- Advertisement -
ਅੱਜ-ਨਾਮਾ
ਸੱਜਣ ਸਿੰਘ ਨੇ ਕਿਹਾ ਬਈ ਕਰਮ ਸਿੰਘਾ,
ਮੋਦੀ ਮੁੜਿਆ ਹੈ ਗੇੜਾ ਜਿਹਾ ਮਾਰ ਭਾਈ।
ਬੰਨਿ੍ਹਆ ਰੰਗ ਤੇ ਜੋੜੀ ਗਈ ਭੀੜ ਭਰਵੀਂ,
ਸੁਣਿਆ ਹੋ ਗਈ ਉਹ ਸੱਠ ਹਜ਼ਾਰ ਭਾਈ।
ਵਡਿਆਇਆ ਮੋਦੀ ਨੂੰ ਓਥੇ ਟਰੰਪ ਕਾਫੀ,
ਮੋਦੀ ਲੰਘ ਗਿਆ ਇਹਦੇ ਤੋਂ ਪਾਰ ਭਾਈ।
ਸੁਣਿਆ ਬੜਾ ਕਿ ਹੋਈ ਇਸ ਸਾਂਝ ਪਿੱਛੋਂ,
ਬਿਜ਼ਨਿਸ ਆਊ ਤਾਂ ਵਧੂ ਰੁਜ਼ਗਾਰ ਭਾਈ।
ਵਧਿਆ ਬਿਜ਼ਨਿਸ ਨਾ ਵਧੇ ਰੁਜ਼ਗਾਰ ਏਥੇ,
ਰੌਲਾ-ਗੌਲਾ ਹੀ ਸੁਣਨ ਨੂੰ ਰਹਿ ਗਿਆ ਈ।
ਸੁਣਿਆ ਜਿੰਨਾ ਵਿਕਾਸ ਸੀ ਆਉਣ ਵਾਲਾ,
ਵਾਟ ਵਿੱਚ ਉਹ ਲੀਹ ਤੋਂ ਲਹਿ ਗਿਆ ਈ।
-ਤੀਸ ਮਾਰ ਖਾਂ
ਸਤੰਬਰ 29, 2019
- Advertisement -