spot_img
41.1 C
Delhi
Sunday, June 16, 2024
spot_img

‘ਆਪ’ ਸਰਕਾਰ ਨੇ ਪਿਛਲੇ ਇਕ ਸਾਲ ‘ਚ ਪੰਜਾਬ ਦੇ ਹਾਲਾਤਾਂ ਨੂੰ ਤਰਸਯੋਗ ਸਥਿਤੀ ‘ਚ ਪਹੁੰਚਾਇਆ ਹੈ: MP ਮਨੀਸ਼ ਤਿਵਾੜੀ

MP Manish Tewari takes on Punjab Government over worsening situation in Punjab

ਯੈੱਸ ਪੰਜਾਬ
ਬਲਾਚੌਰ, 11 ਮਾਰਚ, 2023:
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਇੱਕ ਸਾਲ ਦੇ ਸ਼ਾਸਨ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਾਲਾਤਾਂ ਨੂੰ ਬਹੁਤ ਤਰਸਯੋਗ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਜਿੱਥੇ ਅਮਨ-ਕਾਨੂੰਨ ਦੀ ਹਾਲਤ ਮਾੜੀ ਹੈ, ਉੱਥੇ ਹੀ ਇਨ੍ਹਾਂ ਵੱਲੋਂ ਆਏ ਦਿਨ ਲਏ ਜਾ ਰਹੇ ਕਰਜ਼ਿਆਂ ਕਾਰਨ ਆਰਥਿਕ ਸਥਿਤੀ ਵੀ ਮਾੜੀ ਹੋ ਗਈ ਹੈ। ਸਾਂਸਦ ਤਿਵਾੜੀ ਬਲਾਚੌਰ ਦੇ ਪਿੰਡ ਰੱਤੇਵਾਲ ਵਿਖੇ ਹਥ ਸੇ ਹਥ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਅਸੀਂ ਵੀ ਸਰਕਾਰ ਨੂੰ ਕੋਈ ਸਵਾਲ ਨਹੀਂ ਪੁੱਛਿਆ ਤਾਂ ਜੋ ਇਨ੍ਹਾਂ ਨੂੰ ਕੰਮ ਕਰਨ ਦਾ ਸਮਾਂ ਮਿਲ ਸਕੇ। ਪਰ ਇਸ ਸਮੇਂ ਦੌਰਾਨ ਇਨ੍ਹਾਂ ਨੇ ਸੂਬੇ ਦੀ ਹਾਲਤ ਨੂੰ ਬਹੁਤ ਤਰਸਯੋਗ ਸਥਿਤੀ ਵਿੱਚ ਪਹੁੰਚਾ ਦਿਤੀ ਹੈ। ਇਸ ਲੜੀ ਹੇਠ ਜਿੱਥੇ ਅਮਨ-ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਉੱਥੇ ਆਏ ਦਿਨ ਲਏ ਜਾ ਰਹੇ ਕਰਜ਼ਿਆਂ ਕਾਰਨ ਆਰਥਿਕ ਹਾਲਤ ਵੀ ਮਾੜੀ ਹੋ ਗਈ ਹੈ।

ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦਿਆਂ, ਖਾਸ ਕਰਕੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵੇਂ ਇਹ ਇੱਕ ਕਿਸ਼ਤ ਦੇ ਦੇਣ, ਪਰ ਉਸ ਤੋਂ ਬਾਅਦ ਕੋਈ ਪੈਸਾ ਨਹੀਂ ਆਵੇਗਾ, ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਖ਼ਰਾਬ ਹੋ ਚੁੱਕੀ ਹੈ ਅਤੇ ਬਜਟ ਮੁਤਾਬਕ ਸੂਬੇ ਸਿਰ ਕਰੀਬ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸੂਬਾ ਸਰਕਾਰ ਵੱਲੋਂ ਕਰਜ਼ਾ ਮੋੜਨ ਲਈ ਵੀ ਕਰਜ਼ਾ ਲਿਆ ਜਾ ਰਿਹਾ ਹੈ ਅਤੇ ਕਰਜ਼ੇ ਨਾਲ ਜਿਆਦਾ ਦਿਨ ਘਰ ਨਹੀਂ ਚੱਲਦਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਕਾਂਗਰਸ ਪਾਰਟੀ ਹੀ ਲੋਕਾਂ ਲਈ ਉਮੀਦ ਦੀ ਇੱਕੋ ਇੱਕ ਕਿਰਨ ਹੈ। ਜਿਸਦਾ ਸਬੂਤ ਲੋਕਾਂ ਵੱਲੋਂ ਹੱਥ ਜੋੜਨ ਦੀ ਯਾਤਰਾ ਨੂੰ ਮਿਲ ਰਿਹਾ ਸ਼ਾਨਦਾਰ ਸਮਰਥਨ ਹੈ।

ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਐਮ.ਐਲ.ਏ. ਬਲਾਚੌਰ, ਡਾ. ਰਵਿੰਦਰ ਦੀਵਾਨ ਕੋਆਰਡੀਨੇਟਰ ਬਲਾਚੌਰ, ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਕਾਂਗਰਸ ਸ.ਭ.ਸ. ਨਗਰ, ਹਰਜੀਤ ਜਾਡਲੀ ਚੇਅਰਮੈਨ ਜ਼ਿਲ੍ਹਾ ਕੋਆਪਰੇਟਿਵ ਬੈਂਕ ਨਵਾਂਸ਼ਹਿਰ, ਹੀਰਾ ਖੇਪੜ ਪ੍ਰਧਾਨ ਜਿਲ੍ਹਾ ਯੂਥ ਕਾਗਰਸ ਨਵਾਂਸ਼ਹਿਰ, ਕੇਵਲ ਕ੍ਰਿਸ਼ਨ ਸਰਪੰਚ ਰੱਤੇਵਾਲ, ਮੇਜਰ ਸਰਪੰਚ ਰਾਏਪੁਰ, ਮਲਕੀਤ ਧੌਲ ਸਰਪੰਚ ਧੌਲ, ਵਿਜੇ ਕੁਮਾਰ ਸਰਪੰਚ ਜੱਟ ਮਾਜਰੀ, ਕੁਲਦੀਪ (ਦੀਪਾ) ਸਰਪੰਚ ਨਿੱਘੀ, ਅਵਾਰ ਸਰਪੰਚ ਕੰਗਣਾ ਬੇਟ, ਕ੍ਰਿਸ਼ਨ ਕੁਮਾਰ ਸਰਪੰਚ, ਹਰਮੇਸ਼ ਸਰਪੰਚ ਥਾਨਵਾਲਾ, ਤਰਲੋਚਨ ਰੱਕੜਾਂ ਬੇਟ, ਪਰਮਿੰਦਰ ਪੰਮਾ ਭਰਥਲਾ ਬੇਟ, ਰਮੇਸ਼ ਕੁਮਾਰ ਬਾਗੋਵਾਲ, ਹਰਮੇਸ਼ ਮਹੇਸ਼ੀ ਸਰਪੰਚ ਉਧਨਵਾਲ, ਮੋਹਨ ਲਾਲ ਉਧਨਵਾਲ, ਧਰਮ ਪਾਲ ਭਾਟੀਆ ਉਧਨਵਾਲ, ਰਾਕੇਸ਼ ਕੁਮਾਰ, ਇੰਦਰ ਸਰਪੰਚ ਨਵਾਂ ਪਿੰਡ ਟੱਪਰੀਆਂ, ਰਾਮ ਨਾਥ ਨਾਥੀ ਰੱਤੇਵਾਲ, ਤੀਰਥ ਰੱਤੇਵਾਲ, ਮਨਦੀਪ ਨੀਲੇਵਾੜਾ, ਗੁਰਿੰਦਰ ਗਿੰਦੀ ਰੱਤੇਵਾਲ ਆਦਿ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION