ਜਗਦੀਪ ਕੰਬੋਜ ਗੋਲਡੀ ਨੇ ਕਾਂਗਰਸ ਛੱਡੀ, ਜਲਾਲਾਬਾਦ ਦੀ ਟਿਕਟ ਨਾ ਮਿਲਣ ’ਤੇ ਦਿੱਤਾ ਅਸਤੀਫ਼ਾ

ਯੈੱਸ ਪੰਜਾਬ

ਜਲਾਲਾਬਾਦ, 24 ਸਤੰਬਰ, 2019 –

ਪੰਜਾਬ ਅੰਦਰ ਜ਼ਿਮਨੀ ਚੋਣਾਂ ਲਈ ਟਿਕਟਾਂ ਦੀ ਵੰਡ ਸੰਬੰਧੀ ਐਲਾਨ ਤੋਂ ਬਾਅਦ ਕਾਂਗਰਸ ਨੂੰ ਜਲਾਲਾਬਾਦ ਹਲਕੇ ਵਿਚ ਪਹਿਲਾ ਝਟਕਾ ਲੱਗਾ ਹੈ।

ਇਸ ਹਲਕੇ ਤੋਂ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਮਿੰਦਰ ਆਂਵਲਾ ਨੂੰ ਪਾਰਟੀ ਟਿਕਟ ਦਿੱਤੇ ਜਾਣ ਦੇ ਵਿਰੋਧ ਵਿਚ ਕੁਲ ਹਿੰਦ ਯੂਥ ਕਾਂਗਰਸ ਦੇ ਕੌਮੀ ਸਕੱਤਰ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵਜੋਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹਨਾਂ ਨੇ ਆਪਣਾ ਅਸਤੀਫ਼ਾ ਕੁਲ ਹਿੰਦ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਬੀ.ਵੀ.ਸ੍ਰੀਨਿਵਾਸ ਨੂੰ ਭੇਜ ਦਿੱਤਾ ਹੈ।

ਆਪਣੇ ਬਿਆਨ ਵਿਚ ਸ੍ਰੀ ਗੋਲਡੀ ਨੇ ਸ੍ਰੀ ਰਮਿੰਦਰ ਆਂਵਲਾ ਨੂੰ ਬਾਹਰੀ ਉਮੀਦਵਾਰ ਦੱਸਦੇ ਹੋਏ ਕਿਹਾ ਹੈ ਕਿ ਇਸ ਤੋਂ ਨਿਰਾਸ਼ ਹੋ ਕੇ ਹੀ ਉਹਨਾਂ ਨੇ ਇਹ ਫ਼ੈਸਲਾ ਲਿਆ ਹੈ।

ਉਹਨਾਂ ਕਿਹਾ ਕਿ ਅਜਿਹੇ ਫ਼ੈਸਲੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨ ਨੂੰ ਠੇਸ ਪੁਚਾਉਂਦੇ ਹਨ ਇਸ ਲਈ ਉਹਨਾਂ ਵੱਲੋਂ ਅਸਤੀਫ਼ਾ ਦਿੱਤਾ ਜਾਣਾ ਜ਼ਰੂਰੀ ਸੀ।

ਉਹਨਾਂ ਆਖ਼ਿਆ ਕਿ ਅਨੇਕਾਂ ਹੀ ਵਰਕਰ ਚੰਗੇ ਭਵਿੱਖ਼ ਦੀ ਭਾਲ ਵਿਚ ਪਾਰਟੀ ਨਾਲ ਜੁੜਦੇ ਹਨ ਪਰ ਕੁਝ ਸਰਮਾਏਦਾਰ ਅਤੇ ਪਾਰਟੀ ਵਿਚ ਬੈਠੀਆਂ ਪਾਰਟੀ ਵਿਰੋਧੀ ਤਾਕਤਾਂ ਕਿਸੇ ਜਾਇਜ਼ ਮੁਕਾਮ ਤਕ ਪਹੁੰਚਣ ਨਹੀਂ ਦਿੰਦੀਆਂ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES