34 C
Delhi
Thursday, April 25, 2024
spot_img
spot_img

‘ਮਿਸ਼ਨ 6213’ ਨੇ ਮੋਤੀ ਮਹਿਲ ਨੇੜੇ ਲਾਊਡ ਸਪੀਕਰ ਵਜਾਉਣ ਦੀ ਆਗਿਆ ਮੰਗੀ – ਸ਼ੋਰ ਪ੍ਰਦੂਸ਼ਣ ‘ਤੇ ਸਰਕਾਰੀ ਬੇਰੁਖੀ ਦਾ ਦੋਸ਼

ਚੰਡੀਗੜ੍ਹ, 28 ਫਰਵਰੀ, 2020 –

ਸ਼ੋਰ ਪ੍ਰਦੂਸ਼ਣ ਰੋਕਣ ਅਤੇ ਹਿੰਸਾ, ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੂੰ ਰੋਕਣ ਲਈ ਸਰਕਾਰ ਦੀ ਬੇਰੁਖੀ ਤੋਂ ਦੁਖੀ ‘ਮਿਸ਼ਨ 6213’ ਮੁਹਿੰਮ ਦੇ ਕਾਰਕੁੰਨਾਂ ਨੇ ਕੈਪਰਨ ਅਮਰਿੰਦਰ ਸਿੰਘ ਦੇ ਘਰ ਨੇੜੇ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਵਜਾਉਣ ਦੀ ਆਗਿਆ ਮੰਗੀ ਹੈ।’ਮਿਸ਼ਨ 6213’ ਪੰਜਾਬ ਦੇ ਕਈ ਐਕਟੀਵਿਸਟਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕੇਸ ਨੰਬਰ ਸੀ.ਡਬਲਯੂ.ਪੀ. 6213 ਆਫ 2016 ਵਿੱਚ ਜਾਰੀ ਹਿਦਾਇਤਾਂ ਲਾਗੂ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਨਾਮ ਹੈ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਭੇਜੇ ਆਪਣੇ ਪੱਤਰ ਵਿੱਚ ਕਾਰਕੁੰਨਾਂ ਵਲੋਂ ਪਰਵਿੰਦਰ ਸਿੰਘ ਕਿੱਤਣਾ ਨੇ ਲਿਖਿਆ ਹੈ ਕਿ ਮੋਤੀ ਮਹਿਲ ਨਜ਼ਦੀਕ ਉੱਚੀ ਅਵਾਜ਼ ਵਿੱਚ 5-10 ਲਾਊਡ ਸਪੀਕਰ ਵਜਾਉਣ ਦਾ ਉਦੇਸ਼ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਕੰਨੀਂ ਇਹ ਗੱਲ ਪਾਉਣੀ ਹੈ ਕਿ ਉਹਨਾਂ ਦੀ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ਲਾਗੂ ਨਹੀਂ ਕਰ ਰਹੀ।

ਮੁੱਖ ਮੰਤਰੀ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਸ਼ੋਰ ਪ੍ਰਦੂਸ਼ਣ ਰੋਕਣ ਲਈ ਦਿੱਤੇ ਬਿਆਨ ਦੇ ਬਾਵਜੂਦ ਸਰਕਾਰ ਇਸ ਮੁੱਦੇ ‘ਤੇ ਗੰਭੀਰ ਨਹੀਂ ਹੈ ਤੇ ਨਾ ਹੀ ਗੀਤਾਂ ਵਿੱਚ ਹਿੰਸਾ, ਹਥਿਆਰਾਂ ਤੇ ਅਸ਼ਲੀਲਤਾ ਰੋਕਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਮੋਤੀ ਮਹਿਲ ਦੇ ਬਿਲਕੁਲ ਨਜ਼ਦੀਕ 5-10 ਲਾਊਡ ਸਪੀਕਰ ਇਕੱਠੇ ਵਜਾਏ ਜਾਣਗੇ ਜਿਹਨਾਂ ਵਿੱਚ ਪਹਿਲਾਂ ਧਾਰਮਿਕ ਸਥਾਨਾਂ ‘ਤੇ ਪਾਠ, ਪੂਜਾ, ਪ੍ਰਾਰਥਨਾ ਤੇ ਇਬਾਦਤ ਦੇ ਹੋਰ ਤਰੀਕਿਆਂ ਅਨੁਸਾਰ ਰਟਨ ਅਤੇ ਸੰਗੀਤ ਚਲਾਇਆ ਜਾਵੇਗਾ।ਇਸ ਉਪਰੰਤ ਪੰਜਾਬ ਵਿੱਚ ਪ੍ਰਚੱਲਤ ਗੀਤ ਜਿਹਨਾਂ ਵਿੱਚ ਹਿੰਸਾ, ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਚਲਾਏ ਜਾਣਗੇ।

ਪੱਤਰ ਵਿੱਚ ਵਿਅੰਗਾਤਮਕ ਤਰੀਕੇ ‘ਚ ਲਿਖਿਆ ਗਿਆ ਹੈ ਕਿ ਲਾਊਡ ਸਪੀਕਰਾਂ ਵਿੱਚ ਭਾਰਤੀ ਪੰਜਾਬ ਨਾਲ ਸਬੰਧਤ ਗਾਇਕਾਂ ਦੇ ਪੰਜਾਬੀ ਗੀਤ ਹੀ ਚਲਾਏ ਜਾਣਗੇ ਲੇਕਿਨ ਜੇਕਰ ‘ਕਿਸੇ ਕਾਰਨ’ ਕਰਕੇ ਮੁੱਖ ਮੰਤਰੀ ‘ਗੁਆਂਢੀ ਮੁਲਕ’ ਦਾ ਸੰਗੀਤ ਚਲਾਉਣ ਦੇ ਇਛੁੱਕ ਹੋਣਗੇ ਤਾਂ ਉਹ ਵੀ ਚਲਾ ਦਿੱਤਾ ਜਾਵੇਗਾ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਹਾਕਮ ਸਿੰਘ ਹੁਰਾਂ ਨੇ ਕਿਹਾ ਹੈ ਕਿ ‘ਮਿਸ਼ਨ 6213’ ਦੇ ਕਾਰਕੁੰਨਾਂ ਨੇ ਸ਼ੋਰ ਪ੍ਰਦੂਸ਼ਣ ਤੇ ਮੌਜੂਦਾ ਪ੍ਰਚੱਲਤ ਗਾਇਕੀ ਸਬੰਧੀ ਮਿਲਣ ਲਈ ਮੁੱਖ ਮੰਤਰੀ ਦਫਤਰ ਤੋਂ ਦੋ ਵਾਰ ਸਮਾਂ ਮੰਗਿਆ ਲੇਕਿਨ ਕੋਈ ਜਵਾਬ ਨਹੀਂ ਮਿਲਿਆ।ਇਸ ਕਰਕੇ ਸਰਕਾਰ ਤੱਕ ਅਵਾਜ਼ ਪਹੁੰਚਾਉਣ ਲਈ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ।ਭਵਿੱਖ ਵਿੱਚ ਅਦਾਲਤ ਦੀ ਮਾਨਹਾਨੀ ਦਾ ਕੇਸ ਵੀ ਦਾਇਰ ਕਰ ਦਿੱਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION