36.1 C
Delhi
Thursday, March 28, 2024
spot_img
spot_img

ਮਾਮਲਾ 50 ਲੱਖ ਦੀ ਫ਼ਿਰੌਤੀ ਮੰਗਣ ਦਾ, ਪਟਿਆਲਾ ਪੁਲਿਸ ਨੇ 2 ਟੈਕਸੀ ਚਾਲਕ ਕਾਬੂ ਕੀਤੇ

ਪਟਿਆਲਾ, 30 ਜਨਵਰੀ, 2020 –
ਪਟਿਆਲਾ ਪੁਲਿਸ ਨੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਇੱਕ ਮਾਮਲੇ ਨੂੰ ਮੁਕੱਦਮਾ ਦਰਜ ਹੋਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਹੀ ਹੱਲ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਜਣੇ ਟੈਕਸੀ ਚਾਲਕ ਨਿਕਲੇ ਹਨ।

ਇਹ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਵੱਡੀ ਕਾਮਯਾਬੀ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਉਸ ਸਮੇਂ ਮਿਲੀ ਜਦੋਂ ਥਾਣਾ ਸਨੌਰ ਦੀ ਪੁਲਿਸ ਪਾਰਟੀ ਨੇ ਪਿੰਡ ਬੋਲੜ ਕਲਾਂ ਦੇ ਗੁਰਦੀਪ ਸਿੰਘ ਪੁੱਤਰ ਲੇਟ ਤੇਜਾ ਸਿੰਘ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ 35 ਸਾਲਾ ਅੱਠਵੀਂ ਪਾਸ ਗੁਰਦੇਵ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬੋਲੜ ਕਲਾਂ ਤੇ 32 ਸਾਲਾ 12ਵੀਂ ਪਾਸ ਚਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਗੁਰਨਾਮ ਸਿੰਘ ਵਾਸੀ ਜੁਝਾਰ ਨਗਰ ਪਟਿਆਲਾ ਰੋਡ ਸਨੌਰ ਨੂੰ ਗ੍ਰਿਫ਼ਤਾਰ ਕੀਤਾ, ਜਿਸ ਸੰਬਧੀ ਮੁੱਕਦਮਾ ਨੰਬਰ 09 ਮਿਤੀ 28.01.2020 ਅ/ਧ 386,387,506,34 ਆਈ.ਪੀ.ਸੀ ਤਹਿਤ ਥਾਣਾ ਸਨੌਰ ਵਿਖੇ ਦਰਜ ਹੈ।

ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਦਈ ਗੁਰਦੀਪ ਸਿੰਘ ਪੁੱਤਰ ਲੇਟ ਤੇਜਾ ਸਿੰਘ ਵਾਸੀ ਬੋਲੜ ਕਲਾਂ ਨੂੰ ਮਿਤੀ 07 ਦਸੰਬਰ 2019 ਨੂੰ ਅਣਪਛਾਤੇ ਵਿਅਕਤੀਆਂ ਨੇ ਇੱਕ ਧਮਕੀ ਭਰਿਆ ਪੱਤਰ ਪਹੁੰਚਾ ਕੇ 50 ਲੱਖ ਰੁਪਏ ਦੀ ਰਕਮ ਦੀ ਮੰਗ ਕੀਤੀ ਸੀ ਅਤੇ ਇਹ ਰਕਮ ਗੁਰਦੁਆਰਾ ਸ਼ਹੀਦ ਸਿੰਘਾਂ ਘਨੌਰ ਰੋਡ ਨੇੜੇ ਚੱਪੜ ਵਿਖੇ 14 ਦਸੰਬਰ 2019 ਨੂੰ ਦੇਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ‘ਚ ਉਸ ਸਮੇਤ ਉਸਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਫ਼ੋਨ ਰਾਹੀਂ ਵੀ ਧਮਕੀ ਦਿੱਤੀ ਕਿ ਉਸ ਨੇ ਰਕਮ ਦਿੱਤੀ ਹੋਈ ਜਗਾ ‘ਤੇ ਨਹੀਂ ਪਹੁੰਚਾਈ, ਹੁਣ ਨਤੀਜੇ ਭੁਗਤਣ ਲਈ ਤਿਆਰ ਰਹੇ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਗੁਰਦੀਪ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਇਹ ਮੁਕਦਮਾ ਦਰਜ ਕਰਕੇ ਇਸਨੂੰ ਹੱਲ ਕਰਨ ਲਈ ਡੀ.ਐਸ.ਪੀ. ਦਿਹਾਤੀ ਸ੍ਰੀ ਅਜੈ ਪਾਲ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਸਨੌਰ ਇੰਸਪੈਕਟਰ ਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆ, ਇਸ ਮੁਕੱਦਮੇ ਦੇ ਦਰਜ ਹੋਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਗੁਰਦੇਵ ਸਿੰਘ ਵਾਸੀ ਬੋਲੜ ਕਲਾਂ ਤੇ ਚਮਨਪੀ੍ਰਤ ਸਿੰਘ ਉਰਫ ਮਨੀ ਵਾਸੀ ਜੁਝਾਰ ਨਗਰ ਪਟਿਆਲਾ ਰੋਡ ਸਨੌਰ ਨੂੰ ਮਿਤੀ 29 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਐਸ.ਪੀ. ਸਿਟੀ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆਂ ਕਿ ਉਨ੍ਹਾਂ ਸਿਰ ਬੈਂਕ ਦਾ ਕਾਫ਼ੀ ਕਰਜ਼ਾ ਹੋ ਗਿਆ ਸੀ ਅਤੇ ਬੈਂਕ ਵਾਲੇ ਉਹਨਾਂ ਦੇ ਘਰ ਗੇੜੇ ਮਾਰਦੇ ਸਨ ਜਿਸ ਕਰਕੇ ਉਨ੍ਹਾਂ ਦੋਵਾਂ ਨੇ, ਜੋ ਕਿ ਪਹਿਲਾਂ ਸਨੌਰ ਵਿਖੇ ਟੈਕਸੀ ਚਲਾਉਂਦੇ ਸਨ, ਨੇ ਰਲਕੇ ਗੁਰਦੀਪ ਸਿੰਘ ਤੋਂ ਫ਼ਿਰੌਤੀ ਮੰਗਣ ਦੀ ਸਾਜਿਸ਼ ਰਚੀ।

ਹਿਲਾਂ ਗੁਰਦੀਪ ਸਿੰਘ ਦੇ ਨੌਕਰ ਵਿਜੈ ਕੁਮਾਰ ਨੂੰ ਰਸਤੇ ਵਿੱਚ ਇੱਕ ਲਿਫ਼ਾਫਾ ਆਪਣੇ ਮਾਲਕ ਨੂੰ ਦੇਣ ਲਈ ਫੜਾਇਆ, ਜਿਸ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੰਦਿਆਂ ਪੰਜਾਹ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਇਸ ਤੋਂ ਬਾਅਦ ਇਹ ਰਕਮ ਨਾ ਮਿਲਣ ‘ਤੇ ਇਨ੍ਹਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਫ਼ੋਨ ਲੈ ਕੇ ਗੁਰਦੀਪ ਸਿੰਘ ਨੂੰ ਧਮਕੀ ਦਿੱਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION