23.1 C
Delhi
Wednesday, April 24, 2024
spot_img
spot_img

Mohali ਚੋਣ ’ਚ Congress ਜੇਤੂ, BJP ਤੇ Akali Dal ਸਿਫ਼ਰ ਬਟੇ ਸਿਫ਼ਰ, ਕੁਲਵੰਤ ਸਿੰਘ ਹਾਰੇ

ਯੈੱਸ ਪੰਜਾਬ
ਮੋਹਾਲੀ, 18 ਫ਼ਰਵਰੀ, 2021:
ਮੋਹਾਲੀ ਨਗਰ ਨਿਗਮ ਚੋਣ ਦੇ ਅੱਜ ਆਏ ਨਤੀਜੇ ਨੇ ਕਾਂਗਰਸ ਦੇ ਹੱਕ ਵਿੱਚ ਜਾ ਰਹੇ ਰੁਝਾਨ ਨੂੰ ਕਾਇਮ ਰੱਖਦਿਆਂ 50 ਵਿੱਚੋਂ 37 ਸੀਟਾਂ ਕਾਂਗਰਸ ਦੀ ਝੋਲੀ ਪਾਈਆਂ ਜਦਕਿ ਭਾਜਪਾ ਅਤੇ ਅਕਾਲੀ ਦਲ ਦੀ ਝੋਲੀ ਵੱਡੀ ਨਮੋਸ਼ੀ ਪਈ ਹੈ।

50 ਵਾਰਡਾਂ ਵਾਲੇ ਇਸ ਸ਼ਹਿਰ ਦੀ ਨਿਗਮ ਲਈ 14 ਫ਼ਰਵਰੀ ਨੂੰ ਪਈਆਂ ਵੋਟਾਂ ਅਤੇ ਬਾਅਦ ਵਿੱਚ ਹੋਈ ਰੀ-ਪੋÇਲੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੀ ਇੱਥੇ ਖ਼ਾਤਾ ਵੀ ਨਹੀਂ ਖੋਲ੍ਹ ਸਕੇ। 50 ਵਿੱਚੋਂ ਦੋਹਾਂ ਪ੍ਰਮੁੱਖ ਪਾਰਟੀਆਂ ਵੱਲੋਂ ਇਕ ਇਕ ਸੀਟ ’ਤੇ ਵੀ ਜਿੱਤ ਦਰਜ ਨਾ ਕਰ ਸਕਣਾ ਦੋਹਾਂ ਪਾਰਟੀਆਂ ਲਈ ਇਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਸਾਬਕਾ ਮੇਅਰ ਕੁਲਵੰਤ ਸਿੰਘ, ਜਿਨ੍ਹਾਂ ਨੇ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਦਿਆਂ ਆਪਣਾ ਆਜ਼ਾਦ ਗਰੁੱਪ ਬਣਾ ਲਿਆ ਸੀ ਅਤੇ ‘ਆਪ’ ਨਾਲ ਰਲ ਕੇ ਚੋਣ ਲੜੀ, ਵੀ ਇਸ ਵਾਰ ਆਪਣਾ ਕੋਈ ਪ੍ਰਭਾਵ ਛੱਡਣ ਵਿੱਚ ਅਸਫ਼ਲ ਰਹੇ।

ਇਸ ਗਰੁੱਪ ਲਈ ਸਭ ਤੋਂ ਵੱਡਾ ਝਟਕਾ ਇਹ ਰਿਹਾ ਕਿ ਸ: ਕੁਲਵੰਤ ਸਿੰਘ ਖ਼ੁਦ ਕਾਂਗਰਸ ਉਮੀਦਵਾਰ ਹੱਥੋਂ 265 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਇਸ ਚੋਣ ਵਿੱਚ ਇਸ ਗਰੁੱਪ ਨੂੰ ਕੇਵਲ 9 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ।

ਇਸ ਤੋਂ ਇਲਾਵਾ 4 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ ਜਿਨ੍ਹਾਂ ਦਾ ਸ: ਕੁਲਵੰਤ ਸਿੰਘ ਦੇ ਗਰੁੱਪ ਨਾਲ ਕੋਈ ਸੰਬੰਧ ਨਹੀਂ ਹੈ।

ਅੱਜ ਦੀ ਚੋਣ ਵਿੱਚ ਪੰਜਾਬ ਦੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਭਰਾ ਸ: ਅਮਰਜੀਤ ਸਿੰਘ ਜੀਤੀ ਸਿੱਧੂ ਜੇਤੂ ਰਹੇ ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਮੇਅਰ ਦੇ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION