37.8 C
Delhi
Thursday, April 25, 2024
spot_img
spot_img

Moga Double Murder: ਸਰਪੰਚ ਦੀ ਗ੍ਰਿਫ਼ਤਾਰੀ ਤਕ ਪਰਿਵਾਰ ਵੱਲੋਂ ਕੁੜੀਆਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ

ਯੈੱਸ ਪੰਜਾਬ
ਮੋਗਾ, 19 ਮਾਰਚ, 2021:
ਮੋਗਾ ਵਿੱਚ ਸਰਪੰਚ ਦੇ ਬੇਟੇ ਵੱਲੋਂ ਆਪਣੇ ਹੀ ਪਿੰਡ ਸ਼ੇਖ਼ਾ ਖੁਰਦ ਦੀਆਂ ਦੋ ਨੌਜਵਾਨ ਕੁੜੀਆਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਪੰਚ ਦੀ ਗ੍ਰਿਫ਼ਤਾਰੀ ਤਕ ਕੁੜੀਆਂ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਸੇਖ਼ਾ ਖ਼ੁਰਦ ਦੀਆਂ ਦੋ ਲੜਕੀਆਂ ਨੂੰ ਵੀਰਵਾਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਜਿਸ ਮਗਰੋਂ ਇਕ ਕੁੜੀ ਨੇ ਤਾਂ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਦੂਜੀ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਪੋਸਟ ਮਾਰਟ ਉਪਰੰਤ ਅੱਜ ਦੋਹਾਂ ਕੁੜੀਆਂ ਦੀਆਂ ਲਾਸ਼ਾਂ ਅੱਜ ਰਾਤ ਲਗਪਗ 8 ਵਜੇ ਪੁਲਿਸ ਲੈ ਕੇ ਪਿੰਡ ਦੇ ਸ਼ਮਸ਼ਾਨ ਘਾਟ ਵਿਖ਼ੇ ਪੁੱਜੀ ਪਰ ਉੱਥੇ ਹਾਜ਼ਰ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਜੁੜੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਿੰਨੀ ਦੇਰ ਦੋਸ਼ੀ ਗੁਰਵੀਰ ਸਿੰਘ ਦੇ ਪਿਤਾ ਸਰਪੰਚ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤਕ ਕੁੜੀਆਂ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਗੁਰਵੀਰ ਸਿੰਘ ਨੂੰ ਪੁਲਿਸ ਵੱਲੋਂ ਉਸਦੀ ਆਲਟੋ ਕਾਰ ਅਤੇ ਸਰਪੰਚ ਦੀ ਲਾਇਸੰਸੀ ਰਿਵਾਲਵਰ ਸਣੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਸਰਪੰਚ ਦਾ ਰਿਵਾਲਵਰ ਵਰਤਿਆ ਗਿਆ ਹੈ ਇਸ ਲਈ ਉਸਦੀ ਗ੍ਰਿਫ਼ਤਾਰੀ ਵੀ ਬਣਦੀ ਹੈ।

ਖ਼ਬਰ ਹੈ ਕਿ ਪੁਲਿਸ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ ਅਤੇ ਪਰਿਵਾਰ ਦੋਹਾਂ ਕੁੜੀਆਂ ਦੀਆਂ ਲਾਸ਼ਾਂ ਘਰ ਲੈ ਗਿਆ ਹੈ ਜਿਸ ਕਰਕੇ ਅੱਜ ਸਸਕਾਰ ਨਹੀਂ ਹੋ ਸਕਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION