ਯੈੱਸ ਪੰਜਾਬ
ਚੰਡੀਗੜ੍ਹ, 1 ਜਨਵਰੀ, 2020:
ਨਵੇਂ ਸਾਲ ਦੇ ਪਹਿਲੇ ਹੀ ਦਿਨ ਚੰਡੀਗੜ੍ਹ ਤੋਂ ਇਥ ਮੰਦਭਾਗੀ ਖ਼ਬਰ ਆ ਰਹੀ ਹੈ।
ਇੱਥੇ ਇਕ ਹੋਟਲ ਵਿਚ ਆਪਣੇ ਹੀ ਇਥ ਸਾਥੀ ਨਾਲ ਰੁਕੀ ਨੌਜਵਾਨ ਲੜਕੀ ਦਾ ਕਤਲ ਹੋ ਗਿਆ ਜਦਕਿ ਸਾਥੀ ਮੌਕੇ ’ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਇੰਡਸਟ੍ਰੀਅਲ ਏਰੀਆ ਵਿਚ ਸਕਾਈ ਹੋਟਲ ਦੀ ਹੈ ਜਿੱਥੇ ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਂਅ ਦੀ ਲੜਕੀ ਦੀ ਲਾਸ਼ ਮਿਲੀ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲਣ ਦੀ ਖ਼ਬਰ ਹੈ।
ਇਹ ਵੀ ਪਤਾ ਲੱਗਾ ਹੈ ਕਿ ਸਰਬਜੀਤ ਕੌਰ ਦੇ ਨਾਲ ਮਨਿੰਦਰ ਸਿੰਘ ਨਾਂਅ ਦਾ ਇਕ ਨੌਜਵਾਨ ਹੋਟਲ ਵਿਚ ਸੀ ਜੋ ਘਟਨਾ ਤੋਂ ਬਾਅਦ ਫ਼ਰਾਰ ਹੈ।
ਪੁਲਿਸ ਅਨੁਸਾਰ ਦੋਹਾਂ ਦੀ ਪਛਾਣ ਹੋਟਲ ਵਿਚ ਰੁਕਣ ਸਮੇਂ ਦੋਹਾਂ ਵੱਲੋਂ ਮੁਹੱਈਆ ਕਰਾਏ ਗਏ ਪਛਾਣ ਪੱਤਰਾਂ ਤੋਂ ਹੋਈ ਹੈ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਨਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।