25.1 C
Delhi
Friday, March 29, 2024
spot_img
spot_img

ਸੰਤ ਭਿੰਡਰਾਂਵਾਲਿਆਂ ਦੀ ਕਮੀ ਦਮਦਮੀ ਟਕਸਾਲ ਹੀ ਪੂਰੀ ਕਰ ਸਕਦੀ ਹੈ : ਤਰਲੋਚਨ ਸਿੰਘ

ਦਿੱਲੀ, 14, ਸਤੰਬਰ, 2019 –

ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਮਤਿ ਅਨੁਸਾਰ ਰੂਹਾਨੀ ਅਤੇ ਸ਼ਮਸ਼ੀਰੀ ਖੂਬੀ ਵਾਲੇ ਬੇਹਤਰੀਨ ਇਨਸਾਨਾਂ ਦੀ ਸਿਰਜਣਾ ਕਰਨ ਵਾਲੀ ਸੰਸਥਾ ਹੈ, ਜੋ ਕਿ ਪੰਥਕ ਕਾਰਜਾਂ ਦੇ ਨਾਲ ਨਾਲ ਸ਼ਹਾਦਤਾਂ ‘ਚ ਵੀ ‘ਚ ਮੋਹਰੀ ਰੋਲ ਅਦਾ ਕਰ ਕਰਦੀ ਆ ਰਹੀ ਹੈ।

ਦਮਦਮੀ ਟਕਸਾਲ ਵਲੋਂ ਅੱਜ ਮਾਤਾ ਸੁੰਦਰੀ ਕਾਲਜ ਫਾਰ ਵੋਮੈਨ, ਨਵੀਂ ਦਿੱਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਨੂੰ ਸਮਰਪਿਤ ਕਰਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ: ਸਿਰਸਾ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਧਰਮ ਪ੍ਰਚਾਰ ਅਤੇ ਪੰਥ ਦੀ ਚੜਦੀਕਲਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਟਕਸਾਲ ਨੂੰ ਦਿੱਲੀ ਕਮੇਟੀ ਵਲੋਂ ਹਰਤਰਾਂ ਸਹਿਯੋਗ ਦੇਣ ਦਾ ਭਰੋਸਾ ਦਿਤਾ।

ਪ੍ਰੋ: ਸਰਚਾਂਦ ਸਿੰਘ ਅਨੁਸਾਰ ਸੈਮੀਨਾਰ ਦੇ ਮੁਖ ਮਹਿਮਾਨ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਗੁ: ਬੰਗਲਾ ਸਾਹਿਬ ਨੇ ਸਿੱਖ ਕੌਮ ਦੀ ਦੁਰਦਸ਼ਾ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕੌਮ ਦੀਆਂ ਅਕਾਂਖਿਆਵਾਂ ਦੀ ਪੂਰਤੀ ਲਈ ਦਮਦਮੀ ਟਕਸਾਲ ਨੂੰ ਕੌਮ ਦੀ ਮੁੜ ਅਗਵਾਈ ਸੰਭਾਲਣੀ ਹੋਵੇਗੀ ਕਿਉਕਿ ਮੌਜੂਦਾ ਸਮੇਂ ਦਮਦਮੀ ਟਕਸਾਲ ਹੀ ਪੰਥ ਲਈ ਇਕੋ ਇਕ ਆਸ ਦੀ ਕਿਰਨ ਹੈ। ਉਹਨਾਂ ਕਿਹਾ ਕਿ ਸੰਤ ਜਰਨੇਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੰਥ ਪ੍ਰਤੀ ਅਕੀਦਾ ਨੇ ਉਹਨਾਂ ਨੂੰ ਪੰਥ ‘ਚ ਆਗੂ ਹੋਣਾ ਪ੍ਰਵਾਨਿਆ।

ਉਹਨਾਂ ਕਿਹਾ ਕਿ ਕੌਮ ਦੀ ਧਾਰਮਿਕ ਤੇ ਰਾਜਨੀਤਿਕ ਅੰਦਰੂਨੀ ਸੁਰਖਿਆ ਲਈ ਟਕਸਾਲ ਦਾ ਮਜਬੂਤ ਹੋਣਾ ਜਰੂਰੀ ਹੈ। ਕੌਮੀ ਘਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਸਮੇਤ ਟਕਸਾਲ ਦੇ ਹੋਰਨਾਂ ਮੁਖੀਆਂ ਦੀਆਂ ਸ਼ਹਾਦਤਾਂ ਕਾਰਨ ਅਜ ਦਮਦਮੀ ਟਕਸਾਲ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਰਹੀ। ਉਹਨਾਂ ਕਿਹਾ ਕਿ ਸੰਤਾਂ ਦੀ ਸ਼ਹਾਦਤ ਤੋਂ ਇਲਾਵਾ ਉਹਨਾਂ ਵਲੋਂ ਕੀਤੇ ਗਏ ਸਮਾਜ ਸੁਧਾਰਕ ਕੰਮਾਂ ਦਾ ਲੇਖ ਚੋਖਾ ਕਰਨਾ ਜਰੂਰੀ ਉਥੇ ਅੱਜ ਫਿਰ ਤੋਂ ਸਮਾਜ ਸੁਧਾਰ ਲਹਿਰ ਦੀ ਲੋੜ ਹੈ।

ਉਹਨਾਂ ਪੰਜਾਬ ਦੇ ਦੁਖਾਂਤ ਨੂੰ ਵਾਚਣ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਿਸੇ ਨੇ ਨਹੀਂ ਸਗੋਂ ਹਲਾਤ ਨੇ ਖੜਿਆਂ ਕੀਤਾ ਅਜ ਉਹਨਾਂ ਦੀ ਕਮੀ ਦਮਦਮੀ ਟਕਸਾਲ ਹੀ ਪੂਰੀ ਕਰ ਸਕਦੀ ਹੈ। ਉਹਨਾਂ ਪਤਿਤ ਹੋ ਰਹੇ ਸਿੱਖ ਬਚਿਆਂ ਨੂੰ ਬਚਾਉਣ ਅਤੇ ਇਸਾਈ ਮਿਸ਼ਨਰੀਆਂ ਵਲੋਂ ਸਿੱਖੀ ‘ਚ ਲਗਾਏ ਜਾ ਰਹੇ ਸੰਨ੍ਹ ‘ਤੇ ਚਿਤਾ ਪ੍ਰਗਟ ਕਰਦਿਆਂ ਸੰਗਤ ਨੂੰ ਇਸ ਪ੍ਰਤੀ ਸੁਚੇਤ ਹੋਣ ਲਈ ਕਿਹਾ। ਉਹਨਾਂ ਪੰਜਾਬ ਦੀਆਂ ਪੰਥਕ ਸਿਖਿਆ ਸੰਸਥਾਵਾਂ ਨੂੰ ਮਨਿਓਰਟੀ ਸਟੇਟਸ ਦਿਵਾਉਣ ਤੇ ਲਾਗੂ ਕਰਾਉਣ ਦੀ ਲੋੜ ‘ਤੇ ਜੋਰ ਦਿਤਾ।

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਦਸਿਆ ਕਿ ਅੱਜ ਦਾ ਸੈਮੀਨਾਰ ਦਮਦਮੀ ਟਕਸਾਲ ਦੇ 4 ਮੁਖੀਆਂ ਨੂੰ ਸਮਰਪਿਤ ਹੈ ਜਿਨਾਂ ‘ਚੋਂ ਤੀਸਰੇ ਮੁਖੀ ਸੰਤ ਗਿਆਨੀ ਸੂਰਤ ਸਿੰਘ ਜੀ ਦੇ ਸਮੇਂ ਹੀ ਗੁਰਬਾਣੀ ਟੀਕਾਕਾਰੀ ਅਤੇ ਵਿਆਖਿਆਕਾਰੀ ਨੂੰ ਕਲਮਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਉਥੇ ਹੀ ਚੌਥੇ ਮੁਖੀ ਸੰਤ ਗਿਆਨੀ ਗੁਰਦਾਸ ਸਿੰਘ ਜੀ ਰੱਬੀ ਰਜ਼ਾ ਵਿਚ ਅਡੋਲ ਰਹਿਣ ਵਾਲੇ ਸਨ ਅਤੇ ਸਤਵੇਂ ਮੁਖੀ ਸੰਤ ਗਿਆਨੀ ਦਇਆ ਸਿੰਘ ਜੀ ਨੇ 60 ਤੋਂ ਵੱਧ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਨੂੰ ਸਰਵਣ ਕਰਾਇਆ।

ਉਨਾਂ ਕਿਹਾ ਕਿ ਪੰਦਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਕੌਮ ਪ੍ਰਤੀ ਘਾਲਣਾ ਨੂੰ ਸ਼ਬਦਾਂ ‘ਚ ਨਹੀਂ ਮਾਪਿਆ ਜਾ ਸਕਦਾ। ਉਹਨਾਂ ਦਿਨੀ ਕਮੇਟੀ ਵਲੋਂ ਦਿਤੇ ਜਾ ਰਹੇ ਸਹਿਯੋਗ ਲਈ ਸ: ਸਿਰਸਾ ਦਾ ਧੰਨਵਾਦ ਕੀਤਾ। ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਸੰਗਤ ਨੂੰ ਨਾਮ ਦੇ ਨਾਲ ਸਾਂਝ ਪਾਉਦਿਆਂ ਦਮਦਮੀ ਟਕਸਾਲ ਵਲੋਂ ਕੀਤੇ ਜਾ ਰਹੇ ਮਹਾਨ ਉਪਰਾਲਿਆਂ ਦੀ ਸ਼ਲਾਘਾ ਕੀਤੀ। ਰਿਸ਼ੀਕੇਸ਼ ਤੋਂ ਆਏ ਮਹੰਤ ਭੁਪਿੰਦਰ ਗਿਰੀ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਤਮਾਮ ਸੰਪਰਦਾਵਾਂ, ਸੰਤ ਸਮਾਜ, ਨਿਰਮਲਿਆਂ, ਉਦਾਸੀਆਂ ਅਤੇ ਸੰਨਿਆਸੀਆਂ ਨੂੰ ਜੋੜਣ ‘ਚ ਵੱਡੀ ਭੂਮਿਕਾ ਰਾਹੀਂ ਮਾਨਵਤਾ ਅਤੇ ਸਰਬ ਧਰਮ ਦੀ ਸੇਵਾ ਬਾਖੂਬੀ ਨਿਭਾਅ ਰਹੇ ਹਨ। ਸੈਮੀਨਾਰ ਦੇ ਕੋਆਰਡੀਨੇਟਰ ਡਾ: ਹਰਿਭਜਨ ਸਿੰਘ ਨੇ ਟਕਸਾਲ ਦੇ ਪ੍ਰਯੋਜਨ ਦੀ ਗਲ ਕਰਦਿਆਂ ਕਿਹਾ ਕਿ ਜੀਵਨ ‘ਚ ਖੋਟ ਨੂੰ ਦੂਰ ਕਰਦਿਆਂ ਖਰੇ ਇਨਸਾਨ ਘੜਣਾ ਜਿਸ ਪ੍ਰਤੀ ਦਮਦਮੀ ਟਕਸਾਲ ਸਮੁਚੀ ਸੇਵਾ ਸੰਭਾਲ ਰਹੀ ਹੈ।

ਸਿੱਖ ਚਿੰਤਕ ਪ੍ਰੋ: ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਕਥਾ ਵਿਖਿਆਨ ਲਈ ਦੂਜੇ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਅਤੇ ਗਿਆਨ ਦਾ ਹੋਣਾ ਜਰੂਰੀ ਹੈ ਜੋ ਕਿ ਦਮਦਮੀ ਟਕਸਾਲ ਵਲੋਂ ਦਿਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਸਿੱਖ ਧਰਮ ਦਾ ਅਧਿਆਤਮਕ ਚਿੰਤਨ ਦਾ ਸਰੋਕਾਰ ਮਨੁਖ ਨੂੰ ਮਨੁਖ ਨਾਲ ਜੋੜਨਾ ਹੈ। ਟਕਸਾਲ ਇਸ ਕਾਰਜ ਲਈ ਸਦਾ ਯਤਨਸ਼ੀਲ ਰਿਹਾ। ਡਾ: ਬਲਜਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਵਿਦਿਆਰਥੀ ਨੂੰ ਧਰਮ ਵਿਗਿਆਨ ਰਾਹੀਂ ਖਾਲਸ ਕਰਨਾ ਟਕਸਾਲ ਦਾ ਮੁਖ ਮਨੋਰਥ ਰਿਹਾ ਹੈ। ਡਾ: ਤੇਜਿੰਦਰਪਾਲ ਸਿੰਘ ਸੰਕਟ ਕਾਲ ਦੌਰਾਨ ਟਕਸਾਲ ਦੁਆਰਾ ਪੰਥ ਦੀ ਅਗਵਾਈ ਤੇ ਸੇਵਾਵਾਂ ਪ੍ਰਤੀ ਰੋਸ਼ਨੀ ਪਾਈ। ਡਾ: ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਰਚਿਤ ਸਾਹਿਤ ਦਾ ਵਿਸ਼ਲੇਸ਼ਣਾਤਮਕ ਅਧਿਐਨ ਬਾਰੇ ਚਰਚਾ ਕੀਤੀ।

ਡਾ: ਗੁਰਪ੍ਰੀਤ ਸਿੰਘ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜੀਵਨ ਅਤੇ ਯੋਗਦਾਨ ਪ੍ਰਤੀ ਆਪਣੇ ਵਿਚਾਰ ਰਖਦਿਆਂ ਸੰਗਤ ਨੂੰ ਵੈਰਾਗਮਈ ਕੀਤਾ। ਗਿਆਨੀ ਜੀਵਾ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ।

ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ, ਦਿੱਲੀ ਕਮੇਟੀ ਦੇ ਜ: ਸ: ਹਰਮੀਤ ਸਿੰਘ ਕਾਲਕਾ, ਗਿਆਨੀ ਰਜਿੰਦਰ ਸਿੰਘ ਹੈਡ ਗ੍ਰੰਥੀ, ਸਾਬਕਾ ਚੇਅਰਮੈਨ ਪ੍ਰਮਜੀਤ ਸਿੰਘ ਰਾਣਾ,ਭਾਈ ਅਜੈਬ ਸਿੰਘ ਅਭਿਆਸੀ, ਸੰਤ ਸੁਰਜੀਤ ਸਿੰਘ ਮਹਿਰੋਵਾਲੇ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ, ਗਗਨਦੀਪ ਸਿੰਘਠੇਕੇਦਾਰ, ਜਤਿੰਦਰਪਾਲ ਸਿੰਘ ਗੋਲਡੀ, ਬੀਬੀ ਹਰਪ੍ਰੀਤ ਕੌਰ ਪਿੰਸੀਪਲ ਮਾਤਾ ਸੁੰਦਰੀ ਕਾਲਜ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਮੈਂਬਰ ਸ: ਇਕਬਾਲ ਸਿੰਘ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਤਨਾਮ ਸਿੰਘ ਨਾਨਕਸਰ, ਜਸਪਾਲ ਸਿੰਘ ਸਿੱਧੂ ਸਿੱਖ ਕੌਸਲ ਮੁੰਬਈ, ਕੁਲਦੀਪ ਸਿੰਘ ਭੋਗਲ, ਅਮਰਜੀਤ ਸਿੰਘ ਪਿੰਕੀ, ਬੀਬੀ ਰਣਜੀਤ ਕੌਰ ਸੀ: ਮੀ: ਪ੍ਰਧਾਨ, ਸ: ਰਮਨ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਫਤਿਹ ਨਗਰ, ਬਾਬਾ ਗੁਰਦੇਵ ਸਿੰਘ, ਬੀਬੀ ਨਰਿੰਦਰ ਕੌਰ, ਨਿਸ਼ਾਨ ਸਿੰਘ ਮਾਨ, ਡਾ: ਜਸਵਿੰਦਰ ਸਿੰਘ ਪਿੰਸੀਪਲ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION