26.1 C
Delhi
Saturday, April 13, 2024
spot_img
spot_img

‘ਪਟਿਆਲਾ ਹੈਰੀਟੇਜ ਫੈਸਟੀਵਲ-2023’ – ਐਰੋ ਮਾਡਲਿੰਗ ਸ਼ੋਅ ‘ਚ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ

Patiala Heritage Festival 2023 – Models of planes during Aero Show remained centre of attraction

ਯੈੱਸ ਪੰਜਾਬ
ਪਟਿਆਲਾ, 4 ਫਰਵਰੀ, 2023:
ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ ‘ਤੇ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ ਗਏ, ਜਿਨ੍ਹਾਂ ਨੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਤੋਂ ਇਲਾਵਾ ਸੈਸਨਾ-172 ਤੇ ਪਪਿਸਟਰਲ ਵਾਇਰਸ ਜਹਾਜਾਂ ਅਤੇ ਪੈਰਾ ਗਲਾਇੰਡਿੰਗ ਦੇ ਦਿਖਾਏ ਗਏ ਕਰਤੱਬ ਖਿੱਚ ਦਾ ਕੇਂਦਰ ਬਣੇ।

ਇਸ ਸਮੇਂ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਸ਼ਾਮਲ ਹੋਏ। ਜਦਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਵਰੁਣ ਸ਼ਰਮਾ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਾਬਕਾ ਆਈ.ਏ.ਐਸ. ਸ਼ਿਵਦੁਲਾਰ ਸਿੰਘ ਢਿੱਲੋਂ, ਐਸ.ਡੀ.ਐਮ. ਤੇ ਨੋਡਲ ਅਫ਼ਸਰ ਚਰਨਜੀਤ ਸਿੰਘ ਵੀ ਮੌਜੂਦ ਸਨ।

ਅਜੀਤਪ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਰਾਹ ਦਿਖਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਇਸ ਮੌਕੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਉਤਸਵਾਂ ਨਾਲ ਜਿੱਥੇ ਸੈਰ ਸਪਾਟੇ ਨੂੰ ਬੜ੍ਹਾਵਾ ਮਿਲਦਾ ਹੈ, ਉਥੇ ਹੀ ਹੈਰੀਟੇਜ ਫੈਸਟੀਵਲ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾਉਂਦੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸਮਾਰੋਹ ਦੀ ਸਫ਼ਲਤਾ ਲਈ ਪਟਿਆਲਾ ਏਵੀਏਸ਼ਨ ਕਲੱਬ, ਭਾਰਤੀ ਫ਼ੌਜ, ਐਨ.ਸੀ.ਸੀ. ਤੇ ਪਟਿਆਲਾ ਐਰੋਮਾਡਲਿੰਗ ਸੁਸਾਇਟੀ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ।

ਐਰੋ ਮਾਡਲਿੰਗ ਸ਼ੋਅ ਮੌਕੇ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਤੇ ਕੈਪਟਨ ਸਿਮਰ ਟਿਵਾਣਾ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ ਦੇ ਕਰਤੱਬ ਅਤੇ ਐਨ.ਸੀ.ਸੀ. ਦੇ ਪਪਿਸਟਰਲ ਵਾਇਰਸ ਜਹਾਜ ਦੇ ਪਾਇਲਟ ਗਰੁੱਪ ਕੈਪਟਨ ਰਜੇਸ਼ ਸ਼ਰਮਾ ਤੇ ਐਸ.ਕੇ. ਸ਼ਰਮਾ ਨੇ ਵੱਖਰੇ ਤੌਰ ‘ਤੇ ਕਰਤੱਬ ਦਿਖਾਏ। ਇਸ ਤੋਂ ਬਿਨ੍ਹਾਂ ਪੰਜਾਬ ਪੈਰਾ ਗਲਾਇਡਿੰਗ ਐਸੋਸੀਏਸ਼ਨ ਦੇ ਸੁਖਚਰਨ ਸਿੰਘ ਨਿੱਕਾ ਬਰਾੜ ਤੇ ਅਕਾਸ਼ਦੀਪ ਸਿੰਘ ਨੇ ਪਾਵਰ ਪੈਰਾ ਗਲਾਇਡਰ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਜਦੋਂਕਿ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਨੇ ਐਕਸਟਰਾ 260 ਦਾ ਮਾਡਲ ਅਤੇ ਉਨ੍ਹਾਂ ਦੇ ਪੋਤਰੇ ਵਾਈ.ਪੀ.ਐਸ. ਸਕੂਲ ‘ਚ 9ਵੀਂ ਜਮਾਤ ਦੇ ਵਿਦਿਆਰਥੀ ਮਨਕਰਨ ਸਿੰਘ ਨੇ ਹਾਰਬਰ ਪਲੇਨ ਉਡਾਇਆ ਤੇ ਜਹਾਜ ਦਾ ਲੂਪ, ਵਿੰਗਓਵਰ ਤੇ ਰੋਲ ਕਰਕੇ ਜਹਾਜ ਦੇ ਮਾਡਲ ਦੇ ਕਰਤੱਬ ਦਿਖਾਏ।

ਲੁਧਿਆਣਾ ਤੋਂ ਪੁੱਜੇ ਸੰਤ ਸਿੰਘ ਮਠਾੜੂ ਨੇ ਐਕਸਟਰਾ-300, ਆਦੇਸ਼ ਯੁਨੀਵਰਸਿਟੀ ਬਠਿੰਡਾ ਤੋਂ ਵਿਜੇ ਵੀਰ ਸਿੰਘ ਖੋਖਰ ਨੇ ਐਂਗਲ, ਸਕੋਰਪੀਅਨ ਜੈਟ ਤੇ ਐਸ ਮਿਡ ਵਿੰਗ ਐਰੋਬੋਟਿਕ ਮਾਡਲ ਉਡਾਇਆ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਨੇ ਯੂਕਰੇਨ ਵੱਲੋਂ ਸੁੱਟੇ ਗਏ ਰੂਸ ਦੇ ਜਹਾਜ ਐਂਟੋਨੋਵ 225 ਦੇ ਕਰਤੱਬ ਦਿਖਾਏ। ਇਸ ਤੋਂ ਬਿਨ੍ਹਾਂ ਅਰਪਿਤ ਭੋਗਲ, ਨਮਿੰਦਰ ਭੋਗਲ ਨੇ ਟੁਕੈਨੋ 50 ਸੀ.ਸੀ., ਸੈਲਫ਼ ਮੇਡ ਜਹਾਜਾਂ ਦੇ ਮਾਡਲ ਦਿਖਾਏ। ਸਹਿਜਬੀਰ ਖਰੜ ਨੇ ਹੈਲੀਕਾਪਟਰ ਦਾ ਮਾਡਲ ਦਿਖਾਇਆ। ਇਸ ਮੌਕੇ ਰੈਡ ਬੁਲ ਰੇਸ ਵਾਲੇ ਜਹਾਜ ਦੇ ਮਾਡਲ, ਬੋਇੰਗ, ਸਪੇਸ ਵਾਕਰ ਆਦਿ ਦੇ ਮਾਡਲ ਵੀ ਦਿਲਚਸਪੀ ਦਾ ਕੇਂਦਰ ਰਹੇ।

ਜਹਾਜਾਂ ਦੇ ਮਾਡਲਾਂ ਦੇ ਇਨ੍ਹਾਂ ਕਰਤੱਬਾਂ ਬਾਬਤ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਿਲ ਦੇ ਸਾਬਕਾ ਸੀ.ਈ.ਓ. ਏ.ਪੀ.ਐਸ. ਵਿਰਕ ਨੇ ਵਿਸਥਾਰ ‘ਚ ਜਾਣਕਾਰੀ ਦਿੱਤੀ ਉਨ੍ਹਾਂ ਦੇ ਨਾਲ ਮਾਡਲ ਏਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਨੇ ਨੌਜਵਾਨਾਂ ਨੂੰ ਹਵਾਈ ਫ਼ੌਜ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ।

ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਇਸ ਸਮਾਰੋਹ ‘ਚ ਐਨ.ਸੀ.ਸੀ. ਦੇ ਕੈਡੇਟਾਂ ਨੇ ਮਾਰਚ ਪਾਸਟ ਕੀਤਾ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਜਹਾਜਾਂ ਦੇ ਕਰਤੱਬਾਂ ਦਾ ਆਨੰਦ ਮਾਣਿਆਂ।

ਇਸ ਮੌਕੇ ਆਪ ਆਗੂ ਮੇਜਰ ਆਰ.ਪੀ.ਐਸ. ਮਲਹੋਤਰਾ, ਕਰਨਲ ਸ਼ਰੀ ਗਰੇਵਾਲ ਸਮੇਤ ਸਿਵਲ ਤੇ ਫੌਜ ਦੇ ਅਧਿਕਾਰੀ ਵੀ ਮੌਜੂਦ ਸਨ। ਜਦੋਂਕਿ ਵਿਦਿਆਰਥੀਆਂ ਲਈਐਨ.ਸੀ.ਸੀ., ਪੰਜਾਬ ਸਟੇਟ ਐਰੋਨਾਟੀਕਲ ਇੰਜੀਨੀਅਰਿੰਗ ਕਾਲਜ, ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਕੀਤੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION