35.6 C
Delhi
Monday, April 22, 2024
spot_img
spot_img

Modi ਸਰਕਾਰ ਨਾਲ ਬੈਠਕ ਬੇਸਿੱਟਾ ਰਹੀ ਤਾਂ ਤਣਾਅ ਹੋਰ ਵਧਣ ਦੀ ਸੰਭਾਵਨਾ: Ravi Inder Singh

ਯੈੱਸ ਪੰਜਾਬ
ਅੰਮ੍ਰਿਤਸਰ, 4 ਨਵੰਬਰ, 2020 –
ਅੱਜ ਅੰਦੋਲਨਕਾਰੀ ਕਿਸਾਨ ਸੰਗਠਨਾਂ ਤੇ ਭਾਰਤ ਸਰਕਾਰ ਨਾਲ ਬੜੀ ਅਹਿਮ ਬੈਠਕ ਵਿਵਾਦਤ ਕਨੂੰਨਾਂ ਬਾਰੇ ਹੋ ਰਹੀ ਹੈ ਜਿਸਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹਨ ਕਿ ਜੇਕਰ ਇਹ ਬੈਠਕ ਵੀ ਬੇੱਸਿਟਾ ਰਹੀ ਤਾਂ ਤਣਾਅ ਤਿੱਖਾ ਹੋ ਜਾਣ ਦੀ ਸੰਭਾਵਨਾ ਹੈ।ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਜਾਰੀ ਬਿਆਨ ਚ ਕੀਤਾ ਹੈ ।

ਸ.ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੋਦੀ ਸਰਕਾਰ ਤੇ ਜ਼ੋਰ ਦਿਤਾ ਕਿ ਓੁਹ ਇਹ ਕਨੂੰਨ ਵਾਪਸ ਲਵੇ। ਰਵੀਇੰਦਰ ਸਿੰਘ ਹੁਕਮਰਾਨਾ ਨੂੰ ਯਾਦ ਕਰਵਾਇਆ ਕਿ ਹਕੂਮਤਾਂ ਲੋਕ ਬਣਾਂਓੁਂਦੇ ਹਨ ਜੋ ਕਨੂੰਨ ਅਵਾਮ ਵਾਸਤੇ ਬਣਾਓੁਂਦੇ ਹਨ ।

ਜੇਕਰ ਲੋਕ ਓੁਸਦੀ ਵਿਰੋਧਤਾ ਕਰਦੇ ਹਨ ਤਾਂ ਲੋਕਤੰਤਰ ਪ੍ਰਣਾਲੀ ਚ ਜ਼ਬਰਦਸਤੀ ਕਨੂੰਨ ਥੋਪਣ ਦੀ ਥਾਂ ,ਵਾਪਸ ਲਏ ਜ਼ਾਂਦੇ ਹਨ। ਜਬਰੀ ਥੋਪੇ ਕਾਨੂੰਨ ਡਿਕਟੇਟਰਸ਼ਿਪ ਅਖਵਾਓੁਂਦੇ ਹਨ ।

ਭਾਰਤ​ ਦੁਨੀਆਂ ਦਾ ਮੰਨਿਆਂ ਹੋਇਆ ਜਮਹੂਰੀਅਤ ਮੁਲਕ ਹੈ। ਜਿੱਥੋ ਦਾ ਅਵਾਮ ਆਪਣੀ ਸਰਕਾਰ 5 ਸਾਲ ਲਈ ਬਣਾਓੁਂਦਾ ਹੈ। ਓੁਨਾਂ ਸਪੱਸ਼ਤ ਕੀਤਾ ਕਿ ਇਹ ਨੌਬਤ ਕੱਚ-ਘਰੜ ਰਾਜਨੀਤੀਵਾਨਾ ਕਾਰਨ ਬਣੀ ਹੈ ਜਿਨਾ ਨੇ ਇਸ ਸਬੰਧੀ ਭਾਰਤ ਦੇ ਕਿਸਾਨ ਸੰਗਠਨਾ ਦੇ ਪ੍ਰਤੀਨਿੱਧੀਆਂ ਨੂੰ ਭਰੋਸੇ ਚ ਨਹੀਂ ਲਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION