26.7 C
Delhi
Friday, April 19, 2024
spot_img
spot_img

Punjab ਦੀਆਂ 30 ਕਿਸਾਨ-ਜਥੇਬੰਦੀਆਂ ਨੇ Khattar-Modi ਸਰਕਾਰਾਂ ਦੇ ਅੜਿੱਕੇ ਲੰਘਦਿਆਂ Delhi ਲਈ ਪਾਏ ਚਾਲੇ

ਯੈੱਸ ਪੰਜਾਬ
ਚੰਡੀਗੜ੍ਹ 26 ਨਵੰਬਰ, 2020 –
ਸੰਵਿਧਾਨ ਦਿਵਸ ਮੌਕੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿਲ-2020 ਖ਼ਿਲਾਫ਼ ਦੇਸ਼ ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ‘ਤੇ ਆਧਾਰਿਤ ਸਾਂਝਾ ਕਿਸਾਨ ਮੋਰਚਾ ਦੇ ਦਿੱਲੀ-ਚੱਲੋ ਦੇ ਸੱਦੇ ਤਹਿਤ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੀ ਅਗਵਾਈ ‘ਚ ਕਰੀਬ 2 ਲੱਖ ਲੋਕ ਹਰਿਆਣਾ ਦੇ ਬਾਰਡਰ ‘ਤੇ ਪਹੁੰਚ ਗਏ ਹਨ।

ਸ਼ੰਭੂ, ਖਨੌਰੀ, ਰਤੀਆ, ਟੋਹਾਣਾ ਆਦਿ ਰਸਤਿਓਂ ਹਰਿਆਣਾ-ਸਰਕਾਰ ਦੇ ਅੜਿੱਕੇ ਪਾਰ ਕਰਦਿਆਂ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਹਰਿਆਣੇ ‘ਚ ਦਾਖ਼ਲ ਹੋ ਗਏ ਹਨ ਅਤੇ ਦਿੱਲੀ ਲਈ ਸਫ਼ਰ ਜਾਰੀ ਹੈ। ਕਰੀਬ 10 ਹਜ਼ਾਰ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ ਹਰਿਆਣਾ ਸਰਹੱਦ ‘ਤੇ ਪਹੁੰਚ ਗਏ ਹਨ।

ਦਿੱਲੀ ਲਈ 30 ਕਿਸਾਨ-ਜਥੇਬੰਦੀਆਂ ਦੇ ਕਾਫ਼ਲਿਆਂ ਦੀ ਅਗਵਾਈ ਕਰਨ ਵਾਲੇ ਆਗੂਆਂ ‘ਚ ਸ਼ੰਭੂ ਬਾਰਡਰ ਰਾਹੀਂ ਨਿਰਭੈ ਸਿੰਘ ਢੁੱਡੀਕੇ ਅਤੇ ਸਾਥੀਆਂ ਦਾ ਕਾਫ਼ਲਾ, ਗੂਹਲਾ ਚੀਕਾਂ ਰੋਡ ‘ਤੇ ਪਹੁੰਚਣ ‘ਚ ਸਫਲ ਹੋਏ।

ਜਗਮੋਹਣ ਸਿੰਘ ਪਟਿਆਲਾ, ਮਨਜੀਤ ਧਨੇਰ, ਗੁਰਮੀਤ ਭੱਟੀਵਾਲ, ਰਾਮ ਸਿੰਘ ਮਟੋਰੜਾ, ਸੁਰਜੀਤ ਸਿੰਘ ਲਚਕਾਣੀ, ਪਰਸ਼ੋਤਮ ਮਹਿਰਾਜ, ਜੰਗ ਸਿੰਘ ਭਟੇੜੀ, ਹਰਜੀਤ ਰਵੀ, ਨਿਸ਼ਾਨ ਸਿੰਘ, ਗੁਰਮੇਲ ਸਿੰਘ ਢਕੜੱਬਾ ਅਤੇ ਬੁਢਲਾਡਾ-ਰਤੀਆ ਅਤੇ ਬਾਹਮਣਵਾਲਾ ਬਾਰਡਰ ਰਾਹੀਂ ਫਤਿਆਬਾਦ ਤੱਕ ਪਹੁੰਚਾਉਣ ‘ਚ ਸਫਲ ਹੋਏ ਆਗੂਆਂ ‘ਚ ਬੂਟਾ ਸਿੰਘ ਬੁਰਜਗਿੱਲ, ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਬਲਵੀਰ ਕੌਰ, ਜਸਬੀਰ ਕੌਰ,ਮਹਿੰਦਰ ਦਿਆਲਪੁਰਾ, ਮਹਿੰਦਰ ਭੈਣੀਬਾਘਾ, ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਉੱਗੋਕੇ,ਹਰਦੇਵ ਸਿੰਘ ਅਰਸ਼ੀ,ਮਲੂਕ ਸਿੰਘ,ਬੋਘ ਸਿੰਘ, ਅਮਰੀਕ ਸਿੰਘ,ਰਾਮਫਲ ਸਿੰਘ, ਕੁਲਵਿੰਦਰ ਉੱਡਤ ਸਮੇਤ ਸੈਂਕੜੇ ਕਿਸਾਨ-ਆਗੂ ਸ਼ਾਮਿਲ ਹਨ। ਸਰਦੂਲਗੜ੍ਹ ਤੋ ਹਾਂਸਪੁਰ ਬੈਰੀਗੇਡ ਤੋੜ ਕੇ ਹਰਿਆਣਾ ਦੇ ਫਤਿਆਬਾਦ ਜਿਲ੍ਹੇ ‘ਚ ਵੀ ਹਜ਼ਾਰਾਂਕਿਸਾਨ ਟਰੈਕਟਰਾਂ ਸਮੇਤ ਹਰਿਆਣਾ ‘ਚ ਪਹੁੰਚ ਗਏ ਹਨ।

ਇਸੇ ਦੌਰਾਨ ਪੰਜਾਬ ਭਰ ‘ਚ 30 ਕਿਸਾਨ-ਜਥੇਬੰਦੀਆਂ ਵੱਲੋਂ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਵੀ ਫੂਕੇ।

ਕਿਸਾਨ-ਆਗੂਆਂ ਨੇ ਹਰਿਆਣਾ-ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ‘ਤੇ ਲਾਠੀਚਾਰਜ ਕਰਨ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ-ਗੈਸ ਦੇ ਗੋਲ਼ਿਆਂ ਰਾਹੀਂ ਕੀਤੇ ਅੱਤਿਆਚਾਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ।

ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਲੜਾਈ ਕੇਂਦਰ-ਸਰਕਾਰ ਨਾਲ ਹੈ, ਇਸ ਕਰਕੇ ਉਹ ਦੇਸ਼ ਭਰ ਦੀਆਂ 500 ਕਿਸਾਨ-ਜਥੇਬੰਦੀਆਂ ਦੇ ਸੱਦੇ ਤਹਿਤ ਦਿੱਲੀ ਜਾਣਾ ਚਾਹੁੰਦੇ ਸਨ, ਪਰ ਖੱਟੜ ਸਰਕਾਰ ਵੱਲੋਂ ਹਰਿਆਣਾ ਦੀਆਂ ਹੱਦਾਂ ਸੀਲ ਕਰਕੇ ਗੈਰ-ਜਮਹੂਰੀ ਤਰੀਕਿਆਂ ਨਾਲ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਿਆ ਅਤੇ ਜ਼ਬਰ ਕੀਤਾ ਗਿਆ। ਪਰ ਫਿਰ ਵੀ ਹਜ਼ਾਰਾਂ ਟਰੈਕਟਰ-ਟਰਾਲਿਆਂਂ ਦੇ ਕਾਫ਼ਲੇ ਹਰਿਆਣਾ ‘ਚ ਦਾਖ਼ਲ ਹੋਣ ਲਈ ਸਫ਼ਲ ਹੋ ਗਏ ਹਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION