ ਉਰਫ਼ ਜੱਸੀ ਦੀ ਮਾੜੀ ਨਜ਼ਰ ਉਕਤ ਪ੍ਰਵਾਸੀ ਪਰਿਵਾਰ ਦੀ 21 ਸਾਲਾ ਲੜਕੀ ‘ਤੇ ਸੀ। ਜਿਸ ਨੂੰ ਬਹਿਲਾਉਣ ਲਈ ਉਸ ਫਾਇਨਾਂਸਰ ਨੇ ਪਹਿਲਾਂ ਵੀ ਇੱਕ ਬਿਊਟੀ ਪਾਰਲਰ ਦੀ ਸੰਚਾਲਕ ਔਰਤ ਰਾਹੀਂ ਉਨ੍ਹਾਂ ਦੇ ਘਰ ਰਾਸ਼ਨ ਆਦਿ ਭੇਜ ਕੇ ਲੜਕੀ ਨੂੰ ਵਰਗਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।

ਉਕਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਕਤ ਫਾਇਨਾਂਸਰ ਪਹਿਲਾਂ ਵੀ ਆਪਣੇ ਰੁਤਬੇ ਅਤੇ ਪਹੁੰਚ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਫਾਇਨਾਂਸਰ ਆਪਣੇ ਕਰਮਚਾਰੀ ਮੋਨੂੰ ਤੋਂ ਇਲਾਵਾ ਇੱਕ ਪੁਲਿਸ ਅਧਿਕਾਰੀ ਮਹਿਲਾ ਮੈਡਮ ਬਰਾੜ ਦੇ ਰਾਹੀਂ ਵੀ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡਮ ਬਰਾੜ ਦੇ ਕਥਿਤ ਦਬਾਅ ਕਾਰਨ ਲੁਧਿਆਣਾ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION