spot_img
42.1 C
Delhi
Sunday, June 16, 2024
spot_img

ਪੰਜਾਬ ਸਰਕਾਰ ਦਾ ਬਜਟ ‘ਆਮਦਨੀ ਅੱਠਨੀ, ਖਰਚਾ ਰੁਪਈਆ’, ਇਸ ਬਜਟ ਨੇ ਸਭ ਨੂੰ ਕੀਤਾ ਪ੍ਰੇਸ਼ਾਨ: ਅਸ਼ਵਨੀ ਸ਼ਰਮਾ

Punjab Budget 2023-24 has disappointed people of the State: Ashwani Sharma

ਯੈੱਸ ਪੰਜਾਬ
ਚੰਡੀਗੜ, 10 ਮਾਰਚ, 2023:
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ‘ਖੋਦਿਆ ਪਹਾੜ ਅਤੇ ਨਿਕਲਿਆ ਚੂਹਾ’ ਵਾਲੀ ਕਹਾਵਤ ਨੂੰ ਸੱਚ ਕਰਨ ਵਾਲਾ ਹੈ। ਭਾਜਪਾ ਦੇ ਸੂਬਾਈ ਦਫਤਰ ਵਿਖੇ ਉਲੀਕੀ ਗਈ ਪ੍ਰੇਸ ਕਾਨਫਰੰਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ‘ਤੋਂ ਸੂਬੇ ਦੀ ਜਨਤਾ ਨੂੰ ਬਹੁਤ ਉਮੀਦਾਂ ਸਨ, ਪਰ ਇਹ ਬਜਟ ਨੇ ਸਭ ਨੂੰ ਪਰੇਸ਼ਾਨ ਕਰਨ ਵਾਲਾ ਹੈ।

ਇਸ ਬਜਟ ਵਿੱਚ ਪੰਜਾਬ ਸਰਕਾਰ ਨੇ ਕਿਸਾਨ, ਮਜਦੂਰਾਂ, ਔਰਤਾਂ, ਵਿਉਪਾਰੀਆ ਸਮੇਤ ਸਾਰੇ ਪੰਜਾਬੀਆ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ‘ਤੋਂ ਭੱਜ ਚੁੱਕੀ ਹੈ। ਭਗਵੰਤ ਮਾਨ ਸਰਕਾਰ ਨੇ ਇਸ ਬਜਟ ਵਿੱਚ ਨਾਂ ਤਾਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ‘ਤੇ ਨਾ ਹੀ ਔਰਤਾਂ ਨੂੰ ਇੱਕ ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਕੋਈ ਐਲਾਨ ਕੀਤਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ‘ਚ ਖਰਚੇ ਵਾਲੇ ਪਾਸੇ ਦੀ ਸਥਿਤੀ ਆਮਦਨ ਦੇ ਬਿਲਕੁਲ ਉਲਟ ਹੈ। ਮਾਲੀਆ ਖਰਚਾ ਪਹਿਲਾਂ ਹੀ ਬਜਟ ‘ਤੋਂ ਲਗਭਗ 10,000 ਕਰੋੜ ਰੁਪਏ ਤੋਂ ਵੱਧ ਗਿਆ ਹੈ। ਇਹ ਵਾਧਾ ਪੂੰਜੀਗਤ ਖਰਚਿਆਂ ਨੂੰ ਗੰਭੀਰਤਾ ਨਾਲ ਘਟਾ ਕੇ ਹੋਇਆ ਹੈ, ਜੋ ਕਿ ਬਜਟ ਅਨੁਮਾਨਾਂ ਤੋਂ ਵੀ ਲਗਭਗ 1500 ਕਰੋੜ ਘੱਟ ਹੈ।

ਖਾਸ ਤੌਰ ‘ਤੇ ਅਗਲੇ ਸਾਲ ਵਿੱਚ ਲਾਗੂ ਕੀਤੇ ਗਏ ਕੁਝ ਸਖ਼ਤ ਕਟੌਤੀਆਂ ਤੋਂ ਚਿੰਤਤ ਹੁੰਦੀਆਂ ਕਿਹਾ ਕਿ ਪੇਂਡੂ ਵਿਕਾਸ ‘ਤੇ ਖਰਚ 3058 ਕਰੋੜ ਤੋਂ ਘਟਾ ਕੇ 2361 ਕਰੋੜ ਕਰ ਦਿੱਤਾ ਗਿਆ ਹੈ, ਜੋ ਲਗਭਗ 25% ਦੀ ਕਮੀ ਹੈ। ਉਦਯੋਗ ਅਤੇ ਖਣਿਜਾਂ ਦੇ ਖਰਚੇ 530 ਕਰੋੜ ਤੋਂ ਘੱਟ ਕੇ 454 ਕਰੋੜ ਰਹਿ ਗਏ ਹਨ। ਮੈਂ ਸਮਝਣ ਵਿੱਚ ਅਸਫਲ ਹਾਂ ਜਿਸ ਰਾਜ ਕੋਲ ਨਾ ਤਾਂ ਉਦਯੋਗਾਂ ਲਈ ਅਤੇ ਨਾ ਹੀ ਪੇਂਡੂ ਵਿਕਾਸ ਲਈ ਪੈਸਾ ਹੈ, ਅਜਿਹੇ ਬਜਟ ਅਲਾਟਮੈਂਟ ਦੇ ਨਾਲ ਕੋਈ ਸਰਕਾਰ ਕਿਸ ਤਰ੍ਹਾਂ ਦਾ ਦਾਅਵਾ ਕਰ ਸਕਦੀ ਹੈ|

ਕਰਮਚਾਰੀਆਂ ਦੀ ਤਨਖਾਹ ਅਤੇ ਉਜਰਤਾਂ ਦਾ ਬਜਟ ਸੋਧੇ ਹੋਏ ਅਨੁਮਾਨਾਂ ਨਾਲੋਂ ਵੱਧ ਹੈ – ਜੋ ਕਿ ਮਹਿੰਗਾਈ ਦਰ ਤੋਂ ਵੀ ਘੱਟ ਹੈ। ਸਰਕਾਰੀ ਕਰਮਚਾਰੀ ਪਹਿਲਾਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਾਂ ਕਰ ਰਹੇ ਹਨI ਪੈਨਸ਼ਨਰਾਂ ਦਾ ਵੀ ਬੁਰਾ ਹਾਲ ਹੈI ਵਿਆਜ ਦੀ ਲਾਗਤ ਵਿੱਚ ਲਗਭਗ 2000 ਕਰੋੜ ਰੁਪਏ ਦਾ ਤਿੱਖਾ ਵਾਧਾ ਹੋਇਆ ਹੈ। ਅਜਿਹੀਆਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਵਿੱਤ ਮੰਤਰੀ ‘ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ?

ਅਸ਼ਵਨੀ ਸ਼ਰਮਾ ਨੇ ਬਜਟ ਭਾਸ਼ਣ ਦੇ ਇੱਕ ਵਿਸ਼ੇਸ਼ ਪੈਰੇ, 171 ਬਾਰੇ ਗੱਲ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਟੈਕਸ ਮਾਲੀਏ ਵਿੱਚ ਵਾਧੇ ਦਾ ਦਾਅਵਾ ਕੀਤਾ ਹੈ। ਅਸਲ ਵਿੱਚ, ਟੈਕਸ ਅਤੇ ਜਾਣੇ ਜਾਂਦੇ ਟੈਕਸ ਮਾਲੀਏ ਦੋਵਾਂ ਦੇ ਸੰਸ਼ੋਧਿਤ ਅਨੁਮਾਨ ਦਰਸਾਉਂਦੇ ਹਨ ਕਿ ਉਹ ਅਸਲ ਵਿੱਚ ਬਜਟ ਅਨੁਮਾਨਾਂ ਤੋਂ ਘੱਟ ਹੈ। ਪੰਜਾਬ ਦੇ ਇਸ ਬਜਟ ਵਿੱਚ ਸਿੱਖਿਆ ਖੇਤਰ ਨੂੰ ਸਰਕਾਰ ਨੇ ਲੋੜ ਅਨੁਸਾਰ ਤਰਜੀਹ ਨਹੀਂ ਦਿੱਤੀ। ਉਹਨਾਂ ਕਿਹਾ ਇਹ ਬਜਟ ਸਭ ਨੂੰ ਨਿਰਾਸ ਕਰਨ ਵਾਲਾ ਬਜਟ ਹੈ।

ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ‘ਤੋਂ ਜੇਕਰ ਗੱਲ ਸਪੱਸ਼ਟ ਹੁੰਦੀ ਹੈ, ਤਾਂ ਉਹ ਹੈ ਕਿ ਇਸ ਬਜਟ ‘ਚ ਪੂਰੀ ਤਰ੍ਹਾਂ ਨਾਲ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਦੀ ਘਾਟ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਨੇ ਇਸ ਸਾਲ ਮਾਲੀਏ ਵਿੱਚ ਬੇਮਿਸਾਲ ਵਾਧਾ ਦੇਖਿਆ ਹੈ, ਜਿਸ ਵਿੱਚ ਕੇਂਦਰੀ ਟੈਕਸਾਂ ਦੇ ਸੰਸ਼ੋਧਿਤ ਅਨੁਮਾਨ ਬਜਟ ਅਨੁਮਾਨਾਂ ‘ਤੋਂ ਲਗਭਗ 3 ਲੱਖ ਕਰੋੜ ਜਾਂ ਲਗਭਗ 10% ‘ਤੋਂ ਵੀ ਵੱਧ ਹਨ।

ਪੰਜਾਬ ਦੇ ਟੈਕਸ ਵਧਣ ‘ਤੋਂ ਦੂਰ ਹਨ। ਇਹ ਦਰਸਾਉਂਦਾ ਹੈ ਕਿ ਜਾਂ ਤਾਂ ਬਜਟ ਅਨੁਮਾਨ ਪਹੁੰਚ ਤੋਂ ਬਾਹਰ ਸਨ ਜਾਂ ਸੂਬਾ ਆਪਣੇ ਕੰਮ ਨੂੰ ਜੋੜਨ ਵਿੱਚ ਅਸਫ਼ਲ ਰਿਹਾ ਹੈ। ਪੰਜਾਬ ਸਰਕਾਰ ਦੀ ਉਗਰਾਹੀ ਦੇ ਹੁਣ ਤੱਕ ਦੇ ਰੁਝਾਨਾਂ ਨੂੰ ਦੇਖਦੇ ਹੋਏ, ਮੇਰੇ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਪੰਜਾਬ ਦੇ ਬਜਟ ਦੇ ਸੰਸ਼ੋਧਿਤ ਅਨੁਮਾਨਾਂ ਵਿੱਚ ਦਰਸਾਏ ਗਏ ਅੰਕੜੇ ਕਿਸੇ ਵੀ ਹਾਲਤ ਵਿੱਚ ਪ੍ਰਾਪਤ ਹੋਣ ਦੀ ਸੰਭਾਵਨਾ ਨਹੀਂ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਹੈ ਆਮ ਆਦਮੀ ਪਾਰਟੀ ਦਾ ਬਜਟ : ਗੱਲਾਂ ਵਿੱਚ ਲੰਮਾ, ਕਾਰਵਾਈ ਵਿੱਚ ਛੋਟਾ ਹੈ। ਇਸ ਸਰਕਾਰ ਨੇ ਇਸ਼ਤਿਹਾਰਾਂ ਅਤੇ ਪ੍ਰਚਾਰ ‘ਤੇ ਕਿੰਨਾ ਪੈਸਾ ਖਰਚ ਕੀਤਾ ਹੈ, ਜੋ ਕਿ ਮੈਂ ਪੁਖ਼ਤਾ ਦਸਤਾਵੇਜ਼ਾਂ ਸਮੇਤ ਤੱਥਾਂ ਦੇ ਅਧਾਰ ਤੇ ਜ਼ਰੂਰ ਖ਼ੁਲਾਸਾ ਕਰਾਂਗਾ। ਇਸ ਮੋਕੇ ‘ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ, ਭਾਜਪਾ ਐਮਐਲਏ ਜੰਗੀ ਲਾਲ ਮਹਾਜਨ ਤੇ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਨਾਲ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION