Monday, November 28, 2022

ਵਾਹਿਗੁਰੂ

spot_img


PAU ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿਚ ਫਿਰ ਤੋਂ ਸਰਵੋਤਮ

ਯੈੱਸ ਪੰਜਾਬ
ਲੁਧਿਆਣਾ, 5 ਦਸੰਬਰ, 2020 –
ਕੌਮੀ ਪੱਧਰ ਦੇ ਇਨਾਮ ਜਿੱਤਣ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਇੰਡੀਅਨ ਕੌਂਸਿਲ ਆਫ ਐਗਰੀਕਲਚਰਲ ਰਿਸਰਚ(ਆਈ ਸੀ ਏ ਆਰ) ਦੀ ਖੇਤੀਬਾੜੀ ਯੂਨੀਵਰਸਿਟੀਆਂ ਦੀ ਰੈੰਕਿੰਗ 2020 ਵਿਚ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਪਹਿਲਾਂ ਅਤੇ ਖੇਤੀ ਸੰਸਥਾਨਾਂ ਵਿਚ ਸਿਖਰਲਾ ਸਥਾਨ ਹਾਸਿਲ ਕੀਤਾ ਹੈ।

ਦਸੰਬਰ ਨੂੰ ਆਨਲਾਈਨ ਕੀਤਾ ਗਿਆ ਜਿਸ ਪੀ ਏ ਯੂ ਦੇ ਵਾਈਸ ਚਾਂਸਲਰ ਨੂੰ ਰੈੰਕਿੰਗ ਸਰਟੀਫਿਕੇਟ ਪਰਦਾਨ ਕੀਤਾ ਗਿਆ। ਆਪਣੇ ਆਰੰਭ ਤੋਂ ਹੀ ਪੀ ਏ ਯੂ ਨੇ ਦੇਸ਼ ਨੂੰ ਹਰੀ ਕ੍ਰਾਂਤੀ ਵਲ ਤੋਰਿਆ ਅਤੇ ਖੇਤੀ ਖੇਤਰ ਵਿਚ ਬੇਹੱਦ ਅਹਿਮ ਯੋਗਦਾਨ ਪਾਇਆ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਅਵਾਰਡ ਯੂਨੀਵਰਸਿਟੀ ਵਲੋਂ ਕੀਤੇ ਕੰਮ ਨੂੰ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਸਮੁੱਚੇ ਟੀਚਿੰਗ,ਨਾਨ ਟੀਚਿੰਗ ਅਮਲੇ ਅਤੇ ਅਧਿਕਾਰੀਆਂ ਦੀ ਸਿਰ ਬੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਪੀ ਏ ਯੂ ਵਲੋਂ ਬੀਤੇ ਸਾਲਾਂ ਵਿਚ ਕੀਤੀਆਂ ਕੋਸ਼ਿਸ਼ਾਂ ਸਦਕਾ ਨਰਮੇ ਉੱਪਰ ਚਿੱਟੀ ਮੱਖੀ ਦੀ ਸਮੱਸਿਆ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ।

ਪਿਛਲੇ ਸਾਲਾਂ ਤੋਂ ਪੀ ਏ ਯੂ ਨੇ ਵਾਤਾਵਰਨ ਪੱਖੀ ਖੇਤੀ ਨਾਲ ਕਿਸਾਨਾਂ ਨੂੰ ਜੋੜਿਆ ਹੈ। ਇਸ ਦਿਸ਼ਾ ਵਿਚ ਖੇਤੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਵਿਸ਼ੇਸ਼ਕਰ ਪਰਾਲੀ ਦੀ ਖੇਤ ਅੰਦਰ ਤੇ ਖੇਤ ਤੋਂ ਬਾਹਰ ਸੰਭਾਲ ਲਈ ਕੀਤੀਆਂ ਖੋਜਾਂ ਤੇ ਪਸਾਰ ਗਤੀਵਿਧੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੇ ਵਿਕਾਸ ਅਤੇ ਪਸਾਰ ਨੂੰ ਇਸ ਸੰਬੰਧ ਵਿਚ ਵੇਖਿਆ ਜਾ ਸਕਦਾ ਹੈ। ਪਾਣੀ ਦੀ ਬੱਚਤ ਲਈ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਵਿਕਾਸ ਵੀ ਪੀ ਏ ਯੂ ਵਲੋਂ ਕੀਤਾ ਅਹਿਮ ਕਾਰਜ ਹੈ। ਅੱਜ ਪੰਜਾਬ ਦੇ ਵਡੇਰੇ ਰਕਬੇ ਉੱਪਰ ਇਨ੍ਹਾਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।

ਨਾਲ ਹੀ ਪੀ ਏ ਯੂ ਨੇ ਕੋਵਿਡ ਸੰਕਟ ਦੌਰਾਨ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ ਲਈ ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਕਿਸਾਨਾਂ ਤਕ ਪਹੁੰਚਾਈ ਜੋ ਬਹੁਤ ਕਾਮਯਾਬੀ ਨਾਲ ਵੱਡੀ ਪੱਧਰ ਤੇ ਲਾਗੂ ਹੋਈ। ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਅਤੇ ਨੀਮ ਪਹਾੜੀ ਇਲਾਕਿਆਂ ਵਿਚ ਪੀਲੀ ਕੁੰਗੀ ਉੱਪਰ ਕਾਬੂ ਪਾਉਣ ਲਈ ਯੂਨੀਵਰਸਿਟੀ ਵਲੋਂ ਸਫਲ ਮੁਹਿੰਮਾਂ ਚਲਾਈਆਂ ਗਈਆਂ।

ਪੀ ਏ ਯੂ ਨੇ ਨਵੀਂਆਂ ਕਿਸਮਾਂ ਦੀ ਖੋਜ ਕਰਕੇ ਕਿਸਾਨਾਂ ਤਕ ਪਹੁੰਚਾਈਆਂ। ਇਨ੍ਹਾਂ ਵਿਚ ਕਣਕ ਦੀਆਂ ਜ਼ਿੰਕ ਕਿਸਮਾਂ ਤੋਂ ਇਲਾਵਾ ਫਲਾਂ, ਸਬਜ਼ੀਆਂ ਅਤੇ ਚਾਰਾ ਫਸਲਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਕੋਵਿਡ ਦੌਰਾਨ ਜਦੋਂ ਪੂਰਾ ਕੰਮ ਕਾਰ ਠੱਪ ਸੀ ਯੂਨੀਵਰਸਿਟੀ ਦੇ ਪਸਾਰ ਅਧਿਕਾਰੀ ਲਗਾਤਾਰ ਕਿਸਾਨਾਂ ਨਾਲ ਸੰਪਰਕ ਵਿਚ ਸਨ।

ਯੂਨੀਵਰਸਿਟੀ ਦੀਆਂ ਤਜਵੀਜ਼ਾਂ ਦੇ ਅਧਾਰ ਤੇ ਹੀ ਕਣਕ ਦੇ ਸਫਲ ਮੰਡੀਕਰਨ ਨੂੰ ਨੇਪਰੇ ਚਾੜ੍ਹਿਆ ਜਾ ਸਕਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਸੈਸਿੰਗ ਅਤੇ ਮੁੱਲਵਾਧੇ ਦੇ ਨਾਲ ਨਾਲ ਖੇਤੀ ਸਿਖਲਾਈ ਅਤੇ ਅਕਾਦਮਿਕ ਖੇਤਰ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਕਿਸਾਨੀ ਸਮਾਜ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਸਦੀ ਬਿਹਤਰੀ ਪ੍ਰਤੀ ਵਚਨਵੱਧ ਹੈ।

ਇਸ ਤੋਂ ਪਹਿਲਾਂ 1995 ਵਿਚ ਪੀ ਏ ਯੂ ਨੂੰ ਸਰਵੋਤਮ ਰਾਜ ਖੇਤੀਬਾੜੀ ਯੂਨੀਵਰਸਿਟੀ ਦਾ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ

2017 ਵਿਚ ਪੀ ਏ ਯੂ ਨੂੰ ਫਿਰ ਤੋਂ ਰਾਜਾਂ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਅਤੇ ਤੀਸਰਾ ਸਭ ਤੋਂ ਵਧੀਆ ਖੋਜ ਸੰਸਥਾਨ ਮੰਨਦੇ ਹੋਏ ਆਈ ਸੀ ਏ ਆਰ ਨੇ ਸਨਮਾਨਿਤ ਕੀਤਾ। 2019 ਵਿਚ ਸਰਦਾਰ ਪਟੇਲ ਆਉਟਸਟੈਂਡਿੰਗ ਇੰਸਚੀਟਿਊਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 2017 ਵਿਚ ਪੀ ਏ ਯੂ ਦੇਸ਼ ਦੇ ਸਰਵੋਤਮ 100 ਸੰਸਥਾਵਾਂ ਵਿਚ ਸ਼ਾਮਿਲ ਅਤੇ ਖੇਤੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਮਿਲਿਆ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img

Stay Connected

45,613FansLike
114,076FollowersFollow

ENTERTAINMENT

National

GLOBAL

OPINION

As Airport Lounges Become More Crowded, Credit Card Issuers Have Put up Some Guidelines around Accessing the Benefit – Know Details Here

There was a time when economy-focused leisure travellers used to find it hard to get airport lounge access. Gone are those days, as now...

Guidelines for Picking Your Favourite student cover Plan

While accidents can happen at any time, children are a lot more prone to these, especially in school. Here, investing in a student cover...

The India we see now was envisioned by Nehru, brick by brick – by Sandeep Bamzai

Protected by British power, the rulers of princely states neglected their subjects; they not only collected rent, but also various illegal levies and subjected...

SPORTS

Health & Fitness

Some impressive benefits of Vitamin C supplements

New Delhi, Nov 27, 2022- Vitamin C is a very important vitamin that plays a number of roles in the human body. Packed with a wide range of impressive health benefits, the water-soluble vitamin is present in numerous fruits and vegetables such as oranges, strawberries, kiwi fruit, bell peppers, broccoli, kale, and spinach. Nutritionists recommend a daily Vitamin C...

Gadgets & Tech

error: Content is protected !!