29 C
Delhi
Friday, April 19, 2024
spot_img
spot_img

ਪੀਲੀਭੀਤ ‘ਚ ਸਿੱਖਾਂ ਨੂੰ ਨਗਰ ਕੀਰਤਨ ਨਾ ਕੱਢਣ ਦੇਣਾ ਧਾਰਮਿਕ ਆਜ਼ਾਦੀ ‘ਚ ਸਿੱਧਾ ਦਖਲ: ਜਥੇਦਾਰ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 31 ਦਸੰਬਰ, 2019:

ਸਾਹਿਬ ਸ੍ਰੀ ਗੁਰੂ ਗੋਬਿੰਂਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਬਿਹਾਰ ਵਿਖੇ 353ਵੇਂ ਪ੍ਰਕਾਸ਼ ਪੁਰਬ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਪੀਲੀਭੀਤ ਵਿਖੇ ਵਾਪਰੀ ਘਟਨਾ ਵਿਰੁੱਧ ਸਖਤ ਪ੍ਰਤੀਕਰਮ ਦੇਦਿਆਂ ਕਿਹਾ ਕਿ ਗੁਰੂ ਜੱਸ ਗਾਇਨ ਕਰਦੇ, ਸ਼ਾਤ ਮਈ ਨਗਰ ਕੀਰਤਨ ‘ਚ ਸ਼ਾਮਲ ਸਿੱਖਾਂ ਨੂੰ ਪੀਲੀਭੀਤ ਦੀ ਪੁਲਿਸ ਵੱਲੋਂ ਜ਼ਬਰੀ ਗ੍ਰਿਫਤਾਰ ਕੀਤੇ ਜਾਣਾ ਅਤੇ ਸਰਕਾਰ ਵੱਲੋ ਸਿੱਖਾਂ ਨੂੰ ਨਗਰ ਕੀਰਤਨ ਨਾ ਕੱਢਣ ਦੇਣਾ, ਬਹੁਤ ਦੁਖਦਾਈ, ਮੰਦਭਾਗਾ ਤੇ ਅਫਸੋਸਜਨਕ ਹੈ।

ਇਹ ਸਿੱਧੇ ਰੂਪ ਵਿੱਚ ਸਿੱਖ ਧਰਮ ਅੰਦਰ ਦਖਲ ਅੰਦਾਜ਼ੀ ਅਤੇ ਸਿੱਖਾਂ ਨੂੰ ਬੇਪੱਤ ਕਰਨ ਵਾਲੀ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਪੀਲੀਭੀਤ ਵਿਚਲਾ ਪ੍ਰਸ਼ਾਸ਼ਨ ਅਤੇ ੳੁੱਤਰ ਪ੍ਰਦੇਸ਼ ਦੀ ਸਰਕਾਰ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਕਬਜੇ ਵਿੱਚ ਲਿਆ ਨਿਸ਼ਾਨ ਸ਼ਾਹਿਬ ਅਤੇ ਪਾਲਕੀ ਤੁਰੰਤ ਸਤਿਕਾਰ ਸਹਿਤ ਵਾਪਿਸ ਕਰੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਯੂ.ਪੀ. ਸਰਕਾਰ ਨੇ ਅਜਿਹਾ ਕਰਕੇ ਸਿੱਖਾਂ ਦੀ ਆਜ਼ਾਦੀ ਤੇ ਸਿੱਧਾ ਹਮਲਾ ਕੀਤਾ ਹੈ ।

ਪੀਲੀਭੀਤ ਰਹਿੰਦੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਕਰਾਇਆ ਜਾਏ ਸਗੋਂ ਧਾਰਮਿਕ ਆਜ਼ਾਦੀ ਦਾ ਨਿੱਘ ਮਾਨਣ ਲਈ ਅਜਿਹੇ ਸਿੱਖਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਨਗਰ ਕੀਰਤਨ ਮਨਾਉਣ ‘ਚ ਸਹਿਯੋਗ ਕੀਤਾ ਜਾਏ।ਉਨ੍ਹਾਂ ਕਿਹਾ ਕਿ ਨਗਰ ਕੀਰਤਨ ਨੂੰ ਰੋਕਣ ਵਾਲੇ ਤੇ ਜਬਰੀ ਸਿੱਖਾਂ ਤੇ ਕੇਸ ਦਰਜ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਸਰਕਾਰ ਤੁਰੰਤ ਕਾਰਵਾਈ ਕਰੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION