35.1 C
Delhi
Thursday, March 28, 2024
spot_img
spot_img

‘ਪ੍ਰਕਾਸ਼ ਉਤਸਵ 550’ ‘ਐਪ’ ਜਾਰੀ, ਸ਼ਰਧਾਲੂਆਂ ਨੂੰ ਇਸ ‘ਐਪ’ ਤੋਂ ਮਿਲਣਗੀਆਂ ਮਹੱਤਵਪੂਰਨ ਜਾਣਕਾਰੀਆਂ

ਸੁਲਤਾਨਪੁਰ ਲੋਧੀ, 15 ਅਕਤੂਬਰ 2019 –
ਸ੍ਰੀ ਗੁਰੂ ਨਾਨਕੇ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਅੱਜ ਵਿਸ਼ੇਸ਼ਤਾਵਾਂ ਭਰਪੂਰ ‘ ਪ੍ਰਕਾਸ਼ ਉਤਸਵ 550” ਮੋਬਾਇਲ ਐਪ ਜਾਰੀ ਕੀਤੀ ਗਈ।

ਇਹ ਐਪ ਇਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਇਲ ਡਾਟਾ ਆਫ ਲਾਈਨ ਹੋਣ ‘ਤੇ ਵੀ ਕੰਮ ਕਰੇਗੀ ਅਤੇ ਇਸ ਲਈ ਇੰਟਰਨੈਟ ਕੁਨੈਕਟਿਵਿਟੀ ਦੀ ਵੀ ਜਰੂਰਤ ਨਹੀਂ ਪਵੇਗੀ।

ਮੋਬਾਇਲ ਐਪ ਨੂੰ ਜਾਰੀ ਕਰਨ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ.ਪੀ.ਐਸ.ਖਰਬੰਦਾ ਅਤੇ ਐਸ.ਐਸ.ਪੀ.ਸਤਿੰਦਰ ਸਿੰਘ ਨੇ ਕਿਹਾ ਕਿ ਇਹ ਮੋਬਾਇਲ ਐਪ ਵਿਸਵ ਭਰ ਤੋਂ ਆਉਣ ਵਾਲੇ ਸਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਅਵਾਜਾਈ ਰੂਟ, ਰੇਲਵੇ , ਰਿਹਾਇਸ਼, ਸੁਰੱਖਿਆ , ਇਤਿਹਾਸਿਕ ਗੁਰਦੁਆਰਾਂ, ਡਾਕਟਰੀ ਸਹੂਲਤ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ।

ਉਨ੍ਹਾਂ ਕਿਹਾ ਕਿ ਐਨਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਗੂਗਲ ਪਲੇਅ ਸਟੋਰ ਵਿੱਚ ਜਾ ਕੇ ਇਹ ਮੋਬਾਇਲ ਐਪ ਡਾਉੂਨ ਲੋਡ ਕਰ ਸਕਦੇ ਹਨ ਜਦਕਿ ਆਈ ਫੋਨ ਵਰਤਣ ਵਾਲੇ ਅਗਲੇ ਤਿੰਨ ਦਿਨਾਂ ਤੋਂ ਐਪਲ ਸਟੋਰ ਵਿੱਚ ਜਾ ਕੇ ਐਪ ਡਾਊਨਲੋਡ ਕਰ ਸਕਦੇ ਹਨ।

ਐਪ ਦੀਆਂ ਵਿਸ਼ੇਸਤਾਵਾਂ ਦੱਸਦਿਆਂ ਉਨਾਂ ਕਿਹਾ ਕਿ ਇਸ ਮੋਬਾਇਲ ਐਪ ‘ਤੇ ਸਿੰਗਲ ਕਲਿੱਕ ਨਾਲ ਇਤਿਹਾਸਿਕ ਗੁਰਦੁਆਰਿਆਂ, ਟਰਾਂਸਪੋਰਟ, ਸਿਹਤ ਸੇਵਾਵਾਂ, ਪ੍ਰਬੰਧਨ, ਭੋਜਨ ਅਤੇ ਪਾਣੀ ਪ੍ਰਬੰਧਨ, ਪਖਾਨੇ ਅਤੇ ਕੂੜੇ ਦੀ ਸੰਭਾਲ, , ਪੁਲਿਸ ਚੈਕ ਪੋਸਟ ਮੇਨੈਜਮੈਂਟ, ਆਈ.ਟੀ.ਸੂਚਨਾ ਕੇਂਦਰ, ਕੀ ਮੈ ਤੁਹਾਡੀ ਮਦਦ ਕਰ ਸਕਦਾ ਹਾਂ ਡੈਸਕ, ਪਾਰਕਿੰਗ, ਗੁਆਚਿਆਂ ਦੀ ਭਾਲ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰਧਾਲੂ 37 ਵੱਖ ਵੱਖ ਲੰਗਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।

ਉਨ੍ਹਾਂ ਕਿਹਾ ਕਿ ਜੀ.ਪੀ.ਐਸ ਲੁਕੇਸ਼ਨ ਰਾਹੀਂ ਤਿੰਨ ਟੈਂਟ ਸਿਟੀ ਅਤੇ 9 ਪਾਰਕਿੰਗ ਸਥਾਨਾਂ ਦੀ ਵੀ ਜਾਣਕਾਰੀ ਐਪ ‘ਤੇ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਸੜਕੀ ਰਾਸਤੇ ਤੋਂ ਆਉਣ ਵਾਲੇ ਸ਼ਰਧਾਲੂ ਉਨਾਂ ਨੂੰ ਅਲਾਟ ਹੋਏ ਟੈਂਟ ਸਿਟੀ ਅਤੇ ਪਾਰਕਿੰਗ ਸਥਾਨਾਂ ਦੀ ਚੋਣ ਕਰ ਸਕਣ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਦੇ ਪੈਦਾ ਹੋਣ ‘ਤੇ ਹਰ ਤਰਾਂ ਦੀਆਂ ਹੈਲਪਲਾਈਨਾਂ, ਏ.ਟੀ.ਐਮ ਪੁਆਇੰਟਾਂ ਬਾਰੇ ਇਸ ਐਪ ‘ਤੇ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ, ਲੋਹੀਆਂ, ਕਪੂਰਥਲਾ ਅਤੇ ਜਲੰਧਰ ਦੇ 44 ਹਸਪਤਾਲਾਂ ਦੀਆਂ ਥਾਵਾਂ ਬਾਰੇ ਵੀ ਐਪ ‘ਤੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਧਾਲੂਆਂ ਦੀ ਸਹੂਲਤ ਤੋਂ ਇਲਾਵਾ ਮਨੁੱਖੀ ਸਰੋਤਾਂ ਦੇ ਪ੍ਰਬੰਧਨ ਅਤੇ ਸਾਰੇ ਸੈਕਟਰਾਂ ਵਿੱਚ ਤਾਇਨਾਤ ਕੀਤੇ ਗਏ ਅਧਿਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਲਈ ਪਹਿਚਾਣ ਪੱਤਰ ਵੀ ਕਿਆਊ ਆਰ ਕੋਡ, ਫੋਟੋ ਅਤੇ ਰਜਿਸਟਰਡ ਮੋਬਾਇਲ ਨੰਬਰ ਹੋਣ ‘ਤੇ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਨ ਕਾਰਜ ਨੂੰ ਸਫ਼ਲ ਬਣਾਉਣ ਲਈ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ 9000 ਤੋਂ ਵੱਧ ਕੀਤੇ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਡ ਜਾਰੀ ਕਰਨ ਵਿੱਚ ਪੈਸੇ ਅਤੇ ਊਰਜਾ ਦੀ ਵੀ ਬਚਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਐਪ ਦੀ ਮਦਦ ਨਾਲ ਡਿਊਟੀ ‘ਤੇ ਤਾਇਨਾਤ ਕਰਮਚਾਰੀ ਆਪਣੀ ਡਿਊਟੀ ਸਥਾਨ, ਸਮਾਂ ਅਤੇ ਕੀਤੀ ਜਾਣ ਵਾਲੀ ਡਿਊਟੀ ਬਾਰੇ ਵੀ ਜਾਣਨ ਦੇ ਸਮਰੱਥ ਹੋ ਸਕਣਗੇ।

ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕਮਿਊਨੀਕੇਸ਼ਨ ਕੰਪਨੀਆਂ ਵਲੋਂ 20 ਹਾਈ ਫ੍ਰਿਕਿਊਐਂਸੀ ਵਾਲੇ ਮੋਬਾਇਲ ਸਿਗਨਲ ਟਾਵਰ ਲਗਾਏ ਜਾਣਗੇ ਜੋ ਕਿ ਲੱਖਾਂ ਸਰਧਾਲਆਂ ਨੂੰ ਇੰਟਰਨੈਟ ਡਾਟਾ ਦੀ ਸਹੂਲਤ ਮੁਹੱਈਆ ਕਰਵਾਉਣਗੇ ਜਦਕਿ ਇਸ ਤੋਂ ਪਹਿਲਾਂ 16000 ਸ਼ਹਿਰ ਵਾਸੀਆਂ ਨੂੰ ਡਾਟਾ ਮੁਹੱਈਆ ਕਰਵਾਇਆ ਜਾ ਰਿਹਾ ਸੀ।

ਇਸ ਮੌਕੇ ਐਸ.ਡੀ.ਐਮ.ਚਾਰੂਮਿਤਾ, ਓ.ਐਸ.ਡੀ. 550 ਸਾਲਾ ਉਤਸਵ ਨਵਨੀਤ ਕੌਰ ਬੱਲ ਅਤੇ ਐਸ.ਪੀ.ਤੇਜਬੀਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION