ਅੱਜ-ਨਾਮਾ
ਕੇਜਰੀਵਾਲ ਤੇ ਮੋਦੀ ਦੀ ਛਿੜੀ ਰਹਿੰਦੀ,
ਵੱਖ-ਵੱਖ ਮੱਦਾਂ ਤੋਂ ਸਦਾ ਹੈ ਜੰਗ ਬੇਲੀ।
ਹਟਦੀ ਭਾਜਪਾ ਕਦੀ ਨਹੀਂ ਚੋਭ ਲਾਉਣੋਂ,
ਹਟਦਾ ਉਹ ਵੀ ਨਾ ਕਰਨ ਤੋਂ ਤੰਗ ਬੇਲੀ।
ਮੁੱਦਾ ਮੁੜ ਕੇ ਪ੍ਰਦੂਸ਼ਣ ਦਾ ਉੱਠਿਆ ਤਾਂ,
ਪਾਸਿਆਂ ਦੋਵਾਂ ਨੇ ਲਾਹੀ ਆ ਸੰਗ ਬੇਲੀ।
ਅਦਾਲਤ ਵੱਲ ਨੂੰ ਜਾਣ ਇਹ ਧਿਰਾਂ ਦੋਵੇਂ,
ਨਵਿਓਂ ਨਵਾਂ ਈ ਦਿੱਸ ਰਿਹਾ ਰੰਗ ਬੇਲੀ।
ਚੰਗੀ ਗੱਲ ਹੈ ਆਪਸ ਵਿੱਚ ਲੜਨ ਦੋਵੇਂ,
ਨਹੀਂ ਤਾਂ ਤੋੜਾ ਪੰਜਾਬ ਸਿਰ ਟੁੱਟਣਾ ਸੀ।
ਸਾੜੀ ਗਈ ਪਰਾਲੀ ਦਾ ਜ਼ਿਕਰ ਕਰ ਕੇ,
ਦੋਵਾਂ ਈ ਦੋਸ਼ ਪੰਜਾਬ ਸਿਰ ਸੁੱਟਣਾ ਸੀ।
-ਤੀਸ ਮਾਰ ਖਾਂ
8 ਅਕਤੂਬਰ, 2019