30.1 C
Delhi
Saturday, April 13, 2024
spot_img
spot_img

ਨੌਜਵਾਨ ਲੜਕੀਆਂ ਦੇ ਮਾਪੇ ਸੋਚ ਸਮਝ ਕੇ ਆਪਣੀਆਂ ਕੁੜੀਆਂ ਨੂੰ ਵਿਦੇਸ਼ ਭੇਜਣ: ਸਤਨਾਮ ਸਿੰਘ ਚਾਹਲ

Parents of young girls should think twice before sending them abroad: Satnam Singh Chahal

ਅਮਰੀਕਾ ਵਿਚ ਪੰਜਾਬੀ ਭਾਈਚਾਰੇ ਦੇ ਸਮਾਜਕ ਤਾਣੇ ਬਾਣੇ ਵਿਚ ਵਿਚਰਦਿਆਂ ਕਿਸੇ ਨਾ ਕਿਸੇ ਮੋੜ ਤੇ ਪੰਜਾਬ ਤੋਂ ਵੱਖ ਵੱਖ ਤਰੀਕਿਆਂ ਨਾਲ ਅਮਰੀਕਾ ਪਹੁੰਚੀਆਂ ਨੌਜਵਾਨ ਕੁੜੀਆਂ ਦੀ ਦਰਦ ਭਰੀ ਵਿਿਥਆ ਸੁਣ ਕੇ ਮਨ ਇਹ ਸੋਚਣ ਤੇ ਮਜ਼ਬੂਰ ਹੋ ਜਾਂਦਾ ਹੈ ਕਿ ਸਾਡੇ ਪੰਜਾਬੀ ਪਰਵਾਰਾਂ ਦੀਆਂ ਆਰਥਿਕ ਤੰਗੀਆਂ ਤੇ ਮਜ਼ਬੂਰੀਆਂ ਨੇ ਉਨ੍ਹਾਂ ਨੂੰ ਕਿਹੜੇ ਕਿਹੜੇ ਪਾਪੜ ਵੇਲਣ ਲਈ ਮਜ਼ਬੂਰ ਕਰ ਦਿੱਤਾ ਹੋਇਆ ਹੈ। ਅਜਿਹੀਆਂ ਮੰਦਭਾਗੀ ਕੁੜੀਆਂ ਵਿਚੋਂ ਬਹੁਤ ਸਾਰੀਆਂ ਅਮਰੀਕਾ ਵਿਚ ਪੱਕੇ ਤੌਰ ਤੇ ਰਹਿਣ ਤੇ ਇਥੋਂ ਦੀ ਰੰਗੀਨ ਜਿੰਦਗੀ ਦੇ ਲਏ ਸੁਪਨਿਆਂ ਨੂੰ ਪੂਰਾ ਕਰਨ ਲਈ ਇਥੇ ਆਈਆਂ ਹੋਈਆਂ ਹਨ ਤੇ ਕੁਝ ਬੁਢੇ ਲਾੜਿਆਂ ਨਾਲ ਵਿਆਹ ਕਰਵਾ ਇਥੇ ਪਹੁੰਚੀਆਂ ਹਨ।

ਦੇਸ਼ ਵਿਦੇਸ਼ ਤੋਂ ਪ੍ਰਕਾਸ਼ਤ ਹੋਣ ਵਾਲੀਆਂ ਪੰਜਾਬੀ ਅਖਬਾਰਾਂ ਵਿਚ ਭਾਵੇਂ ਹਰ ਰੋਜ਼ ਕਿਸੇ ਨਾ ਕਿਸੇ ਸ਼ਕਲ ਵਿਚ ਇਨ੍ਹਾਂ ਕੁੜੀਆਂ ਦੀ ਦਰਦਨਾਕ ਵਿਿਥਆ ਬਾਰੇ ਚਰਚਾ ਹੁੰਦੀ ਰਹਿੰਦੀ ਹੈ ਲੇਕਿਨ ਫਿਰ ਵੀ ਪੰਜਾਬੀ ਪਰਿਵਾਰਾਂ ਵਲੋਂ ਬਗੈਰ ਕਿਸੇ ਸੋਚ ਵਿਚਾਰ ਦੇ ਆਪਣੀਆਂ ਨੌਜਵਾਨ ਧੀਆਂ ਨੂੰ ਅਮਰੀਕਾ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਇਥੇ ਆਉਣ ਵਾਲੀਆਂ ਪੰਜਾਬੀ ਨੌਜਵਾਨ ਕੁੜੀਆਂ ਆਪਣੇ ਪਿੰਡੇ ਤੇ ਦਰਦ ਤੇ ਸੰਤਾਪ ਹੰਢਾ ਰਹੀਆਂ ਹਨ। ਅਮਰੀਕਾ ਪਹੁੰਚ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਪੰਜਾਬੀ ਮੁਟਿਆਰਾਂ ਦੀ ਇਹ ਸੂਚੀ ਭਾਵੇਂ ਬਹੁਤ ਲੰਬੀ ਹੈ ਪਰ ਪੰਜਾਬ ਬੈਠੇ ਪਰਿਵਾਰਾਂ ਦੀ ਜਾਣਕਾਰੀ ਲਈ ਕੁਝ ਇਕ ਉਦਾਹਰਣਾਂ ਦੇਣੀਆਂ ਜ਼ਰੂਰੀ ਸਮਝਦਾ ਹਾਂ। ਕੁਝ ਦਿਨ ਹੋਏ ਮੈਨੂੰ ਇਕ ਨੌਜੁਆਨ ਕਿਸੇ ਕੰਮ ਲਈ ਮਿਲਣ ਵਾਸਤੇ ਆਇਆ।

ਉਸਦੇ ਨਾਲ ਇਕ ਖੁਬਸੂਰਤ ਨੌਜਵਾਨ ਪੰਜਾਬੀ ਕੁੜੀ ਨੂੰ ਵੇਖ ਕੇ ਮੈਨੂੰ ਇਸ ਲਈ ਹੈਰਾਨੀ ਹੋਈ ਕਿਉਂਕਿ ਮੈਨੂੰ ਇਸ ਗਲ ਦੀ ਜਾਣਕਾਰੀ ਸੀ ਕਿ ਉਸ ਨੌਜਵਾਨ ਦੀ ਪਤਨੀ ਤੇ ਬੱਚਾ ਅਜੇ ਪੰਜਾਬ ਤੋਂ ਇਥੇ ਨਹੀਂ ਆਏ। ਲੇਕਿਨ ਫਿਰ ਵੀ ਉਸ ਨੌਜਵਾਨ ਨਾਲ ਆਈ ਪੰਜਾਬੀ ਕੁੜੀ ਦੇ ਉਸ ਨੌਜਵਾਨ ਨਾਲ ਆਪਸੀ ਰਿਸ਼ਤੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਖੈਰ, ਉਹ ਨੌਜਵਾਨ ਮੇਰੇ ਨਾਲ ਗੱਲਬਾਤ ਖਤਮ ਕਰਕੇ ਵਾਪਸ ਚਲੇ ਗਿਆ। ਬਾਅਦ ਵਿਚ ਮੈਨੂੰ ਪਤਾ ਲਗਾ ਕਿ ਉਸ ਨੌਜਵਾਨ ਨਾਲ ਆਈ ਹੋਈ ਨੌਜਵਾਨ ਲੜਕੀ ਕਿਸੇ ਬੁਢੇ ਨਾਲ ਵਿਆਹ ਕਰਵਾ ਕੇ ਇਥੇ ਆਈ ਸੀ।

ਲੇਕਿਨ ਆਪਣੇ ਬੁਢੇ ਪਤੀ ਨਾਲ ਅਣਬਣ ਹੋਣ ਕਰਕੇ ਉਹ ਅਮਰੀਕਾ ਦੇ ਦੂਸਰੇ ਰਾਜ ਵਿਚੋਂ ਕੈਲੇਫੋਰਨੀਆ ਆ ਗਈ ਸੀ। ਉਸ ਲੜਕੀ ਦੀ ਮਾਸੀ ਮੇਰੇ ਵਾਕਫਕਾਰ ਨੌਜਵਾਨ ਦੇ ਪਿੰਡ ਰਹਿੰਦੀ ਸੀ। ਇਸ ਲਈ ਲੜਕੀ ਦੀ ਮਾਸੀ ਨੇ ਉਸ ਨੌਜਵਾਨ ਦੇ ਪਰਵਾਰ ਰਾਹੀਂ ਉਸ ਲੜਕੇ ਨੂੰ ਇਸ ਗਲ ਲਈ ਮਨਾ ਲਿਆ ਕਿ ਉਹ ਉਸਦੀ ਭਾਣਜੀ ਦੀ ਸਹਾਇਤਾ ਕਰਨ ਲਈ ਉਸਨੂੰ ਆਪਣੇ ਕੋਲ ਰਖ ਲਵੇ। ਆਪਣੇ ਪਿੰਡ ਉਸ ਲੜਕੀ ਦੀ ਮਾਸੀ ਦੀ ਗਲ ਮੰਨ ਕੇ ਉਸ ਨੌਜਵਾਨ ਨੇ ਉਸ ਲੜਕੀ ਨੂੰ ਆਪਣੇ ਕੋਲ ਰਖ ਲਿਆ। ਇੰਝ ਉਹ ਕਈ ਮਹੀਨੇ ਦੋਨੀਂ ਇਕੱਠੇ ਹੀ ਇਕੋ ਹੀ ਫਲੈਟ ਵਿਚ ਰਹਿੰਦੇ ਰਹੇ।

ਕੁਝ ਵਕਤ ਪਾ ਕੇ ਉਸ ਨੌਜਵਾਨ ਦੀ ਪਤਨੀ ਤੇ ਪੁਤਰ ਪੰਜਾਬ ਤੋਂ ਕੈਲੀਫੋਰਨੀਆ ਆ ਗਏ। ਹੁਣ ਉਹੋ ਹੀ ਨੌਜਵਾਨ ਉਸ ਪੰਜਾਬਣ ਕੁੜੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਪਤਨੀ ਤੇ ਬੱਚਿਆਂ ਨੂੰ ਨਾਲ ਲੈ ਕੇ ਨਿਊਯਾਰਕ ਜਾ ਕੇ ਰਹਿਣ ਲਗ ਪਿਆ ਤੇ ਆਪਣੇ ਕੋਲ ਕਾਫੀ ਮਹੀਨੇ ਰਖੀ ਨੌਜਵਾਨ ਪੰਜਾਬੀ ਕੁੜੀ ਨੂੰ ਆਪਣੇ ਰਹਿਮ ਤੇ ਜਿਉਣ ਲਈ ਕੈਲੇਫੋਰਨੀਆ ਵਿਚ ਛੱਡ ਗਿਆ। ਹੁਣ ਪਤਾ ਲਗਾ ਹੈ ਕਿ ਇਹ ਲੜਕੀ ਹੁਣ ਦਰ ਦਰ ਦੀਆਂ ਠੋਕਰਾਂ ਖਾਦੀ ਥਾਂ ਥਾਂ ਭਟਕ ਰਹੀ ਹੈ।

ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਪੰਜਾਬ ਤੋਂ ਅਮਰੀਕਾ ਆਈ ਲੜਕੀ ਦੀ ਵਿਿਥਆ ਇਸ ਨਾਲੋਂ ਵੀ ਜ਼ਿਆਦਾ ਦਰਦਨਾਕ ਹੈ। ਇਹ ਲੜਕੀ ਪੰਜਾਬ ਤੋਂ ਕਿਸੇ ਹਾਕੀ ਦੀ ਟੀਮ ਨਾਲ ਇਥੇ ਆਈ ਇਥੇ ਹੀ ਰਹਿ ਗਈ। ਪੁਛ ਪੁਛਾ ਕੇ ਉਸਨੇ ਇਥੇ ਪੱਕੇ ਹੋਣ ਲਈ ਇਥੇ ਮੈਕਸੀਕਨ ਮੂਲ ਦੇ ਆਦਮੀ ਨਾਲ ਕਾਗਜ਼ੀ ਵਿਆਹ ਰਚਾ ਲਿਆ ਤਾਂ ਕਿ ਉਹ ਵੀ ਇਥੋਂ ਦੀ ਨਾਗਰਿਕ ਬਣ ਸਕੇ।

ਕਿਸੇ ਸਮਾਗਮ ਉਪਰ ਇਸ ਲੜਕੀ ਨੇ ਇਕ ਦਿਨ ਮੈਨੂੰ ਦਸਿਆ ਕਿ ਮੈਕਸੀਕਨ ਮੂਲ ਦਾ ਉਸਦਾ ਕਾਗਜ਼ੀ ਪਤੀ ਉਸਨੂੰ ਹੁਣ ਬਲੈਕਮੇਲ ਕਰ ਰਿਹਾ ਹੈ। ਉਸ ਵਲੋਂ ਹਡ ਭੰੰਨਵੀ ਮਿਹਨਤ ਨਾਲ ਕਮਾਏ ਗਏ ਪੈਸੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਲੈਂਦਾ ਹੈ ਲੇਕਿਨ ਅਜੇ ਤਕ ਉਸਦੇ ਇਥੇ ਪੱਕੇ ਹੋਣ ਦੇ ਆਸਾਰ ਬਿਲਕੁਲ ਦਿਖਾਈ ਨਹੀਂ ਦੇ ਰਹੇ। ਆਪਣੀਆਂ ਅਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਕੇਰਦੀ ਹੋਈ ਇਹ ਲੜਕੀ ਕਿਤਨੀ ਮਾਨਸਿਕ ਪੀੜਾ ਦਾ ਸ਼ਿਕਾਰ ਹੋਵੇਗੀ ਇਸ ਗਲ ਦਾ ਅੰਦਾਜਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ।

ਕੈਲੇਫੋਰਨੀਆ ਦੀ ਡੇਵਿਸ ਯੂੂਨੀਵਰਸਿਟੀ ਦੇ ਬਾਹਰ ਦੀ ਆਬਾਦੀ ਵਾਲੇ ਹਿਸੇ ਵਿਚ ਰਹਿੰਦੇ ਆਪਣੇ ਮਿਤਰ ਦੇ ਘਰ ਜਾਣ ਦਾ ਮੈਨੂੰ ਇਕ ਵਾਰ ਮੌਕਾ ਮਿਿਲਆ। ਉਸਦੇ ਛੋਟੇ ਜਿਹੇ ਫਲੈਟ ਵਿਚ ਉਨ੍ਹਾਂ ਦੇ ਨਾਲ ਇਕ ਛੋਟੇ ਜਿਹੇ ਬੱਚੇ ਦੇ ਨਾਲ ਇਕ ਨੌਜਵਾਨ ਪੰਜਾਬੀ ਕੁੜੀ ਰਹਿੰਦੀ ਸੀ। ਮੇਰੇ ਪੁਛਣ ਤੇ ਮੇਰੇ ਮਿੱਤਰ ਨੇ ਉਸ ਕੁੜੀ ਬਾਰੇ ਦਸਿਆ ਕਿ ਉਹ ਪੰਜਾਬ ਤੋਂ ਸੈਕਰਾਮੈਂਟੋ ਰਹਿਣ ਵਾਲੇ ਮੁੰਡੇ ਨਾਲ ਵਿਆਹ ਕਰਵਾ ਕੇ ਇਥੇ ਆਈ ਸੀ।

ਇਥੇ ਆਣ ਕੇ ਉਸਨੇ ਜਦ ਦੇਖਿਆ ਕਿ ਉਸਦਾ ਪਤੀ ਹੋਰ ਬਹੁਤ ਸਾਰੀਆਂ ਔਰਤਾਂ ਨਾਲ ਜਿਸਮਾਨੀ ਸਬੰਧ ਰਖਦਾ ਹੈ ਤਾਂ ਇਹ ਦੇਖ ਕੇ ਉਸ ਕੋਲੋਂ ਬਰਦਾਸ਼ਤ ਨਾ ਹੋਇਆ। ਉਸਨੇ ਆਪਣੇ ਪਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ਼ ਰਹੀਆਂ। ਅਖੀਰ ਉਸਨੇ ਆਪਣੇ ਪਤੀ ਦਾ ਘਰ ਛਡ ਕੇ ਵਖਰਾ ਜੀਵਨ ਬਤੀਤ ਕਰਨਾ ਸੁਰੂ ਕਰ ਦਿਤਾ।

ਜਦ ਮੈਂ ਉਸ ਲੜਕੀ ਨੂੰ ਉਸਦੀ ਹੱਡ ਬੀਤੀ ਪੁਛਣ ਦਾ ਯਤਨ ਕੀਤਾ ਤਾਂ ਉਹ ਭੁਬਾਂ ਮਾਰ ਕੇ ਰੋ ਪਈ। ਉਹ ਆਪਣੀ ਕਮੀਜ ਨਾਲ ਆਪਣੇ ਅਥਰੂ ਪੁੰਝਦੀ ਮੈਨੂੰ ਦਸ ਰਹੀ ਸੀ ਕਿ ਉਸਨੇ ਤਾਂ ਆਪਣੇ ਮਾਂ ਪਿਓ ਨੂੰ ਵੀ ਅਜੇ ਤਕ ਆਪਣੀ ਇਸ ਜਿੰਦਗੀ ਬਾਰੇ ਨਹੀਂ ਸੀ ਦਸਿਆ ਕਿਉਂਕਿ ਉਹ ਜਾਣਦੀ ਹੈ ਕਿ ਉਸਦੇ ਬੁਢੇ ਮਾਂ ਪਿਓ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ।

ਇਸੇ ਤਰ੍ਹਾਂ ਪੰਜਾਬ ਤੋਂ ਬਹੁਤ ਸਾਰੇ ਵਾਕਫ ਸਜਣਾਂ ਤੇ ਕਿਸੇ ਨਾ ਕਿਸੇ ਵਾਕਫ ਸਜਣ ਰਾਹੀਂ ਪੈਦਾ ਕੀਤੀ ਗਈ ਵਾਕਫੀਅਤ ਦੇ ਆਧਾਰ ਤੇ ਕੋਈ ਨਾ ਕੋਈ ਟੈਲੀਫੋਨ ਪੰਜਾਬ ਤੋਂ ਆਉਂਦਾ ਰਹਿੰਦਾ ਹੈ। ਜਿਸ ਰਾਹੀਂ ਮੈਨੂੰ ਦਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਅਮਰੀਕਾ ਤੋਂ ਆਏ ਲੜਕੇ ਨਾਲ ਆਪਣੀ ਲੜਕੀ ਦੀ ਸ਼ਾਦੀ ਕੀਤੀ ਸੀ ਲੇਕਿਨ ਲੜਕੀ ਅਜੇ ਤਕ ਘਰ ਹੀ ਬੈਠੀ ਹੈ ਤੇ ਲੜਕਾ ਅਮਰੀਕਾ ਆਣ ਬੈਠਾ ਹੈ।

ਅਜਿਹੀਆਂ ਗੱਲਾਂ ਦਸਣ ਤੋਂ ਬਾਅਦ ਮੇਰੇ ਕੋਲ ਕੋਈ ਰਾਇ ਪੁਛੀ ਜਾਂਦੀ ਹੈ ਕਿ ਮੈਂ ਕੋਈ ਅਜਿਹਾ ਰਸਤਾ ਉਨ੍ਹਾਂ ਨੂੰ ਦਸਾਂ ਜਿਸ ਨਾਲ ਉਨ੍ਹਾਂ ਦੀ ਲੜਕੀ ਜਲਦੀ ਅਮਰੀਕਾ ਪਹੁੰਚ ਜਾਵੇ। ਵਗੈਰਾ ਵਗੈਰਾ- ਅਗਲੀ ਜਾਣਕਾਰੀ ਲਿਖਣ ਤੋਂ ਪਹਿਲਾਂ ਪੰਜਾਬ ਬੈਠੇ ਪੰਜਾਬੀ ਪਰਵਾਰਾਂ ਦੀ ਜਾਣਕਾਰੀ ਲਈ ਇਕ ਗਲ ਲਿਖਣੀ ਜ਼ਰੂਰੀ ਸਮਝਦਾ ਹਾਂ ਕਿ ਇਸ ਦਿਸ਼ਾ ਵਲ ਅਮਰੀਕਾ ਵਿਚ ਰਹਿਣ ਵਾਲੇ ਆਮ ਆਦਮੀ ਤੋਂ ਲੈ ਕੇ ਰਾਸ਼ਟਰਪਤੀ ਬੁਸ਼ ਤਕ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦਾ।

ਕਿਉਂਕਿ ਇਥੇ ਹਰ ਕੰਮ ਕਾਨੂੰਨ ਦੇ ਦਾਇਰੇ ਅੰੰਦਰ ਤੇ ਮਿਥੇ ਹੋਏ ਸਮੇਂ ਅਨੁਸਾਰ ਹੀ ਹੋਣਾ ਹੈ। ਇਸ ਲਈ ਇਸ ਦਿਸ਼ਾ ਵਲ ਇਥੇ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ। ਜੇਕਰ ਕੋਈ ਪਰਿਵਾਰ ਵਧ ਤੋਂ ਵਧ ਕਿਸੇ ਦੀ ਕੋਈ ਮਦਦ ਕਰ ਸਕਦਾ ਹੈ ਤਾਂ ਉਹ ਮੁਸੀਬਤ ਵਿਚ ਫਸੇ ਕਿਸੇ ਲੜਕੇ ਜਾਂ ਲੜਕੀ ਨੂੰ ਸਤਿਕਾਰ ਨਾਲ ਆਪਣੇ ਘਰ ਕੁਝ ਸਮੇਂ ਲਈ ਰਖ ਸਕਦਾ ਹੈ ਜਾਂ ਉਸ ਦੀ ਨੌਕਰੀ ਲਭਣ ਵਿਚ ਕੋਈ ਮਦਦ ਕਰ ਸਕਦਾ ਹੈ। ਬਸ ਇਸ ਤੋਂ ਜ਼ਿਆਦਾ ਮਦਦ ਦੀ ਆਸ ਕਿਸੇ ਪਾਸੋਂ ਰਖਣੀ ਵਿਅਰਥ ਹੀ ਸਮਝੀ ਜਾ ਸਕਦੀ ਹੈ।

ਪੰਜਾਬ ਬੈਠੇ ਪੰਜਾਬੀ ਪਰਵਾਰਾਂ ਨੂੰ ਆਪਣੀਆਂ ਧੀਆਂ ਦੇ ਰਿਸ਼ਤੇ ਅਮਰੀਕਾ ਤੋਂ ਆਏ ਕਿਸੇ ਵਿਅਕਤੀ ਨਾਲ ਕਰਨ ਤੋਂ ਪਹਿਲਾਂ ਬਹੁਤ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਲਾਡਲੀ ਧੀ ਕਿਸੇ ਹੋਣ ਵਾਲੀ ਸੰਭਾਵੀ ਖਜਲ ਖੁਆਰੀ ਤੋਂ ਬਚ ਸਕੇ। ਅਜਿਹੇ ਮਾਪਿਆਂ ਨੂੰ ਇਥੇ ਇਹ ਦਸ ਦੇਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਜੇਕਰ ਤੁਸੀਂ ਅਮਰੀਕਾ ਤੋਂ ਆਏ ਕਿਸੇ ਨੌਜਵਾਨ ਨਾਲ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਗਲ ਦੀ ਜਾਣਕਾਰੀ ਹਾਸਲ ਕਰੋ ਕਿ ਅਮਰੀਕਾ ਤੋਂ ਆਇਆ ਮੁੰਡਾ ਉਥੇ ਦਾ ਸ਼ਹਿਰੀ ਹੈ ਜਾਂ ਗਰੀਨ ਕਾਰਡ ਹੋਲਡਰ ਹੈ।

ਜੇਕਰ ਮੁੰਡਾ ਅਮਰੀਕਾ ਦਾ ਨਾਗਰਿਕ ਹੈ ਤਾਂ ਉਹ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਲਗਭਗ ਇਕ ਸਾਲ ਦੇ ਸਮੇਂ ਦੇ ਵਿਚ ਵਿਚ ਅਮਰੀਕਾ ਮੰਗਵਾ ਸਕਦਾ ਹੈ। ਲੇਕਿਨ ਜੇਕਰ ਲੜਕਾ ਗਰੀਨ ਕਾਰਡ ਹੋਲਡਰ ਹੈ ਤਾਂ ਫਿਰ ਅਜਿਹੇ ਕੰਮ ਲਈ ਘੱਟ ਤੋਂ ਘੱਟ ਤਿੰਨ ਤੋਂ ਪੰਜ ਸਾਲ ਦਾ ਸਮਾ ਲਗ ਹੀ ਜਾਂਦਾ ਹੈ।

ਲੇਕਿਨ ਜੇਕਰ ਲੜਕਾ ਦੋਹਾਂ ਚੀਜ਼ਾਂ ਵਿਚੋਂ ਕੁਝ ਵੀ ਨਹੀਂ ਹੈ ਤਾਂ ਸਮਝ ਲੈਣ ਚਾਹੀਦਾ ਹੈ ਕਿ ਅਜਿਹਾ ਨੌਜਵਾਨ ਉਨ੍ਹਾਂ ਦੀ ਲੜਕੀ ਨੂੰ ਅਮਰੀਕਾ ਬਿਲਕੁਲ ਨਹੀਂ ਮੰਗਵਾ ਸਕਦਾ। ਇਥੇ ਪੰਜਾਬੀ ਪਰਵਾਰਾਂ ਨੂੰ ਇਕ ਹੋਰ ਗਲ ਤੋਂ ਸੁਚੇਤ ਕਰ ਦੇਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਅਮਰੀਕਾ ਅੰੰਦਰ ਜਾਅਲੀ ਗਰੀਨ ਕਾਰਡ ਫੜੇ ਜਾਣ ਦੀਆਂ ਖਬਰਾਂ ਵੀ ਅਕਸਰ ਅਖਬਾਰਾਂ ਵਿਚ ਪਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਇਸ ਗਲ ਦੀ ਜਾਂਚ ਵੀ ਕਰ ਲੈਣੀ ਚਾਹੀਦੀ ਹੈ ਕਿ ਉਹ ਜਿਸ ਅਮਰੀਕਾ ਤੋਂ ਆਏ ਨੌਜਵਾਨ ਨਾਲ ਆਪਣੀ ਲੜਕੀ ਦੀ ਸ਼ਾਦੀ ਕਰਨ ਜਾ ਰਹੇ ਹਨ ਉਸ ਕੋਲ ਸਾਰੇ ਕਾਗਜ਼ਾਤ ਅਸਲੀ ਹਨ ਜਾਂ ਫਿਰ ਨਕਲੀ ਹੀ ਹਨ।

ਜੇਕਰ ਪੰਜਾਬ ਤੋਂ ਲੜਕੀ ਵਿਆਹ ਕਰਵਾਉਣ ਤੋਂ ਬਾਅਦ ਅਮਰੀਕਾ ਪਹੁੰਚ ਜਾਂਦੀ ਹੈ ਤਾਂ ਉਸਨੂੰ ਘਟ ਤੋਂ ਘਟ ਦੋ ਸਾਲ ਤਕ ਦੇ ਸਮੇਂ ਤਕ ਆਪਣੇ ਪਤੀ ਦੇ ਵਿਸ਼ਵਾਸ ਦਾ ਪਾਤਰ ਬਣੇ ਰਹਿਣਾ ਪਵੇਗਾ। ਕਿਉਂਕਿ ਦੋ ਸਾਲ ਦੇ ਸਮੇਂ ਤਕ ਜੇਕਰ ਉਸਦਾ ਪਤੀ ਚਾਹੇਗਾ ਤਾਂ ਉਸਨੂੰ ਤਲਾਕ ਦੇ ਕੇ ਵਾਪਸ ਪੰਜਾਬ ਭੇਜ ਸਕਦਾ ਹੈ। ਇਸ ਲਈ ਵਿਆਹ ਤੋਂ ਬਾਅਦ ਅਮਰੀਕਾ ਪਹੁੰਚਣ ਵਾਲੀਆਂ ਲੜਕੀਆਂ ਨੂੰ ਇਸ ਪਾਸੇ ਵਲ ਵੀ ਸੁਚੇਤ ਹੋਣ ਦੀ ਲੋੜ ਹੈ।

ਇਹ ਸਾਡੇ ਸਮਾਜ ਦੀ ਇਕ ਤਰਾਸਦੀ ਹੈ ਕਿ ਅਸੀਂ ਇਕ ਮੱਝ ਨੂੰ ਖਰਦਿਣ ਲਗਿਆਂ ਸੌ ਵਾਰ ਸੋਚਦੇ ਹਾਂ।ਕਈ ਵਾਰ ਮੱਝ ਦਾ ਖਰਿਦਾਰ ਸੌ ਦਿਲ ਅੰਦਰ ਬਾਹਰ ਕਰਦਾ, ਕਦੇ ਹਵਾਨਾ ਵੇਖਦਾ, ਕਦੇ ਪੂਛ, ਕਦੇ ਕੱਦ, ਕਦੇ ਰੰਗ, ਨਾਲ ਮੱਝ ਦੀ ਨਸਲ ਬਾਰੇ ਲੰਮੇ ਚੌੜੇ ਸਵਾਲ ਕਰੂ ਜਿਵੇਂ ਜਨੈਟਿਕਸ ਦਾ ਪ੍ਰੋਫੈਸਰ ਹੂੰਦਾ ਏ, ਪਰ ਕੁੜੀ ਮੰਗਣ ਲੱਗਾ ਨਾਈ ਦੇ ਕਹੇ ਹੀ ਸਾਰ ਲੈਂਦਾ। ਨਾਈ ਨੇ ਕਿਹਾ ਤੇ ਬੱਸ ਠੀਕ। ਸਾਡੀ ਇਹ ਆਦਤ ਅਜੇ ਗਈ ਨਹੀਂ।

ਇੱਕ ਮਿਲਣੀ ਪਿੱਛੋਂ ਵਿਆਹ ਤਹਿ ਹੋ ਜਾਂਦਾ ਏ। ਝੱਟ ਮੰਗਣੀ ਤੇ ਪੱਟ ਵਿਆਹ। ਅਸਲ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਨੂੰ ਥੁੱਕ ਲਾਉਣ ਦੇ ਦਾਅ ਤੇ ਹੁੰਦੀਆਂ ਨੇ ਕਿ ਸਾਨੂੰ ਘਰ ਬਾਹਰ ਚੰਗਾ ਮਿਲ ਜਾਏ, ਸਾਨੂੰ ਕੁੜੀ ਚੰਗੀ ਪੜੀ ਲਿਖੀ ਮਿਲ ਜਾਏ ਤਕੜੇ ਖਾਨਦਾਨ ਦੀ – ਤੇ ਜਦੋਂ ਸਾਰੀ ਰਿਸ਼ਤੇਦਾਰੀ ਦੀ ਬੁਨਿਆਦ ਹੀ ਆਰਥਿਕਤਾ ਨਾਲ ਬੱਝੇ ਫਿਰ ਕਈ ਵਾਰ ਬਾਜ਼ੀ ਪੁੱਠੀ ਵੀ ਪੈ ਜਾਂਦੀ ਐ। ਇਸ ਰਿਵਾਜ਼ ਨੇ ਬੜੇ ਮੁੰਡੇ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ।

ਦੂਜੇ ਪਾਸੇ ਐਥੇ ਜਿਹੜੇ ਮਾਪੇ ਅਪਣੇ ਬੱਚਿਆਂ ਨੂੰ ਲੁਕਾ ਲੁਕਾ ਕੇ ਰੱਖਦੇ ਨੇ ਕਿਤੇ ਵਿਗ੍ਹੜ ਨਾ ਜਾਣ ਤੇ ਫਿਰ ਕਾਹਲੀ ਨਾਲ ਪੰਜਾਬ ਤੋਂ ਚੰਗੀ ਜਿਹੀ ਸ਼ਰੀਫ ਕੁੜੀ ਜਾਂ ਸਾਊ ਪੜਿਆਂ ਲਿਿਖਆਂ ਜਵਾਈ ਲੱਭਣ ਜਾਂਦੇ ਨੇ ਓਹ ਵੀ ਕਈ ਵਾਰ ਫੱਸ ਜਾਂਦੇ ਨੇ। ਕਈ ਐਹੋ ਜਿਹੀਆਂ ਕੁੜੀਆਂ ਵੀ ਐਥੇ ਆਈਆਂ ਨੇ ਐਥੋਂ ਦੇ ਜੰਮੇ ਪੱਲੇ ਪਰ ਗੁਰੂ ਦੇ ਲੱੜ ਲੱਗੇ ਸ਼ਰੀਫ ਮੁੰਡਿਆਂ ਦੇ ਘਰੀਂ ਕਿ ਵਿਚਾਰੇ ਚੀਕਾਂ ਮਾਰਦੇ ਨੇ ਪਈ ਮੰਮੀ ਡੈਡੀ ਤੋਂ ਸੁਣਿਆਂ ਸੀ ਪੰਜਾਬ ਦਾ ਕਲਚਰ ਬੜਾ ਚੰਗਾ ਏ ਪਰ ਇਹ ਐਟਮ ਬੰਬ ਕਿੱਥੇ ਬਣਿਆ ਸੀ? ਪੰਜਾਬ ਚ ਵੀ ‘ਵਾ ਲੱਗ ਗਈ ਕਈ ਮੁੰਡੇ ਕੁੜੀਆਂ ਨੂੰ ਹੁਣ ਚੰਗੀ।

ਕਾਲਜਾਂ ਦੀਆਂ ਗੱਲਾਂ ਸੁਣ ਕੇ ਕੰਨੀਂ ਉਂਗਲਾਂ ਪੈਂਦੀਆਂ ਨੇ। ਐਥੇ ਜੰਮਿਆਂ ਨੂੰ ਤੇ ਡਰਾ ਕੇ ਆਖ ਲਉਗੇ ਬੇਟਾ ਇੰਜ ਨ ਕਰ ਸਾਡਾ ਕਲਚਰ ਨਹੀਂ ਇਹ, ਵਾਲ ਰੱਖ ਇਹ ਸਾਡਾ ਧਰਮ ਹੈ, ਪਰ ਜਦੋਂ ਪੰਜਾਬ ਦੀ ਜੰਮੀ, ਪਿੰਡ ਦੀ ਪਲੀ ਨਹੁੰ ਆਉਂਦੀ ਹੀ ਗੋਰਿਆਂ ਵਰਗੇ ਬੋਦੇ ਕਰਾ ਲਏ ਤੇ ਮੂੰਹ ਵਿੰਗਾ ਕਰਕੇ ਤੁਰੇ ਤਾਂ ਫਿਰ ਅਸੀਂ ਮੂੰਹ ਵਿਚ ਉਂਗਲਾਂ ਪਾ ਕੇ ਆਪਣੇ ਆਪ ਨੂੰ ਕੋਸਦੇ ਹਾਂ।ਕੀ ਅਸੀਂ ਇਹ ਆਸ ਰਖੀਏ ਕਿ ਪੰਜਾਬੀ ਪਰਿਵਾਰ ਆਪਣੀ ਸੂਝ ਬੂਝ ਤੋਂ ਕੰਮ ਲੈ ਕੇ ਫੈਸਲ਼ਾ ਕਰਨਗੇ?

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION