36.1 C
Delhi
Friday, March 29, 2024
spot_img
spot_img

ਪਟਿਆਲਾ ਪੁਲਿਸ ਵੱਲੋਂ ਹਾਕੀ ਖ਼ਿਡਾਰੀਆਂ ਦੇ ਕਤਲ ਕੇਸ ਦਾ ਮੁੱਖ਼ ਦੋਸ਼ੀ ਗ੍ਰਿਫ਼ਤਾਰ

ਪਟਿਆਲਾ, 27 ਫਰਵਰੀ, 2020 –
ਸ੍ਰੀ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ.ਪਟਿਆਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਿਤੀ 19/02/2020 ਨੂੰ ਵਕਤ ਕਰੀਬ 10-00 ਪੀ.ਐਮ ਵਜੇ ਨੇਪਾਲੀ ਢਾਬਾ ਪਰ ਨੇੜੇ 24 ਨੰਬਰ ਫਾਟਕ ਪਟਿਆਲਾ ਨੇੜੇ ਮਜੀਠੀਆ ਇਨਕਲੈਵ ਪਟਿਆਲਾ ਵਿਖੇ ਅਮਰੀਕ ਸਿੰਘ ਪੁੱਤਰ ਗੁਰਜੰਟ ਵਾਸੀ ਮਜੀਠੀਆ ਇਨਕਲੈਵ ਪਟਿਆਲਾ ਅਤੇ ਸਿਰਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਦਰਸਨ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਜ਼ੋ ਕਿ ਦੋਵੇ ਬਿਜਲੀ ਬੋਰਡ ਦੇ ਕਰਮਚਾਰੀ ਸਨ ਦਾ ਢਾਬੇ ਪਰ ਕਿਸੇ ਗੱਲ ਨੂੰ ਲੈਕੇ ਨਾ ਮਾਲੂਮ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ

ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਢਾਬੇ ਤੋ ਜਾਣ ਲੱਗੇ ਤਾ ਢਾਬੇ ਤੋ ਕੁਝ ਦੁਰ ਹੀ ਸੜਕ ਪਰ ਪਰ ਨਾ ਮਾਲੂਮ ਵਿਅਕਤੀ/ਵਿਅਕਤੀਆਂ ਵੱਲੋ 12 ਬੋਰ ਰਾਇਫਲ ਨਾਲ ਫਾਇਰ ਮਾਰਕੇ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ ਦਾ ਕਤਲ ਕਰਕੇ ਮੋਕਾ ਤੋ ਫਰਾਰ ਹੋ ਗਏ ਸੀ। ਇਸ ਸਬੰਧੀ ਮੁਕੱਦਮਾ ਨੰਬਰ 47 ਮਿਤੀ 20/02/2020 ਅ/ਧ 302 ਹਿੰ:ਦਿੰ: 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਲ ਪਟਿਆਲਾ ਬਰ-ਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਹੋਇਆ ਸੀ।ਮ੍ਰਿਤਕ ਅਮਰੀਕ ਸਿੰਘ ਨੈਸਨਲ ਪੱਧਰ ਦਾ ਹਾਕੀ ਦਾ ਖਿਡਾਰੀ ਸੀ ਜ਼ੋ ਕਿ ਸਾਦੀਸੁਦਾ ਸੀ ਅਤੇ ਸਿਮਰਨਜੀਤ ਸਿੰਘ ਕੁਆਰਾ ਸੀ ਇਹ ਦੋਵੇ ਹੀ ਬਿਜਲੀ ਬੋਰਡ ਦੇ ਕਰਮਚਾਰੀ ਸਨ।

ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਇਸ ਦੋਹਰੇ ਕਤਲ ਕੇਸ ਸਬੰਧੀ ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਵਰੁਣ ਸਰਮਾਂ ਆਈ.ਪੀ.ਐਸ.ਐਸ.ਪੀ.ਸਿਟੀ ਪਟਿਆਲਾ, ਸ੍ਰੀ ਕ੍ਰਿਸਨ ਕੁਮਾਰ ਪੇਥੈਂ ਉਪ ਕਪਤਾਨ ਪੁਲਿਸ ਇੰਨਵੈਸਟੀੇਗੇਸਨ ਪਟਿਆਲਾ, ਯੁਗੇਸ ਸਰਮਾ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ , ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ, ਇੰਸਪੈਕਟਰ ਰਾਹੁਲ ਕੋਸਲ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ।

ਇਸ ਟੀਮ ਵੱਲੋ ਮੋਕਾ ਤੇ ਕਾਫੀ ਲੋਕਾ ਅਤੇ ਨੇੜੇ ਤੇੜੇ ਰਹਿੰਦੇ ਵਿਅਕਤੀਆ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਮੋਕਾ ਤੇ ਮੋਬਾਇਲ ਫੋਰੈਸਿਕ ਟੀਮ ਦੇ ਮਾਹਰਾ ਵੱਲੋ ਵੀ ਮੋਕਾ ਤੋ ਸਬੂਤ ਇਕੱਤਰ ਕੀਤੇ ਗਏ।ਦੋਰਾਨੇ ਤਫਤੀਸ ਇਸ ਮੁਕੱਦਮਾ ਵਿੱਚ ਮਨਰਾਜ ਸਿੰਘ ਸਰਾਉ (ਉਮਰ 20 ਸਾਲ) ਅਤੇ ਇਸ ਦਾ ਪਿਤਾ ਅਮਨਦੀਪ ਸਿੰਘ (ਉਮਰ ਕਰੀਬ 45) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਦੁਗਾਲ ਥਾਣਾ ਪਾਤੜਾ ਹਾਲ ਮਕਾਨ ਨੰਬਰ 2052 ਏ ਸੈਕਟਰ 66 ਐਮ.ਆਈ.ਜੀ.ਫਲੈਟ ਐਸ.ਏ.ਐਸ.ਨਗਰ ਮੋਹਾਲੀ ਸਾਹਮਣੇ ਆਏ ਸੀ ਨੂੰ ਦੋਸੀ ਨਾਮਜਦ ਕੀਤਾ ਗਿਆ ਸੀ ਜਿਹਨਾ ਦੀ ਗ੍ਰਿਫਤਾਰੀ ਸਬੰਧੀ ਇਸ ਟੀਮ ਵੱਲੋ ਸੰਗਰੂਰ, ਮਾਨਸਾ, ਮੋਹਾਲੀ ਅਤੇ ਚੰਡੀਗੜ੍ਹ ਵਿਖੇ ਇਹਨਾ ਦੇ ਟਿਕਾਣਿਆਂ ਪਰ ਰੇਡਾ ਕੀਤੀਆ ਜਾ ਰਹੀਆ ਸਨ।

ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 27/02/2020 ਨੂੰ ਪਟਿਆਲਾ ਪੁਲਿਸ ਵੱਲੋਂ ਮੁਕੱਦਮਾ ਉਕਤ ਦੇ ਮੁੱਖ ਦੋਸੀ ਮਨਰਾਜ ਸਿੰਘ ਸਰਾਉ ਨੂੰ ਸਮਾਣਾ ਪਟਿਆਲਾ ਰੋਡ ਬਾ ਹੱਦ ਪਿੰਡ ਢੈਂਠਲ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਨਿਸਾਨਦੇਹੀ ਤੇ ਵਾਰਦਾਤ ਸਮੇਂ ਵਰਤੀ ਰਾਈਫਲ 12 ਬੋਰ ਸਮੇਤ 20 ਜਿੰਦਾ ਕਾਰਤੂਸ 12 ਬੋਰ ਅਤੇ 03 ਖੋਲ ਰੋਦ 12 ਬੋਰ ਅਤੇ ਇਕ ਅਸਲਾ ਲਾਇਸੰਸ ਜ਼ੋ ਕਿ ਮਨਰਾਜ ਸਿੰਘ ਸਰਾਓੁ ਤੇ ਨਾਮ ਤੇ ਸਾਲ 2018 ਵਿੱਚ ਜਿਲਾ ਐਸ.ਏ.ਐਸ.ਨਗਰ ਮੋਹਾਲੀ ਤੋ ਜਾਰੀ ਹੋਇਆ ਹੈ, ਬਰਾਮਦ ਕੀਤੇ ਗਏ ਹਨ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਮਨਰਾਜ ਸਿੰਘ ਸਰਾਉ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਮਨਰਾਜ ਸਿੰਘ ਸਰਾਉ ਤੇ ਇਸ ਦਾ ਪਿਤਾ ਅਮਨਦੀਪ ਸਿੰਘ ਦੋਵੇ ਜਣੇ ਆਈ.ਟੀ.ਆਈ.ਰੋਡ ਪਾਸ ਬਣੇ ਇਕ ਪੀ.ਜੀ. ਵਿੱਚ ਕਿਰਾਏ ਪਰ ਪਿਛਲੇ ਇਕ ਹਫਤੇ ਤੋ ਰਹਿੰਦੇ ਸੀ ਅਤੇ ਕਦੇ ਕਦਾਈ ਨੇਪਾਲੀ ਢਾਬੇ ਪਰ ਖਾਣਾ ਖਾਣ ਲਈ ਆਉਦੇ ਸੀ ਜ਼ੋ ਕਿ ਪੀ.ਜੀ. ਦੇ ਨੇੜੇ ਹਨ। ਇਸ ਤੋ ਪਹਿਲਾ ਇਹ ਦੋਵੇ ਜਣੇ ਮੋਹਾਲੀ ਵਿਖੇ ਹੀ ਆਪਣੀ ਰਿਹਾਇਸ ਪਰ ਰਹਿੰਦੇ ਸੀ।

ਅਮਨਦੀਪ ਸਿੰਘ ਪਾਸ ਪਿੰਡ ਦੁਗਾਲ ਵਿਖੇ ਜਮੀਨ ਹੈ ਜਿਸਨੇ ਠੇਕੇ ਪਰ ਦਿੱਤੀ ਹੋਈ ਹੈ ਹੋਰ ਕੋਈ ਕੰਮ ਧੰਦਾ ਨਹੀ ਕਰਦਾ ਹੈ ਅਮਨਦੀਪ ਸਿੰਘ ਦਾ ਆਪਣੀ ਘਰਵਾਲੀ ਨਾਲ ਘਰੇਲੂ ਝਗੜਾ ਚਲਦਾ ਹੈ ਜਿਸ ਕਰਕੇ ਉਹ ਆਪਣੇ ਇਕ ਲੜਕੇ ਨਾਲ ਪਟਿਆਲਾ ਵਿਖੇ ਅਲੱਗ ਤੋਰ ਪਰ ਰਹਿ ਰਹੀ ਹੈ।ਮਨਰਾਜ ਸਿੰਘ ਸਰਾਉੁ ਜ਼ੋ ਕਿ ਬੀ.ਏ.ਦੀ ਪੜਾਈ ਲਵਲੀ ਯੂਨੀਵਰਸਿਟੀ ਜਲੰਧਰ ਤੋ ਕਰ ਰਿਹਾ ਹੈ ਅਤੇ ਮਨਰਾਜ ਸਿੰਘ ਸਰਾਉ ਪੜਾਈ ਦੇ ਨਾਲ ਨਾਲ ਸਾਲ 2017 ਤੋ ਟਰੇਪ ਸੂਟਿੰਗ ਵੀ ਕਰਦਾ ਹੈ ਅਤੇ ਪਟਿਆਲਾ ਵਿਖੇ ਟਰੈਨਿੰਗ ਵੀ ਲੈ ਰਿਹਾ ਹੈ ।ਜੋ ਇਕ ਵਧੀਆ ਟਰੇਪ ਸੂਟਰ ਹੈ ਜਿਸ ਵਿੱਚ ਕਈ ਤਗਮੇ ਵੀ ਹਾਸਲ ਕਰ ਚੁੱਕਾ ਹੈ।

ਵਜ੍ਹਾ ਰੰਜਸ : ਮਿਤੀ 19/02/2020 ਨੂੰ ਮਨਰਾਜ ਸਿੰਘ ਸਰਾਓੁ ਤੇ ਇਸ ਦਾ ਪਿਤਾ ਅਮਨਦੀਪ ਸਿੰਘ ਜਦੋ ਵਕਤ ਕਰੀਬ 9-30 ਪੀ.ਐਮ ਤੋ ਬਾਅਦ ਖਾਣਾ ਖਾਣ ਲਈ ਨੇਪਾਲੀ ਢਾਬੇ ਪਰ ਗਏ ਸੀ ਜਿਥੇ ਪਹਿਲਾ ਹੀ ਮ੍ਰਿਤਕ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ ਬੈਠੇ ਸਨ।ਨੇਪਾਲੀ ਢਾਬੇ ਉਪਰ ਮ੍ਰਿਤਕ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਦਾ ਮਨਰਾਜ ਸਿੰਘ ਸਰਾਓੁ ਇਸ ਦੇ ਪਿਤਾ ਨਾਲ ਕਿਸੇ ਗੱਲ ਨੂੰ ਲੈਕੇ ਤਕਰਾਰਬਾਜੀ ਤੋ ਬਾਅਦ ਝਗੜਾ ਹੋਇਆ ਸੀ ਜਿਸ ਵਿੱਚ ਅਮਨਦੀਪ ਸਿੰਘ ਦੇ ਵੀ ਸੱਟਾ ਲੱਗੀਆ ਸਨ ।

ਇਸ ਝਗੜੇ ਦੀ ਰੰਜਸ ਕਾਰਨ ਮਨਰਾਜ ਸਿੰਘ ਸਰਾਓੁ ਅਤੇ ਇਸ ਦੇ ਪਿਤਾ ਨੇ ਪੀ.ਜੀ. ਤੋ 12 ਬੋਰ ਰਾਈਫਲ ਲੈਕੇ ਦੁਬਾਰਾ ਨੇਪਾਲੀ ਢਾਬੇ ਤੇ ਆ ਗਏ ਜਦੋ ਢਾਬੇ ਤੋ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਆਪਣੇ ਆਪਣੇ ਘਰ ਨੂੰ ਮੋਟਰਸਾਇਲ ਪਰ ਜਾਣ ਲੱਗੇ ਤਾਂ ਇਹਨਾ ਦੋਵਾ ਨੇ 12 ਬੋਰ ਰਾਈਫਲ ਨਾਲ ਦੋਵੇਂ ਮ੍ਰਿਤਕਾਂ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ ਤੇ ਕਾਤਲਾਨਾਂ ਹਮਲਾ ਕਰਕੇ, ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਿਥੇ ਦੋਵਾ ਦੀ ਮੌਕਾ ਪਰ ਹੀ ਮੋਤ ਹੋ ਗਈ ਸੀ ਅਤੇ ਇਹ ਦੋਵੇ ਜਣੇ ਮੋਕਾ ਤੋ ਫਰਾਰ ਹੋ ਗਏ ਸੀ।

ਦੋਸੀ ਮਨਰਾਜ ਸਿੰਘ ਸਰਾਓੁ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ ਜਿਸ ਨੂੰ ਪੇਸ ਅਦਾਲਤ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION