35.1 C
Delhi
Thursday, April 25, 2024
spot_img
spot_img

ਪਟਿਆਲਾ ਹਿੰਸਾ ਪੰਜਾਬ ਦੇ ਖਿਲਾਫ ਨਾਪਾਕ ਸਾਜਿਸ਼ ਦਾ ਹਿੱਸਾ, ਇਸਲਾਮ ਅਤੇ ਮੁਸਲਮਾਨਾਂ ਖਿਲਾਫ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 9 ਮਈ, 2022 (ਰਾਜਕੁਮਾਰ ਸ਼ਰਮਾ)
ਬੀਤੇ ਦਿਨੀ ਪਟਿਆਲਾ ’ਚ ਧਰਮ ਦੇ ਨਾਮ ’ਤੇ ਅਮਨ ਅਤੇ ਭਾਈਚਾਰੇ ਨੂੰ ਤੋੜਣ ਲਈ ਕੀਤੀ ਗਈ ਹਿੰਸਾ ਨੂੰ ਪੰਜਾਬ ਦੇ ਖਿਲਾਫ ਨਾਪਾਕ ਸਾਜਿਸ਼ ਦੱਸਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸਦੀ ਸਖ਼ਤ ਨਿੰਦੀਆ ਕੀਤੀ। ਅੱਜ ਇੱਥੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ’ਚ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪਟਿਆਲਾ ਹਿੰਸਾ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਦੇਸ਼ੀ ਅਤੇ ਦੇਸੀ ਕੱਟਰਪੰਥੀ ਆਪਸ ’ਚ ਤਾਲ-ਮੇਲ ਬਣਾ ਕੇ ਪੰਜਾਬ ਦੇ ਅਮਨ ਅਤੇ ਭਾਈਚਾਰੇ ਦੇ ਖਿਲਾਫ ਘਿਨੌਨੀ ਸਾਜਿਸ਼ ਰਚ ਰਹੇ ਹਨ।

ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਸਿਰਫ ਆਪਣਾ ਵਜੂਦ ਬਚਾਉਣ ਲਈ ਵਿਦੇਸ਼ ’ਚ ਬੈਠੇ ਅੱਤਵਾਦੀਆਂ ਦਾ ਨਾਮ ਲੈ ਕੇ ਪੂਰੇ ਪੰਜਾਬੀ ਭਾਈਚਾਰੇ ਅਤੇ ਇੱਕ ਧਰਮ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪੰਹੁਚਾਣਾ ਸ਼ਰਮ ਦੀ ਗੱਲ ਹੈ। ਉਨਾਂ ਕਿਹਾ ਕਿ ਇਹ ਤਸਵੀਰ ਬਿਲਕੁੱਲ ਸਾਫ਼ ਹੈ ਕਿ ਕੌਣ ਕੀ ਖੇਡ ਖੇਡ ਰਿਹਾ ਹੈ ਲੇਕਿਨ ਧਰਮ ਦੇ ਨਾਮ ’ਤੇ ਇਹ ਗੁੰਡਾਗਰਦੀ ਪੰਜਾਬ ’ਚ ਨਹੀ ਚੱਲਣ ਦਿੱਤੀ ਜਾਵੇਗੀ।

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪਟਿਆਲਾ ਹਿੰਸਾ ਦੌਰਾਨ ਕੁੱਝ ਅਜਿਹੀਆਂ ਭੜਕਾਊ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਅਤੇ ਇਸਲਾਮ ਨੂੰ ਦੇਸ਼ ’ਚ ਰਹਿਣ ਦਾ ਕੋਈ ਹੱਕ ਨਹੀਂ, ਇਹ ਕਹਿਣ ਵਾਲੇ ਉਹੀ ਹਨ ਜੋ 6 ਜੂਨ ਨੂੰ ਕਦੇ ਵੀ ਭੜਕਾਊ ਭਾਸ਼ਣ ਦੇਣ ਤੋਂ ਪਿੱਛੇ ਨਹੀਂ ਹੱਟਦੇ।

ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਰੰਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਪਹਿਲਾਂ ਦੋ ਵਰਗਾਂ ਅਤੇ ਫਿਰ ਮੁਸਲਮਾਨਾਂ ਦੇ ਖਿਲਾਫ ਟਿੱਪਣੀ ਕਰਕੇ ਆਖਰ ਇਹ ਕੀ ਸਾਬਤ ਕਰਣਾ ਚਾਹੁੰਦੇ ਹਨ? ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਨਵੀਂ ਬਣੀ ਭਗਵੰਤ ਮਾਨ ਸਰਕਾਰ ਤੋਂ ਸਾਰੇ ਪੰਜਾਬੀਆਂ ਨੂੰ ਬੜੀਆਂ ਉਮੀਦਾਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਵਿਕਾਸ ਸਮੇਤ ਸਾਰੇ ਕੰਮਾਂ ਤੋਂ ਪਹਿਲਾਂ ਸੂਬੇ ’ਚ ਅਮਨ-ਸ਼ਾਂਤੀ ਦੀ ਹਾਲਤ ਨੂੰ ਬਹਾਲ ਕਰਕੇ ਗੁੰਡਾਗਰਦੀ ’ਤੇ ਨੁਕੇਲ ਕੱਸਣ। ਸ਼ਾਹੀ ਇਮਾਮ ਨੇ ਕਿਹਾ ਕਿ ਧਮਕੀਆਂ ਅਤੇ ਬਦਮਾਸ਼ੀ ਕਿਸੇ ਦੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਉਨਾਂ ਕਿਹਾ ਕਿ ਇਸ ਧਰਤੀ ’ਤੇ ਸਦੀਆਂ ਤੋਂ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ। ਸ਼ਾਹੀ ਇਮਾਮ ਨੇ ਦੱਸਿਆ ਕਿ ਪੰਜਾਬ ਦੇ ਮੁਸਲਮਾਨਾਂ ਦਾ ਇੱਕ ਵਫਦ ਜਲਦੀ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਐਸ.ਐਸ.ਪੀ ਪਟਿਆਲਾ ਦੇ ਨਾਲ ਮਿਲ ਕੇ ਪਟਿਆਲਾ ਹਿੰਸਾਂ ’ਚ ਮੁਸਲਮਾਨਾਂ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਅਤੇ ਇਸਲਾਮ ਧਰਮ ਦੀ ਬੇਅਦਬੀ ਕਰਣ ਵਾਲੀਆਂ ਦੇ ਖਿਲਾਫ ਉਨਾਂ ਦੀ ਸ਼ਨਾਖ਼ਤ ਦੇ ਨਾਲ ਮੁਕੱਦਮਾ ਦਰਜ ਕਰਣ ਲਈ ਸ਼ਿਕਾਇਤ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION